ਮਨੋਰੰਜਨ

ਵਿਸ਼ੇਸ਼

ਬੇਡ਼ਾ ਗ਼ਰਕ
ਮਿਤੱਰਤਾ
ਫਿਲਮਾਂ
ਕੈਸਟਾਂ
ਕਿਤਾਬਾਂ ਅਤੇ ਰਸਾਲੇ
ਲੋਕਗੀਤ

 

 

ਕਦੀ ਤੇ ਪੇਕੇ ਜਾ ਨੀ ਬੇਗ਼ਮ (ਸੁਣੋ ਕਵਿਤਾ)

ਇੱਕ ਵਾਰੀ  ਇੱਕ  ਪਤੀ-ਪਤਨੀ ਵਿੱਚ  ਲੜਾਈ  ਹੋ  ਜਾਂਦੀ  ਹੈ। ਪਤੀ ਆਖਦਾ ਹੈ ਜਦ  ਮੈਂ ਤੇਰੇ ਘਰ  ਬਾਰਾਤ  ਲੈ ਕੇ ਗਿਆ ਸੀ,  ਤਾਂ ਸ਼ਗਨ ਪਾਉਣ ਵਕਤ ਕਿਸੇ ਤੋਂ  ਵੀਹ ਰੁਪਏ ਤੋਂ ਵੱਧ ਸ਼ਗਨ  ਨਹੀ ਸਰਿਆ। ਤਾਂ ਪਤਨੀ ਵਾਲੀ   ਆਖਦੀ  ਹੈ  ਨਾਪੁਤਿਆਂ  ਦਿਆ  ਮੈਨੂੰ  ਵਿਆਹੁਣ ਵਾਸਤੇ ਗਿਆ ਸੀ ਕੇ ਵਧਾਈ ਮੰਗਣ  ਗਿਆ ਸੀ।

 

ਅਮਨ ਆਪਣੇ ਦੋਸਤ  ਪ੍ਰੀਤ  ਨੂੰ ਆਖਦਾ, ਯਾਰ ਹੁਣ  ਤੂੰ  ਵਿਆਹ  ਕਰਵਾ  ਲੈ।  ਪ੍ਰੀਤ  ਆਖਣ ਲੱਗਾ ਤੂੰ  ਇਹ ਸਲਾਹ ਨੂੰ ਆਪਣੇ  ਕੋਲ  ਹੀ ਰਖ  ਮੇਰੇ  ਕੋਲ   ਆਤਮ ਹਤਿਆ ਕਰਨ  ਦੇ  ਹੋਰ  ਵੀ ਤਰੀਕੇ ਹਨ

 

ਮਾਸਟਰ   ਬੱਚਿਆ ਨੂੰ ਆਖਣ  ਲੱਗਾ ਜਦ  ਮੈ  ਤਹਾਨੂੰ  ਅੰਗ੍ਰੇਜੀ ਪਡ਼੍ਹਾਉਣ ਲੱਗਦਾ ਹਾਂ ਤਾਂ ਤੁਸੀਂ ਮਰਨ  ਕਾਸ  ਤੋਂ  ਲਗਦੇ ਹੋਂ  ਤਾਂ  ਕਲਾਸ ਵਿਚੋ ਖੜ੍ਹਾ  ਹੋ  ਕੇ  ਜੈਲਾ  ਆਖਣ  ਲੱਗਾ,  ਮਾਸਟਰ  ਜੀ  ਹੁਣ ਭਲਾਂ ਦੀ ਨਰਮੇ ਨੂੰ ਸੁੰਡੀ  ਲਗੇਗੀ ਤਾਂ  ਓਹ ਖਿੜ  ਕਿਵੇ ਸਕਦਾ ਜੀ।

 

ਤਿੰਨ ਮੂਰਖ ਗੱਲਾਂ ਕਰ ਰਹੇ ਸੀ। ਇੱਕ ਆਖਦਾ ਯਾਰ ਮੈ ਸੁਣਿਆ ਭਾਰਤ ਤੇ ਹਿੰਦੁਸਤਾਨ ਵਿੱਚ  ਜੰਗ  ਲੱਗ ਗੀ।  ਤੀਜਾ ਆਖਦਾ ਚੱਲ ਆਪਾਂ ਨੂੰ ਡਰਨ ਦੀ ਕੀ  ਲੋੜ ਹੈ ਆਪਾਂ  ਤਾਂ ਇੰਡੀਆ ਵਿੱਚ  ਰਾਜੀ ਖੁਸ਼ੀ  ਵਸਦੇ ਹਾਂ

ਸ਼ਰਾਬੀ ਆਪਣੇ ਸ਼ਰਾਰਤੀ ਮੁੰਡੇ ਨੂੰ : ਜਾ ਉਏ ਠੇਕੇ ਤੋਂ ਅਧੀਆ ਲੈ ਕੇ ਆ।
ਮੁੰਡਾ
: ਨਾ ਬਾਪੂ ਡਰ ਲਗਦੈ।
ਸ਼ਰਾਬੀ
: ਕਿਉਂ ਉਏ ?’
ਮੁੰਡਾ
: ਠੇਕੇ ਤੇ ਤਾਂ ਸਰਕਾਰ ਨੇ ਮਾਸਟਰ ਰੱਖ ਤੇ

 

ਸੇਠਾਣੀ: ਪੰਡਿਤ ਜੀ! ਕੁਡ਼ੀ ਵਾਸਤੇ ਇਹੋ ਜਿਹਾ ਮੁੰਡਾ ਦੱਸੋ ਜਿਹਡ਼ੀ ਕੁਝ ਖਾਂਦਾ ਪੀਂਦਾ ਨਾ ਹੋਵੇ।
ਪੰਡਿਤ ਜੀ
: ਇਹੋ ਜਿਹਾ ਤਾਂ ਫਿਰ ਪੀ.ਜੀ.ਆਈ. ਦੇ ਇੰਟੈਂਸਿਵ ਕੇਅਰ ਯੂਨਿਟ ਚ ਹੀ ਮਿਲੂਗਾ

 

 ਇਕ ਬਾਣੀਏ ਦੇ ਘਰ ਨੂੰ ਅੱਗ ਲੱਗ ਗਈ ਅਤੇ ਉਹ ਫਾਇਰ ਬ੍ਰਿਗੇਡ ਵਾਲਿਆਂ ਨੂੰ ਮੋਬਾਇਲ ਫੋਨ ਤੇ ਮਿਸਡ ਕਾਲ ਦੇ ਰਿਹਾ ਸੀ (ਕੰਜੂਸੀ ਦੀ ਹੱਦ)!

 

ਸੰਤਾ ਰੋਜ਼ ਆਪਣੀ ਰਸੋਈ ਚ ਜਾਂਦਾ ਅਤੇ ਖੰਡ ਵੇਖ ਕੇ ਆ ਜਾਂਦਾ।
ਸੰਤੇ ਦੀ ਘਰ ਵਾਲੀ ਨੇ ਪੁੱਛਿਆ,
ਕੀ ਕਰਦੇ ਹੋ?’
ਸੰਤਾ,
ਮੈਨੂੰ ਡਾਕਟਰ ਨੇ ਕਿਹਾ ਸੀ ਕਿ ਆਪਣੀ ਸ਼ੂਗਰ ਰੋਜ਼ ਚੈਕ ਕਰਦੇ ਰਹਿਣਾ।

 

ਇਕ ਲੰਗਡ਼ਾ ਫੌਜੀ ਬੱਸ ਸਟਾਪ ਤੇ ਖਡ਼ਾ ਸੀ ਕਿ ਵਿਅਕਤੀ ਨੇ ਉਸ ਨੂੰ ਪੁੱਛ ਲਿਆ, ਤੁਹਾਡੀ ਲੱਤ ਨੂੰ ਕੀ ਹੋਇਆ।
ਫੌਜੀ ਬੋਲਿਆ,
ਲਡ਼ਾਈ ਵਿਚ ਜਖ਼ਮੀ ਹੋ ਗਈ ਸੀ।
ਵਿਅਕਤੀ ਨੇ ਪੁੱਛਿਆ,
ਕਿਵੇਂ?’
ਫੌਜੀ ਬੋਲਿਆ,
ਦੁਸ਼ਮਣ ਦੇ ਇਕ ਗੋਲੇ ਨਾਲ।

ਕੀ ਗੋਲਾ ਫਟ ਗਿਆ ਸੀ?’

ਪੁੱਛਣ ਤੇ ਫੌਜੀ ਬੋਲਿਆ,
ਜੀ ਨਹੀਂ ਗੋਲਾ ਭੱਜਦਾ ਹੋਇਆ ਮੇਰੇ ਪਿੱਛੇ ਆਇਆ ਸੀ। ਉਹ ਮੇਰੇ ਕਮਰੇ ਚ ਵਡ਼ ਗਿਆ ਅਤੇ ਫਿਰ ਮੇਰੀ ਲੱਤ ਵੱਢ ਲਈ।

 

 ਕਮਲਾ-  ਸਮਝ ਤੋਂ ਕੰਮ ਲਿਆ ਜਾਵੇ ਤਾਂ ਹਰ ਵਿਅਕਤੀ ਵਿਆਹ ਕਰਵਾ ਕੇ ਖੁਸ਼ ਰਹਿ ਸਕਦਾ ਹੈ।
 ਵਿਨੋਦ - ਨਹੀਂ, ਸਮਝ ਤੋਂ ਕੰਮ ਲਿਆ ਜਾਵੇ ਤਾਂ ਹਰ ਵਿਅਕਤੀ ਵਿਆਹ ਤੋਂ ਬਚ ਸਕਦਾ ਹੈ ਅਤੇ ਸੁਖੀ ਰਹਿ ਸਕਦਾ ਹੈ।

 

ਸੰਤੇ ਦਾ ਵਿਆਹ ਇਕ ਨਰਸ ਨਾਲ ਹੋ ਗਿਆ।

ਇਕ ਦਿਨ ਬੰਤੇ ਨੇ ਪੁੱਛਿਆ,
ਕਿਉਂ, ਕਿਸ ਤਰ੍ਹਾਂ ਨਿਭ ਰਹੀ ਹੈ?’ 

ਸੰਤਾ, ਬਹੁਤੀ ਬੁਰੀ, ਜਦੋਂ ਤੱਕ ਸਿਸਟਰ ਨਾ ਕਹਾਂ ਬੋਲਦੀ ਨਹੀਂ|

 

ਇਕ ਆਦਮੀ ਬੈਂਕ ਦੇ ਏ.ਟੀ.ਐਮ ਤੋਂ ਪੈਸੇ ਕਢਾ ਰਿਹਾ ਸੀ
ਉਸ ਦੇ ਪਿੱਛੇ ਦੂਸਰਾ ਆਦਮੀ ਖਡ਼੍ਹਾ ਸੀ।

ਦੂਜਾ (ਪਹਿਲੇ ਨੂੰ)
- ਮੈਂ ਤੇਰਾ ਪਾਸਵਰਡ ਦੇਖ ਲਿਆ ਹੈ

ਪਹਿਲਾ
- ਦੱਸ ਕੀ ਹੈ?
ਦੂਜਾ
- 4 ਤਾਰੇ (****)
ਪਹਿਲਾ
-
ਹੱਸ ਕੇ ਜਾ ਓਏ ਤੈਨੂੰ ਪਤਾ ਹੀ ਨੀਂ ਲੱਗਾ।
ਇਹ ਤਾਂ 7121 ਹੈ।

 

ਇਕ ਬੁੱਢੇ ਅਮੀਰ ਆਦਮੀ ਨਾਲ ਇਕ ਨੌਜਵਾਨ ਲਡ਼ਕੀ ਵਿਆਹ ਕਰਵਾ ਲੈਂਦੀ ਹੈ।
ਲਡ਼ਕੀ ਦੀ ਸਹੇਲੀ ਉਸ ਨੂੰ ਪੁਛੱਦੀ ਹੈ ਕਿ ਤੂੰ ਇਸ ਨਾਲ ਸ਼ਾਦੀ ਕਰਨ ਵੇਲੇ ਕੀ ਵੇਖਿਆ।

ਲਡ਼ਕੀ - ਇਕ ਤਾਂ ਇਸ ਦੀ ਇਨਕਮ ਅਤੇ ਦੂਜਾ ਇਸ ਦੇ ਦਿਨ ਕਮ



 

 

 

 

 

ਇਸ ਵੈਬ-ਸਾਇਟ ਦਾ ਵਿਕਾਸ ਅਤੇ ਸਾਂਭ-ਸੰਭਾਲ (2007)
             
Challengers Software Technologies (Pioneers in publishing web-content in Hindi & Punjabi)
              SCO 64, First Floor, Sector 40-C, CHANDIGARH (UT) INDIA
              Phone: 91-172-2699064, 4633064, 091-98766 86555
              contact: info.punjab@gmail.com