ਦਾ ਸਬ-ਡੋਮੇਨ

 
line decor
 
        ਮੁੱਖ ਪੰਨਾ  ਬਿਮਾਰੀਆਂ   ਆਧੁਨਿਕ ਯੁੱਗ ਦੀ ਖੁਰਾਕ   ਸਿਹਤ ਸੰਭਾਲ   ਡਾਕਟਰ ਦੀ ਰਾਏ 
line decor

ਸਬ-ਡੋਮੇਨ ਦਾ ਮੁੱਖ-ਪੰਨਾ 
ਸਰੀਰਿਕ ਰਚਨਾ
ਤੰਦਰੁਸਤ ਸਰੀਰ ਦੇ ਮਾਪਦੰਡ


 
 

 

ਸਾਹ ਦੀ ਤਕਲੀਫ ਅਤੇ ਦਮੇ ਦਾ ਸੌਖਾ ਇਲਾਜ
ਰੋਣਾ ਵੀ ਸਿਹਤ ਲਈ ਚੰਗਾ
ਕੈਂਸਰ ਤੋਂ ਬਚਾਉਂਦੇ ਹਨ ਤੁਲਸੀ ਅਤੇ ਪੁਦੀਨਾ
ਸੈਕਸ ਤੋਂ ਬੇਮੁੱਖ ਕਰ ਸਕਦਾ ਹੈ ਹਾਈ ਬਲੱਡ ਪ੍ਰੈਸ਼ਰ
ਗੰਦੇ ਪਾਣੀ ਤੇ ਦੂਸ਼ਿਤ ਭੋਜਨ ਨਾਲ ਥਾਇਰਾਇਡ ਦੀ ਬਿਮਾਰੀ
ਪੀਲੀਏ ਦਾ ਬੁਖਾਰ ਬਚਾਅ ਤੇ ਇਲਾਜ
ਕਿਉਂ ਹੁੰਦੀ ਹੈ ਐਸੀਡਿਟੀ
ਬੱਚੇ ਦੀ ਸੁਣਨ ਸਮੱਰਥਾ
ਡਾਕਟਰੀ ਚਮਤਕਾਰ
 

 

ਸਾਹ ਦੀ ਤਕਲੀਫ ਅਤੇ ਦਮੇ ਦਾ ਸੌਖਾ ਇਲਾਜ

 

ਵਾਤਾਵਰਣ ਵਿਚ ਵੱਧ ਰਹੇ ਪ੍ਰਦੂਸ਼ਣ ਕਾਰਨ ਸਾਹ ਦੀਆਂ ਤਕਲੀਫਾਂ ਵਿਚ ਵੀ ਲਗਾਤਾਰ ਵਾਧਾ ਹੁੰਦਾ ਜਾ ਰਿਹੈ ਤਾਜ਼ੀ ਅਤੇ ਸਾਫ ਹਵਾ ਮਿਲਣੀ ਮੁਸ਼ਕਲ ਹੁੰਦੀ ਜਾ ਰਹੀ ਹੈ ਜੇਕਰ ਤੁਸੀਂ ਸਾਹ ਦੀਆਂ ਬਿਮਾਰੀਆਂ ਤੋਂ ਖੁਦ ਨੂੰ ਬਚਾਉਣਾ ਚਾਹੁੰਦੇ ਹੋ ਤਾਂ ਘਰਾਂ ਅਤੇ ਦਫਤਰਾਂ ਵਿਚ ਏਅਰ ਪਿਉਰੀਫਾਇਰ ਦੀ ਵਰਤੋਂ ਜ਼ਰੂਰ ਕਰੋ ਇਸ ਤੋਂ ਇਲਾਵਾ ਹਰ ਕਮਰੇ ਵਿਚ ਐਗਜ਼ਾਸਟ ਫੈਨ ਦੀ ਵਰਤੋਂ ਵੀ ਲਾਜ਼ਮੀ ਹੈ ਸਾਹ ਦੀਆਂ ਬਿਮਾਰੀਆਂ ਤੋਂ ਸਭ ਤੋਂ ਵੱਧ ਪ੍ਰੇਸ਼ਾਨੀ ਦਮੇ ਦੇ ਮਰੀਜ਼ਾਂ ਨੂੰ ਹੁੰਦੀ ਹੈ ਕਿਉਂਕਿ ਪੂਰੀ ਤਰ੍ਹਾਂ ਦਮੇ ਤੋਂ ਛੁਟਕਾਰਾ ਨਹੀਂ ਪਾਇਆ ਜਾ ਸਕਦਾ ਪਰ ਇਸ ਨੂੰ ਕਾਬੂ ਵਿਚ ਜ਼ਰੂਰ ਰੱਖਿਆ ਜਾ ਸਕਦੈ ਦਮਾ ਫੇਫੜਿਆਂ ਦੇ ਸਾਹ ਮਾਰਗ ਦੀ ਬਿਮਾਰੀ ਹੈ ਇਹ ਕਿਸੇ ਵੀ ਉਮਰ ਵਿਚ ਹੋ ਸਕਦਾ ਹੈ, ਇਹ ਕੋਈ ਛੂਤ ਦੀ ਬਿਮਾਰੀ ਨਹੀਂ ਹੈ
ਸਾਹ ਮਾਰਗ ਰਾਹੀਂ ਹਵਾ ਫੇਫੜਿਆਂ ਵਿਚ ਪਹੁੰਚਦੀ ਹੈ ਇਹ ਸਾਹ ਨਾਲੀਆਂ ਕਿਸੇ ਰੁੱਖ ਦੀਆਂ ਸ਼ਾਖਾਵਾਂ ਵਾਂਗ... ਫੈਲਦੀਆਂ ਜਾਂਦੀਆਂ ਹਨ ਬ੍ਰਾਂਕਿਅਲ ਦਮੇ ਦਾ ਅਰਥ ਹੈ ਮੁਸ਼ਕਲ ਅਤੇ ਘਬਰਾਹਟ ਕਾਰਨ ਵਾਰ-ਵਾਰ ਪੈਣ ਵਾਲਾ ਸਾਹ ਦਾ ਦੌਰਾ ਜੋ ਬਹੁਤ ਜ਼ਿਆਦਾ ਖੰਘ ਅਤੇ ਹਵਾ ਦੀ ਗਤੀ ਵਿਚ ਰੁਕਾਵਟ ਕਾਰਨ ਹੁੰਦਾ ਹੈ ਇਹ ਸਾਹ ਨਾਲੀਆਂ ਅਤੇ ਹਵਾ ਦੇ ਛੋਟੇ ਰਸਤਿਆਂ ਦੇ ਸੁੰਗੜਨ ਦਾ ਨਤੀਜਾ ਹੈ
ਫੇਫੜਿਆਂ ਦੇ ਮਾਹਿਰਾਂ ਮੁਤਾਬਕ ਸਾਹ ਦਾ ਦਮਾ ਐਲਰਜੀ, ਭਾਵਨਾਤਮਕ ਤਣਾਅ ਜਾਂ ਪ੍ਰਬਲ ਕਸਰਤ ਨਾਲ ਵੀ ਹੋ ਸਕਦਾ ਹੈ ਪਿਤਾ-ਪੁਰਖੀ ਬਿਮਾਰੀ ਕਾਰਨ ਵੀ ਅਜਿਹੇ ਦੌਰੇ ਪੈਦਾ ਹੋ ਸਕਦੇ ਹਨ ਪਰਾਗ ਜਾਂ ਠੰਡੀ ਅਤੇ ਨਮ ਹਵਾ, ਧੂੰਆਂ ਅਤੇ ਹਵਾ-ਪ੍ਰਦੂਸ਼ਣ, ਤੰਬਾਕੂ ਦਾ ਧੂੰਆਂ ਜਾਂ ਬਾਈ-ਸਲਫੇਟ ਪਰਿੱਖਿਅਕ ਦੇ ਕਾਰਨ ਅਜਿਹਾ ਅਤਿ ਸੰਵੇਦਨਸ਼ੀਲ ਦੌਰਾ ਕਰ ਸਕਦੇ ਹਨ
ਜੇਕਰ ਤੁਹਾਨੂੰ ਦਮਾ ਨਹੀਂ ਹੈ ਤਾਂ ਤੁਹਾਨੂੰ ਤਣਾਅ ਨਾਲ ਦਮਾ ਨਹੀਂ ਹੋਵੇਗਾ ਜੇਕਰ ਤੁਹਾਨੂੰ ਪਹਿਲਾਂ ਤੋਂ ਹੀ ਦਮਾ ਹੈ ਤਾਂ ਤਣਾਅ ਇਸ ਨੂੰ ਹੋਰ ਵਿਗਾੜ ਸਕਦਾ ਹੈ ਡਰ ਅਤੇ ਚਿੰਤਾ ਸਾਹ ਦੀ ਥੋੜ੍ਹੀ ਬਿਮਾਰੀ ਨੂੰ ਦਮੇ ਵਿਚ ਬਦਲ ਸਕਦੇ ਹਨ
ਦਮੇ ਦੇ ਸਭ ਤੋਂ ਆਮ ਲੱਛਣ ਹਨ ਛਾਤੀ ਵਿਚ ਸਖਤਪਣ, ਸਾਹ ਲੈਣ ਅਤੇ ਸਾਹ ਬਾਹਰ ਕੱਢਣ ਵਾਲੇ ਖੰਘ ਦੀ ਤਕਲੀਫ, ਸਾਹ ਦੀ ਆਵਾਜ਼ ਸੁਣਾਈ ਦੇਣੀ, ਖਰਖਰਾਹਟਨਾ ਰੁਕਣ ਵਾਲੀਆਂ ਛਿੱਕਾਂ, ਨੱਕ ਵਿਚ ਘੁਟਣ ਮਹਿਸੂਸ ਹੋਣੀ ਅਤੇ ਹਵਾ ਦੇ ਰਸਤਿਆਂ ਵਿਚ ਕਫ ਦਾ ਬਣਨਾ, ਸਾਹ ਘੁੱਟਦਾ ਪ੍ਰਤੀਤ ਹੁੰਦਾ ਹੈ ਅਤੇ ਲੇਟਣ ਨਾਲ ਦਮਾ ਵਧੇਰੇ ਮਹਿਸੂਸ ਹੁੰਦਾ ਹੈ ਜੇਕਰ ਦਮੇ ਦੀ ਰੋਕਥਾਮ ਤੇ ਉਪਾਅ ਲਏ ਜਾਣ ਤਾਂ ਦਮੇ ਦੇ ਮਰੀਜ਼ ਵੀ ਇਕ ਸਾਧਾਰਨ ਅਤੇ ਚੁਸਤ ਜ਼ਿੰਦਗੀ ਜੀ ਸਕਦੇ ਹਨ
ਦਮਾ ਕੋਈ ਸ਼ਰਮਨਾਕ ਬਿਮਾਰੀ ਨਹੀਂ ਹੈ ਅਜਿਹੀਆਂ ਚੀਜ਼ਾਂ ਦੋਂ ਦੂਰ ਰਹੋ, ਜਿਨ੍ਹਾਂ ਨਾਲ ਤੁਹਾਨੂੰ ਦਮੇ ਦਾ ਦੌਰਾ ਪੈਂਦਾ ਹੈ ਜੇਕਰ ਸਾਹ ਲੈਣ ਵਿਚ ਤਹਾਨੂੰ ਕਿਸੇ ਵੀ ਕਿਸਮ ਦੀ ਤਕਲੀਫ ਨਾ ਹੋਵੇ, ਤੁਸੀਂ ਖੁਦ ਨੂੰ ਤੰਦਰੁਸਤ ਮੰਨਦੇ ਹੋ ਤਾਂ ਵੀ ਆਪਣੀ ਜਾਂਚ ਜ਼ਰੂਰ ਕਰਵਾਓ ਜੇਕਰ ਤੁਸੀਂ ਗਰਭਵਤੀ ਹੋ ਤਾਂ ਸਿਗਰਟਨੋਸ਼ੀ ਨਾ ਕਰੋ ਬੱਚਿਆਂ ਤੋਂ ਸਿਗਰਟ ਦਾ ਧੂੰਆਂ ਦੂਰ ਹੀ ਰੱਖੋ ਬੱਚਿਆਂ ਦੇ ਬਿਸਤਰੇ 'ਤੇ ਧੂੜ-ਮਿੱਟੀ ਤੋਂ ਬੇਅਸਰ ਖਾਸ ਕਿਸਮ ਦੀਆਂ ਚਾਦਰਾਂ ਹੀ ਵਿਛਾਓ
ਅੱਜਕੱਲ੍ਹ ਦਮੇ ਦੀ ਰੋਕਥਾਲ ਲਈ ਬਹੁਤ ਸਾਰੀਆਂ ਆਧੁਨਿਕ ਮਸ਼ੀਨਾਂ ਜਿਵੇਂ ਪੀਕ ਪਲੋਮੀਟਰ, ਆਸਟੀਰੀਅਲ ਬਲੱਡ ਗੈਸ (ਏ. ਬੀ. ਜੀ.) ਮਸ਼ੀਨ, ਏਅਰ ਪਾਉਰੀਫਾਇਰਸ ਥਾਈਪੈਪ ਮਸ਼ੀਨ, ਰੈਸਪੀਰੇਟਰੀ ਫੈਕਸ਼ਨ ਟੈਸਟ ਮਸ਼ੀਨ ਅਤੇ ਬਾਇਓ-ਫੀਡਬੈਕ ਮਸ਼ੀਨਾਂ ਮੁਹੱਈਆਂ ਹਨ ਦਮੇ ਦੇ ਦੌਰੇ ਪੈਣ ਦੇ ਸ਼ੁਰੂਆਤੀ ਲੱਛਣ ਇਸ ਪ੍ਰਕਾਰ ਹਨ-ਛਾਤੀ ਵਿਚ ਖਿਚਾਅ, ਖੰਘ, ਛਾਤੀ ਵਿਚ ਖਰਖਰਾਹਟ ਦਮੇ ਦੇ ਕੁਝ ਦੌਰੇ ਬਹੁਤ ਹਲਕੇ ਹੁੰਦੇ ਹਨ ਤਾਂ ਕੁਝ ਬਹੁਤ ਗੰਭੀਰ ਕਿਸਮ ਦੇ ਦੌਰੇ ਵੀ ਹੁੰਦੇ ਹਨ ਅਕਸਰ ਦਮੇ ਦੇ ਮਰੀਜ਼ ਰਾਤ ਨੂੰ ਸੌਂ ਨਹੀਂ ਸਕਦੇ ਕਿਉਂਕਿ ਉਨ੍ਹਾਂ ਨੂੰ ਬੜੀ ਜ਼ੋਰਦਾਰ ਖੰਘ ਆਉਂਦੀ ਹੈ ਜਾਂ ਸਾਹ ਲੈਣ ਵਿਚ ਤਕਲੀਫ ਹੁੰਦੀ ਹੈ
ਜੇਕਰ ਦਮੇ ਦੀ ਬਿਮਾਰੀ ਕੰਟਰੋਲ ਤੋਂ ਬਾਹਰ ਹੋ ਜਾਵੇ ਤਾਂ ਫੇਫੜਿਆਂ ਦੇ ਸਾਹ ਮਾਰਗ ਦੇ ਕਿਨਾਰੇ ਸੁੱਜ ਕੇ ਮੋਟੇ ਹੋ ਜਾਂਦੇ ਹਨ ਅਤੇ ਇਸ ਸਥਿਤੀ ਵਿਚ ਦਮੇ ਦਾ ਦੌਰਾ ਕਦੀ ਵੀ ਪੈ ਸਕਦਾ ਹੈ ਦਮੇ ਦੇ ਦੌਰਿਆਂ ਦੌਰਾਨ ਫੇਫੜਿਆਂ ਵਿਚ ਹਵਾ ਦਾ ਆਉਣਾ-ਜਾਣਾ ਬਹੁਤ ਘੱਟ ਹੁੰਦਾ ਹੈ ਦਮੇ ਦਾ ਮਰੀਜ਼ ਹਵਾ ਦੀ ਕਮੀ ਕਾਰਨ ਖੰਘਦਾ ਹੈ ਅਤੇ ਖਰਖਰਾਹਟ ਦੀ ਆਵਾਜ਼ ਪੈਦਾ ਹੁੰਦੀ ਹੈ ਇਸ ਨਾਲ ਛਾਤੀ ਵਿਚ ਹੌਲਾਪਣ ਮਹਿਸੂਸ ਹੁੰਦਾ ਹੈ ਦੌਰਾ ਪੈਣ 'ਤੇ ਫੇਫੜਿਆਂ ਦੀਆਂ ਸਾਹ ਨਾਲੀਆਂ ਦੇ ਕਿਨਾਰੇ ਸੁੱਜ ਕੇ ਮੋਟੇ ਹੋ ਜਾਂਦੇ ਹਨ ਸਾਹ ਨਾਲੀਆਂ ਵਿਚ ਮਿਊਕਸ (ਚਿਪਚਿਪਾ ਪਦਾਰਥ) ਬਣਨ ਲੱਗਦਾ ਹੈ
ਦਮੇ ਦਾ ਦੌਰਾ ਪੈਣ ਦੇ ਕਈ ਕਾਰਨ ਹਨ ਫਰ ਦੀ ਖੱਲ ਵਾਲੇ ਜਾਨਵਰਾਂ ਜਿਵੇਂ ਕੁੱਤਾ ਅਤੇ ਬਿੱਲੀ, ਸਿਗਰਟ ਦੇ ਧੂੰਏਂ ਨਾਲ, ਬਿਸਤਰੇ ਜਾਂ ਸਿਰਹਾਣੇ ਵਿਚ ਮੌਜੂਦ ਧੂੜ ਨਾਲ, ਝਾੜੂ ਲਗਾਉਣ ਜਾਂ ਝਾੜਨ ਨਾਲ, ਉੱਡਣ ਵਾਲੀ ਧੂੜ ਨਾਲ, ਬਹੁਤ ਜ਼ਿਆਦਾ ਬਦਬੂ ਜਾਂ ਸਪ੍ਰੇਅ ਨਾਲ, ਰੁੱਖਾਂ ਅਤੇ ਫਲਾਂ ਦੇ ਪਰਾਗ ਕਣਾਂ ਨਾਲ, ਮੌਸਤ, ਸਰਦੀ-ਜ਼ੁਕਾਮ, ਦੌੜਨ, ਖੇਡਣ ਜਾਂ ਬਹੁਤ ਮਿਹਨਤ ਦਾ ਕੰਮ ਕਰਨ ਨਾਲ ਡਾਕਟਰ ਦੀ ਸਲਾਹ ਤੋਂ ਬਿਨਾਂ ਐਸਪ੍ਰੀਨ ਦੀ ਵਰਤੋਂ ਨਾ ਕਰੋ, ਘਰ ਨੂੰ ਬਦਬੂ ਤੋਂ ਮੁਕਤ ਰੱਖੋ, ਬਹੁਤ ਤੇਜ਼ ਖੁਸ਼ਬੂ ਵਾਲੇ ਸਾਬਣ, ਸ਼ੈਂਪੂ, ਤੇਲ ਜਾਂ ਪਰਫਿਊਮ ਦੀ ਵਰਤੋਂ ਨਾ ਕਰੋ
ਦਮੇ ਦੇ ਮਰੀਜ਼ ਦੇ ਕਮਰੇ ਵਿਚ ਕੁਝ ਖਾਸ ਪ੍ਰਬੰਧ ਕਰੋ ਗਲੀਚੇ, ਬੋਰੀ ਜਾਂ ਰੂੰਦਾਰ ਕੱਪੜੇ ਕਮਰੇ ਵਿਚੋਂ ਹਟਾ ਦਿਓ ਕਿਉਂਕਿ ਇਨ੍ਹਾਂ ਵਿਚ ਧੂੜ ਅਤੇ ਨਮੀ ਛੇਤੀ ਬੈਠਦੀ ਹੈ ਨਰਮ ਗੱਦੇਦਾਰ ਕੁਰਸੀਆਂ, ਸਿਰਹਾਣੇ ਅਤੇ ਗੱਦੀਆਂ ਵੀ ਹਟਾ ਦਿਓ ਇਨ੍ਹਾਂ ਵਿਚ ਵੀ ਬਹੁਤ ਛੇਤੀ ਧੂੜ ਫਸ ਜਾਂਦੀ ਹੈ ਬਿਸਤਰੇ 'ਤੇ ਸਾਦੀ, ਨਰਮ ਸੂਤੀ ਚਾਦ ਜਾਂ ਸਿਰਹਾਣਾ ਰੱਖੋ ਗੱਦਿਆਂ, ਕੰਬਲਾਂ ਅਤੇ ਸਿਰਹਾਣਿਆਂ ਵਿਚਲੀ ਧੂੜ ਸਭ ਤੋਂ ਵੱਧ ਖਤਰਨਾਕ ਹੈ ਗੱਦੇ ਅਤੇ ਸਿਰਹਾਣੇ 'ਤੇ ਖਾਸ ਕਿਸਮ ਦੀ ਧੂੜ ਨਾ ਜੰਮਣ ਵਾਲੀ ਚਾਦਰ ਜਾਂ ਗਿਲਾਫ, ਜਿਨ੍ਹਾਂ ਵਿਚ ਜ਼ਿੱਪਰ ਲੱਗੇ ਹੋਣ, ਵਿਛਾਓ ਜੂਟ ਦੇ ਗੱਦਿਆਂ ਅਤੇ ਸਿਰਹਾਣਿਆਂ ਦੀ ਵਰਤੋਂ ਨਾ ਕਰੋ ਕਿਸੇ ਵੀ ਹੋਰ ਗੱਦੇ, ਨਾਲੋਂ ਸਾਧਾਰਨ ਗੱਦਾ ਹੀ ਬਿਹਤਰ ਹੈ ਚਾਦਰ, ਗਿਲਾਫ ਅਤੇ ਕੰਬਲ ਨੂੰ ਲਗਾਤਾਰ ਗਰਮ ਪਾਣੀ ਨਾਲ ਥੋਵੋ
ਸਾਫ ਅਤੇ ਤਾਜ਼ੀ ਹਵਾ ਲਈ ਖਿੜਕੀਆਂ ਹਮੇਸ਼ਾ ਖੁੱਲ੍ਹੀਆਂ ਰੱਖੋ ਜਦੋਂ ਸਾਹ ਰਾਹੀਂ ਦਮੇ ਦੀ ਦਵਾਈ ਲਈ ਜਾਂਦੀ ਹੈ ਤਾਂ ਇਹ ਸਾਹ ਨਾਲੀਆਂ ਰਾਹੀਂ ਹੋ ਕੇ ਫੇਫੜਿਆਂ ਤੱਕ ਪਹੁੰਚਦੀ ਹੈ, ਜਿਥੇ ਇਸ ਦੀ ਲੋੜ ਹੁੰਦੀ ਹੈ ਦਮੇ ਲਈ ਵੱਖ-ਵੱਖ ਕਿਸਮਾਂ ਦੇ ਇਨਹੇਲਰ ਆਉਂਦੇ ਹਨ ਕੁਝ ਸਪ੍ਰੇਅ ਦੇ ਰੂਪ ਵਿਚ ਅਤੇ ਕੁਝ ਪਾਊਡਰ ਦੇ ਰੂਪ ਵਿਚ ਦਮੇ ਦਾ ਮਰੀਜ਼ ਕਿੰਨੀ ਆਸਾਨੀ ਨਾਲ ਸਾਹ ਲੈ ਸਕਦਾ ਹੈ, ਇਹ ਜਾਂਚਣ ਲਈ ਪੀਕ ਪਲੋਮੀਟਰ ਦੀ ਵਰਤੋਂ ਕੀਤੀ ਜਾ ਸਕਦੀ ਹੈ ਇਸ ਦੀ ਮਦਦ ਨਾਲ ਡਾਕਟਰ ਦਮੇ ਦੀ ਮਰੀਜ਼ ਦੀ ਸਹੀ ਪਛਾਣ ਕਰ ਸਕਦੇ ਹਨ ਭਾਵ ਤੁਹਾਨੂੰ ਦਮੇ ਦੀ ਬਿਮਾਰੀ ਹੈ ਜਾਂ ਨਹੀਂ, ਦਮੇ ਦਾ ਦੌਰਾ ਕਿੰਨਾ ਗੰਭੀਰ ਜਾਂ ਕਿੰਨਾ ਸਾਧਾਰਨ ਹੋ ਸਕਦਾ ਹੈ
ਇਸ ਦੀ ਮਦਦ ਨਾਲ ਡਾਕਟਰ ਇਹ ਵੀ ਪਤਾ ਲੱਗਾ ਸਕਦੇ ਹਨ ਕਿ ਸਮੇਂ ਦੇ ਨਾਲ-ਨਾਲ ਦਮੇ 'ਤੇ ਕਿੰਨਾ ਕਾਬੂ ਪਾਇਆ ਜਾ ਸਕਦਾ ਹੈ ਰੋਜ਼ਾਨਾ ਘਰ ਵਿਚ ਪੀਕ ਪਲੋਮੀਟਰ ਦੀ ਵਰਤੋਂ ਕੀਤੀ ਜਾ ਸਕਦੀ ਹੈ ਇਸ ਤਰ੍ਹਾਂ ਮਰੀਜ਼ ਨੂੰ ਇਹ ਵੀ ਪਤਾ ਲੱਗ ਜਾਂਦਾ ਹੈ ਕਿ ਉਸ ਨੂੰ ਦਮੇ ਦੀ ਦਵਾਈ ਦੀ ਜ਼ਿਆਦਾ ਲੋੜ ਕਦੋਂ ਪੈ ਸਕਦੀ ਹੈ


ਰੋਣਾ ਵੀ ਸਿਹਤ ਲਈ ਚੰਗਾ

ਹੰਝੂਆਂ ਦਾ ਭਾਵਨਾਵਾਂ ਨਾਲ ਸਿੱਧਾ ਸਬੰਧ ਹੈਜੇ ਕੋਈ ਦੁਖੀ ਹੈ ਤਾਂ ਇਹ ਕੁਦਰਤੀ ਹੈ ਕਿ ਉਸ ਦੀਆਂ ਅੱਖਾਂ 'ਚੋਂ ਹੰਝੂ ਨਿਕਲ ਹੀ ਆਉਂਦੇ ਹਨਕਈ ਵਾਰ ਤਾਂ ਅਜਿਹਾ ਦੇਖਿਆ ਜਾਂਦਾ ਹੈ ਕਿ ਲੋਕ ਬਹੁਤ ਜ਼ਿਆਦਾ ਖੁਸ਼ ਵੀ ਹੋਣ ਤਾਂ ਵੀ ਅੱਖਾਂ 'ਚੋਂ ਹੰਝੂ ਨਿਕਲਣ ਲੱਗਦੇ ਹਨਕਿਹਾ ਜਾਂਦਾ ਹੈ ਕਿ ਹੰਝੂ ਬਹੁਤ ਅਨਮੋਲ ਹੁੰਦੇ ਹਨਇਨ੍ਹਾਂ ਨੂੰ ਬਿਨਾਂ ਕਾਰਨ ਨਹੀਂ ਵਹਾਉਣਾ ਚਾਹੀਦਾ ਪਰ ਅਜਿਹਾ ਨਹੀਂ ਹੈਮਾਹਿਰਾਂ ਦਾ ਮੰਨਣਾ ਹੈ ਕਿ ਹੰਝੂ ਨਿਕਲਣਾ ਵੀ ਸਿਹਤ ਲਈ ਲਾਭਕਾਰੀ ਹੈਇਹ ਇਕ ਕੁਦਰਤੀ ਪ੍ਰਕਿਰਿਆ ਹੈ ਤੇ ਇਸ ਨੂੰ ਜ਼ਬਰਦਸਤੀ ਦਬਾਉਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ
ਹੰਝੂਆਂ ਨੂੰ ਜ਼ਬਰਦਸਤੀ ਰੋਕਣ ਨਾਲ ਦਿਲ ਅਤੇ ਦਿਮਾਗ 'ਤੇ ਬੋਝ ਪੈਂਦਾ ਹੈ ਅਤੇ ਇਹ ਸਰੀਰ 'ਚ ਅਲਸਰ ਤੇ ਕੋਲਾਈਟਿਸ ਵਰਗੀਆਂ ਬਿਮਾਰੀਆਂ ਦਾ ਕਾਰਨ ਬਣ ਸਕਦਾ ਹੈਜੇ ਕਿਸੇ ਔਰਤ ਦੀਆਂ ਅੱਖਾਂ 'ਚ ਸੋਗ ਜਾਂ ਸੰਕਟ ਦੀ ਘੜੀ 'ਚ ਹੰਝੂ ਨਾ ਆਉਣ ਤਾਂ ਇਹ ਵੀ ਇਕ ਰੋਗ ਹੈਹੰਝੂਆਂ ਨਾਲ ਕਈ ਵਿਅਰਥ ਚੀਜ਼ਾਂ ਬਾਹਰ ਨਿਕਲ ਜਾਂਦੀਆਂ ਹਨਜੇ 5 ਲੀਟਰ ਪਾਣੀ '3 ਚਮਚ ਹੰਝੂ ਮਿਲਾ ਦਿੱਤੇ ਜਾਣ ਤਾਂ ਸਾਰਾ ਪਾਣੀ ਖਾਰਾ ਹੋ ਜਾਂਦਾ ਹੈਪ੍ਰਸਿੱਧ ਵਿਗਿਆਨੀ ਦੀਆਂ ਕੋਸ਼ਿਸ਼ਾਂ ਨਾਲ ਇਹ ਸਾਬਤ ਹੋ ਚੁੱਕਿਆ ਹੈ ਕਿ ਹੰਝੂਆਂ ' ਕੀਟਾਣੂਆਂ ਨੂੰ ਮਾਰਨ ਵਾਲੇ ਤੱਤ ਹੁੰਦੇ ਹਨਇਸ ਤਰ੍ਹਾਂ ਹੰਝੂ ਨਾ ਸਿਰਫ ਅੱਖਾਂ ਨੂੰ ਸਾਫ਼ ਕਰਦੇ ਹਨ ਬਲਕਿ ਉਨ੍ਹਾਂ ਨੂੰ ਕੀਟਾਣੂਆਂ ਤੋਂ ਵੀ ਸੁਰੱਖਿਆ ਦਿੰਦੇ ਹਨ ਮਨੋਵਿਗਿਆਨੀਆਂ ਮੁਤਾਬਕ ਸਾਡੇ ਅੰਦਰ ਇਕ ਭਾਵਨਾਤਮਕ ਸਰਕਟ ਹੁੰਦਾ ਹੈ ਜੋ ਭਾਵਨਾਵਾਂ ਨੂੰ ਇਕੱਠਾ ਕਰਦਾ ਹੈਇਕ ਸਮਾਂ ਆਉਂਦਾ ਹੈ ਜਦੋਂ ਇਹ ਸਰਕਟ ਭਾਵਨਾਵਾਂ ਨੂੰ ਸੰਭਾਲ ਨਹੀਂ ਪਾਉਂਦਾ ਤੇ ਉਨ੍ਹਾਂ ਨੂੰ ਕੱਢਣਾ ਜ਼ਰੂਰੀ ਹੋ ਜਾਂਦਾ ਹੈਇਸ ਹਾਲਾਤ 'ਚ ਰੋਣ ਜਾਂ ਚਿਲਾਉਣ ਨਾਲ ਸਮੱਸਿਆਵਾਂ ਨਾਲ ਜੁੜਿਆ ਭਾਵਨਾਤਮਕ ਤਣਾਅ ਹਲਕਾ ਹੋ ਜਾਂਦਾ ਹੈਦੇਖਿਆ ਜਾਂਦਾ ਹੈ ਕਿ ਔਰਤਾਂ ਪੁਰਸ਼ਾਂ ਮੁਕਾਬਲੇ ਘੱਟ ਤਣਾਅ 'ਚ ਰਹਿੰਦੀਆਂ ਹਨਇਸ ਦਾ ਕਾਰਨ ਇਹ ਹੈ ਕਿ ਉਹ ਭਾਵਨਾਵਾਂ ਨੂੰ ਦਬਾਉਂਦੀਆਂ ਨਹੀਂ ਬਲਕਿ ਹੰਝੂਆਂ ਰਾਹੀਂ ਮਨ ਦੇ ਭਾਰ ਨੂੰ ਹਲਕਾ ਕਰ ਲੈਂਦੀਆਂ ਹਨਇਸ ਤਰ੍ਹਾਂ ਹੰਝੂ ਕੁਦਰਤ ਵਲੋਂ ਦਿੱਤੇ ਸੁਰੱਖਿਆ ਵਾਲਵ ਦੀ ਤਰ੍ਹਾਂ ਕੰਮ ਕਰਦੇ ਹਨ

ਕੈਂਸਰ ਤੋਂ ਬਚਾਉਂਦੇ ਹਨ ਤੁਲਸੀ ਅਤੇ ਪੁਦੀਨਾ


ਇਕ ਖੋਜ ਵਿਚ ਪਾਇਆ ਗਿਆ ਕਿ ਤੁਲਸੀ ਤੇ ਪੁਦੀਨੇ (ਪੂਤਣਾ) ਵਿਚ ਕੈਂਸਰ ਤੋਂ ਬਚਾਉਣ ਦੇ ਤੱਤ ਮੌਜੂਦ ਹੁੰਦੇ ਹਨ ਖੋਜਕਾਰਾਂ ਨੇ ਅੱਠ ਮਹੀਨਿਆਂ ਤੱਕ ਚੂਹਿਆਂ 'ਤੇ ਖੋਜ ਕਰਨ ਪਿੱਛੋਂ ਇਹ ਨਤੀਜਾ ਕੱਢਿਆ ਹੈ ਕਿ ਤੁਲਸੀ ਅਤੇ ਪੁਦੀਨੇ ਵਿਚ ਕੈਂਸਰ ਰੋਧਕ ਗੁਣਾਂ ਦਾ ਖਜ਼ਾਨਾ ਹੈ ਖੋਜਕਾਰਾਂ ਨੇ ਚੂਹਿਆਂ ਨੂੰ ਦੋ ਵਰਗਾਂ ਵਿਚ ਵੰਡਿਆ ਇਕ ਵਰਗ 'ਤੇ ਰਸਾਇਣਕ ਲੇਪ ਲਗਾਇਆ ਜਦ ਕਿ ਦੂਜੇ ਵਰਗ 'ਤੇ ਤੁਲਸੀ ਅਤੇ ਪੁਦੀਨੇ ਦਾ ਲੇਪ ਲਗਾਇਆ ਜਿਨ੍ਹਾਂ ਚੂਹਿਆਂ ਦੇ ਸਰੀਰ 'ਤੇ ਤੁਲਸੀ ਅਤੇ ਪੁਦੀਨੇ ਦਾ ਲੇਪ ਨਹੀਂ ਲਗਾਇਆ ਗਿਆ ਉਨ੍ਹਾਂ ਦੇ ਸਰੀਰ 'ਤੇ ਕਈ ਡੂੰਘੇ ਜ਼ਖਮ ਬਣ ਗਏ, ਜਦ ਕਿ ਜਿਨ੍ਹਾਂ ਚੂਹਿਆਂ 'ਤੇ ਇਹ ਲੇਪ ਲਗਾਇਆ ਗਿਆ ਸੀ ਉਨ੍ਹਾਂ ਦੇ ਸਰੀਰ 'ਤੇ ਇਹ ਜ਼ਖਮ 11 ਮਹੀਨਿਆਂ ਬਾਅਦ ਦੇਖਣ ਨੂੰ ਮਿਲਿਆ ਇਸ ਨਾਲ ਦੂਜੇ ਵਰਗ ਦੇ ਚੂਹਿਆਂ ਦੀ ਪ੍ਰਤੀਰੋਧੀ ਸਮਰੱਥਾ ਵੱਧ ਗਈ ਪੁਦੀਨੇ ਅਤੇ ਤੁਲਸੀ ਵਿਚ ਕਈ ਤਰ੍ਹਾਂ ਦੇ ਪਾਚਕ ਤੱਤ ਵੀ ਪਾਏ ਗਏ ਹਨ ਜੋ ਫ੍ਰੀ ਰੈਡੀਕਲਸ ਨੂੰ ਨਸ਼ਟ ਕਰ ਸਕਦੇ ਹਨ ਆਯੂਰਵੈਦ ਸ਼ਾਸਤਰਾਂ ਅਨੁਸਾਰ ਬਬੂਲ ਅਤੇ ਗੋਖਰੂ ਦੇ ਪੌਦਿਆਂ ਵਿਚ ਵੀ ਕੈਂਸਰ ਨਿਰੋਧਕ ਐਂਜ਼ਾਈਮ ਪਾਏ ਗਏ ਹਨ

 

             ਸੈਕਸ ਤੋਂ ਬੇਮੁੱਖ ਕਰ ਸਕਦਾ ਹੈ ਹਾਈ ਬਲੱਡ ਪ੍ਰੈਸ਼ਰ

ਹਾਈ ਬਲੱਡ ਪ੍ਰੈਸ਼ਰ ਔਰਤਾਂ ਦੀ ਜ਼ਿੰਦਗੀ ਵਿਚ ਇਕ ਵੱਡਾ
ਮੋੜ ਲਿਆ ਸਕਦਾ ਹੈ ਕੁਝ ਮਾਮਲਿਆਂ ਵਿਚ ਉਨ੍ਹਾਂ ਨੂੰ ਸੈਕਸ ਪ੍ਰਤੀ ਬੇਮੁੱਖ ਵੀ ਕਰ ਸਕਦਾ ਹੈ ਅਮਰੀਕਾ ਦੇ ਖੋਜਕਾਰਾਂ ਨੇ ਦੱਸਿਆ ਕਿ ਮਰਦਾਂ ਨੂੰ ਬੜੇ ਚਿਰ ਤੋਂ ਇਹ ਸ਼ਿਕਾਇਤ ਰਹੀ ਹੈ ਕਿ ਹਾਈ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਵਾਲੀ ਦਵਾਈ ਹਮੇਸ਼ਾ ਉਨ੍ਹਾਂ ਦੇ ਸੈਕਸ ਜੀਵਨ ਨੂੰ ਪ੍ਰਭਾਵਿਤ ਕਰਦੀ ਹੈ ਪਰ ਹੁਣ ਪਤਾ ਲੱਗਾ ਹੈ ਕਿ ਔਰਤਾਂ ਦਾ ਵੀ ਇਸ ਵਿਚ ਸੈਕਸ ਪ੍ਰਤੀ ਉਤਸ਼ਾਹ ਠੰਡਾ ਪੈ ਸਕਦਾ ਹੈ ਬੈਸੇਟ ਹੈਲਥ ਕੇਅਰ ਸੈਂਟਰ ਦੇ ਡਾਕਟਰ ਨੇ ਦੱਸਿਆ ਕਿ ਮਰਦਾਂ ਨਾਲ ਇਸ ਸਬੰਧ ਵਿਚ ਹੋਣ ਵਾਲੀਆਂ ਸ਼ਿਕਾਇਤਾਂ ਦੀ ਡੂੰਘਾਈ ਨਾਲ ਜਾਂਚ ਕੀਤੀ ਗਈ ਪਰ ਇਸ ਤੋਂ ਪਹਿਲਾਂ ਇਸ ਬਾਰੇ ਕੋਈ ਜਾਂਚ ਨਹੀਂ ਕੀਤੀ ਗਈ ਸੀ ਕਿ ਇਨ੍ਹਾਂ ਦਵਾਈਆਂ ਨਾਲ ਔਰਤਾਂ ਵੀ ਪ੍ਰਭਾਵਿਤ ਹੁੰਦੀਆਂ ਹਨ ਜਾਂ ਨਹੀਂ

         ਗੰਦੇ ਪਾਣੀ ਤੇ ਦੂਸ਼ਿਤ ਭੋਜਨ ਨਾਲ ਬੱਚਿਆਂ 'ਚ ਵੱਧ ਰਹੀ ਹੈ
                        ਥਾਇਰਾਇਡ ਦੀ ਬਿਮਾਰੀ

ਦੂਸ਼ਿਤ ਪਾਣੀ ਤੇ ਦੂਸ਼ਿਤ ਭੋਜਨ ਦਾ ਲਗਾਤਾਰ ਪ੍ਰਯੋਗ ਤੇ ਵਾਤਾਵਰਣ 'ਚ ਲਗਾਤਾਰ ਘੁਲ ਰਿਹਾ ਖ਼ਤਰਨਾਕ ਰਸਾਇਣ ਕਹਿਰ ਵਰਸਾ ਰਿਹਾ ਹੈ ਤੇ ਇਸੇ ਕਾਰਨ ਵੱਡੇ ਪੈਮਾਨੇ 'ਤੇ ਬੱਚੇ ਗਲੇ ਦੀ ਬਿਮਾਰੀ (ਥਾਇਰਾਇਡ) ਦਾ ਸ਼ਿਕਾਰ ਹੋ ਰਹੇ ਹਨ ਰਾਸ਼ਟਰੀ ਪੱਧਰ 'ਤੇ ਕੀਤੇ ਗਏ ਇਕ ਅਧਿਐਨ 'ਚ ਪੰਜ ਤੋਂ 18 ਸਾਲ ਦੀ ਉਮਰ ਤੱਕ ਦੇ 40 ਹਜ਼ਾਰ ਬੱਚਿਆਂ ਨੂੰ ਸ਼ਾਮਲ ਕੀਤਾ ਗਿਆ ਅਧਿਐਨ ਰਾਹੀਂ ਸੰਕੇਤ ਮਿਲੇ ਕਿ ਲੋੜੀਂਦੇ ਆਇਉਡੀਨ ਪ੍ਰੋਗਰਾਮ ਦੇ ਬਾਵਜੂਦ ਇਹ ਸਮੱਸਿਆ ਕੰਟਰੋਲ 'ਚ ਨਹੀਂ ਆ ਰਹੀ ਹੈ ਪਰ ਇਸ ਨਾਲ ਦਰ 'ਚ ਕਮੀ ਜ਼ਰੂਰ ਆਈ ਹੈ ਡੀ. ਆਈ. ਡੀ. ਓ. ਤਹਿਤ ਇੰਡੀਅਨ ਨਿਉਕਲੀਅਰ ਮੈਡੀਸਨ ਐਂਡ ਅਲਾਈਡ ਸਾਇਸਿੰਜ਼ (ਆਈ. ਐਨ. ਐਸ. ਏ. ਐਸ.) ਸਥਿਤ ਥਾਇਰਾਇਡ ਖੋਜ ਕੇਂਦਰ ਦੇ ਪ੍ਰਮੁੱਖ ਨੇ ਦੱਸਿਆ ਕਿ ਗਲੇ ਦੀ ਇਸ ਬਿਮਾਰੀ ਦਾ ਅਸਰ ਵੱਡੀ ਉਮਰ 'ਚ ਦਿਸਦਾ ਹੈ ਪਰ ਸ਼ੁਰੂਆਤੀ ਪੜਾਅ 'ਚ ਵੀ ਇਹ ਬੱਚੇ 'ਤੇ ਪ੍ਰਭਾਵ ਪਾ ਸਕਦਾ ਹੈ
ਇਸ ਕਾਰਨ ਬੱਚੇ ਦੇ ਸਰੀਰਕ ਵਿਕਾਸ 'ਚ ਦੇਰੀ ਹੋ ਸਕਦੀ ਹੈ ਗਰੀਬ ਪਰਿਵਾਰਾਂ ਦੇ ਬੱਚਿਆਂ 'ਚ ਥਾਇਰਾਇਡ ਦੀ ਬਿਮਾਰੀ ਦੀ ਦਰ 18 ਤੋਂ 19 ਫੀਸਦੀ ਤੱਕ ਪਾਈ ਗਈ ਜਦੋਂ ਕਿ ਪਬਲਿਕ ਸਕੂਲਾਂ 'ਚ ਪੜ੍ਹਨ ਵਾਲੇ ਬੱਚਿਆਂ 'ਚ ਇਹ ਦਰ 13 ਤੋਂ 14 ਫੀਸਦੀ ਮਿਲੀ ਮਾਰਵਾਹ ਨੇ ਕਿਹਾ ਕਿ ਆਇਉਡੀਨ ਪ੍ਰੋਗਰਾਮ ਚਲਾਉਣ ਕਾਰਨ ਦੇਸ਼ ਨੂੰ ਕਾਫੀ ਮਦਦ ਮਿਲੀ
ਪਹਿਲਾਂ ਦੇਸ਼ 'ਚ ਥਾਇਰਾਇਡ ਦੀ ਬਿਮਾਰੀ ਸਬੰਧੀ ਸਮੱਸਿਆਵਾਂ ਜ਼ਿਆਦਾ ਸਨ ਪਰ ਹੁਣ ਇਸ ਦਰ 'ਚ ਕਮੀ ਆਈ ਹੈ ਤੇ ਇਸ ਵੇਲੇ ਇਹ ਸਮੱਸਿਆ 20 ਤੋਂ 23 ਫੀਸਦੀ ਤੱਕ ਹੈ ਪੰਜ ਫੀਸਦੀ ਤੱਕ ਵੱਧ ਮਾਮਲਿਆਂ 'ਚ ਇਹ ਇਕ ਤਰ੍ਹਾਂ ਨਾਲ ਖੇਤਰੀ ਬਿਮਾਰੀ ਬਣ ਚੁੱਕੀ ਹੈ ਮਾਹਿਰਾਂ ਨੇ ਕਿਹਾ ਕਿ ਬੱਚਿਆਂ 'ਚ ਥਾਇਰਾਇਡ ਗ੍ਰੰਥੀ ਮਹੱਤਵਪੂਰਨ ਹੈ ਕਿਉਂਕਿ ਥਾਇਰਾਇਡ ਹਾਰਮੋਨ ਬੱਚਿਆਂ ਦੇ ਸਰੀਰਕ ਤੇ ਮਾਨਸਿਕ ਵਿਕਾਸ 'ਚ ਵੱਡੀ ਭੂਮਿਕਾ ਨਿਭਾਉਂਦਾ ਹੈ ਮਾਹਿਰ ਦਾ ਕਹਿਣਾ ਹੈ ਕਿ ਇਹ ਬਿਮਾਰੀ ਮੁੰਡਿਆਂ ਮੁਕਾਬਲੇ ਕੁੜੀਆਂ 'ਚ ਜ਼ਿਆਦਾ ਪਾਈ ਜਾਂਦੀ ਹੈ ਇਸ ਮਾਮਲੇ 'ਚ ਕੁੜੀਆਂ ਤੇ ਮੁੰਡਿਆਂ ਦਾ ਅਨੁਪਾਤ ਪੰਜ ਤੇ ਇਕ ਹੈ
ਅਧਿਐਨ ਕਰਨ ਵਾਲਿਆਂ ਨੇ ਪਤਾ ਲਗਾਇਆ ਹੈ ਕਿ ਥਾਇਰਾਇਡ ਦੀ ਬਿਮਾਰੀ ਦੇ ਤੱਤ ਭੋਜਨ ਖਾਸ ਕਰ ਪੱਤਾ ਗੋਭੀ, ਫੁੱਲ ਗੋਭੀ, ਬਾਂਸ ਦੀਆਂ ਕੋਪਲਾਂ ਤੇ ਸ਼ਲਗਮ ਵਰਗੀਆਂ ਸਬਜ਼ੀਆਂ 'ਚ ਪਾਏ ਜਾਂਦੇ ਹਨ
ਇਸ ਬਿਮਾਰੀ 'ਚ ਥਾਇਰਾਇਡ ਗ੍ਰੰਥੀ ਜਾਂ ਤਾਂ ਜ਼ਿਆਦਾ ਥਾਇਰਾਇਡ ਹਾਰਮੋਨ ਬਣਾਉਂਦਾ ਹੈ ਜਾਂ ਫਿਰ ਘੱਟ ਇਸ ਬਿਮਾਰੀ 'ਚ ਥਾਇਰਾਇਡ ਗ੍ਰੰਥੀ ਸੁੰਜ ਜਾਂਦੀ ਹੈ ਮਾਹਿਰਾਂ ਅਨੁਸਾਰ ਅਧਿਐਨ 'ਚ ਇਹ ਵੀ ਪਤਾ ਲੱਗਿਆ ਕਿ ਇਹ ਬਿਮਾਰੀ ਜਮਾਂਦਰੂ ਕਾਰਨਾਂ ਨਾਲ ਹੀ ਸਬੰਧਤ ਹੈ ਤੇ ਖ਼ਾਸ ਕਰ ਪਿਤਾ ਪੱਖੋਂ ਅਧਿਐਨ ਅਨੁਸਾਰ ਦੂਸ਼ਿਤ ਪਾਣੀ ਤੇ ਦੂਸ਼ਿਤ ਭੋਜਨ ਤੋਂ ਇਲਾਵਾ ਵਾਤਾਵਰਨ ' ਘੁਲੇ ਹਾਨੀਕਾਰਕ ਤੱਤ ਇਸ ਬਿਮਾਰੀ 'ਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ ਆਇਉਡੀਨ ਦੀ ਕਮੀ ਨਾਲ ਹੋਣ ਵਾਲੇ ਰੋਗਾਂ 'ਤੇ ਕੀਤੇ ਸਰਵੇਖਣ 'ਚ ਪਤਾ ਚਲਿਆ ਕਿ ਹੁਣ 70 ਫੀਸਦੀ ਲੋਕ ਆਇਉਡੀਨ ਵਾਲੇ ਨਮਕ ਦੀ ਵਰਤੋਂ ਕਰਦੇ ਹਨ

ਪੀਲੀਏ ਦਾ ਬੁਖਾਰ ਬਚਾਅ ਤੇ ਇਲਾਜ
ਵਾਇਰਲ ਹੈਪੇਟਾਈਟਸ ਜਾਂ ਪੀਲੀਆ

ਇਹ ਵੀ ਵਾਇਰਸ ਨਾਲ ਹੋਣ ਵਾਲੀ ਬਿਮਾਰੀ ਹੈ ਪਾਣੀ ਤੇ ਭੋਜਨ ਦੋਵਾਂ ਨਾਲ ਫੈਲਦੀ ਹੈ ਇਸ ਦਾ ਅਸਰ 15-45 ਦਿਨਾਂ ਤੱਕ ਰਹਿੰਦਾ ਹੈ ਭੁੱਖ ਘੱਟ ਲੱਗਦੀ ਹੈ, ਦਿਲ ਕੱਚਾ ਹੁੰਦਾ ਹੈ ਤੇ ਉਲਟੀਆਂ ਆਉਂਦੀਆਂ ਹਨ ਅੱਖਾਂ, ਚਮੜੀ ਤੇ ਪਿਸ਼ਾਬ ਦਾ ਰੰਗ ਪੀਲਾ ਹੋ ਜਾਂਦਾ ਹੈ ਹਲਕਾ ਬੁਖ਼ਾਰ ਹੁੰਦਾ ਹੈ
ਬਚਾਓ ਤੇ ਤਰੀਕੇ :
-
ਪੌਸ਼ਟਿਕ ਤੇ ਸੰਤੁਲਿਤ ਭੋਜਨ ਖਾਉ
-
ਪਾਣੀ ਕਾਫੀ ਮਾਤਰਾ ਵਿਚ ਪੀਉ
-
ਅਚਾਨਕ ਬਹੁਤ ਜ਼ਿਆਦਾ ਠੰਡੀ ਥਾਂ ਤੋਂ ਗਰਮ ਥਾਂ ਤੋਂ ਪ੍ਰਹੇਜ਼ ਕਰੋ
-
ਬਾਹਰ ਖੁੱਲ੍ਹੀਆਂ ਵਿੱਕਣ ਵਾਲੀਆ ਖਾਣ-ਪੀਣ ਦੀਆਂ ਚੀਜ਼ਾਂ ਜਿਵੇਂ ਕੱਟੇ ਹੋਏ ਫੱਲ, ਸਲਾਦ, ਮਿਠਾਈਆਂ ਤੋਂ ਪ੍ਰਹੇਜ਼ ਕਰੋ
-
ਟਾਈਫ਼ਾਈਡ ਤੋਂ ਬਚਣ ਲਈ ਟੀਕਾ ਲਗਵਾਉ
-
ਮਲੇਰੀਆ ਤੋਂ ਬਚਣ ਲਈ ਮੱਛਰਾਂ ਤੋਂ ਬਚੋ ਕੂਲਰ ਵਿਚ ਜਾਂ ਹੋਰ ਕਿਤੇ ਪਾਣੀ ਜ਼ਿਆਦਾ ਸਮੇਂ ਤੱਕ ਖੜਾ ਨਹੀਂ ਰਹਿਣਾ ਚਾਹੀਦਾ ਆਲੇ-ਦੁਆਲੇ ਦੀ ਸਫ਼ਾਈ ਦਾ ਧਿਆਨ ਰੱਖਣਾ ਚਾਹੀਦਾ ਹੈ
-
ਮੱਖੀਆਂ, ਕਾਕਰੋਚ ਦੀ ਰੋਕਥਾਮ ਲਈ ਦਵਾਈਆਂ ਦਾ ਛਿੜਕਾਉ ਕਰਨਾ ਚਾਹੀਦਾ ਹੈ
ਬਿਮਾਰੀਆਂ ਤੋਂ ਬਚਣ ਲਈ ਸਾਨੂੰ ਆਪਣੀ ਖੁਰਾਕ ਵਿਚ ਤਾਜ਼ੇ ਫਲ, ਨਿੰਬੂ, ਆਂਵਲਾ, ਅਮਰੂਦ, ਟਮਾਟਰ ਤੇ ਪੁੰਗਰੀਆਂ ਦਾਲਾਂ ਦੀ ਵਰਤੋਂ ਵਧੇਰੇ ਕਰਨੀ ਚਾਹੀਦੀ ਹੈ ਗਰਮੀਆਂ ਵਿਚ ਮਿਲਣ ਵਾਲੇ ਫਲ ਜਿਵੇਂ ਅੰਬ, ਪਪੀਤਾ, ਆੜੂ, ਆਲੂ ਬੁਖਾਰਾ ਖਾਣੇ ਚਾਹੀਦੇ ਹਨ ਇਨ੍ਹਾਂ ਵਿਚ ਵਿਟਾਮਿਨ ਤੇ ਖਣਿਜ ਪਦਾਰਥਾਂ ਤੋਂ ਇਲਾਵਾ ਐਂਟੀਆਕਸੀਡੈਂਟਸ ਹੁੰਦੇ ਹਨ ਜੋ ਕਿ ਖੂਨ ਨੂੰ ਸਾਫ ਕਰਦੇ ਹਨ ਤੇ ਜ਼ਹਿਰੀਲੇ ਪਦਾਰਥਾਂ ਨੂੰ ਸਰੀਰ ਵਿਚੋਂ ਬਾਹਰ ਕੱਢਦੇ ਹਨ ਗਰਮੀਆਂ ਵਿਚ ਕੱਚੇ ਅੰਬਾਂ ਦਾ ਪੰਨਾ, ਸ਼ਿਕੰਜਵੀ, ਦਹੀਂ, ਲੱਸੀ ਦੀ ਵਰਤੋਂ ਜ਼ਿਆਦਾ ਕਰਨੀ ਚਾਹੀਦੀ ਹੈ ਇਹ ਗਰਮੀਆਂ ਵਿਚ ਠੰਡਕ ਪਹੁੰਚਾਉਂਦੇ ਹਨ ਅਤੇ ਮਨ ਨੂੰ ਸੰਤੁਸ਼ਟੀ ਮਿਲਦੀ ਹੈ ਦਹੀਂ, ਲੱਸੀ ਨਾਲ ਪੇਟ ਦੀ ਜਲਨ ਘੱਟਦੀ ਹੈ ਤੇ ਦਿਮਾਗ ਨੂੰ ਵੀ ਠੰਡਕ ਮਿਲਦੀ ਹੈ ਜੇਕਰ ਲੱਸੀ ਵਿਚ ਕਾਲਾ ਨਮਕ ਤੇ ਅਜਵਾਇਣ ਪਾ ਲਈ ਜਾਵੇ ਤਾਂ ਗੈਸ ਦੀ ਸ਼ਿਕਾਇਤ ਨਹੀਂ ਰਹਿੰਦੀ ਸ਼ਿਕੰਜਵੀ ਤੇ ਨਿੰਬੂ ਪਾਣੀ ਵੀ ਪੇਟ ਨੂੰ ਸਾਫ ਕਰਦਾ ਹੈ ਤੇ ਪੇਟ ਦਰਦ ਦੀ ਸ਼ਿਕਾਇਤ ਨਹੀਂ ਰਹਿੰਦੀ
ਇਲਾਜ :
ਬਿਮਾਰ ਹੋਣ 'ਤੇ ਡਾਕਟਰ ਤੋਂ ਦਵਾਈ ਲਉ ਤੇ ਟਾਈਮ ਸਿਰ ਦੁਆਈ ਖਾਉ ਪੂਰੀ ਤਰ੍ਹਾਂ ਆਰਾਮ ਕਰੋ ਤਾਂ ਕਿ ਬੁਖ਼ਾਰ, ਨਿਸ਼ਚਿਤ ਸਮੇਂ ਤੋਂ ਅੱਗੇ ਨਾ ਵਧੇ ਐਕੀਊਟ ਗੈਸਟ੍ਰੋਐਂਟ੍ਰਾਇਟਸ ਹੋਣ 'ਤੇ ਖ਼ਾਸ ਖ਼ਿਆਲ ਰੱਖੋ ਕਿ ਸਰੀਰ ਵਿਚ ਪਾਣੀ ਦੀ ਘਾਟ ਨਾ ਹੋ ਜਾਏ ਸੋ ਥੋੜ੍ਹੀ-ਥੋੜ੍ਹੀ ਦੇਰ ਬਾਅਦ ਤਰਲ ਪਦਾਰਥ ਜਿਵੇਂ ਸ਼ਿਕੰਜਵੀ, ਦਾਲ ਦਾ ਪਾਣੀ, ਚੌਲਾਂ ਦਾ ਪਾਣੀ, ਲੂਣ ਤੇ ਚੀਨੀ ਦਾ ਘੋਲ ਲੈਂਦੇ ਰਹੋ ਇਹ ਘੋਲ ਬਣਾਉਣ ਦਾ ਤਰੀਕਾ ਹੈ : 1 ਲੀਟਰ ਪਾਣੀ ਉਬਾਲ ਕੇ ਠੰਡਾ ਕਰ ਲਉ ਇਸ ਵਿਚ 2 ਵੱਡੇ ਚਮਚ ਚੀਨੀ, 1/2 ਛੋਟੇ ਚਮਚ ਨਮਕ, 2 ਨਿੰਬੂਆਂ ਦਾ ਰਸ ਮਿਲਾ ਲਉ ਤੇ ਥੋੜ੍ਹੀ-ਥੋੜ੍ਹੀ ਦੇਰ ਬਾਅਦ ਇਹ ਘੋਲ ਪਿਲਾਉਂਦੇ ਰਹੋ ਪੀਲੀਆ ਹੋਣ 'ਤੇ ਚਰਬੀ ਵਾਲੇ ਭੋਜਨ ਨਾ ਖਾਉੇ ਉਬਲਿਆ ਭੋਜਨ ਖਾਉ ਮਿੱਠੀਆਂ ਚੀਜ਼ਾਂ ਦੀ ਵਧੇਰੇ ਵਰਤੋਂ ਕਰੋ ਪਹਲਿਾਂ ਤਰਲ ਤੇ ਫਿਰ ਨਰਮ ਖੁਰਾਕ ਦੇਣੀ ਚਾਹੀਦੀ ਹੈ ਦੁੱਧ, ਸਬਜ਼ੀਆਂ, ਫਲ, ਮਿੱਠੀਆਂ ਚੀਜ਼ਾਂ ਦੀ ਵਰਤੋਂ ਕਰਨੀ ਚਾਹੀਦੀ ਹੈ ਫਲਾਂ ਤੇ ਸਬਜ਼ੀਆਂ ਦੇ ਸੂਪ ਜਾਂ ਜੂਸ ਵੀ ਵਰਤੋਂ ਕਰੋ ਗੰਨੇ ਦਾ ਜੂਸ ਫਾਇਦੇਮੰਦ ਹੁੰਦਾ ਹੈ ਪਰ ਸਫਾਈ ਦਾ ਬਹੁਤ ਧਿਆਨ ਰੱਖਣਾ ਚਾਹੀਦਾ ਹੈ
ਬੁਖ਼ਾਰ ਵਿਚ ਖੁਰਾਕ :
ਬੁਖ਼ਾਰ ਹੋਣ 'ਤੇ ਸਰੀਰ ਟੁੱਟਦਾ ਹੈ ਕਿਉਂਕਿ ਤੰਤੂਆਂ ਦੀ ਟੁੱਟ ਭੱਜ ਵੱਧ ਜਾਂਦੀ ਹੈ ਪਸੀਨਾ ਆਉਂਦਾ ਹੈ ਤੇ ਪਿਸ਼ਾਬ ਵੀ ਜ਼ਿਆਦਾ ਆਉਂਦਾ ਹੈ ਪਾਣੀ ਦਾ ਨਿਕਾਸ ਜ਼ਿਆਦਾ ਹੋਣ ਕਾਰਨ ਪਿਆਸ ਜ਼ਿਆਦਾ ਲੱਗਦਾ ਹੈ
ਪਾਣੀ ਦੇ ਨਾਲ ਸੋਡੀਅਮ (ਲੂਣ) ਤੇ ਖਣਿਜ ਪਦਾਰਥ ਸਰੀਰ ਵਿਚ ਘੱਟ ਜਾਂਦੇ ਹਨ ਇਸ ਕਮੀ ਨੂੰ ਪੂਰਾ ਕਰਨ ਲਈ ਪਾਣੀ ਤੇ ਹੋਰ ਤਰਲ ਪਦਾਰਥ ਜ਼ਿਆਦਾ ਪੀਣੇ ਚਾਹੀਦੇ ਹਨ ਘੱਟ ਤੋਂ ਘੱਟ 8-10 ਗਿਲਾਸ ਪਾਣੀ ਜ਼ਰੂਰ ਪੀਉ ਜੂਸ, ਸੂਪ, ਸ਼ਿਕੰਜਵੀ, ਦੁੱਧ ਆਦਿ ਜ਼ਿਆਦਾ ਪੀਉ ਬੁਖ਼ਾਰ ਵਿਚ ਸਾਡੀਆਂ ਪ੍ਰੋਟੀਨ ਤੇ ਊਰਜਾ ਦੀਆਂ ਲੋੜਾਂ ਵੀ ਵੱਧ ਜਾਂਦੀਆਂ ਹਨ ਇਸ ਲਈ ਪਹਿਲਾਂ ਥੋੜ੍ਹੀ-ਥੋੜ੍ਹੀ ਖੁਰਾਕ ਦਿਉ ਤੇ ਫਿਰ ਉਸ ਦੀ ਮਾਤਰਾ ਵਧਾਉਂਦੇ ਜਾਓ ਬੁਖਾਰ ਵਿਚ ਪਹਿਲਾਂ ਬਰੈਡ, ਖਿਚੜੀ, ਦਲੀਆ, ਦੁੱਧ, ਦਾਲਾਂ, ਫਲ ਆਦਿ ਦਿਉ ਤੇ ਫਿਰ ਸਾਧਾਰਨ ਖੁਰਾਕ ਦਿਉ ਬੁਖ਼ਾਰ ਠੀਕ ਹੋਣ ਪਿੱਛੋਂ ਖੁਰਾਕ ਜ਼ਿਆਦਾ ਮਾਤਰਾ ਵਿਚ ਦਿਉ


                   ਕਿਉਂ ਹੁੰਦੀ ਹੈ ਐਸੀਡਿਟੀ

ਐਸੀਡਿਟੀ ਦੀ ਸਮੱਸਿਆ ਅੱਜ ਇਕ ਆਮ ਗੱਲ ਹੋ ਗਈ ਹੈ ਇਸ ਦਾ ਕਾਰਨ ਗਲਤ ਖਾਣਾ-ਪੀਣਾ, ਪ੍ਰਦੂਸ਼ਣ, ਸਿਗਰਟਨੋਸ਼ੀ, ਸ਼ਰਾਬ ਦੀ ਵਰਤੋਂ ਅਤੇ ਚਾਹ, ਕੌਫੀ, ਕੈਫੀਨ ਆਦਿ ਵਾਲੇ ਪਦਾਰਥਾਂ ਦੀ ਜ਼ਿਆਦਾ ਵਰਤੋਂ ਕਰਨਾ ਹੈ
ਐਸੀਡਿਟੀ ਹੋਣ 'ਤੇ ਪਾਚਣ ਸਬੰਧੀ ਕਈ ਨੁਕਸ ਪੈਦਾ ਹੋ ਜਾਂਦੇ ਹਨ ਅਤੇ ਭੋਜਨ ਠੀਕ ਤਰ੍ਹਾਂ ਨਹੀਂ ਪਚਦਾ ਇਸ ਕਾਰਨ ਘਬਰਾਹਟ ਹੁੰਦੀ ਹੈ, ਖੱਟੇ ਡਕਾਰ ਆਉਂਦੇ ਹਨ ਅਤੇ ਗਲੇ ਵਿਚ ਜਲਨ ਜਿਹੀ ਮਹਿਸੂਸ ਹੁੰਦੀ ਹੈ
ਐਸੀਡਿਟੀ ਤੋਂ ਬਚਾਅ ਲਈ ਸਭ ਤੋਂ ਜ਼ਰੂਰੀ ਹੈ ਖਾਣ-ਪੀਣ ਵਿਚ ਸੁਧਾਰ ਐਜਕਲ ਲੋਕਾਂ ਕੋਲ ਸਹੀ ਢੰਗ ਨਾਲ ਭੋਜਨ ਚਬਾਉਣ ਤੱਕ ਵੀ ਵਿਹਲ ਨਹੀਂ, ਇਸ ਲਈ ਉਹ ਜਲਦੀ ਵਿਚ ਬਿਨਾਂ ਚਬਾਏ ਭੋਜਨ ਨਿਗਲ ਜਾਂਦੇ ਹਨ, ਜਿਸ ਨਾਲ ਪਾਚਣ ਪ੍ਰਕਿਰਿਆ ਠੀਕ ਢੰਗ ਨਾਲ ਨਹੀਂ ਹੋ ਸਕਦੀ ਇਸ ਲਈ ਭੋਜਨ ਹਮੇਸ਼ਾ ਚਬਾ-ਚਬਾ ਕੇ ਖਾਣਾ ਚਾਹੀਦਾ ਹੈ ਤਾਂ ਕਿ ਉਹ ਚੰਗੀ ਤਰ੍ਹਾਂ ਲਾਰ ਵਿਚ ਮਿਲ ਜਾਵੇ ਇਹੋ ਨਹੀਂ, ਭੋਜਨ ਭੁੱਖ ਤੋਂ ਥੋੁੜ੍ਹਾ ਘੱਟ ਹੀ ਖਾਣਾ ਚਾਹੀਦਾ ਹੈ ਅੱਜਕੱਲ੍ਹ ਲੋਕਾਂ ਨੂੰ ਬਾਹਰ ਦੇ ਖਾਣੇ ਦਾ ਸ਼ੌਕ ਹੋ ਗਿਆ ਹੈ ਅਤੇ ਉਹ ਬਾਜ਼ਾਰ ਤੋਂ ਮਿਰਚ-ਮਸਾਲੇ ਤੇ ਜ਼ਿਆਦਾ ਫੈਟ ਵਾਲਾ ਭੋਜਨ ਕਰਦੇ ਹਨ ਅਜਿਹਾ ਭੋਜਨ ਵੀ ਐਸੀਡਿਟੀ ਕਰਦਾ ਹੈ ਖਾਣਾ ਖਾਣ ਤੋਂ ਬਾਅਦ ਜੇ ਟਹਿਲਿਆ ਜਾਵੇ ਤਾਂ ਖਾਣਾ ਆਸਾਨੀ ਨਾਲ ਪੱਚ ਜਾਂਦਾ ਹੈ ਜੋਜ਼ 8-10 ਗਲਾਸ ਪਾਣੀ ਜ਼ਰੂਰ ਪੀਣਾ ਚਾਹੀਦਾ ਹੈ ਅਤੇ ਸਮੇਂ 'ਤੇ ਹੀ ਭੋਜਨ ਕਰਨਾ ਚਾਹੀਦਾ ਹੈ

ਬੱਚੇ ਦੀ ਸੁਣਨ ਸਮੱਰਥਾ

ਜਦੋਂ ਕੋਈ ਬੱਚਾ ਪੈਦਾ ਹੁੰਦਾ ਹੈ ਤਾਂ ਉਸਦੇ ਮਾਤਾ-ਪਿਤਾ ਸਭ ਤੋਂ ਪਹਿਲਾਂ ਇਹੀ ਜਾਣਨਾ ਚਾਹੁੰਦੇ ਹਨ ਕਿ ਉਹ ਪੂਰੀ ਤਰ੍ਹਾਂ ਸਿਹਤਮੰਦ ਅਤੇ ਸਾਧਾਰਨ ਬੱਚਿਆਂ ਵਾਂਗ ਹੈ ਜਾਂ ਨਹੀਂ ਜ਼ਾਹਿਰ ਹੈ ਕਿ ਇਸ ਸਿਹਤਮੰਦੀ ਵਿਚ ਬੱਚੇ ਦੀ ਸੁਣਨ ਸ਼ਕਤੀ ਵੀ ਸ਼ਾਮਲ ਹੈ ਪਰ ਕੀ ਇਹ ਪਤਾ ਲਾਉਣਾ ਸੰਭਵ ਹੈ ਕਿ ਬੱਚੇ ਦੀ ਸੁਣਨ ਸ਼ਕਤੀ ਸਹੀ ਤਰ੍ਹਾਂ ਕੰਮ ਕਰ ਰਹੀ ਹੈ ਜਾਂ ਨਹੀਂ ਦੁਨੀਆਂ ਦੇ ਕਈ ਦੇਸ਼ਾਂ ਵਿਚ ਇਹ ਲਾਜ਼ਮੀ ਹੈ ਕਿ ਨਵਜੰਮੇ ਬੱਚੇ ਨੂੰ ਹਸਪਤਾਲ ਤੋਂ ਡਿਸਚਾਰਜ ਕਰਨ ਤੋਂ ਪਹਿਲਾਂ ਉਸ ਦੀ ਸੁਣਨ ਸਮੱਰਥਾ ਦੀ ਜਾਂਚ ਕੀਤੀ ਜਾਵੇ ਭਾਰਤ ਵਿਚ ਇਹੋ ਜਿਹਾ ਕੋਈ ਨਿਯਮ ਨਹੀਂ ਹੈ ਅਤੇ ਸਾਡੇ ਦੇਸ਼ਾਂ ਵਿਚ ਤਾਂ ਬਹੁਤੇ ਬੱਚੇ ਹਸਪਤਾਲਾਂ ਵਿਚ ਜਨਮ ਵੀ ਨਹੀਂ ਲੈਂਦੇ
ਬੋਲਾਪਣ ਜਾਂਚਣ ਲਈ ਸਹੂਲਤ ਸਾਡੇ ਦੇਸ਼ ਵਿਚ ਕੁਝ ਹੀ ਥਾਵਾਂ 'ਤੇ ਮੁਹੱਈਆ ਹੈ ਅਸੀਂ ਕਈ ਅਜਿਹੇ ਬੱਚਿਆਂ ਨੂੰ ਦੇਖਦੇ ਹਾਂ ਜੋ ਸਕ੍ਰੀਨਿੰਗ ਟੈਸਟ ਵਿਚ ਫੇਲ੍ਹ ਹੋ ਜਾਂਦੇ ਹਨ ਅਤੇ ਉਨ੍ਹਾਂ ਨੂੰ ਪੁਖਤਾ ਜਾਂਚ ਦੀ ਲੋੜ ਪੈਂਦੀ ਹੈ ਸਾਰੇ ਟੈਸਟ ਹੋ ਜਾਣ ਪਿੱਛੋਂ ਅਸੀਂ ਇਹ ਜਾਣ ਸਕਦੇ ਹਾਂ ਕਿ ਬੱਚਾ ਠੀਕ ਤਰ੍ਹਾਂ ਸੁਣ ਸਕਦਾ ਹੈ ਜਾਂ ਨਹੀਂ, ਜੇਕਰ ਬੋਲਾਪਣ ਹੈ ਤਾਂ ਕਿਸ ਹੱਦ ਤੱਕ ?
ਸੁਣਨ ਸ਼ਕਤੀ ਦੀ ਸ਼ੁਰੂ ਵਿਚ ਹੀ ਜਾਂਚ ਕਿਉਂ ਜ਼ਰੂਰੀ ਹੈ? ਉਦਾਹਰਣ ਲਈ ਦੋ ਸਾਲਾ ਬੱਚਾ ਜੋ ਅਜੇ ਤੱਕ ਠੀਕ ਤਰ੍ਹਾਂ ਕੋਈ ਸ਼ਬਦ ਵੀ ਸਾਫ ਤਰੀਕੇ ਨਾਲ ਬੋਲ ਨਹੀਂ ਸਕਦਾ ਬਦਕਿਸਮਤੀ ਨਾਲ ਸਾਡੇ ਪਰਿਵਾਰਕ ਸ਼ੁੱਭਚਿੰਤਕ ਇਹ ਸਲਾਹ ਦਿੰਦੇ ਹਨ ਕਿ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਕੁਝ ਬੱਚੇ ਦੇਰ ਨਾਲ ਬੋਲਣਾ ਸਿੱਖਦੇ ਹਨ ਅਤੇ ਇਹ ਵੀ ਕੁਝ ਹੀ ਦੇਰ 'ਚ ਬੋਲਣਾ ਸਿੱਖ ਲਵੇਗਾ, ਜਦੋਂ ਕਿ ਸੱਚਾਈ ਇਹ ਹੈ ਕਿ ਜੇਕਰ ਬੱਚੇ ਕੋਈ ਸ਼ਬਦ ਸ਼ੁਰੂ ਕਰ ਦਿੰਦਾ ਹੈ ਇਨ੍ਹਾਂ ਧੁਨੀਆਂ ਨੂੰ ਸੁਣਦਿਆਂ-ਸੁਣਦਿਆਂ ਹੀ ਉਸਦੀ ਬੋਲਣ ਅਤੇ ਭਾਸ਼ਾ ਦੀ ਸਮਝ ਵਿਕਸਿਤ ਹੁੰਦੀ ਹੈ ਸਾਲ ਦਾ ਹੁੰਦਿਆਂ-ਹੁੰਦਿਆਂ ਉਹ ਕੁਝ ਸ਼ਬਦ ਬੋਲਣੇ ਸਿੱਖ ਲੈਂਦਾ ਹੈ ਜੇਕਰ ਬੱਚਾ ਬੋਲੇਪਣ ਦਾ ਸ਼ਿਕਾਰ ਹੈ ਤਾਂ ਉਹ ਬੋਲਣਾ ਨਹੀਂ ਸਿੱਖ ਸਕਦਾ ਥੋੜ੍ਹੇ ਜਿਹੇ ਬੋਲੇਪਣ ਦਾ ਸ਼ਿਕਾਰ ਬੱਚਾ ਵੀ ਬੋਲਣਾ ਸਿੱਖ ਲੈਂਦਾ ਹੈ ਪਰ ਉਹ ਵੀ ਸਾਫ ਤਰ੍ਹਾਂ ਨਹੀਂ ਬੋਲ ਸਕਦਾ
ਜੇਕਰ ਕੋਈ ਬੱਚਾ 12 ਤੋਂ 14 ਮਹੀਨਿਆਂ ਤੱਕ ਬੋਲਣਾ ਸ਼ੁਰੂ ਨਹੀਂ ਕਰਦਾ ਤਾਂ ਉਸਦੀ ਤੁਰੰਤ ਜਾਂਚ ਕਰਾਉਣੀ ਚਾਹੀਦੀ ਹੈ ਛੇਤੀ ਜਾਂਚ ਕਰਾਉਣੀ ਇਸ ਲਈ ਲਾਜ਼ਮੀ ਹੈ ਕਿਉਂਕਿ ਜਿੰਨੀ ਛੇਤੀ ਬੱਚੇ ਦੀ ਕਮੀ ਦਾ ਪਤਾ ਲੱਗੇਗਾ, ਓਨੀ ਛੇਤੀ ਹੀ ਉਸਦਾ ਇਲਾਜ ਵੀ ਸ਼ੁਰੂ ਕੀਤਾ ਜਾ ਸਕੇਗਾ ਅਤੇ ਉਹ ਉਨ੍ਹਾਂ ਬੱਚਿਆਂ ਦੇ ਮੁਕਾਬਲੇ ਵਧੇਰੇ ਬੇਹਤਰ ਬੋਲ ਸਕੇਗਾ ਜਿਨ੍ਹਾਂ ਦੀ ਬਿਮਾਰੀ ਦਾ ਪਤਾ ਦੇਰ ਨਾਲ ਲੱਗਦਾ ਹੈ ਜਨਮ ਤੋਂ ਲੈ ਕੇ 5-7 ਸਾਲਾਂ ਵਿਚ ਹੀ ਮਨੁੱਖੀ ਦਿਮਾਗ ਦਾ ਵਿਕਾਸ ਹੋ ਜਾਂਦਾ ਹੈ ਇਸ ਸਮੇਂ ਦੌਰਾਨ ਜੇਕਰ ਬੱਚਾ ਹਰ ਤਰ੍ਹਾਂ ਦੀਆਂ ਧੁਨੀਆਂ ਸੁਣਦਾ ਹੈ ਤਾਂ ਉਸ ਦਾ ਬੋਲਣਾ ਸਾਧਾਰਨ ਹੁੰਦਾ ਹੈ ਪਰ ਜੇਕਰ ਕੋਈ ਬੱਚਾ 9 ਸਾਲਾਂ ਦਾ ਹੈ ਅਤੇ ਅਜੇ ਤੱਕ ਉਸਨੇ ਕੋਈ ਆਵਾਜ਼ ਨਹੀਂ ਸੁਣੀ ਅਤੇ ਇਸ ਉਮਰ ਵਿਚ ਪਹੁੰਚ ਕੇ ਸੁਣਨਾ ਸ਼ੁਰੂ ਕਰਦਾ ਹੈ ਤਾਂ ਉਹ ਅਜਿਹਾ ਕੁਝ ਵੀ ਨਹੀਂ ਬੋਲ ਸਕੇਗਾ, ਜਿਸਦਾ ਕੋਈ ਸਾਫ ਮਤਲਬ ਨਿਕਲ ਸਕੇ ਇਸ ਲਈ ਜ਼ਰੂਰੀ ਹੈ ਕਿ ਬੱਚਾ 5-7 ਸਾਲ ਦੀ ਉਮਰ ਤੱਕ ਸਾਰੀਆਂ ਆਵਾਜ਼ਾਂ ਸੁਣ ਲਵੇ ਤਾਂ ਕਿ ਵੱਡਾ ਹੋਣ 'ਤੇ ਉਹ ਬਾਕੀਆਂ ਵਾਂਗ ਹੀ ਸੁਣ ਅਤੇ ਬੋਲ ਸਕੇ ਜਿਸ ਬੱਚੇ ਦੇ ਬੋਲੇਪਣ ਦਾ ਸਮੇਂ ਰਹਿੰਦੇ ਪਤਾ ਲੱਗ ਜਾਂਦਾ ਹੈ ਉਸ ਦੇ ਕੰਨ ਵਿਚ ਇਕ ਸ਼ਕਤੀਸ਼ਾਲੀ ਯੰਤਰ ਫਿਟ ਕਰ ਦਿੱਤਾ ਜਾਂਦਾ ਹੈ ਜਿਨ੍ਹਾਂ ਬੱਚਿਆਂ ਵਿਚ 70 ਡੈਸੀਬਲ ਤੋਂ ਘੱਟ ਬੋਲਾਪਣ ਹੈ ਉਹ ਇਸ ਯੰਤਰ ਦੀ ਮਦਦ ਨਾਲ ਚੰਗੀ ਤਰ੍ਹਾਂ ਸੁਣ ਸਕਦੇ ਹਨ ਪਰ ਜੇਕਰ 70 ਡੈਸੀਬਲ ਤੋਂ ਵਧੇਰੇ ਬੋਲਾਪਣ ਹੈ ਤਾਂ ਇਹ ਯੰਤਰ ਕੁਝ ਨਹੀਂ ਕਰ ਸਕਦਾ, ਫਿਰ ਇਸ ਦਾ ਇਕੋ-ਇਕ ਇਲਾਜ ਹੈ ਬੱਚੇ ਦੀ ਸਰਜਰੀ, ਜਿਸ ਨੂੰ ਕੋਕਲੀਅਰ ਇੰਪਲਾਂਟ ਕਹਿੰਦੇ ਹਨ ਇਸ ਪਿੱਛੋਂ ਬੱਚਾ ਸਾਧਾਰਨ ਬੱਚਿਆਂ ਵਾਂਗ ਸੁਣ ਅਤੇ ਬੋਲ ਸਕਦਾ ਹੈ ਬਾਸ਼ਤਰੇ ਬੱਚਾ ਘੱਟ ਉਮਰ ਦਾ ਹੋਵੇ ਇਸ ਸਰਜਰੀ ਵਿਚ ਕੋਕਲੀਅਰ ਇੰਪਲਾਂਟ ਕਹਾਉਣ ਵਾਲਾ ਇਹ ਛੋਟਾ ਜਿਹਾ ਯੰਤਰ ਕੰਨ ਦੀ ਚਮਣੀ ਦੇ ਪਿੱਛੇ ਲਗਾਇਆ ਜਾਂਦਾ ਹੈ ਸਰਜਰੀ ਦੇ ਕੁਝ ਹਫਤਿਆਂ ਪਿੱਛੋਂ ਇਕ ਪ੍ਰੋਸੈਸਰ ਲਗਾਇਆ ਜਾਂਦਾ ਹੈ ਅਤੇ ਉਸ ਸਮੇਂ ਤੋਂ ਲੈ ਕੇ ਬੱਚਾ ਹਰ ਤਰ੍ਹਾਂ ਦੀ ਆਵਾਜ਼ ਸੁਣਨੀ ਸ਼ੁਰੂ ਕਰ ਦਿੰਦਾ ਹੈ
ਬੋਲੇਪਣ ਦੇ ਸ਼ਿਕਾਰ ਬੱਚੇ ਵਿਚ ਛੇਤੀ ਤੋਂ ਛੇਤੀ ਇੰਪਲਾਂਟੇਸ਼ਨ ਹੋਣ 'ਤੇ ਹੀ ਉਹ ਸਾਧਾਰਨ ਬੱਚਿਆਂ ਵਾਂਗ ਬੋਲਣ ਅਤੇ ਭਾਸ਼ਾ ਦੀ ਸਮੱਰਥਾ ਵਿਕਸਿਤ ਕਰ ਸਕੇਗਾ ਹਰ ਇੰਪਲਾਂਟੀ ਬੱਚਾ ਬਾਕੀ ਬੱਚਿਆਂ ਨਾਲ ਸਕੂਲ ਜਾ ਸਕਦਾ ਹੈ ਅਤੇ ਫਿਰ ਕਾਲਜ, ਯੂਨੀਵਰਸਿਟੀ ਆਦਿ ਵਿਚ ਵੀ ਉੱਚ ਸਿੱਖਿਆ ਹਾਸਲ ਕਰ ਸਕਦਾ ਹੈ ਅਜਿਹੇ ਬੱਚੇ ਸਮਾਜ ਦੀ ਮੁੱਖ ਧਾਰਾ ਵਿਚ ਸ਼ਾਮਲ ਹੋ ਕੇ ਵਿਸ਼ਵ ਲਈ ਬਹੁਤ ਕੁਝ ਕਰ ਸਕਦੇ ਹਨ
ਜਿਹੜੇ ਬਾਲਗਾਂ ਦੀ ਸੁਣਨ ਸ਼ਕਤੀ ਕਿਸੇ ਬਿਮਾਰੀ ਜਾਂ ਦੁਰਘਟਨਾ ਦਾ ਸ਼ਿਕਾਰ ਹੋਈ ਹੈ, ਉਹ ਵੀ ਕੋਕਲੀਅਰ ਇੰਪਲਾਂਟ ਦਾ ਲਾਭ ਲੈ ਸਕਦੇ ਹਨ ਨੌਂ ਮਹੀਨੇ ਦੇ ਨਵਜਾਤ ਬੱਚੇ ਤੋਂ ਲੈ ਕੇ 73 ਸਾਲ ਦੇ ਬਜ਼ੁਰਗਾਂ ਦੇ ਸਫਲਤਾਪੂਰਵਕ ਕੋਕਲੀਅਰ ਪਲਾਂਟ ਲਗਾਉਣ ਦੀਆਂ ਮਿਸਾਲਾਂ ਮੌਜੂਦ ਹਨ
ਕੋਕਲੀਅਰ ਪਲਾਂਟ ਦੋ ਹਿੱਸਿਆਂ ਵਿਚ ਹੁੰਦਾ ਹੈ ਪਹਿਲਾ ਅੰਦਰੂਨੀ ਯੰਤਰ ਜੋ ਕੰਨ ਦੇ ਪਿੱਛੇ ਸਰਜਰੀ ਰਾਹੀਂ ਫਿੱਟ ਕੀਤਾ ਜਾਂਦਾ ਹੈ ਅਤੇ ਦੂਜਾ ਬਾਹਰੀ ਯੰਤਰ ਭਾਵ ਪ੍ਰੋਸੈਸਰ ਜੋ ਮਰੀਜ਼ ਅਸਥਾਈ ਤੌਰ 'ਤੇ ਦਿਨ ਵੇਲੇ ਕੰਨ ਦੇ ਪਿੱਛੇ ਪਹਿਨਦਾ ਹੈ, ਨਿਚੋੜ ਇਹ ਹੈ ਕਿ ਬੱਚੇ ਦੇ ਸਾਧਾਰਨ ਵਿਕਾਸ ਦਾ ਮੂਲ ਮੰਤਰ ਇਹੀ ਹੈ ਕਿ ਉਸਦੀ ਸੁਣਨ ਸਮੱਰਥਾ ਦੇ ਬਾਰੇ ਛੇਤੀ ਤੋਂ ਛੇਤੀ ਪਤਾ ਲਗਾ ਲਓ ਤਾਂ ਕਿ ਜੇਕਰ ਉਸ ਨੂੰ ਇਲਾਜ ਦੀ ਲੋੜ ਪਵੇ ਤਾਂ ਤੁਸੀਂ ਸਹੀ ਸਮੇਂ 'ਤੇ ਮੁਹੱਈਆਂ ਕਰਵਾ ਸਕੋ

                                       
ਡਾਕਟਰੀ ਚਮਤਕਾਰ
ਦੁਰਘਟਾਨਾਵਾਂ, ਗਲਤੀਆਂ ਅਤੇ ਸਮਝਦਾਰੀ ਦੇ ਪਲਾਂ ਦੀ ਸੂਚੀ ਬੜੀ ਲੰਬੀ ਹੈ ਪਰ ਅੱਜ ਪੀੜਤਾਂ ਵਿਚੋਂ ਬਹੁਤਿਆਂ ਨੂੰ ਬਚਾ ਲਿਆ ਜਾਂਦਾ ਹੈ ਹੁਣ ਲੋਕਾਂ ਨੂੰ ਮਾਹਿਰਾਂ ਵਲੋਂ ਚੁਣੀਆਂ ਗਈਆਂ ਵਿਸ਼ਵ ਦੀਆਂ ਸਭ ਤੋਂ ਵੱਧ ਵਿਕਸਿਤ ਡਾਕਟਰੀ ਪ੍ਰਾਪਤੀਆਂ ਵਿਚੋਂ ਸ਼ਾਰਟ ਲਿਸਟ ਕੀਤੀਆਂ ਗਈਆਂ 15 ਵਿਚੋਂ ਕਿਸੇ ਇਕ ਨੂੰ ਚੁਣਨ ਲਈ ਕਿਹਾ ਜਾਂਦਾ ਹੈ
ਬ੍ਰਿਟਿਸ਼ ਮੈਡੀਕਲ ਜਰਨਲ ਨੇ ਆਪਣੇ ਪਾਠਕਾਂ ਵਲੋਂ ਭੇਜੇ ਗਏ 100 ਤੋਂ ਵੱਧ ਨਾਮਜ਼ਦ ਨਾਵਾਂ ਵਿਚੋਂ 1840 ਵਿਚ ਇਸਦੇ ਲਾਂਚ ਹੋਣ ਤੋਂ ਲੈ ਕੇ ਹੁਣ ਤੱਕ ਈਜਾਦ ਤਕਨੀਕਾਂ, ਉਪਾਵਾਂ ਅਤੇ ਖੋਜਾਂ ਵਿਚੋਂ ਚੁਣਿਆ ਹੈ ਹਰੇਕ ਬ੍ਰੇਕਥਰੂ, ਜਿਸ ਵਿਚ ਗੋਲੀਆਂ (ਪਿਲ), ਕੰਪਿਊਟਰ ਅਤੇ ਐਂਟੀ ਬਾਇਓਟਿਕਸ ਸ਼ਾਮਲ ਹਨ, ਨੂੰ ਕਿਸੇ ਨਾ ਕਿਸੇ ਮਾਹਿਰ ਡਾਕਟਰ ਜਾਂ ਵਿਗਿਆਨੀਕ ਵਲੋਂ ਪਰਖਿਆ ਜਾਵੇਗਾ, ਜੋ ਬਾਅਦ ਵਿਚ ਆਪਣੇ ਮਾਮਲੇ ਨੂੰ ਜਨਰਲ ਦੀ ਵੈੱਬਸਾਈਟ 'ਤੇ ਰੱਖੇਗਾ
ਬੀ. ਐਮ. ਜੇ. ਨੇ ਦੱਸਿਆ ਕਿ ''ਇਨ੍ਹਾਂ ਵਿਚੋਂ ਕੋਈ ਵੀ ਇਕ ਮੀਲ ਪੱਥਰ ਇਕ ਯੋਗ ਜੇਤੂ ਬਣੇਗਾ ਇਹ ਦੇਖਣਾ ਬੜਾ ਦਿਲਚਸਪ ਹੋਵੇਗਾ ਕਿ ਇਨ੍ਹਾਂ ਵਿਚੋਂ ਕੌਣ ਸਿਖਰ 'ਤੇ ਪਹੁੰਚੇਗਾ ਇਹ ਵਿਚਾਰ ਕਰਨੀ ਵੀ ਕਿ ਇਹ ਮੀਲ ਪੱਥਰ ਕਿਵੇਂ ਦਵਾਈਆਂ ਨੂੰ ਵਿਕਸਿਤ ਕਰਨਗੇ, ਇਕ ਚੰਗਾ ਮੌਕਾ ਹੋਵੇਗਾ ਕੀ ਜੈਨੇਟਿਕਸ ਆਪਣੇ ਅਸਵ ਵਚਨਾਂ ਨੂੰ ਪੂਰਾ ਕਰ ਸਕੇਗਾ? ਕੀ ਕੰਪਿਊਟਰ ਸਭ ਲਈ ਲੋੜੀਂਦੀ ਤੰਦਰੁਸਤੀ ਹਾਸਲ ਕਰਨ ਵਿਚ ਮਦਦ ਕਰਨ ਸਕਣਗੇ? ਅਤੇ ਕੀ ਸਿਗਰਟਨੋਸ਼ੀ ਦਾ ਅੰਤਰ ਸਿਰਫ 20 ਸਾਲ ਦੂਰ ਹੈ? ਮੈਂ ਸਾਰਿਆਂ ਨੂੰ ਇਸ ਵਾਦ-ਵਿਵਾਦ ਵਿਚ ਹਿੱਸਾ ਲੈਣ ਅਤੇ ਰਾਏ ਦੇਣ ਲਈ ਕਹਾਂਗੀ ''
ਸ਼ਾਰਟ ਲਿਸਟ ਵਿਚ ਐਂਟੀਬਾਇਓਟਿਕਸ ਸ਼ਾਮਲ ਹਨ ਜਿਸਦੀ ਖੋਜ 1929 ਵਿਚ ਅਲੈਗਜ਼ੈਂਡਰ ਫਲੇਮਿੰਗ ਨੇ ਕੀਤੀ ਸੀ, ਜਦੋਂ ਉਨ੍ਹਾਂ ਇਹ ਦੇਖਿਆ ਕਿ ਪੈਨਸਿਲਿਨ ਕੁਝ ਤਰ੍ਹਾਂ ਦੇ ਜੀਵਾਣੂਆਂ 'ਤੇ ਹਮਲਾ ਕਰਦਾ ਹੈ ਇਕ ਹੋਰ ਪ੍ਰਾਪਤੀ ਸੀ ਪਹਿਲੀ ਵਾਰ ਐਂਟੀ-ਸਾਈਕੈਟਿਵ ਦਵਾਈ 'ਕਲੋਰਪਸ਼ੇਮਾਜੀਨ' ਦੀ ਵਰਤੋਂ ਮਾਨਸਿਕ ਰੋਗ ਨੂੰ ਠੀਕ ਕਰਨ ਲਈ ਕਰਨੀ ਇਸ ਦਾ ਸੰਸ਼ਲੇਸ਼ਣ 1950 ਵਿਚ ਪਾਲ ਵਾਰਪੰਟੀਅਰ ਵਲੋਂ ਕੀਤਾ ਗਿਆ ਸੀ ਦੋ ਹੋਰ ਅਹਿਮ ਮੀਲ-ਪੱਥਰ ਵੀ ਸ਼ਾਮਲ ਹਨ ਐਕਸ-ਰੇਜ਼, ਜਿਸ ਦੀ ਖੋਜ ਭੌਤਿਕ ਵਿਗਿਆਨੀ ਵਿਲਹੇਮ ਰੋਐਂਟਜੇਵ ਨੇ 1895 ਵਿਚ ਸੰਯੋਗ ਵੱਸ ਹੀ ਕਰ ਲਈ ਸੀ, ਜਦੋਂ ਉਹ ਕੈਥੋਡ ਰੇ ਟਿਊਬਸ ਦੇ ਸੈੱਟ ਅਤੇ ਕੰਪਿਊਟਰ ਨਾਲ ਪ੍ਰੀਖਣ ਕਰ ਰਿਹਾ ਸੀ ਜਦੋਂ 1953 ਵਿਚ ਡੀ. ਐਨ. ਏ. ਦੇ ਨਿਰਮਾਣ ਬਾਰੇ ਜੇਮਸ ਵਾਟਸਨ ਅਤੇ ਫ੍ਰਾਂਸਿਸ ਕ੍ਰਿਕ ਨੇ ਖੁਲਾਸਾ ਕੀਤਾ ਸੀ ਤਾਂ ਇਸ ਨੇ ਕਈ ਹੋਰ ਪਹਿਲ ਕਦਮੀਆਂ ਲਈ ਰਾਹ ਖੋਲ੍ਹ ਦਿੱਤਾ ਸਾਰੀਆਂ ਸਨਮਾਨਯੋਗ ਖੋਜਾਂ ਹੁਣ 'ਐਵੀਡੈਂਸ ਬੇਸਡ ਮੈਡੀਸਨ' 'ਤੇ ਆਧਾਰਿਤ ਹਨ, ਜੋ ਇਕ ਅਜਿਹੀ ਫਰਮ ਹੈ ਜਿਸ ਨੂੰ ਓਂਟਾਰੀਓ ਸਥਿਤ ਮੈਕਮਾਸਟਰ ਯੂਨੀਵਰਸਿਟੀ ਦੇ ਇਕ ਦਲ ਨੇ 1991 ਵਿਚ ਸਾਹਮਣੇ ਰੱਖਿਆ ਸੀ ਜੋ ਮੌਜੂਦਾ ਕਲੀਨੀਕਲ ਐਵੀਡੈਂਸ ਅਤੇ ਸਰਵੋਤਮ ਖੋਜਾਂ ਨੂੰ ਪ੍ਰੀਭਾਸ਼ਿਤ ਕਰਨ ਲਈ ਇਸ ਦੀ ਵਰਤੋਂ ਕਰਦੇ ਸਨ
ਸੰਨ 1885 ਵਿਚ ਲੁਈਸ ਪਾਸਚਰ ਵਲੋਂ ਰੈਬੀਜ਼ ਦੀ ਦਵਾਈ ਲੱਭਣ ਤੋਂ ਲੈ ਕੇ ਹੁਣ ਤੱਕ ਇਸ ਦਵਾਈ ਨੇ ਲੱਖਾਂ ਲੋਕਾਂ ਦੀ ਜਾਨ ਬਚਾਈ ਹੈ ਸੰਨ 1950 ਵਿਚ ਗੋਲੀ (ਖਿੱਲ) ਦਾ ਵਿਕਾਸ ਹੋਇਆ ਅਤੇ ਸਿਗਰਟਨੋਸ਼ੀ ਦੇ ਜੋਖਮ ਨੂੰ ਲੈ ਕੇ ਖੋਜਾਂ ਬਤੌਰ ਮੀਲ ਪੱਥਰ ਪ੍ਰਕਾਸ਼ਿਤ ਹੋਈਆਂ ਡਿਊਮੋਨਾਲੋਜੀ ਜਿਸ ਤੋਂ ਇਹ ਸਮਝਿਆ ਜਾਂਦਾ ਹੈ ਕਿ ਕਿਸ ਤਰ੍ਹਾਂ ਪ੍ਰਤੀਰੋਧੀ ਪ੍ਰਣਾਲੀ ਬਾਹਰੀ ਕੋਸ਼ਿਕਾਵਾਂ ਦੀ ਪਛਾਣ ਕਰਦੀ ਹੈ, ਨੇ 1958 ਵਿਚ ਖੋਜਕਰਤਾ ਜੀਨ ਡੌਸੇਟ ਦੇ ਅਧੀਨ ਬਹੁਤ ਵਿਕਾਸ ਕੀਤਾ ਦਸਤ ਅਤੇ ਉਲਟੀਆਂ ਰਾਹੀਂ ਸਰੀਰ ਵਿਚੋਂ ਨਿਕਲੇ ਤਰਲ ਅਤੇ ਰਸਾਇਣਾਂ ਦੇ ਇਲਾਜ ਲਈ 1970 ਦੇ ਦਹਾਕੇ ਵਿਚ 'ਓਰਲ ਰੀਹਾਈਡ੍ਰੇਸ਼ਨ ਥੈਰੇਪੀ' ਦਾ ਵਿਕਾਸ ਕੀਤਾ ਗਿਆ




 



 

 
 
             

ਇਸ ਵੈਬ-ਸਾਇਟ ਦਾ ਵਿਕਾਸ ਅਤੇ ਸਾਂਭ-ਸੰਭਾਲ (2007)
               Challengers Software Technologies (Pioneers in publishing web-content in Hindi & Punjabi)
               SCO 64, First Floor, Sector 40-C, CHANDIGARH (UT) INDIA
               Phone: 91-172-2699064, 4633064, 091-98766 86555
               contact: info.punjab@gmail.com