ਮਨੋਰੰਜਨ

ਵਿਸ਼ੇਸ਼

ਬੇਡ਼ਾ ਗ਼ਰਕ
ਮਿਤੱਰਤਾ
ਫਿਲਮਾਂ
ਕੈਸਟਾਂ
ਕਿਤਾਬਾਂ ਅਤੇ ਰਸਾਲੇ
ਲੋਕਗੀਤ

 

 

'ਭੋਗ ਤੇ ਵਿਸ਼ੇਸ਼' ਨਹੀਂ

ਚਾਰ ਛਿੱਲੜ ਜੇਬ 'ਚ ਹੋਣ ਤਾਂ ਕੋਈ ਮੁਸ਼ਕਲ ਨਹੀਂ ਕਿ ਤੁਹਾਡੇ ਕਿਸੇ ਨਜ਼ਦੀਕੀ ਮਾਂ, ਪਿਉ, ਭਰਾ, ਭੈਣ, ਪਤੀ, ਪਤਨੀ, ਪੁੱਤਰ, ਧੀ, ਨੂੰਹ ਜਾਂ ਜਵਾਈ ਆਦਿ ਦੀ ਊਮਰ ਪੂਰੀ ਹੋਣ ਤੇ ਕਿਸੇ ਅਖਬਾਰ, ਰਸਾਲੇ ਆਦਿ ਵਿਚ 'ਭੋਗ ਤੇ ਵਿਸ਼ੇਸ਼' ਛਪਵਾਉਣਾ ਇਹ ਪ੍ਰਕਿਰਿਆ ਉਸੇ ਦਿਨ ਸ਼ੁਰੂ ਹੋ ਜਾਂਦੀ ਹੈ ਜਦੋਂ ਕਿਸੇ ਅਮੀਰ ਦੇ ਰਿਸ਼ਤੇਦਾਰ ਦੀ ਮੌਤ ਦੀ ਪਹਿਲੀ ਖਬਰ ਹੱਥੋਂ ਹੱਥੀਂ ਇਕ ਦੂਜੇ ਕੋਲ ਪਹੁੰਚਦੀ ਹੈ ਮੌਤ ਦੀ ਸਚਾਈ  ਕਮਾਈ ਵਿਚ ਬਦਲਣ ਦੇ ਚਾਹਵਾਨ, ਭਾਵੁਕਤਾ ਦਾ ਫਾਇਦਾ ਉਠਾ, ਸਮਰਥਾ ਅਨੁਸਾਰ ਆਪੋ ਆਪਣੇ ਅਦਾਰਿਆਂ ਲਈ ਇਸ਼ਤਿਹਾਰਾਂ ਵਾਸਤੇ ਫਿਕਰਮੰਦ ਹੋ ਕੇ ਉਪਰਾਲੇ ਕਰਨ ਲਗ ਪੈਂਦੇ ਹਨ ਇਸ਼ਤਿਹਾਰ ਲਾਉਣ ਦੀ ਦੌੜ ਵਿਚ 'ਭੋਗ ਤੇ ਵਿਸ਼ੇਸ਼' ਲਿਖਣ ਦੀ 'ਪੈਕਜ ਡੀਲ' ਵੀ ਹੋ ਜਾਂਦੀ ਹੈ ਜਿਸ ਬਜ਼ੁਰਗ ਨੇ ਕਦੇ ਸਾਰੀ ਉਮਰ ਕਿਸੇ ਨੂੰ ਦੁਆਨੀ ਨਾ ਦਿੱਤੀ ਹੋਵੇ ਉਹ 'ਮਹਾਂਦਾਨੀ' ਗਰਦਾਨਿਆ ਜਾਂਦਾ ਹੈ ਜਿਸ ਔਰਤ ਨੇ ਸੱਸ ਹੋਣ ਦੇ ਸਾਰੇ 'ਫਰਜ਼' ਨਿਭਾਏ ਹੋਣ ਉਸ ਨੂੰ  'ਨਿਮਰਤਾ ਦਾ ਚਸ਼ਮਾ' ਲਿਖ ਦਿੱਤਾ ਜਾਂਦਾ ਹੈਜਿਸ ਨੇ ਕੰਮ ਕਾਰ ਕਰਦੇ ਹਰ ਇਕ ਦੇ ਪੈਸੇ ਮਾਰੇ ਹੋਣ ਉਹ 'ਚਾਨਣ ਮੁਨਾਰਾ' ਬਣਾ ਦਿੱਤਾ ਜਾਂਦਾ ਹੈਸਾਰੀ ਉਮਰ ਪੈਸੇ ਲੈਕੇ ਹੀ ਸਰਕਾਰੀ ਕੰਮਾਂ ਵਿਚ ਦਲਾਲੀ ਕੀਤੀ ਹੋਵੇ, ਉਸ ਵਰਗਾ 'ਇਮਾਨਦਾਰ' ਸਾਰੀ ਦੁਨੀਆਂ ਵਿਚ ਲੇਖਕ ਨੂੰ ਹੋਰ ਕੋਈ ਨਹੀਂ ਲੱਭਦਾ
 

ਪੈਸੇ ਵਾਲੇ ਕੋਲੋਂ ਪੈਸੇ ਦੀ ਖਿੱਚ ਧੂਹ ਕਰਨ ਦਾ ਉਪਰਾਲਾ ਚਲਦਾ ਰਹਿੰਦਾ ਹੈ ਇੰਜ ਥੋੜ੍ਹੇ ਜਿਹੇ ਪੈਸੇ ਖਰਚ ਕਿ ਗਏ ਮਨੁੱਖ ਦੀ ਆਤਮਾ ਨਾਲ ਝੂਠੀ ਸੱਚੀ ਹਮਦਰਦੀ ਦੇ ਪਾਤਰ ਇਹ ਨਜ਼ਦੀਕੀ ਵੀ ਬਣ ਜਾਂਦੇ ਹਨ ਜ਼ਿਆਦਾ ਅਮੀਰ ਲੋਕ ਤਾਂ ਅਖਬਾਰਾਂ ਦੇ ਕੋਰੇ ਸਫਿਆਂ ਦੀ ਹਿੱਕ ਪੂਰੀ ਤਰ੍ਹਾਂ ਕਾਲੀ ਕਰ ਦੇਂਦੇ ਹਨ
 

ਪਰ ਕਦੇ ਕਦੇ ਇਹੋ ਜਿਹੇ ਲੋਕ ਵੀ ਇਸ ਦੁਨਿਆਂ ਤੇ ਆਉਂਦੇ ਹਨ ਜੋ ਉਹ ਸਭ ਕੁਝ ਹੁੰਦੇ ਹਨ ਜੋ 'ਭੋਗ ਤੇ ਵਿਸ਼ੇਸ਼' ਲੇਖ ਵਾਲੇ ਲਿਖਾਰੀ ਲਿਖਦੇ ਹਨ ਇਹੋ ਜਿਹੇ ਲੋਕ ਨਾ ਤਾਂ ਜਿਉਂਦੇ ਜੀਅ ਹੀ ਕਿਸੇ ਤੇ ਭਾਰ ਹੁੰਦੇ ਹਨ ਤੇ ਨਾ ਹੀ ਇਸ ਦੁਨੀਆਂ ਤੋਂ ਜਾਕੇ ਕਈ ਸਾਲ (1994) ਪਹਿਲੋਂ ਮਾਲਵੇ ਦੇ ਇਕ ਪਿਛੜੇ ਜਿਹੇ ਪਿੰਡ ਵਿਚ ਕਿਸੇ ਘਰ ਆਪਣੇ ਭਰਮਣ ਦੇ ਦੌਰਾਨ ਰਿਹਾ ਸੀ ਉਥੇ ਘਰ ਦੀ ਬਜ਼ੁਰਗ ਅਰਤ ਦੋਵੇਂ ਹੱਥ ਰਬ ਵਲ ਕਰਕੇ ਹਰ ਗੱਲ ਕਰਦੀ ਸੀ ਉਸ ਦੀਆਂ ਗੱਲਾਂ ਤੇ ਸਿਆਣਪਾਂ ਵਿੱਚੋਂ ਮਿੱਟੀ ਦੀ ਖੁਸ਼ਬੂ ਆਉਂਦੀ ਸੀ ਕੋਰੀ ਅਨਪੜ੍ਹ ਇਸ ਔਰਤ ਦੇ ਪਿਆਰ ਤੇ ਸੂਝ 'ਚੋਂ ਮੈਨੂੰ  ਕਈ ਕੁਝ ਲਭਾ ਜਿਸਨੇ ਮੈਨੂੰ  ਸਦਾ ਹੀ ਨਸ਼ੇਆਈ ਰੱਖਿਆ ਸਮੇਂ ਨਾਲ ਇਹ ਥੋੜਚਿਰਾ ਰਿਸ਼ਤਾ ਭੁੱਲ ਭੁਲਾ ਗਿਆ
 

ਪਿਛਲੇ ਸਾਲੀਂ ਇਹੋ ਯਾਦ ਫੇਰ ਤਾਜ਼ਾ ਹੋ ਗਈ ਜਦੋਂ ਫੇਰ ਮਾਲਵੇ ਦੇ ਹੀ ਇਕ ਪਿੰਡ ਵਿਚ ਉਸੇ ਔਰਤ ਜਿਹੀ ਇਕ ਹੋਰ ਸੁੱਚੀ ਰੂਹ ਨਾਲ ਮਿਲਾਪ ਹੋਇਆਇਹ ਪਿੰਡ ਦੀ ਪਹਿਲੀ ਪੜ੍ਹੀ ਲਿਖੀ (5 ਜਮਾਤਾਂ ਪਾਸ) ਨੂੰਹ ਸੀ ਪਿੰਡ ਵਿਚ ਉਸਨੇ ਲਗਭਗ 50 ਸਾਲ ਗੁਜ਼ਾਰੇ ਪਿੰਡ ਦੀਆਂ ਧੀਆਂ  ਨੂੰ ਪੜ੍ਹਨ ਲਈ ਪ੍ਰੇਰਿਤ ਕੀਤਾ ਪਿੰਡ ਵਿਚ ਲਾਇਬਰੇਰੀ ਬਣਾਈ ਸਾਰੇ ਪਿੰਡ ਦੇ ਦੁੱਖ ਸੁੱਖ ਵਿਚ ਖੜੀ ਰਾਜਨੀਤੀ ਦੀ ਲਾਲਸਾ ਤਿਆਗ ਕਿ ਆਪਣੇ ਆਲੇ ਦੁਆਲੇ ਵਿਚ ਇਕ ਨਰੋਈ ਸੋਚ ਭਰੀ ਮੈਨੂੰ ਲੱਗਾ ਕਿ ਇਹ ਮੇਰੇ ਲਈ ਦੂਸਰੀ ਪ੍ਰੇਰਣਾ ਹੈ ਜੋ ਪਹਿਲੀ ਦੇ ਖਤਮ ਹੋਣ ਤੋਂ ਪਹਿਲੋਂ ਹੀ ਲੜੀ ਵਾਂਗ ਜੁੜ ਗਈ ਉਸਦੀਆਂ ਗੱਲਾਂਬਾਤਾਂ ਵਿੱਚ ਪੰਜਾਬੀਅਤ ਡੁੱਲ੍ਹ ਡੁੱਲ੍ਹ ਪੈਂਦੀ ਉਸਦੇ ਦੱਸੇ ਹੋਏ ਦੇਹ ਅਰੋਗੀ ਦੇ ਦੇਸੀ ਫਾਰਮੂਲੇ ਕਈਆਂ ਦੀ ਜੂਨ ਸਵਾਰ ਗਏ ਖਾਰੇ ਪਾਣੀ ਦੀ ਧਰਤੀ ਤੇ ਉਹ ਮਿੱਠੇ ਪਾਣੀ ਦੀ ਅਮੁੱਕ ਨਹਿਰ ਸੀ ਫੇਰ ਇਕ ਦਿਨ ਉਹੋ ਹੀ ਸੁਨੇਹਾ ਮਿਲਿਆ ਜਿਸਦੀ ਹਰ ਕੋਈ ਇੰਤਜ਼ਾਰ ਨਹੀਂ ਕਰਦਾ ਭੋਗ ਦਾ ਦਿਨ ਮੁਕਰਰ ਸੀ ਆਪਣੇ ਰੁਝੇਵਿਆਂ  ਨੂੰ ਦਿਲੋ ਦਿਮਾਗ ਦੀਆਂ ਨੁੱਕਰਾਂ 'ਚ ਬੰਦ ਕਰਕੇ ਵਕਤ ਸਿਰ ਪਹੁੰਚ ਗਿਆ ਧਾਰਮਿਕ ਰਸਮਾਂ ਰਵਾਇਤ ਮੁਤਾਬਕ ਹੁੰਦੀਆਂ ਰਹੀਆਂ ਪਰ ਨਾ ਲੰਮੇ ਚੜੇ ਭਾਸ਼ਨ ਸਨ ਤੇ ਨਾ ਹੀ ਸਿਫਤਾਂ ਦੀਆਂ ਝੜੀਆਂਉਥੇ ਬੈਠੇ ਲੋਕਾਂ  ਇਹਨਾਂ ਦੀ ਲੋੜ ਵੀ ਨਹੀਂ ਸੀ ਉਹ ਤਾਂ ਸਭ ਉਹੀ ਸਨ, ਜੋ ਉਸਨੂੰ ਜਾਣਦੇ ਸਨ ਜਿਸਦੇ ਬੋਲ ਉਹਨਾਂ  ਨੂੰ ਯਾਦ ਸਨ 'ਭੋਗ ਤੇ ਵਿਸ਼ੇਸ਼' ਲਈ ਕੋਈ ਲੁਕਵੀਂ ਜਾਣਕਾਰੀ ਨਹੀਂ ਸੀ ਤੇ ਨਾ ਹੀ ਸਧਾਰਣ ਪਰਿਵਾਰ ਕੋਲ 'ਭੋਗ ਤੇ ਵਿਸ਼ੇਸ਼' ਲਈ ਸਾਧਨ ਸਨ ਜਦੋਂ ਵਾਪਸੀ ਦਾ ਸਫਰ ਸ਼ੁਰੂ ਕੀਤਾ ਤਾਂ ਪਿੰਡ ਦੇ ਬਾਹਰ ਆ ਕੇ ਸਵਾਰੀ ਰੋਕ ਲਈ ਮੇਰੇ ਨਾਲ ਦੇ ਸਾਥੀ ਨੇ ਰੁਕਣ ਦਾ ਕਾਰਣ ਪੁੱਛਿਆ ਪਤਾ ਨਹੀਂ ਮੈਂ ਬੋਲ ਕਿ ਦੱਸਿਆ ਕਿ ਆਪਣੇ ਹੀ ਆਪ  ਕਹਿ ਗਿਆ 'ਮੈਂ ਤਾਂ ਉਹ ਰਾਹ ਲੱਭਦਾਂ ਜਿਹੜਾ ਸ਼ਾਇਦ ਇੱਥੋਂ ਉਸ ਪਿੰਡ  ਨੂੰ ਜਾਂਦਾ ਹੋਵੇ ਜਿੱਥੋਂ ਮੇਰੇ ਲਈ ਸਿਆਣਪਾਂ ਦਾ ਸਿਲਸਿਲਾ ਸ਼ੁਰੂ ਹੋਇਆ ਸੀ' ਨਾ ਤਾਂ ਮੈ ਹੁਣ ਉਸਦਾ ਰਾਹ ਪਤਾ ਸੀ ਤੇ ਨਾ ਹੀ ਇਹ ਪਤਾ ਕਿ, ਕੀ ਉਸਦੇ 'ਭੋਗ ਤੇ ਵਿਸ਼ੇਸ਼' ਛਾਪਣ ਦੀ ਲੋੜ ਵੀ ਹੈ ਜਾਂ ਨਹੀਂ ਬਸ ਗੱਡੀ ਦੇ ਪਹੀਏ ਨੇ ਜਿਉਂ ਜਿਉਂ ਰਫਤਾਰ ਫੜੀ, 'ਭੋਗ ਤੇ ਵਿਸ਼ੇਸ਼' ਦੀ ਗੱਲ ਵੀ ਟਰੈਫਿਕ ਦੀ ਧੂੜ ਵਿਚ ਰਲ ਗਡ ਹੋ ਗਈ

 ਜਨਮੇਜਾ ਸਿੰਘ ਜੌਹਲ
919815945018

 

 

 

ਇਸ ਵੈਬ-ਸਾਇਟ ਦਾ ਵਿਕਾਸ ਅਤੇ ਸਾਂਭ-ਸੰਭਾਲ (2007)
             
Challengers Software Technologies (Pioneers in publishing web-content in Hindi & Punjabi)
              SCO 64, First Floor, Sector 40-C, CHANDIGARH (UT) INDIA
              Phone: 91-172-2699064, 4633064, 091-98766 86555
              contact: info.punjab@gmail.com