ਵਿਦਵਾਨਾਂ ਵਲੋਂ ਪਡ਼੍ਹੇ ਗਏ ਪਰਚੇ

 
line decor

        ਮੁੱਖ ਪੰਨਾ      ਕਹਾਣੀਆਂ        ਲੇਖ        ਕਵਿਤਾਵਾਂ      ਦੁਰਲੱਭ ਪੁਸਤਕਾਂ        ਖੋਜ-ਪੱਤਰ       ਥੀਸਿਸ     ਵਿਆਕਰਨ     ਮਾਂ ਬੋਲੀ

line decor
ਸਬ-ਡੋਮੇਨ ਦਾ ਮੁੱਖ-ਪੰਨਾ 

ਕਨੇਡਾ ਵਿਚ
ਮਾਂ-ਬੋਲੀ ਦਿਵਸ 2008
ਤੇ ਵਿਸ਼ੇਸ਼ (ਪਲੀ ਵਲੋਂ)

ਯੂਨੀਵਰਸਿਟੀ ਵਿਖੇ ਹੋਈ ਕਾਨਫ਼ਰੰਸ ਦੀ ਵੈਬ-ਸਾਈਟ

 
 
 

ਜੀ ਆਇਆਂ ਨੂੰ

ਪੰਜਾਬੀ ਭਾਸ਼ਾ ਅਤੇ ਸਭਿਆਚਾਰ ਲਿੰਕ

ਦੂਰ ਵੱਸਦੇ ਪੰਜਾਬੀਆਂ ਦੀ ਸਾਰ

ਲਿੰਕ

ਪੰਜਾਬੀਅਤ ਦੇ ਵਿਕਾਸ ਲਈ ਉਚੇਚੀ ਮੁਹਿੰਮ ਦੀ ਲੋਡ਼

ਲਿੰਕ

ਹੋਰ ਭਾਰਤੀ ਸਾਹਿਤਾਂ ਦੇ ਸੰਦਰਭ ਵਿਚ ਪੰਜਾਬੀ ਸਾਹਿਤ

ਲਿੰਕ

ਪੰਜਾਬੀ ਫਲਸਫਾ ਪਿਛੋਕਡ਼ ਅਤੇ ਅਜੋਕੀ ਪ੍ਰਸੰਗਿਕਤਾ

ਲਿੰਕ

ਪੰਜਾਬੀ ਤੇ ਸੁਦੇਸ਼ੀ ਪੱਤਰਕਾਰੀ ਦੇ ਅੰਗ-ਸੰਗ

ਲਿੰਕ

ਅਜੋਕੇ ਭਾਸ਼ਾਈ ਪਰਸੰਗ ਵਿਚ ਪੰਜਾਬੀ ਭਾਸ਼ਾ ਦੀ ਸਮਰੱਥਾ

ਲਿੰਕ

ਪੰਜਾਬ ਤੋਂ ਬਾਹਰ ਪੰਜਾਬੀ ਦੀ ਸਮੱਸਿਆ

ਲਿੰਕ

ਪੰਜਾਬੀ ਭਾਸ਼ਾ ਅਤੇ ਸਭਿਆਚਾਰ

ਡਾ. ਜਸਪਾਲ ਸਿੰਘ, ਵਾਈਸ-ਚਾਂਸਲਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਪੰਜਾਬੀ ਯੂਨੀਵਰਸਿਟੀ, ਭਾਰਤ ਦੀ ਪਹਿਲੀ ਅਤੇ ਵਿਸ਼ਵ ਦੀ ਦੂਜੀ ਯੂਨੀਵਰਸਿਟੀ ਹੈ ਜਿਹਡ਼ੀ ਕਿਸੇ ਭਾਸ਼ਾ ਦੇ ਨਾਂ ਤੇ ਬਣੀ ਹੈ। ਇਸ ਨਾਤੇ ਸਪਸ਼ਟ ਤੌਰ ਤੇ ਕਿਹਾ ਜਾ ਸਕਦਾ ਹੈ ਕਿ ਪੰਜਾਬੀ ਯੂਨੀਵਰਸਿਟੀ ਪੰਜਾਬੀ ਭਾਸ਼ਾ, ਸਾਹਿਤ ਤੇ ਸਭਿਆਚਾਰ ਨੂੰ ਸਮਰਪਿਤ ਯੂਨੀਵਰਸਿਟੀ ਹੈ। ਯੂਨੀਵਰਸਿਟੀ ਦਾ ਬੁਨਿਆਦੀ ਮਕਸਦ ਹੈ ਪੰਜਾਬੀ ਭਾਸ਼ਾ ਅਤੇ ਸਭਿਆਚਾਰ ਦੀ ਸਾਂਭ-ਸੰਭਾਲ ਕਰਨੀ ਅਤੇ ਉਸਦੇ ਵਿਕਾਸ ਲਈ ਉਚੇਚੇ ਪ੍ਰੋਗਰਾਮ ਉਲੀਕਣੇ। ਨਾਲ ਹੀ ਇਸਦਾ ਮਕਸਦ ਹੈ ਪੂਰੇ ਭਾਰਤ ਅਤੇ ਪੂਰੀ ਦੁਨੀਆਂ ਵਿਚ ਪੰਜਾਬੀਅਤ ਦੇ ਗੌਰਵ ਨੂੰ ਸਥਾਪਤ ਕਰਨਾ।

ਤੱਥ ਗਵਾਹ ਹਨ ਕਿ ਇਸ ਮਕਸਦ ਦੀ ਪੂਰਤੀ ਲਈ ਪੰਜਾਬੀ ਯੂਨੀਵਰਸਿਟੀ ਪਿਛਲੇ ਸਾਢੇ ਚਾਰ ਦਹਾਕਿਆਂ ਤੋਂ ਨਿਰੰਤਰ ਕਾਰਜ਼ਸ਼ੀਲ ਹੈ ਅਤੇ ਇਸ ਲਿਹਾਜ਼ ਨਾਲ ਮੌਜੂਦਾ ਸਰਬ ਭਾਰਤੀ ਪੰਜਾਬੀ ਕਾਨਫ਼ਰੰਸ ਵੀ ਇਸੇ ਨਿਰੰਤਰਤਾ ਦੀ ਇਕ ਮਹੱਤਵਪੂਰਣ ਕਡ਼ੀ ਹੈ।

ਇਹ ਇਕ ਸਰਬ ਪ੍ਰਮਾਣਿਤ ਤੱਥ ਹੈ ਕਿ ਮਾਂ-ਬੋਲੀ ਦਾ ਆਪਣਾ ਇਕ ਨਿਵੇਕਲਾ ਮਹੱਤਵ ਹੁੰਦਾ ਹੈ ਕਿਉਂਕਿ ਮਾਂ-ਬੋਲੀ ਹੀ ਸਾਡੇ ਸੰਚਾਰ ਦਾ ਮੁਢਲਾ ਮਾਧਿਅਮ ਹੁੰਦੀ ਹੈ। ਵੱਖ-ਵੱਖ ਬੋਲੀਆਂ ਸਿੱਖਣਾ ਉੱਤਮ ਕਰਮ ਹੈ ਪਰ ਇਸ ਤੱਥ ਤੋਂ ਵੀ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਆਪਣੀ ਮਾਂ-ਬੋਲੀ ਵਿਚ ਗੱਲ ਕਹਿਣੀ ਜਿੰਨੀ ਸੌਖੀ ਤੇ ਪ੍ਰਮਾਣਿਕ ਹੁੰਦੀ ਹੈ ਉਨੀ ਕਿਸੇ ਵੀ ਹੋਰ ਭਾਸ਼ਾ ਵਿਚ ਨਹੀਂ ਹੋ ਸਕਦੀ। ਆਪਣੀ ਮਾਂ-ਬੋਲੀ ਵਿਚ ਅਸੀਂ ਸੁੱਤੇ ਸਿੱਧ ਹੀ ਨਵੇਂ ਸ਼ਬਦ ਘਡ਼ ਲੈਂਦੇ ਹਾਂ ਅਤੇ ਕਈ ਵਾਰ ਕੇਵਲ ਧੁਨੀਆਂ ਨਾਲ ਵੀ ਆਪਣੀ ਗੱਲ ਦਾ ਸੰਚਾਰ ਕਰ ਲੈਂਦੇ ਹਾਂ। ਫਿਰ ਮਾਂ-ਬੋਲੀ ਕੇਵਲ ਮਾਂ-ਬੋਲੀ ਹੀ ਨਹੀਂ ਹੁੰਦੀ ਸਗੋਂ ਸਾਡੇ ਸਭਿਆਚਾਰ ਦਾ ਪ੍ਰਗਟਾਵਾ ਵੀ ਹੁੰਦੀ ਹੈ। ਇਸ ਲਈ ਸਭ ਤੋਂ ਪਹਿਲਾਂ ਸਾਨੂੰ ਆਪਣੀ ਮਾਂ-ਬੋਲੀ ਦੇ ਮੱਹਤਵ ਪ੍ਰਤੀ ਸੁਚੇਤ ਹੋਣ ਦੀ ਜ਼ਰੂਰਤ ਹੈ।

ਇਸ ਸਮੇਂ ਮਾਂ-ਬੋਲੀ ਪੰਜਾਬੀ ਨੂੰ ਬਹੁਤ ਸਾਰੀਆਂ ਚੁਣੌਤੀਆਂ ਦਾ ਦਰਪੇਸ਼ ਹਨ। ਯੂਨੈਸਕੋ ਦੀ ਰਿਪੋਰਟ ਦੇ ਹਵਾਲੇ ਆਮ ਦਿੱਤੇ ਜਾ ਰਹੇ ਹਨ ਅਤੇ ਕਿਹਾ ਜਾ ਰਿਹਾ ਹੈ ਕਿ ਆਉਣ ਵਾਲੇ 50 ਸਾਲਾਂ ਵਿਚ ਜਿਹਡ਼ੀਆਂ ਜ਼ੂਬਾਨਾਂ ਖਤਮ ਹੋਣ ਦੇ ਕੰਢੇ ਤੇ ਹਨ ਉਹਨਾਂ ਵਿਚ ਪੰਜਾਬੀ ਵੀ ਸ਼ਾਮਿਲ ਹੈ। ਜੇ ਇਸ ਰਿਪੋਰਟ ਤੇ ਵਿਸ਼ਵਾਸ ਕੀਤਾ ਜਾਵੇ ਤਾਂ ਸਥਿਤੀ ਸੱਚਮੁੱਚ ਨਾਜ਼ੁਕ ਜਾਪਦੀ ਹੈ। ਪਰ ਮੇਰੇ ਧਿਆਨ ਵਿਚ ਇਹ ਰਿਪੋਰਟ ਪੂਰੇ ਤੱਥਾਂ ਤੇ ਆਧਾਰਿਤ ਨਹੀਂ। ਮੇਰੇ ਅਤੇ ਮੇਰੇ ਹਮਖ਼ਿਆਲ ਕਈ ਹੋਰ ਸਾਥੀਆਂ ਦਾ ਇਹ ਦ੍ਰਿਡ਼ ਵਿਸ਼ਵਾਸ ਹੈ ਕਿ ਯੂਨੈਸਕੋ ਦੀ ਇਹ ਪੇਸ਼ਨਗੋਈ ਗ਼ਲਤ ਸਾਬਤ ਹੋਵਗੀ। ਮੇਰੇ ਵਿਸ਼ਵਾਸ ਦੇ ਤਿੰਨ ਕਾਰਣ ਹਨ:

1)      ਪੰਜਾਬੀ ਲਗਭਗ ਡੇਢ ਸੌ ਮੁਲਕਾਂ ਵਿਚ, ਚੌਦਾਂ ਕਰੋਡ਼ ਦੀ ਗਿਣਤੀ ਵਿਚ ਵਸਦੇ ਹਨ। ਬੋਲਣ ਵਾਲਿਆਂ ਦੇ ਲਿਹਾਜ਼ ਨਾਲ ਪੰਜਾਬੀ ਭਾਸ਼ਾ ਬਾਰ੍ਹਵੇਂ ਜਾਂ ਤੇਰ੍ਹਵੇਂ ਸਥਾਨ ਤੇ ਆਉਂਦੀ ਹੈ। ਇੰਨੇ ਵੱਡੇ ਸਮੂਹ ਵਲੋਂ ਬੋਲੀ ਜਾਣ ਵਾਲੀ ਭਾਸ਼ਾ ਦੇ ਖਤਮ ਹੋਣ ਦੀ ਸੰਭਾਵਨਾ ਨਹੀਂ ਹੋ ਸਕਦੀ।

2)      ਪੰਜਾਬੀ ਜਿੱਥੇ ਵੀ ਵਸਦੇ ਹਨ ਆਪਣੇ ਸਭਿਆਚਾਰ ਨਾਲ ਜੁਡ਼ੇ ਹੋਏ ਹਨ। ਵਿਦੇਸ਼ਾਂ ਵਿਚਲੇ ਪੰਜਾਬੀਆਂ ਦੇ ਬੱਚੇ ਵੀ ਪੰਜਾਬੀ ਸਭਿਆਚਾਰ ਪ੍ਰਤੀ ਹੇਜ ਰੱਖਦੇ ਹਨ। ਇਸ ਲਈ ਜਦੋਂ ਤਕ ਪੰਜਾਬੀ ਸਭਿਆਚਾਰ ਕਾਇਮ ਹੈ ਪੰਜਾਬੀ ਭਾਸ਼ਾ ਵੀ ਕਾਇਮ ਰਹੇਗੀ।

3)      ਤੀਜਾ ਸਭ ਤੋਂ ਅਹਿਮ ਤੱਥ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪੰਜਾਬੀ ਭਾਸ਼ਾ ਤੇ ਗੁਰਮੁਖੀ ਲਿਪੀ ਵਿਚ ਉਪਲਬਧ ਹੋਣਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜਾਤਾਂ, ਧਰਮਾਂ ਤੋਂ ਉਪਰ ਉਠ ਕੇ ਸਮੁੱਚੀ ਲੋਕਾਈ ਨੂੰ ਆਪਣੇ ਕਲਾਵੇ ਵਿਚ ਲੈਂਦਾ ਹੋਇਆ ਅਜਿਹਾ ਧਰਮ-ਗ੍ਰੰਥ ਹੈ। ਜੋ ਇਕ ਧਰਮ ਵਿਸ਼ੇਸ਼ ਦਾ ਧਰਮ-ਗ੍ਰੰਥ ਹੋਣ ਦੇ ਨਾਲ ਨਾਲ ਸਮੁੱਚੀ ਮਾਨਵਤਾ ਦਾ ਮਾਰਗ-ਦਰਸ਼ਨ ਕਰਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਨੇ ਰਹਿੰਦੀ ਦੁਨੀਆ ਤਕ ਰਹਿਣਾ ਹੈ ਤੇ ਇਸਦੇ ਨਾਲ-ਨਾਲ ਪੰਜਾਬੀ ਭਾਸ਼ਾ ਤੇ ਗੁਰਮੁਖੀ ਲਿਪੀ ਵੀ ਰਹਿੰਦੀ ਦੁਨੀਆਂ ਤਕ ਰਹੇਗੀ ਅਜਿਹਾ ਮੇਰਾ ਵਿਸ਼ਵਾਸ ਹੈ।

4)      ਬਹੁਤ ਸਪਸ਼ਟ ਹੈ ਕਿ ਨਿਰਾਸ਼ ਹੋਣ ਦੀ ਲੋਡ਼ ਨਹੀਂ; ਹਾਂ ਚਿੰਤਾ ਜਰੂਰ ਕਰਨਾ ਬਣਦੀ ਹੈ। ਪੰਜਾਬ ਅਤੇ ਪੰਜਾਬ ਤੋਂ ਬਾਹਰ ਪੰਜਾਬੀ ਦੀ ਕੀ ਸਥਿਤੀ ਹੈ ? ਇਸ ਦਾ ਲੇਖਾ ਜੋਖਾ ਕਰਨਾ ਜ਼ਰੂਰੀ ਹੈ। ਸਮੁੱਚਾ  ਪੰਜਾਬੀ ਭਾਈਚਾਰਾ, ਪੰਜਾਬੀ ਭਾਸ਼ਾ ਪ੍ਰਤੀ ਕਿੰਨਾ ਕੁ ਚੇਤੰਨ ਹੈ ? ਇਸ ਦੀ ਚਰਚਾ ਵੀ ਜ਼ਰੂਰੀ ਹੈ। ਅਸੀਂ ਆਪਣੀਆਂ ਅਗਲੀਆਂ ਪੀਡ਼੍ਹੀਆਂ ਨੂੰ ਪੰਜਾਬੀ ਭਾਸ਼ਾ ਦਾ ਵਿਰਸਾ ਕਿੰਨਾ ਕੁ ਸੌਂਪ ਰਹੇ ਹਾਂ, ਇਸ ਪਾਸੇ ਵੀ ਧਿਆਨ ਦੇਣਾ ਬਣਦਾ ਹੈ। ਦਰਅਸਲ, ਪੰਜਾਬੀ ਦੇ ਪ੍ਰਚਾਰ ਤੇ ਪ੍ਰਸਾਰ ਲਈ ਸਾਨੂੰ ਸਾਰਿਆਂ ਨੂੰ ਸਮਰਪਿਤ ਹੋਣਾ ਪਵੇਗਾ। ਸਾਨੂੰ ਵਧੇਰੇ ਵਚਨਬੱਧਤਾ ਨਾਲ ਯਤਨਸ਼ੀਲ ਹੋਣਾ ਪਵੇਗਾ। ਇਹ ਕਾਨਫ਼ਰੰਸ ਇਹੋ ਹਲੂਣਾ ਦੇਣ ਲਈ ਸੱਦੀ ਗਈ ਹੈ।

ਮਾਂ-ਬੋਲੀ ਪੰਜਾਬੀ ਬਾਰੇ ਬਹੁਤ ਸਾਰੇ ਨੁਕਤੇ ਸਹਿਜ ਨਾਲ ਵਿਚਾਰਨ ਅਤੇ ਸਮਝਣ ਵਾਲੇ ਹਨ। ਸਾਨੂੰ ਮਾਂ-ਬੋਲੀ ਪ੍ਰਤੀ ਕੇਵਲ ਭਾਵੁਕ ਪਹੁੰਚ ਹੀ ਨਹੀਂ ਰੱਖਣੀ ਚਾਹੀਦੀ, ਸਗੋਂ ਤਾਰਕਿਕ ਦ੍ਰਿਸ਼ਟੀ ਤੋਂ ਮਾਂ ਬੋਲੀ ਦੇ ਮਹੱਤਵ ਨੂੰ ਸਮਝਣਾ ਤੇ ਜਾਣਨਾ ਚਾਹੀਦਾ ਹੈ ਤਾਂ ਜੋ ਪੰਜਾਬੀ ਭਾਸ਼ਾ ਦੇ ਪ੍ਰਸਾਰ ਤੇ ਪ੍ਰਚਾਰ ਜੇ ਨਿਸ਼ਾਨੇ ਵੱਲ ਦ੍ਰਿਡ਼ਤਾ ਨਾਲ ਵਧੀਆ ਜਾ ਸਕੇ।

ਇਹਨਾਂ ਸਾਰੇ ਨੁਕਤਿਆਂ ਦੇ ਪ੍ਰਸੰਗ ਵਿਚ ਹੀ ਪੰਜਾਬੀ ਯੂਨੀਵਰਸਿਟੀ ਵਲੋਂ ਸਰਬ ਭਾਰਤੀ ਪੰਜਾਬੀ ਕਾਨਫ਼ਰੰਸ ਦਾ ਆਯੋਜਨ ਕੀਤਾ ਗਿਆ ਹੈ। ਕਾਨਫ਼ਰੰਸ ਦਾ ਮੂਲ ਮਕਸਦ ਇਹੋ ਮਾਹੌਲ ਸਿਰਜਿਆ ਜਾਵੇ ਜਿਸ ਤੋਂ ਪ੍ਰੋਰਿਤ ਹੋ ਕੇ ਸਮੂਹ ਭਾਰਤ ਵਿਚ ਵਸਦੇ ਪੰਜਾਬੀ, ਪੰਜਾਬੀ ਭਾਸ਼ਾ ਅਤੇ ਸਭਿਆਚਾਰ ਨੂੰ ਸਮਰਪਿਤ ਹੋਣ ਅਤੇ ਪੰਜਾਬੀਅਤ ਦੀ ਖੁਸ਼ਬੂ ਦੇ ਫੈਲਾਅ ਲਈ ਸਰਗਰਮ ਭੂਮਿਕਾ ਨਿਭਾਉਣ। ਪੰਜਾਬੀ ਯੂਨੀਵਰਸਿਟੀ, ਪਟਿਆਲਾ ਇਸ ਕਾਰਜ ਵਿਚ ਮਦਦਗਾਰ ਸਾਬਤ ਹੋਣ ਲਈ ਪੂਰੀ ਤਨਦੇਹੀ ਨਾਲ ਯਤਨਸ਼ੀਲ ਹੈ।

ਦੂਰ ਵੱਸਦੇ ਪੰਜਾਬੀਆਂ ਦੀ ਸਾਰ

ਪ੍ਰੀਤਮ ਸਿੰਘ ਪ੍ਰੋਫੈਸਰ

 ਜਨਮ ਸਾਖੀਆਂ ਵਿਚ ਇਕ ਸਾਖੀ ਮਿਲਦੀ ਹੈ ਜਿਸ ਅਨੁਸਾਰ ਗੁਰੂ ਨਾਨਕ ਦੇਵ ਨਾਲ ਦੁਰਵਿਹਾਰ ਕਰਨ ਵਾਲੇ ਪਿੰਡ ਨੂੰ ਆਪ ਵਲੋਂ ਵੱਸਦੇ ਰਹਿਣ ਦੇ ਵਰ ਨਾਲ ਨਿਵਾਜਿਆ ਦਿੱਤਾ ਗਿਆ ਸੀ ਪਰ ਜਿਸ ਪਿੰਡ ਨੇ ਗੁਰੂ ਜੀ ਤੇ ਮਰਦਾਨੇ ਦੀ ਰੱਜ ਕੇ ਸੇਵਾ ਕੀਤੀ ਉਸ ਨੂੰ ਉੱਜਡ਼ ਜਾਣ ਦਾ ਸਰਾਪ ਜ਼ਰੂਰ ਦਿੱਤਾ ਗਿਆ ਸੀ। ਮੈਨੂੰ ਇਓਂ ਲੱਗਦਾ ਹੈ ਕਿ ਗੁਰੂ ਸਾਹਿਬ ਤੋਂ ਪਹਿਲੇ ਜਾਂ ਬਾਅਦ ਦੇ ਕਿਸੇ ਮਹਾਤਮਾ ਵਲੋਂ ਸਾਰੇ ਪੰਜਾਬੀਆਂ ਨੂੰ ਖੁਸ਼-ਰਹਿਣੇ, ਖੁਸ਼ ਰੱਖਣੇ ਤੇ ਉੱਦਮੀ ਵੇਖ ਕੇ ਉੱਜਡ਼ ਜਾਣ ਦਾ ਸਰਾਪ ਜ਼ਰੂਰ ਦਿੱਤਾ ਗਿਆ ਹੋਵੇਗਾ ਕਿਉਂਕਿ ਜਦੋਂ ਅਸੀਂ ਪੰਜਾਬ ਦੇ ਇਤਿਹਾਸ ਉੱਤੇ ਨਜ਼ਰ ਮਾਰਦੇ ਹਾਂ ਤਾਂ  ਪੰਜਾਬੀ ਵਸੋਂ ਕਈ ਵਾਰ ਉੱਜਡ਼ੀ ਤੇ ਓਨੀ ਵਾਰ ਹੀ ਆਪਣੇ ਘਰ ਵਿਚ ਜਾਂ ਕਿਤੇ ਓਪਰੀ ਥਾਂ ਜਾ ਵੱਸਦੀ ਰਹੀ ਦਿਸਦੀ ਹੈ। 1947 ਦੀ ਵੰਡ ਦੇ ਉਜਾਡ਼ੇ ਲੋਕ, ਸਾਡੀਆਂ ਅੱਖਾਂ ਦੇ ਸਾਹਮਣੇ ਵੇਖਦੇ-ਵੇਖਦੇ ਭਾਰਤੀ ਪੰਜਾਬ ਵਿਚ ਹੀ ਨਹੀਂ, ਸਾਰੇ ਭਾਰਤ ਵਿਚ ਬਲਕਿ ਕਨੇਡਾ, ਅਮਰੀਕਾ, ਇੰਗਲਿਸਤਾਨ, ਮਲੇਸ਼ੀਆ, ਅਫ਼ਰੀਕਾ ਤੇ ਹੋਰ ਖ਼ਬਰੇ ਕਿੱਥੇ-ਕਿੱਥੇ ਜਾ ਵੱਸੇ ਹਨ। ਇਨ੍ਹਾਂ ਦਿਆਂ ਪਹਿਲੇ ਪੂਰਾਂ ਨੇ ਅਕਹਿ ਔਖਿਆਈਆਂ ਝਾਗ ਕੇ ਕੀਤੀ ਕਮਾਈ ਵਿਚੋਂ ਆਪਣੇ ਪਿੱਛੇ ਪੂਰਬੀ ਪੰਜਾਬ ਵਿਚ ਰਹਿੰਦੇ ਭਾਈਬੰਦਾਂ ਦੇ ਕਰਜ਼ੇ ਲਾਹੇ, ਘਰਾਂ ਦੀ ਮੁਰੰਮਤ ਕਰਵਾਈ ਜਾਂ ਨਵੇਂ ਬਣਵਾਏ, ਛਡ਼ਿਆਂ ਦੇ ਵਿਆਹ ਰਚਾਏ ਤੇ ਨਵੀਆਂ ਜ਼ਮੀਨਾਂ ਲੈ ਦਿੱਤੀਆਂ । ਆਪਣੇ ਪੰਜਾਬ ਦੇਸ ਨੂੰ ਪਰਦੇਸਾਂ ਵਿਚ ਜਾ ਬੈਠੇ ਪੰਜਾਬੀਆਂ ਵਲੋਂ ਸੈਰਾਬ ਕਹੀ ਜਾਣ ਦਾ ਸਿਲਸਿਲਾ ਅਜੇ ਮੁੱਕਿਆ ਨਹੀਂ, ਪਰ ਕੀ ਅਸੀਂ ਕਦੀ ਇਹ ਵੀ ਸੋਚਿਆ ਹੈ ਕਿ ਬਦਲੇ ਵਿਚ ਅਸੀਂ, ਜੋ ਆਪੋ-ਆਪਣੇ ਘਰਾਂ ਵਿਚ ਘੁੱਗ ਵੱਸਦੇ ਹਾਂ, ਆਪਣੇ ਪਰਦੇਸੀ ਭਰਾਵਾਂ ਨੂੰ ਕੀ ਦੇਂਦੇ ਹਾਂ ? ਆਪਣੇ ਪਰਦੇਸੀ ਵੱਸਦੇ ਵੀਰਾਂ ਦੀ ਕਦੇ ਸਾਰ ਹੀ ਲਈ ਹੁੰਦੀ ? ਬਦੇਸਾਂ ਵਿਚ ਜਾ ਕੇ ਪੰਜਾਬੀਆਂ ਨੇ ਆਪਣਾ ਧਰਮ ਕਾਇਮ ਰੱਖਿਆ, ਆਪਣੇ ਬੋਲਣ, ਲਿਖਣ ਤੇ ਪਡ਼੍ਹਣ ਦਾ ਮਾਧਿਅਮ ਬਡ਼ਾ ਚਿਰ ਪੰਜਾਬੀ ਜ਼ੁਬਾਨ ਨੂੰ ਬਣਾਈ ਰੱਖਿਆ ਅਤੇ ਆਪਣੀ ਸਭਿਆਚਾਰਕ ਤੇ ਧਾਰਮਿਕ ਭੁੱਖ ਦੀ ਤ੍ਰਿਪਤੀ ਲਈ ਗੁਰਦੁਆਰੇ ਬਣਾਏ। ਸਾਡੇ ਗੁਣੀਂ-ਗਿਆਨੀ ਜਾਂਦੇ, ਡਾਲਰਾਂ ਦੀਆਂ ਬੋਰੀਆਂ ਭਰ ਭਰ ਲੈ ਆਉਂਦੇ ਤੇ ਸਿਵਾਏ ਚਿੱਥੇ-ਚਗਲੇ ਅੰਧ ਵਿਸ਼ਵਾਸ ਦੇ ਗੁਰਦੁਆਰਿਆਂ ਰਾਹੀਂ ਕੋਈ ਵੀ ਅਧਿਆਤਮਕ ਜਾਂ ਬੌਧਿਕ ਖ਼ੁਰਾਕ ਮਾ ਦੇ ਕੇ ਮੁਡ਼ ਆਉਂਦੇ ਰਹੇ। ਨਤੀਜਾ ਇਹ ਹੋਇਆ ਕਿ ਕਈ ਥਾਵਾਂ ਤੇ ਪੰਜਾਬੀਆਂ ਦੀ ਤੀਜੀ ਪੀਡ਼੍ਹੀ ਆਪਣੀ ਵੱਖਰੀ ਸ਼ਨਾਖ਼ਤ ਹੀ ਬਣਾਉਣ ਲੱਗ ਪਈ। ਜਦੋਂ ਸੱਠਵਿਆਂ ਵਿਚ ਅਮਰੀਕਾ ਨੇ ਆਪਣੇ ਮੁਲਕ ਵਿਚ ਦਾਖ਼ਲੇ ਦੀਆਂ ਸ਼ਰਤਾਂ ਵਿਚ ਕੁਝ ਢਿੱਲ ਦਿੱਤੀ ਤਾਂ ਓਦੋਂ ਪਡ਼੍ਹੇ-ਲਿਖੇ, ਪੇਸ਼ਾਵਰ ਵਿਸ਼ੇਸ਼ੱਗ ਪੰਜਾਬੀ ਹੁਮਹੁਮਾ ਕੇ ਓਥੇ ਜਾ ਪਹੁੰਚੇ। ਇਨ੍ਹਾਂ ਨਵੇਂ ਪੂਰਾਂ ਨੇ ਜਾਹ-ਜਾਂਦੀ ਹਾਲਤ ਨੂੰ ਕੁਝ ਸੰਭਾਲਿਆ ਪਰ ਇਨ੍ਹਾਂ ਦੀ ਸਾਰ ਵੀ ਪੰਜਾਬ ਦੇ ਬੁੱਧੀਜੀਵੀਆਂ ਨੇ ਕੋਈ ਖ਼ਾਸ ਨਹੀਂ ਲਈ। ਸਰਕਾਰੀ ਪੱਧਰ ਉੱਤੇ ਬਾਹਰ ਜਾ ਬੈਠੇ ਪੰਜਾਬੀਆਂ ਦੀਆਂ ਸਭਿਆਚਾਰਕ ਲੋਡ਼ਾਂ ਨੂੰ ਪੂਰਨਾ ਸਾਡੇ ਸਾਲਾਨਾ ਬਜਟਾਂ ਦਾ ਹਿੱਸਾ ਨਹੀਂ ਬਣ ਸਕਿਆ। ਕੋਈ ਵੀ ਸਿਆਸੀ ਪਾਰਟੀ ਇਨ੍ਹਾਂ ਵੀਰਾਂ ਨੂੰ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਤੋਂ ਦੂਰ ਹੋ ਜਾਣ ਦੀ ਸੰਭਾਵਨਾ ਬਾਰੇ ਚਿੰਤਿਤ ਨਹੀਂ ਦਿੱਸ ਰਹੀ। ਬਦੇਸਾਂ ਵਿਚ ਜਾ ਵੱਸੇ ਪੰਜਾਬੀਆਂ ਵਾਂਗ ਪੰਜਾਬ ਤੋਂ ਬਾਹਰ, ਭਾਰਤ ਵਿਚ ਦੂਰ-ਦੁਰਾਡੀਆਂ ਨੁੱਕਰਾਂ ਤਕ ਜਾ ਵੱਸੇ ਪੰਜਾਬੀਆਂ ਦਾ ਵੀ  ਉਨ੍ਹਾਂ ਦੇ ਪੇਕੇ ਘਰ ਵੱਲੋਂ ਕੋਈ ਵਾਲੀਵਾਰਸ ਨਾ ਬਣਿਆ। ਇੱਕਲੇ ਦਿੱਲੀ ਸ਼ਹਿਰ ਵਿਚ ਜਿੰਨੇ ਪੰਜਾਬੀ ਵੱਸਦੇ ਹਨ, ਓਨੇ ਦੁਨੀਆਂ ਦੇ ਕਿਸੇ ਸ਼ਹਿਰ ਵਿਚ ਨਹੀਂ ਵੱਸਦੇ ਪਰ ਅਸੀਂ ਗਵਾਹ ਹਾਂ ਕਿ ਵੰਡ ਦੇ ਬਾਅਦ ਦਿੱਲੀ ਦੇ ਮੂਲ ਹਿੰਦੀ-ਭਾਸ਼ੀ ਵਾਸੀ ਤ੍ਰਾਹ-ਤ੍ਰਾਹ ਕਰਿਆ ਕਰਦੇ ਸਨ ਕਿ ਪੰਜਾਬੀਆਂ ਨੇ ਦਿੱਲੀ ਨੂੰ ਪੰਜਾਬੀ ਭਾਸ਼ੀ ਸ਼ਹਿਰ ਬਣਾ ਕੇ ਰੱਖ ਦਿੱਤਾ ਹੈ। ਪਰ ਅੱਧੀ ਸਦੀ ਲੰਘੀ ਨਹੀਂ ਕਿ ਸਾਰੇ ਪੰਜਾਬੀ ਆਪਣੇ ਘਰਾਂ ਵਿਚ ਵੀ ਹਿੰਦੀ-ਭਾਸ਼ੀ ਬਣ ਚੁੱਕੇ ਹਨ। ਭਾਰਤ ਦੇ ਬਾਕੀ ਰਾਜਾਂ ਦਾ ਹਾਲ ਦਿੱਲੀ ਤੋਂ ਵੱਖਰਾ ਨਹੀਂ ਹੋ ਸਕਦਾ।

ਅਜਿਹੀ ਹਾਲਤ ਵਿਚ ਸ਼ੁਕਰ ਹੈ ਕਿ ਪੰਜਾਬੀ ਦੇ ਪ੍ਰਸਾਰ ਲਈ ਬਣੀ ਪੰਜਾਬੀ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਡਾ. ਜਸਪਾਲ ਸਿੰਘ ਨੂੰ ਭਾਰਤ ਵਿਚ ਖਿੱਲਰੇ ਪੰਜਾਬੀਆਂ ਨੂੰ ਇਹ ਦੱਸਣ ਦਾ ਫੁਰਨਾ ਫੁਰਿਆ ਕਿ ਤੁਹਾਡੇ ਪੇਕੇ ਤੇ ਮਾਇਕੇ ਤੁਹਾਨੂੰ ਭੁੱਲੇ ਨਹੀਂ। ਮੈਨੂੰ ਆਸ ਹੈ ਕਿ ਯੂਨੀਵਰਸਿਟੀ ਇਸ ਪ੍ਰਕਿਰਿਆ ਨੂੰ ਇਕੋ ਜਸ਼ਨ ਨਾਲ ਖ਼ਤਮ ਨਹੀਂ ਹੋਣ ਦੇਵੇਗੀ ਅਤੇ ਸਾਰੇ ਪੰਜਾਬ ਦੀ ਨੁਮਾਇੰਦਾ ਬਣ ਕੇ ਆਪਣੇ ਦੂਰ ਬੈਠੇ ਭਰਾਵਾਂ ਦੀ ਲਗਾਤਾਰ ਸਾਰ ਲੈਂਦੀ ਰਹੇਗੀ।

ਸਵਾਲਾਂ ਦਾ ਸਵਾਲ ਇਹ ਹੈ ਕਿ ਇਹ ਸਾਰ ਕਿਵੇਂ ਲਈ ਜਾਵੇ ? ਮੇਰੇ ਸੁਝਾਓ ਇਸ ਤਰ੍ਹਾਂ ਹਨ:

1)      ਪੰਜਾਬ ਦੀਆਂ ਵੇਖਣਯੋਗ ਇਤਿਹਾਸਿਕ ਥਾਵਾਂ ਦੀਆਂ ਫਿਲਮਾਂ ਤਿਆਰ ਕਰਨ ਤੇ ਵਿਖਾਉਣ ਦਾ ਇਕ ਵੱਖਰਾ ਯੂਨਿਟ ਕਾਇਮ ਕੀਤਾ ਜਾਵੇ।

2)      ਥਾਓਂ-ਥਾਈਂ ਸਥਾਨਕ ਗੁਰਦੁਆਰਿਆਂ ਜਾ ਸਾਂਝੇ ਸਭਿਆਚਾਰਕ ਕੇਂਦਰਾਂ ਵਿਚ ਪੰਜਾਬੀ ਦੇ ਸਚਿੱਤਰ, ਰਸਾਲਿਆਂ, ਬਾਲ ਸਾਹਿਤ ਅਤੇ ਧਾਰਮਿਕ ਤੇ ਪੇਸ਼ਾਵਰਾਮਾ ਸਾਹਿਤ ਤੋਂ ਛੁੱਟ ਸੁਥਰੇ ਨਾਵਲਾਂ, ਕਹਾਣੀ ਸੰਗ੍ਰੈਹਾਂ ਤੇ ਹੋਰ ਸਾਹਿਤ ਨਾਲ ਭਰੀਆਂ ਲਾਇਬਰੇਰੀਆਂ ਖੋਲ੍ਹੀਆਂ-ਖੁਲ੍ਹਵਾਈਆਂ ਜਾਣ।

3)      ਮੁਫਤ ਪੰਜਾਬੀ-ਗੁਰਮੁਖੀ ਸਿਖਾਉਣ ਦੇ ਸਾਰੇ ਰਾਹ ਲੱਭੇ ਤੇ ਅਜ਼ਮਾਏ ਜਾਣ।

4)      ਹੌਲੀ ਹੌਲੀ ਪੰਜਾਬ ਸਰਕਾਰ ਦੀ ਮਦਦ ਨਾਲ, ਪੰਜਾਬੀ ਕਲਚਰ ਦੇ ਪ੍ਰਦਰਸ਼ਨ ਲਈ ਪੱਕੇ ਭਵਨ ਬਣਾਉਣ ਦੀ ਯੋਜਨਾ ਤਿਆਰ ਕੀਤੀ ਜਾਵੇ, ਜਿਥੋ ਵਿਸਾਖੀ ਜਾਂ ਹੋਰ ਖਾਸ-ਖਾਸ ਦਿਨਾਂ ਉੱਤੇ ਬਕਾਇਦਾ ਪੰਜਾਬ ਤੋਂ ਭੇਜੇ ਭੰਗਡ਼ੇ, ਗਿੱਧੇ, ਕਬੱਡੀ ਅਤੇ ਕੁਸ਼ਤੀਆਂ ਦੇ ਪ੍ਰੋਗਰਾਮ ਹੋਣ।

ਜੇ ਅਮਰੀਕਾ ਅਤੇ ਇੰਗਲੈਂਡ ਵਰਗੇ ਦੇਸ਼, ਜੋ ਦੁਨੀਆ ਦੀ ਸਭ ਤੋਂ ਵੱਡੇ ਖੇਤਰ-ਖਿਲਾਰ ਵਾਲੀ ਭਾਸ਼ਾ ਤੇ ਕਲਚਰ ਦੇ ਪਰਚਾਰ ਲਈ ਹਰ ਰਾਜਧਾਨੀ ਵਿਚ ਆਪਣੀਆਂ ਲਾਇਬ੍ਰੇਰੀਆਂ ਖੋਲ੍ਹ ਕੇ, ਕਰੋਡ਼ਾਂ ਖਰਚ ਕਰਦੇ ਹਨ ਤਾਂ ਸਾਨੂੰ ਇਹ ਚਾਨਣ ਹੋਣਾ ਚਾਹੀਦਾ ਹੈ ਕਿ ਅਸੀਂ ਜਿਸ ਕੰਮ ਨੂੰ ਹੱਥ ਪਾਉਣ ਲੱਗੇ ਹਾਂ, ਉਸ ਲਈ ਰੂਟੀਨ ਵਾਲੀ ਸੋਚ ਨੇ ਕੁਝ ਨਹੀਂ ਸਵਾਰਨਾ, ਪੰਜਾਬ ਦੇ ਸਮੂਹਿਕ ਦਿਮਾਗ ਨੂੰ ਆਪਣੇ ਨਾਲ ਜੋਡ਼ਨਾ ਪਵੇਗਾ।

ਤੁਸੀਂ ਜੋ ਵੀ ਪਹਿਲ ਕਰ ਰਹੇ ਹੋ ਉਸ ਲਈ ਮੈਂ ਤੁਹਾਨੂੰ ਵਧਾਈ ਦੇਂਦਾ ਹਾਂ ਤੇ ਇਸ ਦੀ ਸਫਲਤਾ ਦਾ ਇੱਛਕ ਹਾਂ।

 

ਪੰਜਾਬੀਅਤ ਦੇ ਵਿਕਾਸ ਲਈ ਉਚੇਚੀ ਮੁਹਿੰਮ ਦੀ ਲੋਡ਼

ਕਰਤਾਰ ਸਿੰਘ ਦੁੱਗਲ 

ਇਹ ਜਾਣ ਕੇ ਅਤਿਅੰਤ ਪ੍ਰਸੰਨਤਾ ਹੋਈ ਹੈ ਕਿ ਉਪ-ਕੁਲਪਤੀ ਡਾਕਟਰ ਜਸਪਾਲ ਸਿੰਘ ਦੀ ਅਗਵਾਈ ਹੇਠ ਪੰਜਾਬੀ ਯੂਨੀਵਰਸਿਟੀ ਪੰਜਾਬੀ ਸਾਹਿਤ ਤੇ ਸਭਿਆਚਾਰ ਦੇ ਉੱਥਾਨ ਦਾ ਉਪਰਾਲਾ ਕਰਨ ਜਾ ਰਹੀ ਹੈ। ਇਹ ਉੱਦਮ ਇਕ ਦਿਨ ਦੀ ਹੋਰ ਢਿੱਲ ਨਹੀਂ ਮੰਗਦਾ ਸੀ।

ਇਸ ਸੱਚਾਈ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਅੱਜ ਇਕ ਪੰਜਾਬੀ ਦਾ ਪ੍ਰਤੀਬਿੰਬ (ਅਕਸ) ਇਕ ਸੌਖੇ-ਸਫਲ ਗੰਵਾਰ (vulgar rich) ਦਾ ਹੈ। (ਕੁਝ ਦਿਨ ਹੋਏ ਮੈਂ ਪੰਜਾਬ ਦੇ ਉਸ ਸਮੇਂ ਦੇ ਮੁੱਖ ਸਚਿਵ ਨਾਲ ਗੱਲ ਕਰ ਰਿਹਾ ਸੀ, ਜਦੋਂ ਮੈਨੂੰ ਕਿਹਾ ਹੋਰ ਥੋਡ਼੍ਹਾ ਚਿਰ ਤੇ ‘rich’ (ਸੌਖਾ ਸਫਲ) ਵੀ ਹਟ ਜਾਏਗਾ)। ਅਜੌਕੀ ਪ੍ਰਸਥਿਤੀ ਅਤਿਅੰਤ ਚਿੰਤਾ-ਜਨਕ ਹੈ। ਹੋਰ ਤਸ਼ਬੀਸਨਾਕ ਇਸ ਲਈ ਹੈ ਕਿ ਸਾਡੀ ਸਰਕਾਰ, ਸਾਡੀ ਅਫ਼ਸਰਸ਼ਾਹੀ ਦਾ ਇਸ ਵਲ ਉੱਕਾ ਧਿਆਨ ਨਹੀਂ।

ਅੱਜ ਪੰਜਾਬ ਕੋਲ ਸ਼ਾਸਤ੍ਰੀ ਸੰਗੀਤ ਦਾ ਕੋਈ ਗਵੱਯਾ ਨਹੀਂ। ਕੱਲ੍ਹ ਜਿਹਡ਼ਾ ਪੰਜਾਬ ਬਡ਼ੇ ਗ਼ੁਲਾਮ ਅਲੀ ਤੇ ਅਮੀਰ ਖ਼ਾਨ ਦਾ ਮਾਣ ਕਰ ਸਕਦਾ ਸੀ ਅੱਜ ਸੰਗੀਤ ਦੀ ਦੁਨੀਆਂ ਵਿਚ ਉਸਦਾ ਕਿਤੇ ਨਾਂ ਤਕ ਨਹੀਂ ਲਿਆ ਜਾਂਦਾ। ਨ੍ਰਿਤ ਪੰਜਾਬ ਵਿਚ ਕੋਠੇ ਵਾਲੀਆਂ ਤਕ ਹੀ ਸੀਮਿਤ ਰਿਹਾ, ਸਾਡੀ ਰਹਿਣੀ-ਬਹਿਣੀ ਕਿਤੇ-ਦੀ-ਕਿਤੇ ਪੁੱਜ ਗਈ ਹੈ, ਸ਼ਾਸਤ੍ਰੀ ਨ੍ਰਿਤ ਪੰਜਾਬ ਵਿਚ ਪੁੰਗਰ ਨਹੀਂ ਪਾਇਆ। ਅਸੀਂ ਭੰਗਡ਼ੇ ਤੋਂ ਅੱਗੇ ਨਹੀਂ ਵਧ ਸਕੇ।

ਕਿਉਂਕਿ ਪੰਜਾਬ ਵਿਚ ਇਸਲਾਮ ਬਹੁ-ਗਿਣਤੀ ਵਿਚ ਸੀ, ਪੰਜਾਬੀ ਨਾਟਕ ਅਣਗੌਲਿਆ ਰਿਹਾ। ਸ਼ਹਿਰਾਂ ਵਿਚ ਥੀਏਟਰ ਨਾ ਹੋਣ ਕਰਕੇ ਨਾਟਕ ਖੇਡਣ. ਨਾਟਕ ਵੇਖਣ ਦੀ ਰੁਚੀ ਪ੍ਰਫੁੱਲਤ ਨਹੀਂ ਹੋਈ।

ਆਰਟ (ਚਿਤ੍ਰਕਲਾ) ਦੇ ਸੰਸਾਰ ਵਿਚ ਸਤੀਸ਼ ਗੁਜ਼ਰਾਲ, ਅਰਪਨਾ ਕੌਰ, ਮਨਜੀਤ ਬਾਵਾ, ਕ੍ਰਿਸ਼ਨ ਖੰਨਾ ਪੰਜਾਬੋਂ ਬਾਹਰ ਜਾ ਵਸਣ ਕਰਕੇ ਸਾਨੂੰ ਪਰਾਏ ਹੋ ਗਏ ਹਨ।

ਪੰਜਾਬੀ ਸਾਹਿਤ ਦਾ ਇਹ ਹਾਲ ਹੈ ਕਿ ਅੱਜ ਵੱਡੇ ਤੋਂ ਵੱਡੇ ਸਾਹਿਤਕਾਰ ਨੂੰ ਆਪਣੇ ਪੱਲਿਓਂ ਪੈਸੇ ਦੇ ਕੇ ਆਪਣੀ ਰਚਨਾ ਨੂੰ ਪ੍ਰਕਾਸ਼ਿਤ ਕਰਾਉਣਾ ਚਾਹੁੰਦਾ ਹੈ। ਪੰਜਾਬੀਆਂ ਵਿਚ ਪਡ਼੍ਹਨ ਦੀ ਰੁਚੀ ਦੇ ਅਭਾਵ ਕਾਰਨ ਪੰਜਾਬੀ ਪ੍ਰਕਾਸ਼ਕ ਪ੍ਰੇਸ਼ਾਨ ਹੈ।

ਪੰਜਾਬੀ ਨੇ ਬੰਬਈ ਜਾ ਕੇ ਭਾਰਤੀ ਫਿਲਮਾਂ ਨੂੰ ਭਾਗ ਲਾਏ ਹਨ। ਭਾਵੇਂ ਕੋਈ ਕਪੂਰ ਸੀ, ਬੇਦੀ ਸੀ, ਸਾਹਿਰ ਸੀ, ਕਾਮਨੀ ਕੌਸ਼ਲ ਸੀ, ਪਰ ਨਿਰੋਲ ਪੰਜਾਬੀ ਫਿਲਮ ਵੇਖਣ ਦੀ ਸੱਧਰ ਹੀ ਹੈ।

ਇਨ੍ਹਾਂ ਪ੍ਰਸਥਿਤੀਆਂ ਵਿਚ ਦੋ-ਚਾਰ ਦਿਨ ਕਾਨਫ਼ਰੰਸ ਜਾਂ ਸੈਮੀਨਾਰ ਕਰਕੇ ਰੋ-ਪਿੱਟ ਲੈਣ ਨਾਲ ਹਾਲਾਤ ਸੁਧਰਨ ਵਾਲੇ ਨਹੀਂ। ਲੋਡ਼ ਇਸ ਗੱਲ ਦੀ ਹੈ ਕਿ ਪੰਜਾਬ ਦੇ ਹਰ ਵੱਡੇ ਸ਼ਹਿਰ ਵਿਚ ਸਭਿਆਚਾਰ, ਸੰਗੀਤ, ਨਾਟਕ, ਸਾਹਿਤ ਤੇ ਕਲਾ ਦੇ ਸਥਾਈ ਕੇਂਦਰ ਸਥਾਪਿਤ ਕੀਤੇ ਜਾਣ ਜਿਨ੍ਹਾਂ ਵਿਚ ਸਰਕਾਰ ਤੇ ਸਮਾਜ ਵਲੋਂ ਇਨ੍ਹਾਂ ਨੂੰ ਪ੍ਰਫੁੱਲਤ ਕਰਨ ਲਈ ਇਕ ਉਚੇਚੀ ਮੁਹਿੰਮ ਚਲਾਈ ਜਾਏ, ਜਿਵੇਂ ਕਦੀ ਹਰੀ ਕ੍ਰਾਂਤੀ (Green Revolution) ਲਈ ਉਪਰਾਲੇ ਕੀਤੇ ਗਏ ਸਨ। ਇਸ ਤੋਂ ਘੱਟ ਉੱਦਮ ਨਾਲ ਗੱਲ ਹਰਗਿਜ਼ ਬਣਨ ਵਾਲੀ ਨਹੀਂ। 

ਮੈਂ ਰਾਜ ਸਭਾ ਦੀ ਸਦੱਸਤਾ ਦੇ ਰਾਜਕਾਲ ਵਿਚ ਇਸ ਲੋਡ਼ ਵਲ ਧਿਆਨ ਦਿੱਤਾ ਸੀ। ਮੈਂ ਸੋਚਿਆ ਜੇ ਪੰਜਾਬ ਵਿਚ ਘੱਟੋ-ਘੱਟ ਛੇ ਸਭਿਆਚਾਰ ਕੇਂਦਰ (ਵਿਰਸਾ ਵਿਹਾਰ) ਸਥਾਪਿਤ ਕੀਤੇ ਜਾਣ ਤਾਂ ਇਸ ਮੂਲ ਘਾਟ ਨੂੰ ਪੂਰਾ ਕੀਤਾ ਜਾ ਸਕਦਾ ਹੈ। ਮੇਰਾ ਸੁਫਨਾ ਸੀ ਕਿ ਹਰ ਵਿਰਸਾ ਵਿਹਾਰ ਵਿਚ ਸੰਗੀਤ ਤੇ ਨ੍ਰਿਤ, ਕਲਾ ਤੇ ਨਾਟਕ ਦੀ ਸਿੱਖਿਆ ਦਾ, ਬੱਚਿਆਂ ਤੇ ਔਰਤਾਂ, ਨਵਯੁਵਕਾਂ ਤੇ ਆਮ ਸ਼ਹਿਰੀਆਂ ਲਈ ਸਥਾਈ ਰੂਪ ਵਿਚ ਪ੍ਰਬੰਧ ਹੋਣਾ ਚਾਹੀਦਾ ਹੈ। ਹਰ ਕੇਂਦਰ ਵਿਚ ਨਾਟਕ ਖੇਡਣ ਦਾ ਹਾਲ, ਪ੍ਰਫੁੱਲਤ ਲਾਇਬਰੇਰੀ ਆਂਚਲਕ ਅਜਾਇਬ ਘਰ, ਬੱਚਿਆਂ ਦੇ ਮਨੋਰੰਜਨ ਦਾ ਗੋਸ਼ਾ (Children Corner) ਆਦਿ ਸਹੂਲਤਾਂ ਪ੍ਰੋਸੀਆਂ ਜਾਣ।

ਇਸ ਤਰ੍ਹਾਂ ਦੇ ਇਹਨਾਂ ਵਿਹਾਰਾਂ ਨੂੰ ਜੇ ਅਸੀਂ ਅਮ੍ਰਿਤਸਰ, ਜਲੰਧਰ, ਕਪੂਰਥਲਾ, ਲੁਧਿਆਣਾ, ਪਟਿਆਲਾ ਤੇ ਚੰਡੀਗਡ਼੍ਹ ਵਿਚ ਸਥਾਪਿਤ ਕਰ ਸਕੀਏ ਤਾਂ ਪੰਜਾਬ ਦਾ ਸਭਿਆਚਾਰ ਵਾਤਾਵਰਣਂ ਹੋਰ ਦਾ ਹੋਰ ਹੋ ਜਾਵੇਗਾ।

ਭਾਰਤ ਸਰਕਾਰ ਵਲੋਂ ਮੈਨੂੰ ਰਾਜ ਸਭਾ ਦਾ ਸਦੱਸ ਹੋਣ ਦੇ ਨਾਤੇ ਜਿਹਡ਼ਾ ਬਾਰਾਂ ਕਰੋਡ਼ ਰੁਪਿਆ ਦਿੱਤਾ ਗਿਆ, ਮੈਂ ਇਸ ਪਾਸੇ ਲਾ ਲਿਆ, ਪਰ ਜਿਹਡ਼ੇ ਕੇਂਦਰ ਬਣਾਏ ਗਏ, ਉਨ੍ਹਾਂ ਵਿਚ ਸੁਣਨ ਵਿਚ ਆਇਆ ਕਿ ਕੁਝ ਕੁ ਵਿਚ ਸਰਕਾਰੀ ਦਫ਼ਤਰ ਖੁੱਲ ਗਏ ਹਨ, ਹੋਰਾਂ ਵਿਚ ਖੁੱਲਣ ਵਾਲੇ ਹਨ।

ਦੇਸ਼ ਭਰ ਦੇ ਪੰਜਾਬੀਆਂ ਦਾ ਇਹ ਸਮਾਗਮ ਜੇ ਅਜੋਕੀ ਪੰਜਾਬੀ ਸਰਕਾਰ ਦਾ ਇਸ ਕੋਡ਼ੀ ਸੱਚਾਈ ਵੱਲ ਧਿਆਨ ਦਿਵਾ ਸਕੇ ਤਾਂ ਮੈਂ ਇਸ ਕਾਨਫ਼ਰੰਸ ਨੂੰ ਕਾਮਯਾਬ ਸਮਝਾਂਗਾ।

 

ਹੋਰ ਭਾਰਤੀ ਸਾਹਿਤਾਂ ਦੇ ਸੰਦਰਭ ਵਿਚ ਪੰਜਾਬੀ ਸਾਹਿਤ

ਡਾ. ਸੁਤਿੰਦਰ ਸਿੰਘ ਨੂਰ 

ਭਾਰਤੀ ਸਾਹਿਤ ਇਕਹਿਰਾ ਸੰਕਲਪ ਨਹੀਂ। ਭਾਰਤੀ ਦੀਆਂ ਕਈ ਭਾਸ਼ਾਵਾਂ ਦੇ ਕਈ ਸਭਿਆਚਾਰ ਹਨ। ਉਨ੍ਹਾਂ ਨੂੰ ਸੰਯੁਕਤ ਕਰਕੇ ਭਾਰਤੀ ਸਾਹਿਤ ਦਾ ਸੰਕਲਪ ਬਣਦਾ ਹੈ। ਭਾਰਤੀ ਸਾਹਿਤ ਅਕਾਦਮੀ ਨੇ ਵੀ ਸੰਵਿਧਾਨ ਤੋਂ ਵੱਧ ਭਾਰਤੀ ਭਾਸ਼ਾਵਾਂ ਨੂੰ ਮਾਨਤਾ ਦਿੱਤੀ ਹੋਈ ਹੈ ਤੇ ਹੋਰ ਕੁਝ ਭਾਸ਼ਾਵਾਂ ਜਿਨ੍ਹਾਂ ਵਿਚ ਸਾਹਿਤ ਵਿਕਸਤ ਹੋ ਰਿਹਾ ਹੈ ਉਨ੍ਹਾਂ ਨੂੰ ਵੀ ਆਪਣੀ ਸੂਚੀ ਵਿਚ ਲਿਆ ਰਹੀ ਹੈ। ਇਸ ਸੰਦਰਭ ਵਿਚ ਪੰਜਾਬੀ ਵਿਕਸਤ ਭਾਸ਼ਾਵਾਂ ਚੋਂ ਇਕ ਹੈ।  ਇਸੇ ਲਈ ਮੈਂ ਪੰਜਾਬੀ ਸਾਹਿਤ ਦਾ ਹੋਰ ਭਾਰਤੀ ਭਾਸ਼ਾਵਾਂ ਦੇ ਸੰਦਰਭ ਵਿਚ ਜਾਇਜ਼ਾ ਲੈਣ ਦਾ ਯਤਨ ਕਰ ਰਿਹਾ ਹਾਂ, ਕਿਉਂਕਿ ਕੋਈ ਵੀ ਭਾਸ਼ਾ ਦੂਜੀਆਂ ਭਾਸ਼ਾਵਾਂ ਅਤੇ ਸਾਹਿਤਾਂ ਵੱਲੋਂ ਚੇਤੰਨ ਰਹਿ ਕੇ ਹੀ ਵਿਕਾਸ ਕਰ ਸਕਦੀ ਹੈ। ਇਕੱਲੀ, ਵਿਤਰੇਕ ਰੂਪ ਵਿਚ ਵਿਕਾਸ ਨਹੀਂ ਕਰ ਸਕਦੀ।

ਭਾਰਤ ਦੀਆਂ ਸਾਰੀਆਂ ਭਾਸ਼ਾਵਾਂ ਵਿਚ ਕਵਿਚਾ ਦੀ ਸਥਿਤੀ ਸੰਤੁਸ਼ਟ ਕਰਦੀ ਹੈ। ਲਗਭਗ ਹਰ ਭਾਸ਼ਾ ਵਿਚ ਹੀ ਅਜੀਹੀ ਕਵਿਤਾ ਦੀ ਰਚਨਾ ਵੀ ਹੈ, ਜੋ ਸਿਥਲ, ਪਰ ਤੁਲਨਾਤਮਕ ਹੁੰਦਿਆਂ ਗੱਲ ਪ੍ਰਾਪਤ ਹੁੰਦੀ ਕਵਿਤਾ ਦੀ ਕਰਨੀ ਚਾਹੀਦੀ ਹੈ। ਲਗਭਗ ਹਰ ਕਵਿਤਾ ਵਿਚ ਸਵੀਕਾਰ ਹੋ ਰਹੀ ਕਵਿਤਾ ਡੂੰਘੀ ਤਰ੍ਹਾਂ ਆਪਣੇ ਆਪਣੇ ਯਥਾਰਥ ਨਾਲ ਜੁਡ਼ੀ ਹੋਈ ਹੈ।

ਇਹ ਹੈ ਸਾਡੀਆਂ ਭਾਸ਼ਾਵਾਂ ਦੇ ਕਾਵਿ ਵੱਲ ਕੁਝ ਕੁ ਸੰਕੇਤ। ਕਵਿਤਾ ਦਾ ਵਿਸਥਾਰ ਇਸ ਲਈ ਵਧੇਰੇ ਹੋਇਆ ਹੋ ਕਿਉਂਕਿ ਸਾਡੀਆਂ ਸਾਰੀਆਂ ਭਾਸ਼ਾਵਾਂ ਵਿਚ ਕਵਿਤਾ ਅਜੇ ਵੀ ਪ੍ਰਥਮ ਰੂਪ ਵਿਚ ਹੈ।

ਕੁਝ ਸੰਕੇਤ ਗਲਪ ਵੱਲ ਕੀਤੇ ਜਾ ਸਕਦੇ ਹਨ। ਕਿਸੇ ਸਮੇਂ ਉਰਦੂ, ਬੰਗਲਾ, ਹਿੰਦੀ ਗਲਪ ਦਾ ਕਾਫੀ ਚਰਚਾ ਉਭਰਿਆ ਸੀ। ਬੰਗਾਲ ਆਪਣੀਆਂ ਸਾਹਿਤਕ ਪ੍ਰਾਪਤੀਆਂ ਵਿਚ ਮਹਾਂਸਵੇਤਾ ਦੇਵੀ ਬਾਰੇ ਇੰਨਾ ਚਰਚਾ ਹੋਣ ਦੇ ਬਾਵਜੂਦ ਪੱਛਡ਼ ਰਿਹਾ ਹੈ। ਇਸ ਵੇਲੇ ਮਲਿਆਲਮ ਤੋਂ ਮਰਾਠੀ ਤੇ ਕੰਨਡ਼ ਨਾਵਲ ਦਾ ਚਰਚਾ ਵਧੇਰੇ ਹੈ। ਮਰਾਠੀ ਵਿਚ ਸੁਬਾਰਾ ਤੇ ਤਨਕੂ ਰਾਮਸਵਾਮੀ ਦਾ ਇਤਿਹਾਸ ਨਾਵਲ ਦੁਰਗਾ ਦਾ ਪਤਨ ਮਹੱਤਵਪੂਰਨ ਹੈ। ਨਾਵਲ ਵਿੱਚ ਸਾਡੀਆਂ ਪ੍ਰਾਪਤੀਆਂ ਗੁਰਦਿਆਲ ਸਿੰਘ ਤੋਂ ਵੱਡੀਆਂ ਅਜੇ ਨਹੀਂ। ਦਲੀਪ ਕੌਰ ਟਿਵਾਣਾ ਦੇ ਕਥਾ ਕਹੋ ਉਰਵਸ਼ੀਦਾ ਭਾਰਤੀ ਸਾਹਿਤ ਵਿਚ ਚਰਚਾ ਉਭਰਿਆ ਹੈ। ਪਰ ਜਿਸ ਪੱਧਰ ਤੇ ਬੰਗਾਲੀ ਵਿਚ ਸੁਸ਼ੀਲ ਜੰਗੋਵਾਧਿਥ ਦੇ ਨਾਵਲਾਂ ਦਾ ਚਰਚਾ ਹੋਇਆ ਹੈ, ਜਿੰਨ੍ਹਾਂ ਵਿਚ ਮਹਾਂਕਾਵਿਕ ਪੱਧਰ ਤੇ ਬੰਗਾਲ ਦੇ ਸਾਰੇ ਬਸਤੀਵਾਦੀ ਕਾਲ ਦੇ ਰਾਜਸੀ ਤੇ ਸਮਾਜਕ ਵਿਰੋਧਾਂ ਨੂੰ ਪੇਸ਼ ਕੀਤਾ ਗਿਆ ਹੈ। ਟੈਗੋਰ ਬਾਰੇ ਵੀ ਨਾਵਲ ਦੀ ਰਚਨਾ ਕੀਤੀ ਗਈ ਹੈ। ਅਸੀਂ ਇਸ ਤਰ੍ਹਾਂ ਮਹਾਂਕਾਵਿਕ ਪੱਧਰ ਤੇ ਫੈਲਦੇ ਨਜ਼ਰ ਨਹੀਂ ਆਏ। ਅਸੀਂ ਵਾਰਿਸ ਸ਼ਾਹ. ਭਾਈ ਵੀਰ ਸਿੰਘ, ਪੂਰਨ ਸਿੰਘ, ਮੋਹਨ ਸਿੰਘ ਬਾਰੇ ਅਜੇ ਨਾਵਲਾਂ ਦੀ ਰਚਨਾ ਨਹੀਂ ਕਰ ਸਕੇ। ਗੁਰਦਿਆਲ ਸਿੰਘ ਦਾ ਪਰਸਾ ਇਉਂ ਫੈਲਦਾ ਹੈ ਤੇ ਨਾਵਲ ਦੀ ਯੋਗਤਾ ਵੀ ਸਿਧ ਕਰਦਾ ਹੈ। ਜਸਵੰਤ ਸਿੰਘ ਕੰਵਲ ਦਾ ਲਹੂ ਦੀ ਲੋਅ ਇਉਂ ਮਹਾਂਕਾਵਿਕ ਸੀ ਪਰ ਵਧੇਰੇ ਆਦਰਸ਼ਵਾਦੀ ਸੀ।

ਉਸ ਤੋਂ ਪਿੱਛੋਂ ਦਾ ਨਾਵਲ ਜਿਸ ਨੂੰ ਅਸੀਂ ਆਸਵੰਦ ਹੁੰਦਿਆਂ ਕਈ ਵਾਰ ਨਵੇਂ ਨਾਵਲ ਦੀ ਆਮਦ ਨੀ ਆਖਿਆ, ਪਤਾ ਨਹੀਂ, ਉਹ ਨਵੇਂ ਨਾਵਲਕਾਰ ਕਿਉਂ ਇਕ ਦੌ ਰਚਨਾਵਾਂ ਬਾਅਦ ਜਾਂ ਆਪਣੀਆਂ ਵਿਧੀਆਂ ਦੁਹਰਾਉਣ ਲਗਦੇ ਹਨ ਜਾਂ ਨਾਵਲੀ ਸੰਗਠਨ ਵਿਚ ਸਿਥਲ ਹੋਏ ਲੱਗਦੇ ਹਨ। ਰਾਮ ਸਰੂਪ ਅਣਖੀ ਕੋਠੇ ਖਡ਼ਕ ਸਿੰਘ ਤੇ ਪਰਤਾਪੀ ਵਿਚ ਹੀ ਆਪਣੀ ਸਮਰੱਥਾ ਦਿਖਾਉਂਦਾ ਹੈ। ਬਲਦੇਵ ਸਿੰਘ ਕੇਵਲ ਅੰਨਦਾਤਾ ਵਿਚ ਮਿੱਤਰਸੇਨ ਮੀਤ ਕੌਰਵ ਸਭਾ ਵਿਚ। ਇਸ ਸਮੇਂ ਸਭ ਤੋਂ ਵਧ ਚਰਚਾ ਮਲਿਆਲਮ ਨਾਵਲਕਾਰ ਸੇਤੂਮਧਵਨ ਦੀ ਉਭਰ ਰਿਹਾ ਹੈ। ਉਸ ਦਾ ਨਾਵਲ ਪਾਂਡਵਨੁਰਮ ਇਸ ਸਮੇਂ ਚਰਚਾ ਵਿਚ ਹੈ। ਇਸ ਕਾਰਨ ਇਸ ਨਾਵਲ ਦੀ ਨਵੀਂ ਵਿਧੀ ਵੀ ਹੈ। ਇਸ ਨਾਵਲ ਵਿਚ ਜਿਵੇਂ ਸਪੇਸ-ਟਾਈਮ ਪਾਤਰਾਂ ਦੀਆਂ ਕਈ ਪੱਧਰਾਂ ਨੂੰ ਪੇਸ਼ ਕਰਦਾ ਹੈ। ਉਸ ਚ ਜੋ ਨੁਹਾਰ ਉਭਰਦਾ ਹੈ। ਉਸ ਵਿਚ ਕੇਰਲ ਦੀਆਂ ਗਲੋਬਲੀ ਪ੍ਰਸੰਗ ਵਿਚ ਨਵੀਆਂ ਸਥਿਤੀਆਂ ਵੀ ਹਨ ਤੇ ਇਉਂ ਵੀ ਮਹਿਸੂਸ ਹੁੰਦਾ ਹੈ ਨਾਵਲਕਾਰ ਦੀ ਚੇਤਨਾ ਵਿਚ ਸੰਸਾਰ ਦੇ ਮਹਾਨ ਨਾਵਲਕਾਰ ਦੋਸਤੋਵਸਕੀ ਤੇ ਕਾਫ਼ਲਾ ਵੀ ਘੁਲੇ ਮਿਲੇ ਹੋਏ ਹਨ। ਇਉਂ ਨਾਵਲੀ-ਸ਼ੈਲੀ ਉਥੇ ਉਭਰ ਰਹੀ ਹੈ। ਇਕੋ ਸਮੇਂ ਦ੍ਰਿਸ਼ਟੀ ਪ੍ਰਗਤੀਸ਼ੀਲ ਤੇ ਪ੍ਰੰਪਰਕ ਰੂਪ ਨੂੰ ਤੋਡ਼ਕੇ ਨਵੇਂ ਰੂਪ ਦੀ ਤਲਾਸ਼ ਕਰਦੀ ਹੈ।

ਇਥੇ ਇਕ ਗਲ ਕਹਿਣੀ ਹੋਰ ਜ਼ਰੂਰੀ ਹੈ, ਅਜਿਹਾ ਨਾਵਲ ਜੋ ਚਰਚਾ ਦਾ ਕਾਰਣ ਬਣ ਰਿਹਾ ਹੈ, ਉਹ ਪ੍ਰਗਤੀਸ਼ੀਲ ਹੁੰਦਿਆਂ ਵੀ ਬਡ਼ਾ ਨਿਰਪੱਖ, ਕਟਾਖਸ਼ੀ ਤੇ ਬੇਲਿਹਾਜ ਹੈ। ਖੱਬੀ ਸਿਆਸਤ ਦੀਆਂ ਗਲਤੀਆਂ, ਕਮਜ਼ੋਰੀਆਂ, ਕੇਡਰ ਦੇ ਦੁਰਵਿਹਾਰ ਨੂੰ ਵੀ ਮਾਫ਼ ਨਹੀਂ ਕਰਦਾ। ਸੇਤੂਮਾਥਬ ਨੇ ਮਲਿਆਲਮ ਵਿਚ ਆਪਣੇ ਨਾਵਲਾਂ ਵਿਚ ਜੇ ਪੂੰਜੀਪਤੀਆਂ ਤੇ ਵਪਾਰੀਆਂ ਨੂੰ ਤਾਕਤ ਬਣਾਉਣ ਲਈ ਹੱਥਕੰਡੇ ਵਰਤਦਿਆਂ ਦਿਖਾਇਆ ਹੈ ਤਾਂ ਟਰੇਡ ਯੂਨੀਅਨਾਂ ਤਾਕਤ ਦੀ ਖੇਡ ਬਣਾਈ ਰੱਖਣ ਲਈ ਵੀ ਕੁਝ ਕਰਦੀਆਂ ਹਨ। ਉਸ ਯਥਾਰਥ ਨੂੰ ਵੀ ਪੇਸ਼ ਕੀਤਾ ਹੈ। ਮਹਸ਼ਵੇਤਾ ਦੇਵੀ ਨੇ ਅਗਨੀਗਰਭ ਵਿਚ ਆਦਿਵਾਸੀਆਂ ਵਿਚ ਕਮਿਉਨਿਸਟ ਕੇਡਰ ਦੇ ਵਿਹਾਰ ਨੂੰ ਲੁਕਾਇਆ ਨਹੀਂ ਸੀ। ਪੰਜਾਬੀ ਗਲਪਕਾਰ ਅਜੇ ਖੱਬੀ ਸਿਆਸਤ ਦਾ ਨਿਰੀਖਣ ਕਰਨ ਦੇ ਵਧੇਰੇ ਯੋਗ ਨਹੀਂ ਹੋਏ। ਸੁਖਜੀਤ ਦੀ ਨਵੀਂ ਕਹਾਣੀ ਮੈਂ ਰੇਪ ਇੰਜੁਆਇ ਕਰਦੀ ਹਾਂ ਇਸ ਜ਼ੁਰਅਤ ਵਿਚ ਪੈਦੀ ਹੋਈ ਸੀ।

ਭਾਵੇਂ ਪੰਜਾਬੀ ਕਹਾਣੀ ਹੋਰ ਭਾਸ਼ਾਵਾਂ ਦੇ ਪ੍ਰਸੰਗ ਵਿਚ ਬਹੁਤ ਸੰਤੁਸ਼ਟ ਕਰਦੀ ਹੈ, ਫਿਰ ਵੀ ਸਾਡੇ ਗਲਪ, ਖਾਸ ਕਰਕੇ ਨਾਵਲ ਨੇ ਹੋਰ ਭਾਸ਼ਾਵਾਂ ਦੇ ਨਾਵਲ ਤੋਂ ਅਜੇ ਬਹੁਤ ਕੁਝ ਸਿੱਖਣਾ ਹੈ।

ਮੈਨੂੰ ਇਹ ਵੀ ਜ਼ਰੂਰੀ ਲੱਗਦਾ ਹੈ ਕਿ ਉਸ ਗਲਪ ਵੱਲ ਕੁਝ ਕੁ ਸੰਕੇਤ ਕੀਤਾ ਜਾਵੇ, ਜਿਸਦਾ ਸਬੰਧ ਦੇਸ਼ ਦੀ ਵੰਡ ਜਾਂ ਹੋਰ ਦੰਗਿਆਂ ਨਾਲ ਹੈ, ਕਿਉਂਕਿ ਇਹ ਸਭ ਕੁਝ ਪੰਜਾਬ ਤੇ ਪੰਜਾਬੀਆਂ ਨੇ ਸਭ ਤੋਂ ਵੱਧ ਝੱਲਿਆ ਹੈ। ਜਸਬੀਰ ਜੈਨ ਨੇ ਅਜਿਹੇ ਗਲਪ ਦਾ ਵਿਸਥਾਰ ਨਾਲ ਵਿਸ਼ਲੇਸ਼ਣ ਕੀਤਾ ਹੈ। ਸਾਰੇ ਨਾਵਲਾਂ ਚੋ ਅਮ੍ਰਿਤਾ ਦੇ ਪਿੰਜਰ ਦਾ ਸਭ ਤੋਂ ਵਧ ਚਰਚਾ ਹੋਇਆ ਹੈ। ਪਰ ਰਾਹੀ ਮਾਸੂਮ ਰਜ਼ਾ ਦਾ ਆਧਆਗਾਉਂ ਖੁਸ਼ਵੰਤ ਸਿੰਘ ਦਾ ਟਰੇਨ ਟੂ ਪਾਕਿਸਤਾਨ ਭੀਸ਼ਮ ਸਾਹਣੀ ਦਾ ਤਮਸ ਯਸ਼ਪਾਲ ਦਾ ਝੂਠਾ ਸੱਚ ਵੰਡ ਬਾਰੇ ਵੱਧ ਚਰਚਿਤ ਰਹੇ ਹਨ। ਦੂਜਿਆਂ ਬਾਰੇ ਸ਼ਸ਼ੀ ਥਰੂਰ ਦਾ ਞਜਰਵ ਅਤੇ ਅਮਿਤਾਵ ਘੋਸ਼ ਦਾ ਛੀਦਰਮ : ਜਅਕਤ ਪ੍ਰਭਾਵਸ਼ਾਲੀ ਨਾਵਲ ਹਨ। ਸਾਨੂੰ ਸਮਝਣ ਦੀ ਲੋਡ਼ ਹੈ ਕਿ ਵੰਡ ਅਤੇ ਦੰਗਿਆਂ ਬਾਰੇ ਇਹ ਨਾਵਲ ਸਾਰੇ ਨਾਵਲਾਂ ਨਾਲੋਂ ਵਧ ਚਰਚਿਤ ਕਿਉਂ ਹਨ। ਅਸੀਂ ਤ੍ਰਾਸਦੀ ਭੋਗ ਕੇ ਵੀ ਅਸਲੀ ਜ਼ੁਬਾਨ ਵਿਚ ਉਸੇ ਪੱਧਰ ਤੇ ਲਿਖ ਕਿਉਂ ਨਹੀਂ ਸਕਦੇ ?

ਭਾਰਤੀ ਭਾਸ਼ਾਵਾਂ ਦੇ ਸਾਹਿਤ ਵਿਚ ਗਲਪ ਦੇ ਨਾਲ ਨਾਲ ਸਵੈਜੀਵਨੀਆਂ ਬਾਰੇ ਪਿਛਲੇ ਸਮੇਂ ਵਿਚ ਕਾਫੀ ਚਰਚਾ ਉਭਰਿਆ ਹੈ। ਅਮ੍ਰਿਤਾ ਪ੍ਰੀਤਮ ਦੀ ਰਸੀਦੀ ਟਿਕਟ ਜਾਂ ਉਸ ਦੀਆਂ ਸਵੈਜੀਵਨੀਆਂ ਦਾ ਜ਼ਿਕਰ ਨਹੀਂ ਕਰ ਰਿਹਾ। ਇਹ ਚਰਚਾ ਦਲਿਤ ਸਵੈਜੀਵਨੀਆਂ ਬਾਰੇ ਖਾਸ ਤੌਰ ਤੇ ਉਭਰਿਆ ਹੈ, ਜਿਵੇਂ ਪੰਜਾਬੀ ਵਿਚ ਬਲਬੀਰ ਮਾਧੋਪੁਰੀ ਦੀ ਛਾਂਗਿਆ ਰੁੱਖ, ਪਰ ਕੁਝ ਦਲਿਤ ਸਵੈਜੀਵਨੀਆਂ ਅਜਿਹੀਆਂ ਵੀ ਹਨ, ਜਿਨ੍ਹਾਂ ਵਿਚਲੇ ਬਲਾਤਕਾਰੀ ਦ੍ਰਿਸ਼, ਅਸ਼ਲੀਲ ਬਿਆਨ ਚੌਂ ਦਿੰਦੇ ਹੈ। ਜਿਵੇਂ ਸੁਹਨ ਕੁਮਾਰ ਅੰਬਾਲੇ ਦੀ ਮਰਾਠੀ ਵਿਚ ਲਿਖੀ ਸਵੈਜੀਵਨੀ ਜੂਠ, ਛਾਂਗਿਆ ਰੁੱਖ ਵਾਂਗ ਵੱਧ ਸਵੀਕਾਰ ਕੀਤੀ ਜਾ ਸਕਦੀ ਹੈ।

ਨਾਟਕ ਦੀ ਸਥਿਤੀ ਹੁਣ ਲਗਪਗ ਸਾਰੀਆਂ  ਭਾਸ਼ਾਵਾਂ ਵਿਚ ਹੀ ਪਹਿਲਾਂ ਨਾਲੋਂ ਜਿਆਦਾ ਚਿੰਤਾ ਵਾਲੀ ਹੈ। ਹਾਲਾਂਕਿ ਥੀਏਟਰ ਮਕੈਨਕੀ ਵਿਧੀਆਂ ਵਿਚ ਵਿਕਸਤ ਹੋ ਗਿਆ ਹੈ, ਪਰ ਥੀਏਟਰ ਪਹਿਲਾਂ ਨਾਲੋਂ ਘਟ ਰਿਹਾ ਹੈ। ਮੀਡੀਆ ਦਾ ਥੀਏਟਰ ਤੇ ਅਸਰ ਹੈ। ਪੰਜਾਬੀ ਵਿਚ ਗੁਰਸ਼ਰਨ ਸਿੰਘ, ਬਲਵੰਤ ਗਾਰਗੀ, ਅਜਮੇਰ ਔਲਖ, ਆਤਮਜੀਤ, ਸਵਰਾਜਬੀਰ ਦੇ ਨਾਟਕ ਤੱਕ ਬਹੁਤ ਕੁਝ ਅਤੀਤ ਨੇ ਸਾਂਭ ਲਿਆ ਹੈ। ਸਾਨੂੰ ਦੇਖਣ ਦੀ ਲੋਡ਼ ਹੈ ਹੋਰ ਭਾਸ਼ਾਵਾਂ ਵਾਲੇ ਕੀ ਕਰ ਰਹੇ ਹਨ। ਜੋ ਕੁਝ ਗਰੀਸ ਕਰਨਾਡ ਦੇ ਤੁਗਲਕ, ਵਿਜੇ ਤੇਂਦੁਲਕਰ ਦੇ ਆਸੀਰਾਮ ਕੋਤਵਾਲ ਜਾਂ ਖਾਮੋਸ਼ ਅਦਾਲਤ ਜਾਰੀ ਹੈ ਨੇ ਕੀਤਾ ਹੈ, ਉਹ ਵੀ ਅਤੀਤ ਨੇ ਸਾਂਭ ਲਿਆ ਹੈ। ਕਈ ਭਾਰਤੀ ਭਾਸ਼ਾਵਾਂ ਵਿਚ ਨਾਟਕ ਪ੍ਰੰਪਰਾ ਚੋਂ ਵੱਧ ਤਲਾਸ਼ ਕਰ ਰਿਹਾ ਹੈ। ਪਿਛਲੇ ਸਮੇਂ ਵਿਚ ਲੋਕਥੋਮ ਬਮ ਸ੍ਰੀ ਬੀਰੇਸ਼ ਦੇ ਮਣੀਪੁਰੀ ਨਾਟਕ ਯਾਤਰਾ ਦਾ ਇਸ ਦ੍ਰਿਸ਼ਟੀ ਤੋਂ ਚਰਚਾ ਹੋਇਆ। ਵਿਜਯਦਾਨ ਦੇਥਾ ਦੀ ਰਾਜਸਥਾਨੀ ਕਹਾਵਤ ਕਥਾ (ਅੱਠ ਖੰਡ) ਜਿਸਨੂੰ ਨਾਟਕੀ ਰੂਪ ਵਿਚ ਬਹੁਤ ਸਵੀਕਾਰ ਕੀਤਾ ਗਿਆ। ਚਿੰਨ੍ਹ ਮੋਦੀ ਦਾ ਚਰਚਾ ਵਿਚ ਆਇਆ ਔਰੰਗਜੇਬ, ਗਰੀਸ ਕਰਨਾਡ ਜੇ ਤੁਗਲਕ ਤੋਂ ਵਧੀਆ ਪ੍ਰਾਪਤੀ ਨਹੀਂ। ਪਰ ਸਾਨੂੰ ਨਾਟਕ ਤੇ ਥੀਏਟਰ ਵਿਕਸਤ ਕਰਨ ਲਈ ਭਾਰਤੀ ਭਾਸ਼ਾਵਾਂ ਵਿਚ ਹੋ ਰਹੇ ਯਤਨਾਂ ਨੂੰ ਧਿਆਨ ਰੱਖਣ ਦੀ ਲੋਡ਼ ਹੈ।

ਭਾਰਤੀ ਭਾਸ਼ਾਵਾਂ ਦੇ ਸਾਹਿਤਾਂ ਨਾਲ ਜਦੋਂ ਅਸੀਂ ਤੁਲਨਾਤਮਕ ਅਧਿਐਨ ਕਰਦੇ ਹਾਂ, ਜਾਂ ਅਜੋਕੀ ਤੌਰ ਦਾ ਜਾਇਜਾ ਲੈਣਂ ਦਾ ਜ਼ਿਕਰ ਕਰਦੇ ਹਾਂ ਤਾਂ ਕਿਤੇ ਅਸੀਂ ਰਚਨਾਤਮਕ ਸਾਹਿਤ ਵਿਚ ਗਤੀ ਵਲੋਂ ਚੇਤੰਨ ਹਾਂ ਤੇ ਕਿਤੇ ਪੱਛਡ਼ ਰਹੇ ਹਾਂ। ਆਲੋਚਨਾ ਵਿਚ ਅਸੀਂ ਕਈ ਸਿਧਾਂਤਕ ਪਹਿਲੂਆਂ ਖਾਸ ਕਰਕੇ ਮਾਰਕਸਵਾਦ ਤੇ ਸਰੰਚਨਾਵਾਦ ਆਦਿ ਬਾਰੇ ਅਸੀਂ ਕਈ ਭਾਸ਼ਾਵਾਂ ਤੋਂ ਅਗੇਰੇ ਰਹੇ ਹਾਂ। ਇਸ ਅੱਗੇ ਸਹਿਜੇ ਹੀ ਅਜੇ ਪ੍ਰਸ਼ਨ ਚਿਨ੍ਹਂ ਲੱਗ ਜਾਂਦਾ ਹੈ।

ਆਖ਼ਰ ਤੇ ਇਕ ਛੋਟੇ ਜਿਹੇ ਸਵਾਲ ਦੇ ਹੋਰ ਸਾਹਮਣੇ ਹੋ ਲਈਏ। ਮੰਟੋ, ਕ੍ਰਿਸ਼ਨ ਚੰਦਰ, ਰਾਜਿੰਦਰ ਸਿੰਘ ਬੇਦੀ ਪੰਜਾਬੀ ਹੀ ਸਨ, ਪਰ ਵੱਡੇ ਲੇਖਰ ਸਨ। ਕ੍ਰਿਸ਼ਨਾ ਸੋਬਤੀ, ਰਤਨ ਸਿੰਘ ਪੰਜਾਬੀ ਹਨ ਵੱਡੇ ਲੇਖਕ ਹਨ, ਇਸਦਾ ਭਾਵ ਹੈ ਕਿ ਉਨ੍ਹਾਂ ਜੋ ਕਹਿਣਾ ਸੀ ਰਚਨਾਤਮਕ ਪੱਧਰ ਤੇ ਉਹ ਭਾਸ਼ਾਵਾਂ ਉਥੇ ਪਹੁੰਚੀਆਂ ਹੋਈਆਂ ਸਨ, ਇਹ ਸਾਡੀ ਜਿੰਮੇਵਾਰੀ ਹੈ ਕਿ ਅਸੀਂ ਪੰਜਾਬੀ ਨੂੰ ਉਸ ਪੱਧਰ ਤੇ ਪਹੁੰਚਾਈਏ ਜਿਥੇ ਉਹ ਸ਼ਾਹਕਾਰ ਪੈਦਾ ਹੋ ਸਕਣ।

ਪੰਜਾਬੀ ਫਲਸਫਾ ਪਿਛੋਕਡ਼ ਅਤੇ ਅਜੋਕੀ ਪ੍ਰਸੰਗਿਕਤਾ

ਡਾ. ਜੋਧ ਸਿੰਘ

ਵੈਦਿਕ ਸੰਸਕ੍ਰਿਤੀ ਅਤੇ ਸ੍ਰਮਣ ਸੰਸਕ੍ਰਿਤੀ ਅਜਿਹੀਆਂ ਦੋ ਵਿਚਾਰਧਾਰਾਵਾਂ ਹਨ ਜਿਹਡ਼ੀਆਂ ਭਾਰਤ ਵਿਚ ਪ੍ਰਾਚੀਨ ਕਾਲ ਤੋਂ ਹੀ ਪ੍ਰਚਲਿਤ ਹਨ। ਮੋਹੇ-ਜੋ-ਡੋਰੋ ਅਤੇ ਹੱਡ਼ਪਾ ਦੀਆਂ ਖੁਦਾਈਆਂ ਤੋਂ ਪ੍ਰਾਪਤ ਮੁਦਰਾਵਾਂ ਅਤੇ ਸ਼ੀਲਾਂ ਆਦਿ ਤੋਂ ਸਪਸ਼ਟ ਹੈ ਕਿ ਆਰਯਾਂ ਦੇ ਆਉਣ ਤੋਂ ਪਹਿਲਾਂ ਵੀ ਭਾਰਤ ਵਿਚ ਕਰਜਡੀਆਂ ਸਾਧਨਾਵਾਂ ਕਰਨ ਵਾਲੇ ਰਿਸ਼ੀ ਮੁਨੀ ਮੌਜੂਦ ਸਨ। ਰਿਗਵੇਦ ਦੇ ਦਸਾਂ ਮੰਡਲਾਂ ਵਿਚੋਂ ਬਹੁਤੇ ਪੰਜਾਬ ਦੀ ਧਰਤੀ ਉਤੇ ਰਚੇ ਗਏ ਹਨ। ਰਿਗਵੇਦ ਦੇ ਵਿਸਤਾਰ ਦੇ ਰੂਪ ਵਿਚ ਹੀ ਸਾਮਵੇਦ, ਯਜੁਰਵੇਦ ਆਦਿ ਦੀ ਰਚਨਾ ਹੋਈ ਹੈ ਅਤੇ ਇਸ ਵੈਦਿਕ ਸਾਹਿਤ ਨੇ ਹਿੰਦੂ ਧਰਮ ਦੀ ਧਾਰਮਿਕ ਅਤੇ ਸਮਾਜਿਕ ਬਣਤਰ ਦੀ ਰੂਪ ਰੇਖਾ ਹੀ ਨਹੀਜ਼ ਦਿੱਤੀ ਬਲਕਿ ਏਸੇ ਸਾਹਿਤ ਨੂੰ ਆਧਾਰ ਮੰਨ ਕੇ ਅਨੇਕਾਂ ਨਿਯਮ ਕਾਨੂੰਨ ਘਡ਼ੇ ਗਏ ਜਿਨ੍ਹਾਂ ਨੇ ਕਾਲਾਂਤਰ ਵਿਚ ਭਾਰਤਵਾਸੀਆਂ ਦੀਆਂ ਮਾਨਸਿਕ ਰੁਚੀਆਂ ਅਤੇ ਸਮਾਜਿਕ-ਰਾਜਨੀਤਿਕ ਮਜਬੂਰੀਆਂ ਨੂੰ ਵੀ ਉਜਾਗਰ ਕੀਤਾ। ਰਿਗਵੇਦ ਵਿਚ ਭਾਵੇਂ ਬਹੁਤਾ ਜ਼ਿਕਰ ਆਰਯਾਂ ਦੇ ਭਾਰਤ ਵਿਚ ਮੁੱਢਲੇ ਵਸੇਬੇ ਨੂੰ ਲੈਕੇ ਹੋਏ ਜੰਗਾਂ ਜੁੱਧਾਂ ਦਾ ਅਤੇ ਭਰਪੂਰ ਫ਼ਸਲ ਅਤੇ ਸੋਮਰਸ ਦੇ ਉਪਾਰਜਨ ਆਦਿ ਦਾ ਹੈ ਪਰ ਇਸੇ ਮਹਾਨ ਗ੍ਰੰਥ ਵਿਚ ਧਾਰਮਿਕ ਅਤੇ ਦਾਰਸ਼ਨਿਕ ਚਿੰਤਨ ਦੇ ਵੀ ਭਰਪੂਰ ਦਰਸ਼ਨ ਹੁੰਦੇ ਹਨ।

ਵੈਦਿਕ ਯਗ-ਯਾਗ ਅਤੇ ਬਲੀ ਕਿਰਿਆ ਦਾ ਮੂਲ ਰੂਪ ਪ੍ਰਾਰਥਨਾਮਈ ਹੈ ਜਿਸ ਵਿਚ ਭਵਿਖ ਦੀ ਸੁਖ ਸ਼ਾਂਤੀ ਅਤੇ ਅੰਨ ਧਨ ਦੀ ਪ੍ਰਾਪਤੀ ਲਈ ਬੇਨਤੀ ਕੀਤੀ ਜਾਂਦੀ ਹੈ। ਇਸ ਸਭ ਤੋਂ ਇਲਾਵਾ ਸਵਰਗ ਨਰਕ ਅਤੇ ਅੰਤਮ ਸੰਸਕਾਰ ਆਦਿ ਦੇ ਵੇਰਵੇ ਰਿਗਵੇਦ ਵਿਚ ਵਿਦਮਾਨ ਹਨ। ਰਿਗਵੇਦ ਵਿਚ ਹੀ ਦਾਰਸ਼ਨਿਕ ਚਿੰਤਨ ਰੂਪ ਵਿਚ ਸਰਵੇਸ਼ਵਰਵਾਦ, ਏਕੇਸ਼ਵਰਵਾਦ ਅਤੇ ਅਦਵੈਤਵਾਦ ਆਦਿ ਦੇ ਰੂਪ ਵੀ ਵਿਖਾਈ ਦਿੰਦੇ ਹਨ।

ਵੈਦਿਕ ਸਾਹਿਤ ਤੋਂ ਬਾਅਦ ਉਪਨਿਸ਼ਦਾਂ, ਸੂਤ੍ਰ ਗ੍ਰੰਥਾਂ, ਜੈਨ-ਬੋਧ ਸਾਹਿਤ ਅਤੇ ਮਹਾਂਕਾਵਾਂ ਦਾ ਵਿਕਾਸ ਹੋਇਆ। ਇਨ੍ਹਾਂ ਗ੍ਰੰਥਾਂ ਉੱਤੇ ਨਾਲ ਨਾਲ ਹੀ ਟੀਕਾਵਾਂ, ਭਾਸ਼, ਵਾਰਤਕ ਗ੍ਰੰਥਾਂ ਦੀ ਸਿਰਜਣਾ ਚਲਦੀ ਰਹੀ। ਪੰਜਾਬ ਨਾਲ ਸਬੰਧਤ ਸਾਰਿਆਂ ਵਿਚੋਂ ਪ੍ਰਮੁਖ ਮਹਾਂਭਾਰਤ ਮਹਾਂਕਾਵਿ ਮੰਨਿਆ ਜਾ ਸਕਦਾ ਹੈ ਜਿਸ ਵਿਚ ਧਰਮ, ਅਧਰਮ ਦੀ ਵਿਆਖਿਆ ਦੇ ਨਾਲ ਪਰਮਾਰਥ, ਸੁਆਰਥ, ਦੁਸ਼ਟਤਾ, ਦਾਨਵੀਰਤਾ, ਤਿਆਗ ਅਤੇ ਸੂਰਬੀਰਤਾ ਨੂੰ ਨਿਖਾਰ ਕੇ ਪੇਸ਼ ਕੀਤਾ ਗਿਆ ਹੈ। ਏਸੇ ਗ੍ਰੰਥ ਦੇ Text Box: 30 ਅਪ੍ਰੈਲ ਤੋਂ 1 ਮਈ, 2008
ਭੀਸ਼ਪਰਵ ਵਿਚ ਵੇਦ ਵੇਦਾਂਗ ਅਤੇ ਉਪਨਿਸ਼ਦਾਂ ਦੇ ਸਾਰ ਵਜੋਂ 18 ਅਧਿਆਵਾਂ ਵਿਚ ਵੰਡੀ ਹੋਈ 720 ਸਲੋਕਾਂ ਦੀ ਰਚਨਾ ਸ੍ਰੀ ਮਦਭਗਵਤ ਗੀਤਾ ਦੇ ਦਰਸ਼ਨ ਹੁੰਦੇ ਹਨ। ਹਿੰਦੂ ਧਰਮ ਦੇ ਨਿਚੋਡ਼ ਨੂੰ ਪੇਸ਼ ਕਰਨ ਵਾਲੀ ਇਹ ਇਕ ਅਜਿਹੀ ਅਦੁੱਤੀ ਰਚਨਾ ਹੈ ਜਿਸ ਨੂੰ ਹਰ ਹਿੰਦੂ ਪਰਿਵਾਰ ਆਵਸ਼ਕ ਤੌਰ ਤੇ ਪਡ਼੍ਹਨਾ ਜਾਂ ਸੁਣਨਾ ਲੋਚਦਾ ਹੈ।

ਪੰਜਾਬ ਦੇ ਵੈਦਿਕ ਸਾਹਿਤ ਨੇ ਹੀ ਕਾਲਾਂਤਰ ਵਿਚ ਧੁਰ ਦਖਣ ਵਿਚ ਗੋਵਿੰਦਪਾਦ, ਗੋਡ਼ਪਾਦ ਅਤੇ ਉਨ੍ਹਾਂ ਦੇ ਸ਼ਿਸ਼ ਸ਼ੰਕਰਾਚਾਰਯ ਨੂੰ ਈਸਾ ਦੀ ਨੌਵੀਂ ਸਦੀ ਵਿਚ ਅਦਵੈਤ ਵੇਦਾਂਤ ਦਾ ਮੋਹਰੀ ਪ੍ਰਤੀਪਾਦਕ ਬਣਾਇਆ ਅਤੇ ਬਾਦ ਵਿਚ ਏਸੇ ਅਦਵੈਤ ਨੂੰ ਆਧਾਰ ਬਣਾ ਕੇ ਭਾਰਤੀ ਚਿੰਤਨ ਨੇ ਦੱਖਣ ਦੇ ਹੋਰ ਚਿੰਤਕਾਂ ਨੂੰ ਟੁੰਬਿਆ। ਫਲਸਰੂਪ ਰਾਮਾਨੁਜ ਦਾ ਵਿਸ਼ਿਸ਼ਟਾਦਵੈਦਵਾਦ, ਮਧਵਾਚਾਰਯ ਦਾ ਦਵੈਤਵਾਦ, ਵਲੱਭ ਦਾ ਸੁਧਾਦਵੈਤਵਾਦ, ਨਿੰਬਾਰਕ ਦਾ ਦਵੈਤਾਦਵੈਦਤਾਦ ਹੋਂਦ ਵਿਚ ਆਇਆ।

ਮਹਾਨ ਸੰਕਰਾਚਾਰਯ ਨੇ ਵਾਦ ਵਿਵਾਦਾਂ ਰਾਹੀਂ ਬੁੱਧ ਧਰਮ ਨੂੰ ਤਾਂ ਭਾਵੇਂ  ਭਾਰਤ ਤੋਂ ਖਦੇਡ਼ ਦਿੱਤਾ ਪਰ ਬਦਲਵੇਂ ਰੂਪ ਵਿਚ ਸਿਵਾ ਸੰਨਿਆਸੀਆਂ ਦੀਆਂ ਡਾਰਾਂ ਤੋਂ ਉਹ ਵਿਹਾਰਕ ਰੂਪ ਵਿਚ ਲੋਕਾਂ ਨੂੰ ਕੁਝ ਨਾ ਦੇ ਸਕੇ। ਫਲਸਰੂਪ ਅਸੀਂ ਵੇਖਦੇ ਹਾਂ ਕਿ ਕਿਵੇਂ ਹਮਲਾਵਰ ਕੁਝ ਸੈਂਕਡ਼ਿਆਂ ਦੀ ਗਿਣਤੀ ਵਿਚ ਆਉਂਦੇ, ਪੰਜਾਬ ਜਾਂ ਸਿੰਧ ਦੇ ਰਾਹੀਂ ਭਾਰਤ ਵਿਚ ਪ੍ਰਵੇਸ਼ ਕਰਦੇ ਅਤੇ ਇਕ ਪਾਸੇ ਸੋਮਨਾਥ ਤੱਕ ਅਤੇ ਦੂਜਾ ਪਾਸੇ ਧੁਰ ਪੂਰਬ ਬਿਹਾਰ ਨਾਲੰਦਾ ਤੱਕ ਬੇਰੋਕ ਟੋਕ ਲੁੱਟਮਾਰ ਕਰਦੇ ਹੋਏ ਹੀਰੇ-ਜਵਾਹਰਾਤਾਂ ਦੀਆਂ ਪੰਡਾਂ ਬੰਨ੍ਹ ਕੇ ਅਤੇ ਏਥੋਂ ਦੇ ਲੋਕਾਂ ਨੂੰ ਗੁਲਾਮ ਬਣਾ ਕੇ ਕੌਡੀਆਂ ਦੇ ਭਾਅ ਵੇਚਣ ਲਈ ਗਜ਼ਨੀ ਆਦਿ ਦੇ ਬਾਜ਼ਾਰਾਂ ਤਕ ਲੈ ਜਾਂਦੇ। ਭਾਰਤੀ ਜਨਤਾ ਨੇ ਇਹ ਅਨੁਭਵ ਕਰ ਲਿਆ ਕਿ ਸਨਮਾਨ-ਪੂਰਨ ਜੀਵਨ ਲਈ ਇੱਕਲਾ ਸ੍ਰਮਣ ਜੀਵਨ ਅਰਥਾਤ ਸੰਨਿਆਸੀ ਜੀਵਨ ਕਾਫ਼ੀ ਨਹੀਂ ਹੈ ਅਤੇ ਦੂਜੇ ਪਾਸੇ ਨਾ ਕੇਵਲ ਅਧਿਆਤਮਕ ਉਡਾਰੀਆਂ ਲਾਉਣ ਵਾਲਾ ਵੇਦਾਂਤ ਦਾ ਫਲਸਫਾ, ਸਾਂਖ-ਯੋਗ ਦਾ ਕੈਵਲਯ ਜਾਂ ਮੀਮਾਂਸਾ ਦਾ ਕਰਮਕਾਂਡ ਹੀ ਸਹਾਇਕ ਹੈ।

ਦਰਅਸਲ ਭਾਰਤੀ ਧਾਰਮਿਕ ਇਤਿਹਾਸ ਵਿਚ ਵਿਅਕਤੀ ਦੇ ਵਿਅਕਤਿਤਵ ਦਾ ਵਿਕਾਸ ਲਗਭਗ ਇਕਾਂਗੀ ਹੀ ਰਿਹਾ ਹੈ ਅਰਥਾਤ ਸੰਤ ਰਿਸ਼ੀ ਆਦਿਕ ਕੇਵਲ ਆਧਿਆਤਮ ਵਿਚ ਹੀ ਨਿਪੁੰਨ ਰਹੇ ਹਨ ਅਤੇ ਸੂਰਬੀਰ ਕੇਵਲ ਯੁੱਧ ਕੋਸ਼ਲ ਅਤੇ ਸੈਨਾ ਦੇ ਸੰਚਾਲਨ ਵਿਚ ਹੀ ਮਾਹਿਰ ਰਹੇ ਹਨ। ਸਿਪਾਹੀ ਅਤੇ ਸੰਤ ਨੂੰ ਇਕ ਦੂਜੇ ਦੇ ਆਸਰੇ ਤੇ ਹੀ ਨਿਰਭਰ ਰਹਿਣਾ ਪਿਆ ਹੈ। ਕਿਹਾ ਜਾ ਸਕਦਾ ਹੈ ਕਿ ਰਿਗਵੇਦ ਦੇ ਪੁਰਸ਼ੂਕਤ ਦੇ ਬ੍ਰਾਹਮਣ, ਕਸ਼ਤਰੀ, ਵੈਸ਼, ਸ਼ੂਦ੍ਰ ਦੀ ਪਰਮ ਪੁਰਸ਼ ਦੇ ਸਰੀਰ ਤੋਂ ਉਤਪਤੀ ਦਿਖਾਉਣ ਵਾਲੇ ਮੰਤ੍ਰ ਦੀ ਸਹੀ ਵਿਆਖਿਆ ਨਾ ਸਮਝਾਏ ਜਾ ਸਕਣ ਦੇ ਕਾਰਨ ਅਤੇ ਲੋਕਾਂ ਨੂੰ ਗੁਮਰਾਹ ਕਰ ਕੇ ਵਰਣ ਪ੍ਰਬੰਧ ਨੂੰ ਅਦਿੱਖ ਸੁਆਰਥਾਂ ਲਈ ਕਾਲਾਂਤਰ ਵਿਚ ਪੱਕਿਆਂ ਕਰ ਦਿੱਤੇ ਜਾਣ ਕਾਰਨ ਹੀ ਭਗਤੀ ਅਤੇ ਸ਼ਕਤੀ ਦੀਆਂ ਧਾਰਾਵਾਂ ਭਾਰਤ ਵਿਚ ਸਦਾ ਵਖਰੀਆਂ ਵਖਰੀਆਂ ਹੀ ਚਲਦੀਆਂ ਰਹੀਆਂ। ਪਰਸ਼ੂਰਾਮ ਦ੍ਰੋਣਾਚਾਰਯ ਵਰਗੇ ਮਹਾਂਪੁਰਸ਼ (ਜਿਹਡ਼ੇ ਕਿ ਜਨਮ ਤੋਂ ਬ੍ਰਾਹਮਣ ਅਤੇ ਕਰਮ ਤੋਂ ਕਸ਼ਤਰੀ ਸਨ) ਕੇਵਲ ਸੂਰਬੀਰਾਂ ਦੇ ਰੂਪ ਵਿਚ ਹੀ ਇਤਿਹਾਸ ਦੇ ਮਾਧਿਅਮ ਰਾਹੀਂ ਸਾਡੇ ਸਾਹਮਣੇ ਉਭਰੇ ਅਤੇ ਦੂਜੇ ਪਾਸੇ ਵਿਸ਼ਵਾਮਿਤ੍ਰ ਜਿਹਡ਼ਾ ਕਿ ਜਨਮ ਤੋਂ ਕਸ਼ਤਰੀ ਸੀ ਵਰਗੇ ਮਹਾਨ ਪੁਰਸ਼ ਬ੍ਰਹਮਰਿਸ਼ੀ ਦੀ ਉਪਾਧੀ ਨਾਲ ਵਿਭੂਸ਼ਿਤ ਹੋਏ। ਮਹਾਂਕਾਵਿ ਯੂਗ ਵਿਚ ਖਾਸ ਕਰਕੇ ਰਾਮਾਇਣ ਕਾਲ ਵਿਚ ਅਸੀਂ ਵੇਖਦੇ ਹਾਂ ਕਿ ਰਿਸ਼ੀ ਮੁਨੀ ਅਧਿਆਤਮ ਦਾ ਮਹਾਨ ਸਰੋਤ ਹੋਣ ਦੇ ਬਾਵਜੂਦ ਵੀ ਯੱਗਾਂ ਦੀ ਰਖਿਆ ਕਰਨ ਵਿਚ ਆਪਣੇ ਆਪ ਨੂੰ ਅਸਮਰਥ ਮਹਿਸੂਸ ਕਰਕੇ ਰਾਜਿਆਂ ਕੋਲੋਂ ਸਹਾਇਤਾ ਲੈਂਦੇ ਹਨ ਅਤੇ ਰਾਜਾ ਅਧਿਆਤਮਕ ਅਤੇ ਨੈਤਿਕ ਬਲ ਲਈ ਰਿਸ਼ੀ ਮੁਨੀਆਂ ਦੀ ਕਿਰਪਾ ਦ੍ਰਿਸ਼ਟੀ ਉਤੇ ਨਿਰਭਰ ਹੁੰਦਾ ਸੀ।

ਏਸੇ ਪੰਜਾਬ ਦੀ ਧਰਤੀ ਉਤੇ ਗੁਰੂ ਗੋਬਿੰਦ ਸਿੰਘ ਜੀ ਨੇ ਸੰਤ ਸਿਪਾਹੀ ਦੇ ਰੂਪ ਵਿਚ ਖ਼ਾਲਸੇ ਦੀ ਸਿਰਜਨਾ ਕਰਕੇ ਭਾਰਤੀ ਧਾਰਮਿਕ ਚਿੰਤਨ ਅਤੇ ਰਣਨੀਤੀ ਵਿਚ ਇਕ ਬਿਲਕੁਲ ਹੀ ਨਵੇਕਲਾ ਅਤੇ ਵਿਲੱਖਣ ਯੋਗਦਾਨ ਦਿੱਤਾ ਅਤੇ ਭਾਰਤ ਵਿਚ ਪਹਿਲੀ ਵਾਰ ਭਗਤੀ ਅਤੇ ਸ਼ਕਤੀ ਦਾ ਅਦਭੁਤ ਸੰਗਮ ਪ੍ਰਸਤੁਤ ਕੀਤਾ। ਸਿਖ ਗੁਰੂ ਸਾਹਿਬਾਨ ਨੇ ਭਾਰਤੀ ਜਨਤਾ ਉਤੇ ਖ਼ਾਲਸੇ ਦੀ ਸਿਰਜਨਾ ਦੇ ਪ੍ਰਯੋਗ ਕਰਨ ਲਈ ਲਗਭਗ ਢਾਈ ਸੌ ਸਾਲਾਂ ਦਾ ਸਮਾ ਲਿਆ ਅਤੇ ਗੁਰੂ ਨਾਨਕ (1469) ਤੋਂ ਲੈਕੇ ਗੁਰੂ ਗੋਬਿੰਦ ਸਿੰਘ (ਵਿਸਾਖੀ 1699) ਤਕ ਪੂਰੇ ਭਾਰਤੀ ਜਨਮਾਨਸ ਦਾ ਮੰਥਨ ਕਰਕੇ ਸਦੀਆਂ ਤੋਂ ਸਪਸ਼ਟ ਰੂਪ ਵਿਚ ਵਖਰੀ ਚਲੀ ਆ ਰਹੀ ਭਗਤੀ ਅਤੇ ਸ਼ਕਤੀ ਦੀ ਮਹਾਨ ਭਾਰਤੀ ਪਰੰਪਰਾ ਨੂੰ ਇਕ ਦੂਜੇ ਵਿਚ ਸਲੰਗਨ ਕਰਕੇ ਇਸ ਨੂੰ ਸੰਤ ਸਿਪਾਹੀ ਦੇ ਰੂਪ ਵਿਚ ਖ਼ਾਲਸਾ ਦਾ ਸੰਕਲਪ ਦੇ ਕੇ ਦ੍ਰਿਡ਼ ਕਰ ਦਿੱਤਾ। ਗੁਰੂ ਸਾਹਿਬਾਨ ਨੇ ਯੁਗ ਦੀ ਚਾਲ ਨੂੰ ਵੇਖਦੇ ਹੋਏ ਭਗਤੀ ਦੇ ਨਾਲ ਨਾਲ ਮਾਨਸਿਕ ਪੁਰਤਵ ਨੂੰ ਪਹਿਲਾਂ ਮਜ਼ਬੂਤ ਕਰਦੇ ਹੋਏ ਇਕ ਹੱਥ ਵਿਚ ਕ੍ਰਿਪਾਨ ਅਤੇ ਇਕ ਹੱਥ ਵਿਚ ਮਾਲਾ ਲੈਕੇ ਚਲਣ ਵਾਲੇ ਖਾਲਸਾ ਪੰਥ ਦਾ ਨਿਰਮਾਣ ਕੀਤਾ। ਸੰਸਕ੍ਰਿਤ ਵਿਚ ਇਕ ਕਹਾਵਤ ਆਮ ਪ੍ਰਚਲਿਤ ਹੈ ਕਿ ਹਾਥੀ ਦੀ ਨਹੀਂ, ਘੋਡ਼ੇ ਦੀ ਨਹੀਂ ਅਤੇ ਸ਼ੇਰ ਦੀ ਬਲੀ ਤਾਂ ਬਿਲਕੁਲ ਹੀ ਨਹੀਂ ਦਿੱਤੀ ਜਾਂਦੀ। ਜਦੋਂ ਵੀ ਬਲੀ ਦਿੱਤੀ ਜਾਂਦੀ ਹੈ, ਬਕਰੀ ਦੇ ਬੱਚੇ ਦੀ ਹੀ ਦਿੱਤੀ ਜਾਂਦੀ ਹੈ, ਜਿਸ ਤੋਂ ਇਹ ਲਗਦਾ ਹੈ ਕਿ ਵਿਧਾਤਾ ਵੀ ਕਮਜ਼ੋਰ ਦਾ ਹੀ ਘਾਤਕ ਹੈ। - ਗਜਮ ਨੈਵ : ਹਯਮ ਨੈਵ : ਵਿਆਘ੍ਰਮ ਨੈਵ ਚ ਨੈਵ ਚ। ਅਜਾ ਸੁਤਿਮ ਬਲਿਮ ਦਦਯਾਤ ਦੈਵੋ ਦੁਰਬਲ ਆਤਕ:” ਪੰਜਾਬ ਨੇ ਕਾਲਾਂਤਰ ਵਿਚ ਇਸ ਕਹਾਵਤ ਨੂੰ ਖ਼ਾਲਸਾ ਸਾਜਣ ਦੀ ਘਟਨਾ ਸਮੇਂ ਉਦੋਂ ਉਲਟਾ ਕੇ ਰੱਖ ਦਿੱਤਾ ਜਦੋਂ ਇਕ ਪਾਸੇ ਤਾਂ ਗੁਰੂ ਗੋਬਿੰਦ ਸਿੰਘ ਨੇ ਊਚ-ਨੀਚ ਦਾ ਭੇਦ ਖ਼ਤਮ ਕਰਨ ਲਈ ਨਾਈ, ਧੋਬੀ, ਝੀਊਰ, ਜੱਟ ਅਤੇ ਖਤਰੀ ਨੂੰ ਇਕੋ ਬਾਟੇ ਵਿਚੋਂ ਅਮ੍ਰਿਤ ਪਾਨ ਕਰਵਾਇਆ ਅਤੇ ਦੂਜੇ ਪਾਸੇ ਤਥਾਕਥਿਤ ਕਮਜ਼ੋਰ ਵਰਗਾਂ ਨੂੰ ਸਿੰਘ ਬਣਾ ਕੇ ਗੌਰਵਾਲੀ ਜੀਵਨ ਜੀਣ ਦਾ ਰਾਹ ਦਸ ਕੇ ਭਾਰਤੀ ਧਾਰਮਿਕ ਚਿੰਤਨ ਵਿਚ ਪਹਿਲੀ ਵਾਰ ਇਕ ਕਰਿਸ਼ਮਾ ਕਰ ਦਿਖਾਇਆ। ਬਾਅਦ ਦਾ ਭਾਰਤੀ ਇਤਿਹਾਸ ਇਹ ਦਸਦਾ ਹੈ ਕਿ ਖਾਲਸਾ ਕੌਮ ਨੇ ਕਿਵੇਂ ਭਾਰਤ ਦੀ ਉਤਰੀ ਪੱਛਮੀ ਸੀਮਾ ਤੇ ਚਟਾਨ ਵਾਂਗ ਡਟ ਕੇ ਹਮਲਾਵਰਾਂ ਦੀ ਆਮਦ ਨੂੰ ਸਦਾ ਲਈ ਬੰਦ ਕਰ ਦਿੱਤਾ। ਸੈਂਕਡ਼ੇ ਸਾਲਾਂ ਤੋਂ ਬਾਦ ਬੰਦਾ ਸਿੰਘ ਬਹਾਦਰ ਨੇ ਸਰਹਿੰਦ ਅਤੇ ਪੰਜਾਬ ਦੇ ਹੋਰ ਥਾਵਾਂ ਤੇ ਹਮਲੇ ਕਰ ਕੇ ਉਹਨਾਂ ਨੂੰ ਜਿੱਤ ਕੇ ਜਿਥੇ ਤਤਕਾਲੀਨ ਉਹਨਾਂ ਸ਼ਾਸਕਾਂ ਨੂੰ ਹੈਰਾਨੀ ਵਿਚ ਪਾ ਦਿੱਤਾ ਜਿਹਡ਼ੇ ਆਪਣੇ ਆਪ ਨੂੰ ਗਜ਼ਨਵੀ, ਤੈਮੂਰ ਅਤੇ ਬਾਬਰ ਦੇ ਵੰਜ ਕਹਾਉਣ ਵਿਟ ਫਖ਼ਰ ਮਹਿਸੂਸ ਕਰਦੇ ਸਨ, ਉਥੇ ਨਾਲ ਹੀ ਨਾਲ ਸਿੱਧ ਕਰ ਦਿੱਤਾ ਕਿ ਬਕਰੀ ਦੇ ਬੱਚੇ ਸਮਝੇ ਜਾਣ ਵਾਲੇ ਭਾਰਤੀ ਹੁਣ ਸਿੰਘ ਬਣ ਚੁੱਕੇ ਹਨ ਅਤੇ ਚਿਡ਼ੀਆਂ ਬਾਜਾਂ ਨੂੰ ਟੁਕਡ਼ੇ ਟੁਕਡ਼ੇ ਕਰ ਸਕਦੀਆਂ ਹਨ। ਪੰਜਾਬ ਦੀ ਇਸ ਦੇਣ ਤੇ ਕੋਈ ਵੀ ਭਾਰਤੀ ਮਾਣ ਕਰ ਸਕਦਾ ਹੈ।

ਭਾਰਤ ਦੇ ਧਾਰਮਿਕ ਚਿੰਤਨ ਵਿਚ ਰਿਗਵੇਦ ਤੋਂ ਬਾਅਦ ਪੰਜਾਬ ਦੀ ਦੂਜੀ ਵਡੀ ਦੇਣ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸੰਪਾਦਨ ਹੈ। ਧਾਰਮਿਕ ਸਹਿਨਸ਼ੀਲਤਾ ਅਤੇ ਸਮਾਦਰਤਾ ਦੀ ਭਾਵਨਾ ਦੀ ਮਿਸਾਲ ਭਾਰਤੀ ਚਿੰਤਨ ਖੇਤਰ ਵਿਚ ਇਸ ਅਦੁੱਤੀ ਗ੍ਰੰਥ ਤੋਂ ਇਲਾਵਾ ਸ਼ਾਇਦ ਹੀ ਹੋਰ ਕੋਈ ਹੋਵੇ। ਭਾਰਤਵਰਸ਼ ਵਿਚ ਪ੍ਰਚਲਿਤ ਮੁਖੀ ਧਰਮਾਂ ਦੇ ਗ੍ਰੰਥਾਂ ਨੂੰ ਵਾਚਿਆ ਇਹ ਭਲੀ ਭਾਂਤ ਸਪਸ਼ਟ ਹੋ ਜਾਂਦਾ ਹੈ ਕਿ ਸੰਸਕ੍ਰਿਤ ਗ੍ਰੰਥਾਂ ਵਿਚ ਅਰਬੀ ਫ਼ਾਰਸੀ ਦੇ ਸੰਕਲਪ ਅਤੇ ਸ਼ਬਦਾਵਲੀ ਵੇਖਣ ਨੂੰ ਨਹੀਂ ਮਿਲਦੀ ਅਤੇ ਏਸੇ ਹੀ ਤਰ੍ਹਾਂ ਅਰਬੀ ਫ਼ਾਰਸੀ ਦੇ ਗ੍ਰੰਥਾਂ ਵਿਚ ਸੰਸਕ੍ਰਿਤ ਦੀਆਂ ਧਾਰਨਾਵਾਂ ਅਤੇ ਸ਼ਬਦਾਵਲੀ ਨੂੰ ਕੋਈ ਥਾਂ ਨਹੀਂ, ਪਰੰਤੂ ਅਸੀਂ ਦੇਖਦੇ ਹਾਂ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜਿਸ ਨੂੰ ਅੱਜ ਕਲ੍ਹ ਕੇਵਲ ਸਿੱਖਾਂ ਦਾ ਧਾਰਮਿਕ ਗ੍ਰੰਥ ਕਹਿ ਕੇ ਉਸ ਦੇ ਉਦੇਸ਼ਾਂ ਨੂੰ ਸੀਮਿਤ ਕੀਤਾ ਜਾ ਰਿਹਾ ਹੈ ਵਿਚ ਸਿੱਖ ਸਾਹਿਬਾਨ ਵਿਚੋਂ 6 ਗੁਰੂਆਂ ਦੀ ਬਾਣੀ ਹੈ ਅਤੇ ਅਖਿਲ ਭਾਰਤੀ ਪੱਧਰ ਤੇ, ਬਿਨਾਂ ਕਿਸੇ ਭੇਦ 35 ਦੇ ਕਰੀਬ ਰਚਨਾਕਾਰ ਸ਼ਾਮਲ ਹਨ। ਧਰਮ ਨਿਰਪੇਖਤਾ ਦਾ ਢੰਡੋਰਾ ਦੇਣ ਵਾਲੇ ਵਰਤਮਾਨ ਭਾਰਤੀ ਸਮਾਜਾਂ ਵਿਚੋਂ ਜੇਕਰ ਲੱਭਿਆ ਜਾਏ ਕਿ ਕਿਹਡ਼ੇ ਭਾਰਤੀ ਧਰਮ ਦੇ ਪੈਰੋਕਾਰ ਅਜਿਹੇ ਹਨ ਜਿਹਡ਼ੇ ਆਪਣੇ ਧਰਮ ਗ੍ਰੰਥਾਂ ਦੇ ਆਧਾਰ ਤੇ, ਆਪਣੀ ਧਾਰਮਿਕ ਸਹਿਨਸ਼ੀਲਤਾ ਦੇ ਆਧਾਰ ਤੇ ਨਾਈ, ਛੀਂਬੇ, ਜੁਲਾਹੇ, ਚਰਮਕਾਰ. ਖਤਰੀ ਅਤੇ ਏਥੋਂ ਤੱਕ ਕਿ ਮੁਸਲਮਾਨ ਨੂੰ ਵੀ ਗੁਰੂ ਸਮਾਨ ਆਦਰ ਦਿੰਦੇ ਹਨ ਤਾਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲਾ ਸਿੱਖ ਧਰਮ ਹੀ ਅਜਿਹੀ ਪਰੀਖਿਆ ਵਿਚ ਨਿੱਤਰ ਕੇ ਸਾਹਮਣੇ ਆ ਸਕੇਗਾ। ਭਾਰਤਵਾਸੀ ਪੰਜਾਬ ਦੀ ਅਜਿਹੀ ਦੇਣ ਤੇ ਵੀ ਮਾਣ ਕਰ ਸਕਦੇ ਹਨ ਅਤੇ ਸਿਖਿਆ ਗ੍ਰਹਿਣ ਕਰ ਸਕਦੇ ਹਨ ਕਿ ਕਿਵੇਂ ਆਪਣਿਆਂ ਤੋਂ ਇਲਾਵਾ ਵੀ ਮਰਦਾਨੇ, ਸਾਂਈ ਮੀਆਂ ਮੀਰ, ਸੱਯਦ ਬਦਰੁਦੀਨ ਸ਼ਾਹ (ਪੀਰ ਬੁਧੂ ਸ਼ਾਹ), ਨਬੀ ਖਾਂ, ਗਨੀ ਖਾਂ, ਸੇਠ ਟੋਡਰਮੱਲ, ਭਾਈ ਦੇਸਰਾਜ ਅਤੇ ਫ਼ਕੀਰ ਅਜ਼ੀਜੁਦੀਨ ਨੂੰ ਵੀ ਆਪਣਾ ਬਣਾਇਆ ਜਾ ਸਕਦਾ ਹੈ।

ਪੰਜਾਬ ਵਿਚ ਪੈਦਾ ਹੋਏ ਸਿੱਖ ਧਰਮ ਅਤੇ ਗੁਰੂ ਗ੍ਰੰਥ ਸਾਹਿਬ ਦੇ ਸੰਕਲਨ-ਸੰਪਾਦਨ ਨੇ ਉਤਰੀ ਭਾਰਤ ਦੇ ਵੈਚਾਰਿਕ ਜਗਤ ਵਿਚ ਇਕ ਨਵਾਂ ਮੋਡ਼ ਲੈ ਆਂਦਾ। ਲੋਕਾਂ ਨੂੰ ਅਵਤਾਰਵਾਦ, ਕਰਮਕਾਂਡ, ਜਾਤੀਵਾਦ ਆਦਿਕ ਸਿਧਾਂਤਾ ਤੋ ਛੁਟਕਾਰਾ ਪ੍ਰਾਪਤ ਹੋਇਆ। ਗੁਰੂ ਸਾਹਿਬਾਨਾਂ ਨੇ ਵੇਦ ਵੇਦਾਂਗਾਂ ਨੂੰ ਬੇਸ਼ਕ ਕਥਾ ਕਹਾਣੀਆਂ ਅਤੇ ਪਾਪ ਪੁੰਨ ਨਿਰੂਪਣ ਦਾ ਸਰੋਤ ਹੀ ਮੰਨਿਆ ਅਤੇ ਇਨ੍ਹਾਂ ਗ੍ਰੰਥਾਂ ਵਿਚ ਆਏ ਬਿਰਤਾਂਤਾਂ ਨੂੰ ਬਹੁਤੀ ਮਹੱਤਤਾ ਨਹੀਂ ਦਿੱਤੀ ਪਰ ਫਿਰ ਵੀ ਵੇਦਾਂ ਵਿਚਲੇ ਨਾਮ ਤੱਤ ਨੂੰ ਜਾਨਣ ਬੁਝਣ ਦੀ ਪ੍ਰੇਰਣਾ ਦੇਣ ਤੋਂ ਗੁਰੇਜ਼ ਵੀ ਨਹੀਂ ਕੀਤਾ। ਸਰਾਧ, ਪਿਤਰ ਪੂਜਾ ਆਦਿਕ ਕਰਮਾਂ ਨੂੰ ਛਡ ਕੇ ਹਰ ਵਿਅਕਤੀ ਨੂੰ ਇਹ ਉਪਦੇਸ਼ ਦਿੱਤਾ ਕਿ ਜੇ ਤੁਹਾਡਾ ਵਰਤਮਾਨ ਚੰਗਾ ਹੈ, ਸਵੈਮਾਨ ਪੂਰਨ ਹੈ ਤਾਂ ਤੁਹਾਨੂੰ ਅਤੀਤ ਅਰਥਾਤ ਬੀਤ ਚੁਕੇ ਲਈ ਝੁਰਨਾ ਨਹੀਂ ਪਏਗਾ ਅਤੇ ਭਵਿੱਖ ਦੀ ਫ਼ਿਕਰ ਨਹੀਂ ਕਰਨੀ ਪਵੇਗੀ। ਪਰ ਜੇ ਵਿਅਕਤੀ ਆਪਣੇ ਹੱਥੀਂ ਆਪਣਾ ਆਪੇ ਹੀ ਕਾਜੁ ਸਵਾਰੀਐ। ਅਥਵਾ ਘਾਲਿ ਖਾਇ ਕਿਛੁ ਹਥਹੁ ਦੇਇ।। ਨਾਨਕ ਰਾਹੁ ਪਛਾਣਹਿ ਸੇਇ ।। ਦੇ ਸਿਧਾਂਤਾਂ ਨੂੰ ਅਣਗੋਲਿਆਂ ਹੀ ਛੱਡ ਦੇਵੇਗਾ ਤਾਂ ਫਿਰ ਉਸਦਾ ਲੋਕ ਪਰਲੋਕ ਦੋਵੇਂ ਹੀ ਵਿਗਡ਼ ਜਾਣਗੇ।

ਗੁਰੂ ਗ੍ਰੰਥ ਸਾਹਿਬ ਵਿਚ ਜਿਥੇ ਪਹਿਲੀ ਵਾਰ ਗੁਰੂ ਨਾਨਕ ਦੇਵ ਜੀ ਦੀ ਬਾਣੀ ਵਿਚ ਹਿੰਦੁਸਤਾਨ ਲਫ਼ਜ ਵਰਤਿਆ ਗਿਆ ਅਤੇ ਗੁਰੂ ਨਾਨਕ ਨੇ ਪੰਜਾਬ ਉਤੇ ਹੋਏ ਹਮਲੇ ਨੂੰ ਹਿੰਦੁਸਤਾਨ ਤੇ ਹੋਇਆ ਤਸੱਵਰ ਕੀਤਾ ਉਥੇ ਨਾਲ ਹੀ ਨਾਲ ਸਿਧਾਂਤਕ ਪੱਖ ਤੋਂ ਸ਼ਬਦ ਨੂੰ ਗੁਰੂ ਮੰਨਿਆ ਗਿਆ ਅਤੇ ਵਿਅਕਤੀਗਤ ਗੁਰੂਆਂ ਦੀਆਂ ਭਾਰਤ ਵਿਚ ਚੱਲ ਰਹੀਆਂ ਪਰੰਪਰਾਵਾਂ ਨੂੰ ਮਾਨਤਾ ਨਹੀਂ ਦਿੱਤੀ ਗਈ। ਬੇਸ਼ਕ ਹਜ਼ਾਰਾਂ ਸਾਲਾਂ ਤੋਂ ਚੱਲੀ ਆ ਰਹੀ ਦੇਹਧਾਰੀ ਗੁਰੂ ਦੀ ਸੰਸਥਾ ਨੂੰ ਤੋਡ਼ਨ ਵਿਚ 200-250 ਸਾਲਾਂ ਦਾ ਸਮਾਂ ਜਰੂਰ ਲੱਗਾ ਪਰ ਅਖ਼ੀਰ ਵਿਚ ਪੱਕੇ ਤੌਰ ਤੇ ਬਾਣੀ ਅਥਵਾ ਸ਼ਬਦ ਨੂੰ ਗੁਰੂ ਸਥਾਪਿਤ ਕਰ ਦਿੱਤਾ ਗਿਆ। ਗੁਰੂ ਨਾਨਕ ਨੇ ਸ਼ਬਦੁ ਗੁਰੂ ਸੁਰਤਿ ਧੁਨਿ ਚੇਲਾ ਕਹਿ ਕੇ ਇਸ ਕਾਰਜ ਨੂੰ ਅਰੰਭਿਆ ਅਤੇ ਅਸੀਂ ਵੇਖਦੇ ਹਾਂ ਕਿ ਸ੍ਰੀ ਗੁਰੂ ਅਮਰਦਾਸ ਜੀ ਨੇ ਸਤਿਗੁਰ ਨੋ ਸਭੁ ਕੋ ਵੇਖਦਾ ਜੇਤਾ ਜਗਤੁ ਸੰਸਾਰ ।। ਡਿਠੈ ਮੁਕਤਿ ਨ ਹੋਵਈ ਜਿਚਰੁ ਸਬਦਿ ਨ ਕਰੇ ਵੀਚਾਰੁ।। ਕਹਿ ਕੇ ਅਤੇ ਸ੍ਰੀ ਗੁਰੂ ਰਾਮ ਦਾਸ ਜੀ ਨੇ ਬਾਣੀ ਗੁਰੂ ਗੁਰੂ ਹੈ ਬਾਣੀ ਕਹਿ ਕੇ ਇਸ ਕਾਰਜ ਨੂੰ ਅੱਗੇ ਤੋਰਿਆ। ਸ੍ਰੀ ਗੁਰੂ ਅਰਜਨ ਦੇਵ ਦੀ ਨੇ ਭਾਰਤ ਭਰ ਦੀਆਂ ਖਿਲੱਰੀਆਂ ਹੋਈਆਂ ਸ਼ਬਦ ਬ੍ਰਹਮ ਦੀਆਂ ਮਣੀਆਂ ਨੂੰ ਇਕ ਸੂਤ੍ਰ ਵਿਚ ਪਰੋ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸੰਪਾਦਨ ਕਰ ਦਿੱਤਾ। ਦਸਵੇਂ ਗੁਰੂ ਗੋਬਿੰਦ ਸਿੰਘ ਜੀ ਤਕ ਪਹੁੰਚਦੇ ਪਹੁੰਚਦੇ ਸਿਖ ਜਨਮਾਨਸ ਸ਼ਬਦ ਨੂੰ ਗੁਰੂ ਮੰਨਣ ਲਈ ਪੂਰਨ ਰੂਪ ਵਿਚ ਤਿਆਰ ਹੋ ਚੁੱਕਾ ਸੀ ਅਤੇ ਗੁਰੂ ਸਾਹਿਬ ਨੇ ਗੁਰੂ ਨਾਨਕ ਦੇਵ ਜੀ ਦੁਆਰਾ ਆਰੰਭੇ ਇਸ ਮਹਾਨ ਯੱਗ ਵਿਚ ਪੂਰਣਾਹੂਤੀ ਦੇ ਰੂਪ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰਿਆਈ ਸੌਂਪ ਦਿੱਤੀ। ਭਾਰਤ ਦੇ ਧਾਰਮਿਕ ਇਤਿਹਾਸ ਵਿਚ ਇਹ ਵੀ ਇਕ ਅਨੋਖਾ ਕੰਮ ਸੀ ਜਿਸ ਨੂੰ ਪੰਜਾਬ ਵਾਸੀਆਂ ਨੇ ਨੇਪਰੇ ਚਾਡ਼੍ਹਿਆ ਅਤੇ ਇਕ ਨਿਰੋਗ ਪਰੰਪਰਾ ਨੂੰ ਪੱਕੇ ਪੈਰੀਂ ਸਥਾਪਿਤ ਕੀਤਾ।

 ਪੰਜਾਬੀ ਤੇ ਸੁਦੇਸ਼ੀ ਪੱਤਰਕਾਰੀ ਦੇ ਅੰਗ-ਸੰਗ

ਗੁਲਜ਼ਾਰ ਸਿੰਘ ਸੰਧੂ

ਅੱਜ ਦੁਨੀਆ ਵਿਚ ਪੰਜਾਬੀ ਬੋਲਣ ਵਾਲਿਆਂ ਦੀ ਗਿਣਤੀ 7 ਕਰੋਡ਼ 70 ਲੱਖ ਹੈ ਤੇ ਪੰਜਾਬੀ ਨੂੰ ਦੁਨੀਆ ਦੀਆਂ ਬੋਲੀਆਂ ਵਿਚ 13ਵਾਂ ਸਥਾਨ ਪ੍ਰਾਪਤ ਹੈ। ਵੇਰੀਟਾਈਪਰ ਦੀ ਕਾਢ ਵਾਂਗ ਪੰਜਾਬੀ ਪੱਤਰਕਾਰੀ ਨੂੰ ਹਰਮਨ ਪਿਆਰੀ ਕਰਨ ਦਾ ਕੰਮ ਵੀ ਅਮਰੀਕਾ ਤੋਂ ਹੋਇਆ ਜਿਨ੍ਹਾਂ ਨੇ ਵੀਹਵੀਂ ਸਦੀ ਦੇ ਸ਼ੁਰੂ ਵਿਚ ਉਸ ਧਰਤੀ ਤੋਂ ਸਵਦੇਸ਼ ਸੇਵਕ ਤੇ ਗਦਰ ਨਾਂ ਦੇ ਅਖਬਾਰ ਕੱਢੇ। ਸਾਈਕਲੋਸਟਾਈਲ ਹੋ ਕੇ ਛਪਣ ਵਾਲਾ ਸਪਤਾਹਿਕ ਗਦਰ ਛੇਤੀ ਹੀ ਅੱਠ ਜ਼ੁਬਾਨਾਂ ਵਿਚ ਛਪਣ ਲੱਗ ਪਿਆ ਸੀ। ਕੇਵਲ ਦੋ ਸਾਲਾਂ ਦੇ ਅੰਦਰ ਅੰਦਰ ਇਸਦੇ ਪਰਚੇ ਮਨੀਲਾ, ਸ਼ੰਘਾਈ, ਹਾਂਗਕਾਂਗ, ਸਿੰਘਾਪੁਰ, ਰੰਗੂਨ, ਇਰਾਕ, ਰੂਸ, ਚੀਨ, ਫਰਾਂਸ ਤੇ ਭਾਰਤ ਵਿਚ ਪਡ਼੍ਹੇ ਜਾਣ ਕਾਰਨ 10 ਲੱਖ ਤੱਕ ਛਪਣ ਲਗੇ ਸਨ। ਬਾਹਰਲੇ ਦੇਸਾਂ ਵਿਚ ਵਸਣ ਵਾਲੇ ਪੰਜਾਬੀ ਅੱਜ ਵੀ ਅੱਗੇ ਹਨ। ਦਰਜਣਾਂ ਅਖਬਾਰ ਨਿਕਲੇ ਤੇ ਬੰਦ ਹੋਏ। ਇਨ੍ਹਾਂ ਵਿਚੋਂ ਇੰਗਲੈਡ ਤੋਂ ਨਿਕਲਦੇ ਦੇਸ ਪ੍ਰਦੇਸ ਤੇ ਕਨੇਡਾ ਤੋਂ ਛਪਦੇ ਇੰਡੋ-ਕੈਨੇਡੀਅਨ ਟਾਈਮਜ਼ ਦੀ ਮਿਸਾਲ ਦੇਣ ਵਾਲੀ ਹੈ। ਦੋਵੇਂ ਸੰਪਾਦਕ ਤਰਸੇਮ ਪੁਰੇਵਾਲ ਤੇ ਤਾਰਾ ਸਿੰਘ ਹੇਅਰ ਈਰਖਾ ਕਰਨ ਵਾਲਿਆਂ ਦੀਆਂ ਗੋਲੀਆਂ ਦਾ ਸ਼ਿਕਾਰ ਵੀ ਹੋਏ। ਅੱਜ ਵੀ ਕੈਨੇਡਾ ਦੇ ਦੋ ਵੱਡੇ ਸ਼ਹਿਰ, ਵੈਨਕੂਵਰ ਤੇ ਟੋਰਾਂਟੋ, ਦੋ ਦਰਜਣ ਤੋਂ ਵੱਧ ਪੰਜਾਬੀ ਅਖਬਾਰਾਂ ਚਲਾ ਰਹੇ ਹਨ। ਇਨ੍ਹਾਂ ਵਿਚੋਂ ਇਕੋ ਸਮੇਂ ਟੋਰਾਂਟੋ, ਕੈਲਗਰੀ ਤੇ ਵੈਨਕੂਵਰ ਤੋਂ ਨਿਕਲਣ ਵਾਲਾ ਪਰਵਾਸੀ ਕਾਫੀ ਜਾਣਿਆ ਜਾਂਦਾ ਹੈ। ਇਸ ਤੋਂ ਥੋਡ਼ਾ ਪਿਛੋਂ ਨਿਕਲਣ ਵਾਲਾ ਅਮ੍ਰਿਤਸਰ ਟਾਈਮਜ਼ ਵੀ ਤਰੱਕੀ ਤੇ ਹੈ। ਏਸੇ ਤਰ੍ਹਾਂ ਅਜੀਤ ਵੀਕਲੀ ਟੋਰਾਂਟੋ, ਬੀਸੀ, ਨਿਊਯਾਰਕ ਤੇ ਕੈਲੇਫੋਰਨੀਆ ਤੋਂ ਨਿਕਲ ਰਿਹਾ ਹੈ।

ਹੁਣ ਤੱਕ ਪੰਜਾਬ ਜਾਂ ਉਸ ਤੋਂ ਬਾਹਰਲੇ ਦੇਸ਼ਾਂ ਵਿਚੋਂ ਨਿਕਲਦੇ ਅਖਬਾਰ ਵਧੇਰੇ ਕਰਕੇ ਧਾਰਮਕ, ਰਾਜਸੀ ਤੇ ਆਰਥਕ ਲਹਿਰਾਂ ਦੇ ਸਿਰ ਉੱਤੇ ਹੀ ਚੱਲ ਰਹੇ ਹਨ। ਅਮਰੀਕਾ, ਕੈਨੇਡਾ ਤੇ ਬਰਤਾਨੀਆਂ ਦੇ ਪੰਜਾਬੀ ਅਖਬਾਰ ਆਪਣੇ ਪਾਠਕਾਂ ਦਾ ਝੱਸ ਪੂਰਾ ਕਰਨ ਦੇ ਨਾਲ ਨਾਲ ਮੁੰਡੇ ਕੁਡ਼ੀਆਂ ਦੇ ਵਿਆਹਵਾਂ ਤੇ ਮਾਈਗ੍ਰੇਸ਼ਨ ਤੇ ਇਮੀਗ੍ਰੇਸ਼ਨ ਦੇ ਕਾਨੂੰਨਾਂ ਦੀ ਜਾਣਕਾਰੀ ਵੀ ਦਿੰਦੇ ਹਨ। ਇਹ ਅਖਬਾਰ ਉਦੋਂ ਤਕ ਜ਼ਰੂਰ ਚੱਲਦੇ ਰਹਿਣਗੇ ਜਦੇਂ ਤੱਕ ਵਿਦੇਸ਼ਾਂ ਵਿਚ ਨਵੇਂ ਵਸੇ ਤੇ ਵਸ ਰਹੇ ਲੋਕਾਂ ਨੂੰ ਇਨ੍ਹਾਂ ਦੀ ਲੋਡ਼ ਹੈ।

ਭਾਰਤ ਦੀ ਪੱਤਰਕਾਰੀ ਵਿਚ ਪੰਜਾਬੀਆਂ ਨੇ ਆਪਣੇ ਵਪਾਰਕ ਗੁਣਾਂ ਦੀ ਵਰਤੋਂ ਨਹੀਂ ਕੀਤੀ। ਸਾਡੇ ਕੋਲ ਬੁੱਧੀ ਦਾ ਘਾਟਾ ਨਹੀਂ। ਭਾਰਤੀ ਪੱਤਰਕਾਰੀ ਵਿਚ ਪੰਜਾਬੀਆਂ ਦਾ ਯੋਗਦਾਨ ਗੌਰਵਮਈ ਰਿਹਾ ਹੈ। ਪੰਜਾਬੀ ਉੱਚੇ ਪੱਧਰ ਦੀ ਪੱਤਰਕਾਰੀ ਵਿਚ ਛਾਏ ਰਹੇ ਹਨ। ਏਥੋਂ ਤੱਕ ਕਿ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ, ਜਦੋਂ ਸਰਕਾਰੀ ਜ਼ੁਬਾਨ ਫ਼ਾਰਸੀ ਹੁੰਦੀ ਸੀ, ਸਿੰਘਾਂ ਤੇ ਫਰੰਗੀਆਂ ਦੇ ਜੰਗਨਾਮੇ ਦੀ ਰਿਪੋਰਟ ਉੱਚੀ ਤੇ ਸੁੱਚੀ ਪੰਜਾਬੀ ਵਿਚ ਦੇਣ ਵਾਲਾ ਸ਼ਾਹ ਮੁਹੰਮਦ ਸੀ। ਉਹ ਪੰਜਾਬੀ ਸੀ।

ਮਹਾਰਾਜਾ ਰਣਜੀਤ ਸਿੰਘ ਤੋਂ ਪਿਛੋਂ ਅੰਗ੍ਰੇਜ਼ਾਂ ਨੇ ਪੰਜਾਬ ਤੇ ਕਬਜ਼ਾ ਕਰਦੇ ਸਾਰ ਸਰਕਾਰੀ ਭਾਸ਼ਾ ਫ਼ਾਰਸੀ ਦੀ ਥਾਂ ਉਰਦੂ ਐਲਾਨ ਕੇ ਵਿਚਕਾਰਲਾ ਰਾਹ ਲੱਭ ਲਿਆ ਸੀ। ਉਹ ਜਾਣਦੇ ਸਨ ਕਿ ਉਰਦੂ ਜ਼ੁਬਾਨ ਫ਼ਾਰਸੀ ਨਾਲੋਂ ਸੌਖੀ ਸੀ। ਫ਼ਾਰਸੀ ਦੇ ਮੁਕਾਬਲੇ ਉੱਤੇ ਇਹ ਜ਼ੁਬਾਨ ਏਨੀ ਮਕਬੂਲ ਹੋਈ ਕਿ ਦਿਆਲ ਸਿੰਘ ਮਜੀਠੀਆ ਵਲੋਂ ਦੀ ਟ੍ਰਿਬਿਊਨ ਤੇ ਆਰੀਆ ਸਮਾਜ ਵਲੋਂ ਦੀ ਪੰਜਾਬ ਨਾਂ ਦੇ ਅੰਗ੍ਰੇਜ਼ੀ ਅਖਬਾਰ ਕੱਢੇ ਜਾਣ ਦੇ ਬਾਵਜ਼ੂਦ ਅਖਬਾਰ ਪਡ਼੍ਹਣ ਵਾਲਿਆਂ ਦੀ ਵਡੇਰੀ ਗਿਣਤੀ ਉਰਦੂ ਅਖਬਾਰਾਂ ਹੀ ਪਡ਼੍ਹਦੀ ਸੀ। ਪੰਜਾਬੀ ਕੇਵਲ ਘਰਾਂ ਵਿਚ ਪਡ਼੍ਹੀ ਜਾਂਦੀ ਸੀ। ਹਿੰਦੀ ਨੂੰ ਪੰਜਾਬ ਦੀ ਸਰਕਾਰੀ ਭਾਸ਼ਾ ਬਣਾਉਣ ਦੀ ਇੱਛਾ ਰੱਖਣ ਵਾਲੇ ਲਾਲਾ ਲਾਜਪਤ ਰਾਏ ਨੇ ਖੁਦ ਵੀ ਜਿਹਡ਼ਾ ਅਖਬਾਰ ਕੱਢਿਆ ਉਹ ਉਰਦੂ ਵਿਚ ਸੀ ਬੰਦੇ ਮਾਤਰਮ। ਅੱਜ ਵਾਲਾ ਹਿੰਦ ਸਮਾਚਾਰ ਅੱਜ ਵੀ ਨਿਕਲ ਰਿਹਾ ਹੈ। ਲਾਹੌਰ ਤੋਂ ਕੱਢੇ ਗਏ ਉਰਦੂ ਪਰਚੇ ਹੁਮਾਯੂੰ, ਨੱਕੂਸ਼ ਤੇ ਸਵੇਰਾ ਸਾਰੇ ਭਾਰਤ ਵਿਚ ਪਡ਼੍ਹੇ ਜਾਂਦੇ ਸਨ। ਅਹਿਮਦ ਨਦੀਮ ਕਾਸਮੀ ਦਾ ਅਦਬ ਏ ਲਤੀਫ ਤੇ ਸ਼ੇਖ ਅਬਦੁਲ ਕਾਦਰ ਦਾ ਮਖਜ਼ਨ ਤਾਂ ਅੱਜ ਵੀ ਉਰਦੂ ਪਡ਼੍ਹਣ ਵਾਲੇ ਬਜ਼ੁਰਗਾਂ ਦੀ ਜ਼ੁਬਾਨ ਉੱਤੇ ਹੈ। ਆਪਣੇ ਸਮੇਂ ਇਨ੍ਹਾਂ ਉਰਦੂ ਅਖਬਾਰਾਂ ਦੀ ਬਹੁਤ ਚਡ਼੍ਹਤ ਸੀ।

ਦੀ ਟ੍ਰਿਬਿਊਨ ਤੇ ਭੂਤਪੂਰਵ ਸੰਪਾਦਕ ਲਾਲਾ ਅਮੋਲਕ ਰਾਮ ਤੇ ਪ੍ਰੇਮ ਭਾਟੀਆ ਪੰਜਾਬੀ ਸਨ। ਸ਼ੇਰੇ ਪੰਜਾਬ ਦੇ ਅਮਰ ਸਿੰਘ, ਪਰਤਾਪ ਦੇ ਮਹਾਸ਼ਾ ਕਿਸ਼ਨ, ਮਿਲਾਪ ਦੇ ਮਹਾਸ਼ਾ ਖੁਸ਼ਹਾਲ ਚੰਦ ਸਭ ਪੰਜਾਬੀ ਸਨ। ਪੰਜਾਬ ਨੇ ਉਰਦੂ ਨੂੰ ਦੀਵਾਨ ਸਿੰਘ ਮਫਤੂਨ ਤੋਂ ਬਿਨਾਂ ਅਹਿਸਾਨ ਦਾਨਸ਼, ਨਾਨਕ ਚੰਦ ਨਾਜ਼ ਤੇ ਖਾਨ ਗਾਜ਼ੀ ਕਾਬਲੀ ਵਰਗੇ ਸੁੱਘਡ਼ ਲੇਖਕ ਵੀ ਦਿੱਤੇ। ਦੁਰਗਾ ਦਾਸ, ਜੇ. ਐਲ. ਸਾਹਨੀ, ਇੰਦਰਜੀਤ, ਪਰਾਨ ਚੋਪਡ਼ਾ, ਐਚ. ਕੇ. ਦੁਆ, ਖੁਸ਼ਵੰਤ ਸਿੰਘ, ਕੁਲਦੀਪ ਨਈਅਰ, ਅਰੁਨ ਸ਼ੋਰੀ, ਇੰਦਰ ਮਲਹੋਤਰਾ, ਸੁਤਿੰਦਰਾ ਸਿੰਘ, ਰਾਹੁਲ ਸਿੰਘ, ਐਸ. ਨਿਹਾਲ ਸਿੰਘ, ਪ੍ਰਭੂ ਚਾਵਲਾ, ਪਤਵੰਤ ਸਿੰਘ, ਹਰਜੀ ਮਲਿਕ, ਪ੍ਰਭਾ ਦੱਤ ਤੇ ਨਿਰੂਪਮਾ ਦੱਤ ਪਤਾ ਨਹੀਂ ਕਿੰਨੇ ਪੰਜਾਬੀ ਭਾਰਤੀ ਪੱਤਰਕਾਰੀ ਨੂੰ ਚਾਰ ਚੰਨ ਲਾ ਰਹੇ ਹਨ ਤੇ ਲਾ ਚੁੱਕੇ ਹਨ। ਖੁਸ਼ਵੰਤ ਸਿੰਘ ਦੇ ਅੰਗ੍ਰੇਜ਼ੀ, ਉਪਿੰਦਰ ਨਾਥ ਅਸ਼ਕ ਦੇ ਹਿੰਦੀ ਅਤੇ ਮੁਹੰਮਦ ਇਕਬਾਲ, ਫ਼ੈਜ਼ ਅਹਿਮਦ ਫ਼ੈਜ਼, ਰਾਜਿੰਦਰ ਸਿੰਘ ਬੇਦੀ, ਸਆਦਤ ਹਸਨ ਮੰਟੋ ਅਤੇ ਕ੍ਰਿਸ਼ਨ ਚੰਦਰ ਦੇ ਉਰਦੂ ਵਿਚ ਲਿਖਣ ਦੀਆਂ ਧੂੰਮਾਂ ਪੈ ਚੁੱਕੀਆਂ ਹਨ। ਸ਼ਹੀਦ ਭਗਤ ਸਿੰਘ ਨੇ ਵੀ 1926-27 ਵਿਚ ਕਾਨਪੁਰ ਤੋਂ ਛਪਦੇ ਪ੍ਰਤਾਪ (ਹਿੰਦੀ) ਵਿਚ ਕੰਮ ਕੀਤਾ ਸੀ ਤੇ ਉਸਦੀ ਭਤੀਜੀ ਵੀਰੇਂਦਰ ਸੰਧੂ ਅੱਜ ਵੀ ਹਿੰਦੀ ਦੀ ਲੇਖਕ ਤੇ ਪੱਤਰਕਾਰ ਹੈ।

ਜੇ 2001 ਦੀ ਮਰਦਮਸ਼ੁਮਾਰੀ ਦੇ ਅੰਕਡ਼ਿਆਂ ਉੱਤੇ ਝਾਤੀ ਮਾਰੀਏ ਤਾਂ ਪੰਜਾਬ, ਹਰਿਆਣਾ ਤੇ ਰਾਜਸਥਾਨ ਵਿਚ ਪੰਜਾਬੀ ਬੋਲਣ ਵਾਲਿਆਂ ਦੀ ਗਿਣਤੀ ਪੌਣੇ ਤਿੰਨ ਕਰੋਡ਼ ਦੇ ਨੇਡ਼ੇ ਹੈ। ਅੱਜ ਦੇ ਦਿਨ ਇਹ ਤਿੰਨ ਕਰੋਡ਼ ਤੋਂ ਵੱਧ ਹੋਵੇਗੀ। ਸਾਡੀਆਂ ਅਖਬਾਰਾਂ ਪੰਜਾਬੀ ਜਾਣਦੇ ਇਨ੍ਹਾਂ ਪਾਠਕਾਂ ਕੋਲ ਪਹੁੰਚਣ ਦੇ ਕੀ ਉਪਰਾਲੇ ਕਰ ਰਹੀਆਂ ਹਨ ? ਸਾਡੇ ਨਾਲੋਂ ਤਾਂ ਪਹਿਲੇ ਸਮਿਆਂ ਦੇ ਪੰਜਾਬੀ ਤੇ ਹਿੰਦੀ ਕੇਵਲ ਘਰਾਂ ਦੀਆਂ ਸੁਆਣੀਆਂ ਦੀ ਜ਼ੁਬਾਨ ਸੀ ਮਹਾਸਾ ਖੁਸ਼ਹਾਲ ਚੰਦ ਨੇ 1929 ਵਿਚ ਹਿੰਦੀ ਮਿਲਾਪ ਕਢਿਆ ਜਿਸਦਾ ਮੁਖ ਮੰਤਵ ਇਸਤਰੀ ਸੁਧਾਰ ਸੀ। ਉਹ ਚਾਹੁੰਦੇ ਸਨ ਕਿ ਇਸਤਰੀ ਵਿਚ ਜਾਗ੍ਰਤੀ ਆਵੇ ਤੇ ਉਹ ਵਹਿਮਾਂ ਭਰਮਾਂ ਤੋਂ ਮੁਕਤ ਹੋ ਕੇ ਦੇਸ਼ ਦੀ ਉਨੱਤੀ ਵਿਚ ਮਰਦਾਂ ਦੀ ਭਾਈਵਾਲ ਬਣੇ। ਪੰਜਾਬੀ ਦੇ ਬਹੁਤ ਮੁੱਢਲੇ ਅਖਬਾਰਾਂ ਵਿਚੋਂ ਅੱਧੀ ਦਰਜਨ ਅਖਬਾਰਾਂ ਦੇ ਨਾਂ ਭੁਜੰਗਣ ਪਤਰ, ਇਸਤਰੀ ਸੁਧਾਰ, ਸੁਘਡ਼ ਸਹੇਲੀ, ਪੰਜਾਬੀ ਭੈਣ ਆਦਿ ਸਨ। ਇਨ੍ਹਾਂ ਦਾ ਮਨੇਰਥ ਵੀ ਇਸਤਰੀ ਜਾਗ੍ਰਤੀ ਹੀ ਸੀ।

ਪੰਜਾਬੀ ਪੱਤਰਕਾਰੀ ਦੇ ਦੂਜੀਆਂ ਭਾਰਤੀ ਬੋਲੀਆਂ ਦੀ ਪੱਤਰਕਾਰੀ ਨਾਲੋਂ ਪਛਡ਼ੇ ਹੋਣ ਦਾ ਕਾਰਨ ਇਹ ਨਹੀਂ ਕਿ ਪੰਜਾਬੀ ਭਾਸ਼ਾ ਵਿਚ ਜਾਨ ਨਹੀਂ ਜਾਂ ਪੰਜਾਬੀ ਪਡ਼੍ਹਣ ਵਾਲਿਆਂ ਦੀ ਗਿਣਤੀ ਘਟ ਹੈ। ਮੂਲ ਕਾਰਨ ਇਹ ਹੈ ਕਿ ਜਿੱਥੇ ਹਰ ਵਿਕਸਤ ਭਾਸ਼ਾ ਵਾਸਤੇ ਇਕ ਹੀ ਪ੍ਰਵਾਨਤ ਲਿੱਪੀ ਹੈ ਪੰਜਾਬੀ ਦੇ ਪਾਠਕ ਤਿੰਨ ਲਿੱਪੀਆਂ, ਗੁਰਮੁਖੀ, ਸ਼ਾਹਮੁਖੀ ਤੇ ਦੇਵਨਾਗਰੀ ਵਿਚ ਵੰਡੇ ਹੋਣ ਕਾਰਨ ਇਕ ਦੂਜੇ ਤੋਂ ਬਹੁਤ ਦੂਰ ਖਡ਼੍ਹੇ ਹਨ। ਸਾਡੇ ਲੋਕਾਂ ਨੂੰ ਬੰਗਾਲੀਆਂ ਵਾਂਗ ਆਪਣੀ ਭਾਸ਼ਾ ਉੱਤੇ ਮਾਣ ਕਰਨਾ ਨਹੀਂ ਆਉਂਦਾ। ਉਹ ਵੀ ਦੋ ਟੁਕਡ਼ਿਆਂ ਵਿਚ ਵੰਡੇ ਗਏ ਪਰ ਉਨ੍ਹਾਂ ਨੇ ਆਪਣੇ ਟੈਗੋਰ, ਬੰਕਮ ਚੰਦਰ, ਸ਼ਰਤ ਚੰਦਰ ਤੇ ਨਜ਼ਰ-ਉਲ-ਇਸਲਾਮ ਨਹੀਂ ਤਿਆਗੇ। ਜਦੋਂ ਉਹ ਆਪਣੀ ਮਾਤ ਭਾਸ਼ਾ ਦਾ ਪਰਚਮ ਲਹਿਰਾ ਰਹੇ ਸਨ ਤਾਂ ਅਸੀਂ ਲੋਕ ਸਰਫ਼ਰੋਸ਼ੀ ਕੀ ਤਮੱਨਾ ਅਬ ਹਮਾਰੇ ਦਿਲ ਮੇਂ ਹੈ ਗਾਉਂਦੇ ਰਹੇ।

ਅਜੋਕੇ ਭਾਸ਼ਾਈ ਪਰਸੰਗ ਵਿਚ ਪੰਜਾਬੀ ਭਾਸ਼ਾ ਦੀ ਸਮਰੱਥਾ

ਜੋਗਾ ਸਿੰਘ, ਬਲਦੇਵ ਸਿੰਘ ਚੀਮਾ

ਕਿਸੇ ਭਾਸ਼ਾ ਦੀ ਸਮਰੱਥਾ ਨੂੰ ਦੋ ਕਸੌਟੀਆਂ ਤੇ ਪਰਖਿਆ ਜਾ ਸਕਦਾ ਹੈ ਇਕ, ਇਸ ਦੀ ਬਣਤਰ ਵਿਚਲੇ ਸਿਰਜਣੇਈ ਅਮਲ ਦੀਆਂ ਸੰਭਾਵਨਾਵਾਂ ਜਾਂ ਸੀਮਾਵਾਂ ਅਤੇ ਦੂਜਾ, ਕਿਸੇ ਭਾਈਚਾਰੇ ਦੇ ਜੀਵਨ ਦੀਆਂ ਭਾਸ਼ਾਈ ਲੋਡ਼ਾਂ ਕਿਸੇ ਹੋਰ ਭਾਸ਼ਾ ਨਾਲੋਂ ਬਿਹਤਰ ਪੂਰੀਆਂ ਕਰ ਸਕਣ ਦੀ ਸਮਰੱਥਾ। ਜਿਥੋਂ ਤੱਕ ਵਾਕਾਵੀ ਬਣਤਰ ਦਾ ਮਾਮਲਾ ਹੈ, ਭਾਸ਼ਾ ਨੀਤੀ ਬਾਰੇ ਅੰਤਰਰਾਸ਼ਟਰੀ ਪੱਧਰ ਤੇ ਮੋਹਰੀ ਵਿਦਵਾਨਾਂ ਵਿਚੋਂ ਇਕ ਵਿਦਵਾਨ ਦੀ ਟਿੱਪਣੀ ਵਿਚਾਰਨਯੋਗ ਹੈ

“ I have never seen an example of a language that actually needs its basic grammatical structure strengthened in some way before it could be used for higher functions. (Fasold, 1984, 249)”

ਹਰ ਭਾਸ਼ਾ ਦੀ ਸ਼ਬਦ ਸਿਰਜਣਾ ਸਮਰੱਥਾ ਇਕੋ ਜਿਹੀ ਹੈ। ਇਸਦਾ ਕਾਰਣ ਇਹ ਹੈ ਕਿ ਕਿਸੇ ਵੀ ਭਾਸ਼ਾ ਦੀ ਸਾਰੀ ਸ਼ਬਦਾਵਲੀ ਧਾਤੂ (roots) ਅਤੇ ਵਧੇਤਰਾਂ (affixes) ਤੋਂ ਬਣੀ ਹੁੰਦੀ ਹੈ ਅਤੇ ਧਾਤੂ ਅਤੇ ਵਧੇਤਰਾਂ ਦੀ ਗਿਣਤੀ ਪੱਖੋਂ ਭਾਸ਼ਾਵਾਂ ਵਿਚ ਲਗਭਗ ਸਮਾਨਤਾ ਹੈ।

ਮਨੁੱਖੀ ਜੀਵਨ ਵਿਚ ਭਾਸ਼ਾ ਦੇ ਕਾਰਜਾਂ ਦੇ ਕੋਣ ਤੋਂ Dua (1966:1) ਦੀ ਟਿੱਪਣੀ ਪ੍ਰਸੰਗਕ ਹੈ

“Language is not merely an instrument of communication, while it forms the basis of identity, cultural heritage, and social reality. It plays the crucial role in the distribution of power and resources in a society.”

ਸੰਚਾਰਗਚਤ (communicative), ਪਛਾਣਗਤ (Identity oriented), ਸਭਿਆਚਾਰਗਤ (cultural), ਸਮਾਜਗਤ (sociative), ਸ਼ਕਤੀਗਤ (power oriented) ਅਤੇ ਸਾਧਨਗਤ (source oriented) ਕਾਰਜਾਂ ਵਿਚ ਅਸੀਂ ਗਿਆਨਗਤ (congitive), ਅਤੇ ਸੁਹਜਗਤ (aesthetic) ਕਾਰਜ ਜੋਡ਼ ਸਕਦੇ ਹਾਂ।

ਜਿਥੋਂ ਤੱਕ ਭਾਸ਼ਾ ਦੇ ਪਛਾਣਗਤ ਕਾਰਜ ਦਾ ਸਵਾਲ ਹੈ, ਇਸ ਤੇ ਦੋ ਰਾਇਆਂ ਨਹੀਂ ਹੋ ਸਕਦੀਆਂ ਕਿ ਪੰਜਾਬੀ ਦੀ ਪਛਾਣ ਕੇਵਲ ਪੰਜਾਬੀ ਹੀ ਕਾਇਮ ਰੱਖ ਸਕਦੀ ਹੈ।

ਸ਼ਕਤੀਗਤ ਅਤੇ ਸਾਧਨਗਤ ਕਾਰਜਾਂ ਦੇ ਪ੍ਰਸੰਗ ਤੋਂ ਜੇ ਪੰਜਾਬੀ ਜਗਤ ਨੂੰ ਸ਼ਕਤੀਸੰਪਨ ਅਤੇ ਸਾਧਨਸੰਪਨ ਕਰਨਾ ਹੈ ਤਾਂ ਜ਼ਰੂਰੀ ਹੈ ਕਿ ਸ਼ਕਤੀ ਤੇ ਸਾਧਨਾਂ ਦੀ ਭਾਸ਼ਾ ਵੀ ਪੰਜਾਬੀ ਹੀ ਹੋਵੇ।

ਸਭਿਆਚਾਰ ਦੀ ਦ੍ਰਿਸ਼ਟੀ ਤੋਂ ਵੀ ਕੋਈ ਭਾਸ਼ਾ ਪੰਜਾਬੀ ਦਾ ਬਦਲ ਨਹੀਂ ਹੋ ਸਕਦੀ ਕਿਉਂਕਿ ਪੰਜਾਬੀ ਜਨ-ਜੀਵਨ ਦੀ ਸਭਿਆਚਾਰਕ ਗਤੀਵਿਧੀ ਕਿਸੇ ਹੋਰ ਭਾਸ਼ਾ ਵਿਚ ਸੰਭਵ ਹੀ ਨਹੀਂ ਹੈ।

ਸਮਾਜਗਤ ਕਾਰਜ ਵਿਚ ਵੀ ਸਪਸ਼ਟ ਹੈ ਕਿ ਪੰਜਾਬੀਆਂ ਦਾ ਆਪਸ ਵਿਚ ਸਮਾਜਿਕ ਆਦਾਨ-ਪ੍ਰਦਾਨ ਕੇਵਲ ਪੰਜਾਬੀ ਰਾਹੀਂ ਹੀ ਹੋ ਸਕਦਾ ਹੈ। ਪਰ ਪੰਜਾਬੀ ਜਗਤ ਦਾ ਗ਼ੈਰ-ਪੰਜਾਬੀ ਜਗਤ ਨਾਲ ਆਦਾਨ-ਪ੍ਰਦਾਨ ਨਿਸ਼ਚੇ ਹੀ ਪੰਜਾਬੀ ਰਾਹੀਂ ਨਹੀਂ ਹੋ ਸਕਦਾ।

ਸੁਹਜਗਤ ਕਾਰਜ ਵੀ ਪੰਜਾਬੀ ਰਾਹੀਂ ਹੀ ਨਿਭਾਇਆ ਜਾ ਸਕਦਾ ਹੈ ਕਿਉਂਕਿ ਪੰਜਾਬੀ ਜੀਵਨ ਦਾ ਸੁਹਜਗਤ ਪ੍ਰਗਟਾਓ ਅਤੇ ਇਸ ਪ੍ਰਗਟਾਓ ਦਾ ਗ੍ਰਹਿਣ ਕੇਵਲ ਅਤੇ ਕੇਵਲ ਪੰਜਾਬੀ ਰਾਹੀਂ ਹੀ ਹੋ ਸਕਦਾ ਹੈ।

ਗਿਆਨਗਤ ਕਾਰਜ ਤੋਂ ਭਾਵ ਵਸਤੂਗਤ ਅਤੇ ਭਾਵਗਤ ਸੰਸਾਰ ਦੇ ਸੰਕਲਪਾਂ ਦੇ ਰੂਪ ਵਿਚ ਗ੍ਰਹਿਣ ਕਰਨਾ ਹੈ। ਗਿਆਨ ਜਗਤ ਨੂੰ ਅਸੀਂ ਦੋ ਸ਼੍ਰੇਣੀਆਂ ਵਿਚ ਵੰਡ ਸਕਦੇ ਹਾਂ ਸੰਸਥਾਗਤ ਅਤੇ ਪਰਾਸੰਸਥਾਗਤ। ਪਰਾਸੰਸਥਾਗਤ ਸ਼੍ਰੇਣੀ ਉਹ ਹੈ ਜੋ ਗਿਆਨ ਵਿਅਕਤੀ ਕਿਸੇ ਉਪਚਾਰਕ ਸਿਖਲਾਈ ਤੋਂ ਬਿਨਾਂ ਜੀਵਨ ਵਿਚ ਸਹਿਜ ਸੁਭਾਵਿਕ ਹਾਸਲ ਕਰਦਾ ਹੈ। ਸੰਸਥਾਗਤ ਗਿਆਨ ਤੋਂ ਭਾਵ ਉਪਚਾਰਕ ਰੂਪ ਵਿਚ ਸਿਖਲਾਈ ਜਾਂ ਅਧਿਐਨ ਰਾਹੀਂ ਪ੍ਰਾਪਤ ਕੀਤੇ ਗਿਆਨ ਤੋਂ ਹੈ। ਜਿਥੋਂ ਤੱਕ ਪਰਾਸੰਸਥਾਗਤ ਸੰਸਾਰ ਦਾ ਸਵਾਲ ਹੈ, ਪੰਜਾਬੀ ਜਗਤ ਵਿਚ ਵਿਚਰ ਰਹੇ ਵਿਅਕਤੀ ਕੇਵਲ ਪੰਜਾਬੀ ਹੀ ਇਸ ਗਿਆਨ ਸੰਸਾਰ ਨੂੰ ਗ੍ਰਹਿਣ ਕਰਨ ਵਿਚ ਮਾਧਿਅਮ ਬਣ ਸਕਦੀ ਹੈ, ਸੰਸਥਾਗਤ ਗਿਆਨ ਜਾਂ ਸਿੱਖਿਆ ਦੀ ਭਾਸ਼ਾ ਜਾਂ ਮਾਧਿਅਮ ਦਾ ਸਵਾਲ ਕਿੰਨਾ ਮਹੱਤਵਪੂਰਨ ਹੈ ਇਹ ਹੇਠਲੀ ਉਕਤੀ ਤੋਂ ਪਤਾ ਚਲਦਾ ਹੈ

“However language loss.. is also due to the absence of local languages in educational system. Schools play key role in presenting minority languages and consequently their culture.” (Eckert, T. et al, 2006)

ਸੋ ਰੱਤੀ ਭਰ ਸ਼ਕ ਤੋਂ ਬਿਨਾਂ ਕਿਹਾ ਜਾ ਸਕਦਾ ਹੈ ਕਿ ਹਰ ਪੱਧਰ ਤੇ ਸਿੱਖਿਆ ਲਈ ਪੰਜਾਬੀ ਜਨਸਮੂਹ ਲਈ ਪੰਜਾਬੀ ਤੋਂ ਸਮਰੱਥ ਕੋਈ ਹੋਰ ਭਾਸ਼ਾ ਨਹੀਂ ਹੋ ਸਕਦੀ।

ਅੰਤ ਤੇ ਅਸੀਂ ਭਾਸ਼ਾ ਦੇ ਸੰਚਾਰਗਤ ਕਾਰਜ ਵੱਲ ਆਉਂਦੇ ਹਾਂ।

ਪੰਜਾਬੀ ਤੋਂ ਇਲਾਵਾ ਕਿਸੇ ਹੋਰ ਭਾਸ਼ਾ ਨੂੰ ਪੰਜਾਬੀਆਂ ਲਈ ਸੰਚਾਰ ਦੀ ਭਾਸ਼ਾ ਬਣਾਉਣ ਦੇ ਕੀ ਸਿਖਿਆਵੀ, ਸਮੀਜੀ, ਰਾਜਨੀਤਿਕ, ਪ੍ਰਸ਼ਾਸਨਿਕ ਸਿੱਟੇ ਨਿਕਲ ਸਕਦੇ ਹਨ ਇਹ ਵੀ ਇਸ ਪਰਚੇ ਵਿਚ ਦਰਸਾਇਆ ਗਿਆ ਹੈ।

ਚੰਗੀ ਅੰਗਰੇਜ਼ੀ ਕਿਵੇਂ ਆ ਸਕਦੀ ਹੈ, ਇਸ ਸਵਾਲ ਨੂੰ ਵੀ ਜੋਗੀ ਸਿੰਘ(2003) ਵਿਚ ਭਰਪੂਰ ਹਵਾਲਿਆਂ ਸਹਿਤ ਵਿਚਾਰਿਆ ਗਿਆ ਹੈ। ਜਿਸ ਧਾਰਣਾ ਦੇ ਹੱਕ ਵਿਚ ਉਥੇ (ਉਹੀ) ਪਰਮਾਣ ਪੇਸ਼ ਕੀਤੇ ਗਏ ਹਨ, ਨਿਮਨ ਉਕਤੀਆਂ ਉਸ ਧਾਰਣਾ ਨੂੰ ਹੋਰ ਵੀ ਪੱਕਿਆਂ ਕਰਦੀਆਂ ਹਨ-

“In the United States Navajo students instructed throughout their primary school years in their first language (Navajo) as well as their second language (English) outperformed their Navajo speaking peers educated only in English.” (UNDP report 2004:61)

ਅੰਤ ਤੇ ਸਾਰ ਰੂਪ ਵਿਚ ਇਹ ਕਿਹਾ ਜਾ ਸਕਦਾ ਹੈ ਕਿ ਭਾਰਤੋਂ ਬਾਹਰਲੇ ਗ਼ੈਰ-ਪੰਜਾਬੀ ਵਿਸ਼ਵ ਨਾਲ ਸੰਚਾਰ ਨੂੰ ਛੱਡ ਕੇ, ਪੰਜਾਬੀ ਕੌਮੀਅਤ ਦੇ ਹਰ ਭਾਸ਼ਾਈ ਕਾਰਜ ਲਈ ਪੰਜਾਬੀ ਸਮਰੱਥ ਹੈ ਅਤੇ ਪੰਜਾਬੀ ਹੀ ਸਮਰੱਥ ਹੈ। ਜਿਥੋਂ ਤੱਕ ਗ਼ੈਰ-ਪੰਜਾਬੀ ਵਿਸ਼ਵ ਨਾਲ ਸੰਚਾਰ ਦਾ ਸਵਾਲ ਹੈ ਜਾਂ ਵਿਸ਼ਵ ਗਿਆਨ ਤੱਕ ਪਹੁੰਚ ਦਾ ਸਵਾਲ ਹੈ, ਇਸ ਵਕਤ ਅੰਗਰੇਜ਼ੀ ਗੀ ਇਸ ਕਾਰਜ ਦੇ ਸਮਰੱਥ ਹੈ। ਸੋ ਅੰਗਰੇਜ਼ੀ ਸਿੱਖਣ ਲਈ ਜ਼ਰੂਰੀ ਹੈ ਕਿ ਅੰਗਰੇਜ਼ੀ ਮਾਧਿਅਮ ਸਿੱਖਿਆ ਦਾ ਭੋਗ ਪਾਇਆ ਜਾਵੇ ਅਤੇ ਹਰ ਪੱਧਰ ਤੇ ਸਿੱਖਿਆ ਪੰਜਾਬੀ ਵਿਚ ਦਿੱਤੀ ਜਾਵੇ। 

ਪੰਜਾਬ ਤੋਂ ਬਾਹਰ ਪੰਜਾਬੀ ਦੀ ਸਮੱਸਿਆ

ਡਾ. ਅਮਰੀਕ ਸਿੰਘ,ਸਾਬਕਾ ਵਾਈਸ-ਚਾਂਸਲਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਪੰਜਾਬ ਵਿਚ ਪੰਜਾਬੀ ਦੀ ਤਰੱਕੀ ਵਾਸਤੇ ਜੋ ਕੁਝ ਹੋ ਰਿਹਾ ਹੈ ਉਹ ਸਾਨੂੰ ਸਭ ਨੂੰ ਪਤਾ ਹੈ ਉਸੇ ਬਾਰੇ ਵੀ ਕਈ ਕੁਝ ਕਿਹਾ ਜਾ ਸਕਦਾ ਹੈ ਪਰ ਅੱਜ ਮੈਂ ਉਹਨਾਂ ਸਮੱਸਿਆਵਾਂ ਦਾ ਜ਼ਿਕਰ ਕਰਨਾ ਚਾਹੁੰਦਾ ਹਾਂ ਜਿਹਡ਼ੀਆਂ ਪੰਜਾਬੀ ਨੂੰ ਹੋਰ ਸੂਬਿਆਂ ਵਿਚ ਪੇਸ਼ ਆਉਂਦੀਆਂ ਨੇ। ਜ਼ਿਆਦਾ ਕਰਕੇ ਇਸ ਵਿਸ਼ੇ ਦਾ ਚਰਚਾ ਹਿਮਾਚਲ ਪ੍ਰਦੇਸ਼, ਹਰਿਆਣਾ ਤੇ ਦਿੱਲੀ ਨਾਲ ਹੀ ਹੋਵੇਗਾ। ਇਹਨਾਂ ਤਿੰਨਾਂ ਪ੍ਰਾਂਤਾਂ ਵਿਚ ਪੰਜਾਬੀ ਕਾਫੀ ਗਿਣਤੀ ਵਿਚ ਵਸਦੇ ਨੇ। ਜ਼ਿਆਦਾਤਰ ਮਸਲੇ ਇਹਨਾਂ ਸੂਬਿਆਂ ਵਿਚ ਹੀ ਪੈਦਾ ਹੁੰਦੇ ਨੇ।

ਹਿਮਾਚਲ ਵਿਚ, ਖਾਸ ਕਰਕੇ  ਕਾਂਗਡ਼ੇ ਦੇ ਜਿਲ੍ਹੇ ਵਿਚ, ਪੰਜਾਬੀ ਚੰਗੀ ਤਰ੍ਹਾਂ ਸਮਝੀ ਤੇ ਬੋਲੀ ਜਾਂਦੀ ਹੈ। 1966 ਤੱਕ ਜਦੋਂ ਸੂਬੇ ਮੁਡ਼ ਕੇ ਬਣਾਏ ਗਏ, ਹਿਮਾਚਲ ਪ੍ਰਦੇਸ਼ ਦੇ ਸਕੂਲਾਂ ਵਿਚ ਪੰਜਾਬੀ ਪਡ਼੍ਹਾਈ ਜਾਂਦੀ ਸੀ। ਜਦੋਂ ਵੰਡੀਆਂ ਪੈ ਗਈਆਂ ਤਾਂ ਨਵੇਂ ਵਿਦਿਅਕ ਤਰੀਕੇ ਸ਼ੁਰੂ ਹੋ ਗਏ। ਇਹੋ ਗੱਲ ਹਰਿਆਣਾ ਵਿਚ ਵੀ ਹੋਈ। ਇਹ ਦੋਵੇਂ ਪ੍ਰਾਂਤ ਪਹਿਲਾਂ ਪੰਜਾਬ ਦਾ ਹਿੱਸਾ ਹੁੰਦੇ ਸਨ।

ਉਹਨਾਂ ਦੇ ਵੱਖਰੇ ਹੋਣ ਤੋਂ ਬਾਅਦ ਹਾਲਾਤ ਬਦਲ ਗਏ। ਦਿੱਲੀ ਦੇ ਹਾਲਾਤ ਹੋਰ ਸਨ। 1960 ਤੱਕ, ਦਿੱਲੀ ਪ੍ਰਾਂਤ ਵਿਚ ਤਕਰੀਬਨ ਹਰ ਕੋਈ ਪੰਜਾਬੀ ਸਮਝਦਾ ਸੀ ਤੇ ਬਹੁਤ ਸਾਰੇ ਲੋਕ ਪੰਜਾਬੀ ਬੋਲਦੇ ਸਨ। 1947 ਤੋਂ ਪਹਿਲਾਂ ਦਿੱਲੀ ਵਿਚ ਕਿਸੇ ਰਿਕਸ਼ੇ ਵਾਲੇ ਨਾਲ ਪੰਜਾਬੀ ਵਿਚ ਗੱਲ ਕਰਨ ਦਾ ਸਵਾਲ ਹੀ ਪੈਦਾ ਨਹੀਂ ਸੀ ਹੁੰਦਾ। 1947 ਤੋਂ ਬਾਅਦ, ਜੇ ਕਿਸੇ ਨੂੰ ਹਿੰਦੀ ਜਾਂ ਹਿੰਦੁਸਤਾਨੀ ਵਿਚ ਗੱਲ ਕਰੋ ਤਾਂ ਜਵਾਬ ਪੰਜਾਬੀ ਵਿਚ ਮਿਲਦਾ ਸੀ ਪਰ 15 ਕੁ ਸਾਲਾਂ ਬਾਅਦ ਤਸਵੀਰ ਬਦਲਣੀ ਸ਼ੁਰੂ ਹੋ ਗਈ। ਦਿੱਲੀ ਵਿਚ ਹੋਰ ਪ੍ਰਾਂਤਾਂ ਤੋਂ ਕਾਫੀ ਲੋਕੀਂ ਆਉਣੇ ਸ਼ੁਰੂ ਹੋਏ ਤੇ 1970 ਤੋਂ ਬਾਅਦ ਨਕਸ਼ਾ ਬਦਲ ਗਿਆ। ਜਿਹਡ਼ੇ ਸ਼ੁਰੂ ਵਿਚ ਪੰਜਾਬੀ ਬੋਲਦੇ ਸਨ ਉਹਨਾਂ ਨੇ ਵੀ ਆਪਣੀ ਬੋਲੀ ਛੱਡ ਦਿੱਤੀ। ਘਰ ਵਿਚ ਪੰਜਾਬੀ ਚਲਦੀ ਸੀ ਪਰ ਬਾਹਰ ਹਿੰਦੀ ਬੋਲੀ ਜਾਂਦੀ ਸੀ। 1970 ਤੋਂ ਬਾਅਦ ਹਾਲਾਤ ਹੋਰ ਵੀ ਬਦਲਦੇ ਹੀ ਚਲੇ ਗਏ। ਅੱਜ ਇਹ ਹਾਲਤ ਹੈ ਕਿ ਪੰਜਾਬੀ ਤਕਰੀਬਨ ਤਕਰੀਬਨ ਆਪਣੀ ਬੋਲੀ ਬੋਲਣੀ ਛੱਡ ਗਏ ਨੇ। ਇਸ ਬਦਲਦੀ ਹੋਈ ਤਸਵੀਰ ਦਾ ਇਕ ਸਬੂਤ ਇਹ ਵੀ ਹੈ ਕਿ ਕੁਝ ਸਾਲਾਂ ਤੋਂ ਦਿੱਲ਼ੀ ਵਿਚ ਪੰਜਾਬੀ ਨੂੰ ਘਟ ਬੋਲੀ ਜਾਣ ਵਾਲੀ ਬੋਲੀ ਦਾ ਦਰਜਾ ਦਿੱਤਾ ਗਿਆ ਹੈ। ਉਰਦੂ ਤੇ ਸਿੰਧੀ ਆਦਿ ਵਾਂਗ ਪੰਜਾਬੀ ਦੀ ਇਕ ਵੱਖਰੀ ਅਕਾਦਮੀ ਹੈ। ਜਿਹਡ਼ੇ ਪੰਜਾਬੀ ਬੋਲਦੇ ਨੇ, ਉਹਨਾਂ ਲਈ ਇਕ ਨਵਾਂ ਦਰਵਾਜ਼ਾ ਖਡ਼ਕਾਣ ਦੀ ਥਾਂ ਬਣ ਗਈ ਹੈ।

ਇਹ ਸਾਰੀ ਗੱਲ ਨੂੰ ਇਸ ਤਰੀਕੇ ਨਾਲ ਵੀ ਕਿਹਾ ਜਾ ਸਕਦਾ ਹੈ ਕਿ ਜਿਸ ਆਧਾਰ ਤੇ ਪੰਜਾਬੀ ਸੂਬਾ ਵੱਖਰਾ ਬਣਾਇਆ ਗਿਆ ਸੀ, ਉਸ ਸੋਚ ਦਾ ਅਸਰ ਹਾਲੇ ਵੀ ਚਲ ਰਿਹਾ ਹੈ। ਅਸਲੀਅਤ ਇਹ ਹੈ ਕਿ ਕੁਝ ਹੱਦ ਤੱਕ ਇਹ ਸਥਿਤੀ 1947 ਤੋਂ ਪਹਿਲਾਂ ਹੀ ਬਣ ਚੁੱਕੀ ਸੀ ਪਰ 1947 ਤੋਂ ਬਾਅਦ ਜ਼ਿਆਦਾ ਸਪਸ਼ਟ ਹੋ ਕੇ ਸਾਹਮਣੇ ਆਈ ਹੈ। ਇਸੇ ਕਰਕੇ ਮਿਸਾਲ ਲਈ ਚੰਡੀਗਡ਼੍ਹ, ਜਿਹਡ਼ੇ ਕਿ ਨਵੇਂ ਪੰਜਾਬ ਦੀ ਰਾਜਧਾਨੀ ਥਾਪੀ ਗਈ ਸੀ, ਬਾਰੇ ਝਗਡ਼ਾ ਪੈ ਗਿਆ। ਇਹ ਝਗਡ਼ਾ ਹਾਲੇ ਵੀ ਚੱਲ ਰਿਹਾ ਹੈ ਤੇ ਇਹ ਕਹਿਣਾ ਮੁਸ਼ਕਿਲ ਹੈ ਕਿ ਕਦੋਂ ਤੇ ਕਿਸ ਤਰ੍ਹਾਂ ਇਸ ਦਾ ਹੱਲ ਹੋਵੇਗਾ।

ਦੂਜੇ ਲਫ਼ਜ਼ਾਂ ਵਿਚ ਇਹ ਗੱਲ ਕਹੀ ਜਾ ਸਕਦੀ ਹੈ ਕਿ ਹੌਲੀ ਹੌਲੀ ਕਰਕੇ  ਪੰਜਾਬੀ ਸਿੱਖਾਂ ਦੀ ਜ਼ੁਬਾਨ ਬਣਦੀ ਚਲੀ ਗਈ ਹੈ। ਕੁਝ ਲੋਕ ਇਸ ਗੱਲ ਤੋਂ ਇਨਕਾਰੀ ਨੇ। ਇਹਨਾਂ ਲਈ ਬਦਲਦੇ ਹੋਏ ਹਾਲਾਤ ਨੇ ਇਸ ਤਰ੍ਹਾਂ ਦੀ ਸਥਿਤੀ ਪੈਦਾ ਕਰ ਦਿੱਤੀ ਹੈ ਕਿ ਕਾਫ਼ੀ ਸਾਰੇ ਉਹ ਲੋਕ ਜਿਹਡ਼ੇ ਪੰਜਾਬੀ ਬੋਲਦੇ ਨੇ ਉਹ ਪੰਜਾਬੀ ਨੂੰ ਅਪਨਾਉਣ ਲਈ ਪੂਰੇ ਤਿਆਰ ਨਹੀਂ ਰਹਿੰਦੇ। ਜਦੋਂ ਪੰਜਾਬੀ ਲਿਖਣ ਦੀ ਗੱਲ ਆਉਂਦੀ ਹੈ ਤਾਂ ਲਿਪੀ ਦਾ ਝਗਡ਼ਾ ਪੈ ਜਾਂਦਾ ਹੈ। ਗੁਰਮੁਖੀ ਲਿਪੀ ਨੂੰ ਸਿੱਖ ਹੀ ਜ਼ਿਆਦਾ ਅਪਨਾਉਂਦੇ ਨੇ ਤੇ ਦੂਜੇ ਲੋਕ ਨਹੀਂ।

ਜੋ ਹੁਣ ਤੱਕ ਕਿਹਾ ਗਿਆ ਉਹ ਹਿੰਦੁਸਤਾਨ ਬਾਰੇ ਹੈ ਪਰ ਪਾਕਿਸਤਾਨ ਦਾ ਜ਼ਿਕਰ ਨਾ ਕਰਨਾ ਗਲਤੀ ਹੋਵੇਗੀ। ਪੰਜਾਬੀ ਬੋਲਣ ਵਾਲੇ ਦੋ ਤਿਹਾਈ ਲੋਕ ਪਾਕਿਸਤਾਨ ਵਿਚ ਵੱਸਦੇ ਨੇ। ਤਕਰੀਬਨ ਇਕ ਤਿਹਾਈ ਹੀ ਹਿੰਦੁਸਤਾਨ ਵਿਚ ਆਏ ਸਨ। ਇਸ ਲਈ ਪਾਕਿਸਤਾਨ ਵਿਚ ਪੰਜਾਬੀ ਦਾ ਜ਼ਿਕਰ ਕਰਨਾ ਇੱਨਾ ਹੀ ਜਰੂਰੀ ਹੈ ਜਿੰਨ੍ਹਾਂ ਹਿੰਦੁਸਤਾਨ ਦੇ ਹੋਰ ਸੂਬਿਆਂ ਦਾ ਸਗੋਂ ਜਿਆਦਾ ਜਰੂਰੀ ਹੈ। ਅਸਲੀਅਤ ਇਹ ਹੈ ਕਿ ਹਿੰਦੁਸਤਾਨ ਦੀਆਂ ਕਈ ਸਾਰੀਆਂ ਬੋਲੀਆਂ ਧਰਮ ਦੇ ਨਾਲ ਜੁਡ਼ ਗਈਆਂ ਨੇ। ਮਿਸਾਲ ਲਈ ਪਾਕਿਸਤਾਨ ਵਿਚ ਦੋ ਤਿਹਾਈ ਲੋਕ ਪੰਜਾਬੀ ਬੋਲਦੇ ਨੇ। ਪਰ ਦਿਨੋ-ਦਿਨ ਉਥੇ ਹਾਲਾਤ ਬਦਲ ਰਹੇ ਨੇ ਤੇ ਪੰਜਾਬੀ ਵੀ ਉਰਦੂ ਬੋਲਣ ਲੱਗ ਪਏ ਨੇ। ਇਹਨਾਂ ਬਦਲਦੇ ਹੋਏ ਹਾਲਾਤ ਨੂੰ ਦੇਖਦੇ ਹੋਏ ਯੂਨੈਸਕੋ ਦੇ ਇਕ ਵਿਦਵਾਨ ਨੇ ਇਹ ਭਵਿਸ਼-ਬਾਣੀ ਕੀਤੀ ਹੈ ਕਿ 50 ਸਾਲਾਂ ਨੂੰ ਪੰਜਾਬੀ ਤਕਰੀਬਨ ਅਲੋਪ ਹੋ ਜਾਏਗੀ।

ਇਸ ਸਿਲਸਿਲੇ ਵਿਚ ਇਹ ਗੱਲ ਨਹੀਂ ਭੁਲੱਣੀ ਚਾਹੀਦੀ ਕਿ ਇਸ ਵੇਲੇ 9-10 ਕਰੌਡ਼ ਬੰਦੇ ਪੰਜਾਬੀ ਬੋਲਦੇ ਨੇ। ਕੀ ਇੰਨੇ ਕਰੋਡ਼ ਲੋਕਾਂ ਦੀ ਬੋਲੀ ਅੱਧੀ ਸਦੀ ਵਿਚ ਅਲੋਪ ਹੋ ਜਾਏਗੀ ? ਇਹ ਸਵਾਲ ਛੋਟਾ ਮੋਟਾ ਸਵਾਲ ਨਹੀਂ। ਇਸ ਬਾਰੇ ਹੋਰ ਸੋਚ ਵਿਚਾਰ ਕਰਨਾ ਜਰੂਰੀ ਹੈ।

II

ਇਸ ਸਾਰੇ ਮਸਲੇ ਨੂੰ ਸਮਝਣ ਲਈ ਸਾਨੂੰ ਕੁਝ ਸਦੀਆਂ ਪਿੱਛੇ ਜਾਣਾ ਪਵੇਗਾ। ਹੋਰ ਕਈ ਹਿੰਦੁਸਤਾਨੀ ਬੋਲੀਆਂ ਵਾਂਗ, ਪੰਜਾਬੀ ਵੀ ਤਕਰੀਬਨ 1000 ਸਾਲ ਪਹਿਲਾਂ ਆਪਣੇ ਹੁਣ ਵਾਲੇ ਰੂਪ ਵਿਚ ਨਿਖਰ ਕੇ ਸਾਹਮਣੇ ਆਈ। ਮੁਢਲੇ ਹਾਲਾਤ ਦਾ ਤਾਂ ਬਹੁਤਾ ਪਤਾ ਨਹੀਂ ਪਰ 13ਵੀਂ ਸਦੀ ਵਿਚ ਸ਼ੇਖ ਫ਼ਰੀਦ ਨੇ ਪੰਜਾਬੀ ਨੂੰ ਬਡ਼ੀ ਕਾਮਯਾਬੀ ਨਾਲ ਸਾਹਿਤਕ ਬੋਲੀ ਦੇ ਤੌਰ ਤੇ ਵਰਤਿਆ। ਇਸ ਬਾਰੇ ਕਾਫੀ ਕੁਝ ਲਿਖਿਆ ਗਿਆ ਹੈ ਤੇ ਜ਼ਿਆਦਾ ਕੁਝ ਕਹਿਣ ਦੀ ਲੋਡ਼ ਨਹੀਂ।

ਇਕੋ ਗੱਲ ਕਹਿਣ ਦੀ ਲੋਡ਼ ਹੈ ਕਿ ਲੋਕਾਂ ਦੀ ਬੋਲੀ ਵਰਤ ਕੇ ਸ਼ੇਖ ਫ਼ਰੀਦ ਨੇ ਕਾਫ਼ੀ ਸਾਰੇ ਲੋਕ ਇਸਲਾਮ ਦੇ ਹੱਕ ਵਿਚ ਮੋਹ ਲਏ। ਉਹਨਾਂ ਲੋਕਾਂ ਨੂੰ ਪਹਿਲੀ ਵਾਰ ਇਹ ਸਮਝ ਆਉਣ ਲੱਗ ਪਈ ਕਿ ਹਜ਼ਰਤ ਮੁਹੰਮਦ ਨੇ ਕੀ ਕਿਹਾ ਸੀ ਤੇ ਇਸਲਾਮ ਕੀ ਚੀਜ਼ ਹੈ। ਜਦ ਕਾਫੀ ਸਾਰੇ ਲੋਕਾਂ ਨੇ ਇਸਲਾਮ ਕਬੂਲ ਕਰ ਲਿਆ ਤਾਂ ਪੰਜਾਬ ਵਿਚ, ਸਗੋਂ ਉੱਤਰੀ ਭਾਰਤ ਵਿਚ, ਇਕ ਨਵੀਂ ਧਾਰਮਿਕ ਲਹਿਰ ਸ਼ੁਰੂ ਹੋ ਗਈ। ਥੋਡ਼ੀ ਦੇਰ ਬਾਅਦ ਹੀ ਜੋ ਹਿੰਦੁਸਤਾਨ ਦੇ ਕਈ ਸੂਬਿਆਂ ਵਿਚ ਵੀ ਹੋ ਰਿਹਾ ਸੀ, ਉਹ ਗੱਲ ਹੁਣ ਨਿੱਖਰ ਕੇ ਸਾਹਮਣੇ ਆ ਗਈ। ਇਸ ਸਾਰੀ ਸਮੱਸਿਆ ਨੂੰ ਭਗਤੀ ਲਹਿਰ ਕਹਿੰਦੇ ਨੇ। ਪੰਜਾਬ ਵਿਚ ਇਸ ਦਾ ਸਭ ਤੋਂ ਸਪਸ਼ਟ ਰੂਪ ਗੁਰੂ ਨਾਨਕ ਦੇਵ ਜੀ ਦੀ ਸ਼ਖਸੀਅਤ ਤੇ ਬਾਣੀ ਵਿਚ ਵੇਖਿਆ ਜਾ ਸਕਦਾ ਹੈ। ਦੂਜੇ ਲਫ਼ਜ਼ਾਂ ਵਿਚ, ਸ਼ੇਖ ਫ਼ਰੀਦ ਤੇ ਗੁਰੂ ਨਾਨਕ ਉਸੀ ਸੋਚ ਜਾ ਪ੍ਰਗਟਾਵਾ ਸਨ ਜੋ ਹਿੰਦੁਸਤਾਨ ਦੇ ਕਈ ਸੂਬਿਆਂ ਵਿਚ ਪਿਛਲੇ ਕਈ ਸੌ ਸਾਲਾਂ ਤੋਂ ਉੱਭਰ ਕੇ ਆ ਰਹੀ ਸੀ।

ਜਿਹਡ਼ੀ ਗੱਲ ਉਪਰ ਕਹੀ ਗਈ ਹੈ, ਇਸ ਦੇ ਵਿਚ ਕੋਈ ਨਵੀਂ ਜਾਂ ਉਪਰੀ ਗੱਲ ਨਹੀਂ। ਆਮ ਲੋਕੀਂ ਮੰਨਦੇ ਨੇ ਕਿ ਇਸਲਾਮ ਜਿਵੇਂ ਜਿਵੇਂ ਹਿੰਦੁਸਤਾਨ ਵਿਚ ਫੈਲਦਾ ਗਿਆ, ਨਾਲ ਨਾਲ ਹੀ ਸੂਫ਼ੀਵਾਦ ਵੀ ਅੱਗੇ ਆਉਂਦਾ ਗਿਆ। ਇਸਲਾਮ ਜਿੱਥੇ ਵੀ ਗਿਆ, ਲੋਕਾਂ ਦੀ ਬੋਲੀ ਵਿਚ ਉਹਦੇ ਬਾਰੇ ਸੂਫ਼ੀਆਂ ਤੇ ਹੋਰਾਂ ਨੇ ਕਾਫੀ ਕੁਝ ਲਿਖਿਆ। ਹਰ ਥਾਂ ਤੇ ਉਥੋਂ ਦੀ ਜ਼ਬਾਨ ਵਰਤੀ ਗਈ ਤੇ ਇਹੋ ਅਮਲ ਹੀ ਪੰਜਾਬ ਵਿਚ ਵੀ ਹੋਇਆ।

ਇਸ ਗੱਲ ਨੂੰ ਜ਼ਿਆਦਾ ਲੰਮਾ ਕਰਨ ਦੀ ਲੋਡ਼ ਨਹੀਂ ਕਿ ਅਗਲੀਆਂ 2-3 ਸਦੀਆਂ ਵਿਚ ਰਾਜਸੀ ਹਾਲਾਤ ਐਸੇ ਬਦਲੇ ਕਿ ਇਸਲਾਮ ਦੇ ਦੋ ਰੂਪ ਉਭਰ ਕੇ ਸਾਹਮਣੇ ਆ ਗਏ। ਇਕ ਸੀ ਸੂਫ਼ੀਵਾਦ ਜਿਸ ਨੂੰ ਕਾਫੀ ਲੋਕਾਂ ਨੇ ਸਵਾਕਾਰ ਕੀਤਾ ਤੇ ਦੂਜਾ ਸੀ ਇਸਲਾਮ ਦਾ ਸਰਕਾਰੀ ਰੂਪ ਜਿਸ ਨੂੰ ਉਸ ਵੇਲੇ ਦੇ ਹਾਕਮਾਂ ਨੇ ਅੱਗੇ ਵਧਾਇਆ ਤੇ ਵਧਣ ਵਿਚ ਮਦਦ ਕੀਤੀ।

ਇਸ ਸਾਰੇ ਚੱਕਰ ਵਿਚ ਸਿੱਖ ਮਤ ਦੀ ਉਸ ਵੇਲੇ ਦੇ ਹੁਕਮਰਾਨਾਂ ਨਾਲ ਟੱਕਰ ਹੋਣੀ ਸ਼ੁਰੂ ਹੋ ਗਈ। ਪਹਿਲਾਂ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਹੋਈ। ਕੁਝ ਚਿਰ ਬਾਅਦ ਗੁਰੂ ਤੇਗ ਬਹਾਦਰ ਜੀ ਦੀ। ਨਤੀਜਾ ਇਹ ਹੋਇਆ ਕਿ ਸਿੱਖ ਮਤ ਜਿਹਡ਼ਾ ਕਿ ਸੂਫ਼ੀਵਾਦ ਨਾਲ ਕਾਫੀ ਸਾਂਝ ਰੱਖਦਾ ਸੀ ਹੌਲੀ ਹੌਲੀ ਹੋਰ ਸ਼ਕਲ ਲੈਂਦਾ ਗਿਆ। ਇਸ ਦਾ ਸਭ ਤੋਂ ਸਪਸ਼ਟ ਰੂਪ 1799 ਵਿਚ ਖ਼ਾਲਸੇ ਦੀ ਸਾਜਨਾ ਸੀ।

ਮੁਕਦੀ ਗੱਲ ਇਹ ਹੈ ਕਿ ਇਸਲਾਮ ਦੇ ਦੋ ਰੂਪ ਸਨ। ਇਕ ਸੀ ਸੂਫ਼ੀਵਾਦ ਤੇ ਦੂਜਾ ਸੀ ਸਰਕਾਰੀ ਕਿਸਮ ਦਾ ਇਸਲਾਮ। ਦੂਜੇ ਰੂਪ ਦੀ ਹੌਲੇ ਹੌਲੇ ਕਰਕੇ ਟੱਕਰ ਜ਼ਿਆਦਾ ਤੇਜ਼ ਹੁੰਦੀ ਗਈ। ਜਦੋਂ ਤੱਕ ਅਸੀਂ 19ਵੀਂ ਸਦੀ ਦੇ ਆਰੰਭ ਵਿਚ ਪਹੁੰਚਦੇ ਹਾਂ ਤਾਂ ਇਹ ਟੱਕਰ ਆਪਣੀ ਸਿਖਰ ਤੇ ਪਹੁੰਚ ਚੁੱਕੀ ਸੀ। ਪਰ ਇਕ ਗੱਲ ਸਾਨੂੰ ਯਾਦ ਰੱਖਣੀ ਚਾਹੀਦੀ ਹੈ ਕਿ ਇਸ ਟੱਕਰ ਦਾ ਮਾਡ਼ਾ ਅਸਰ ਪੰਜਾਬੀ ਉਪਰ ਕੋਈ ਖਾਸ ਨਹੀਂ ਹੋਇਆ। ਸਗੋਂ ਜੇ ਵਾਰਿਸ ਦੀ ਹੀਰ ਵਿਚੋਂ ਇਕ ਗੱਲ ਸਪਸ਼ਟ ਹੋ ਕੇ ਉੱਭਰਦੀ ਹੈ ਤਾਂ ਉਹ ਇਹ ਹੈ ਕਿ ਜਦੋਂ ਅਫ਼ਗਾਨੀ ਹਮਲੇ ਪੰਜਾਬ ਉਪਰ ਵਾਰੋ ਵਾਰ ਹੋ ਰਹੇ ਸਨ, ਸਿਖ ਤੇ ਮੁਸਲਮਾਨ ਪਿੰਡਾਂ ਵਿਚ ਨਾਲ ਨਾਲ ਰਹਿੰਦੇ ਸਨ ਤੇ ਸਮਾਜਿਕ ਭਾਈਚਾਰਾ ਬਿਲਕੁਲ ਠੀਕ ਤਰ੍ਹਾਂ ਚਲ ਰਿਹਾ ਸੀ। ਕੁਝ ਦਹਾਕਿਆਂ ਬਾਅਦ ਹੀ ਰਣਜੀਤ ਸਿੰਘ ਨੇ ਆਪਣਾ ਰਾਜ ਕਾਇਮ ਕੀਤਾ ਤੇ ਉਹ ਭਾਈਚਾਰਾ ਅੱਗੇ ਨਾਲੋਂ ਵੀ ਜ਼ਿਆਦਾ ਮਜ਼ਬੂਤ ਹੋ ਗਿਆ।

ਜੇ ਉਸ ਵੇਲੇ ਦੇ ਪੰਜਾਬੀ ਸਾਹਿਤ ਉਤੇ ਸਮੁਚੀ ਝਾਤ ਮਾਰੀ ਜਾਵੇ ਤਾਂ 17-18 ਵੀਂ ਸਦੀ ਵਿਚ ਪੰਜਾਬੀ ਸਾਹਿਤ ਆਪਣੇ ਜੋਬਨ ਵਿਚ ਸੀ। ਹਾਲਾਤ ਬਦਲੇ ਪਰ ਉਹ 19ਵੀਂ ਸਦੀ ਵਿਚ ਆ ਕੇ ਬਦਲੇ ਜਦੋਂ ਅੰਗ੍ਰੇਜ਼ਾਂ ਨੇ ਹੌਲੀ ਹੌਲੀ ਕਰਕੇ ਆਪਣਾ ਦਬਦਬਾ ਕਾਇਮ ਕਰਨਾ ਸ਼ੁਰੂ ਕੀਤਾ।

19ਵੀਂ ਸਦੀ ਦੇ ਪਹਿਲੇ ਅੱਧ ਵਿਚ ਪੰਜਾਬ ਵਿਚ ਰਾਜ ਰਣਜੀਤ ਸਿੰਘ ਦਾ ਸੀ। ਉਸ ਵੇਲੇ ਪੰਜਾਬੀ ਦੀ ਕੀ ਥਾਂ ਸੀ ?  ਇਸ ਸਵਾਲ ਦਾ ਜਵਾਬ ਬਡ਼ਾ ਸਿੱਧਾ ਹੈ। ਜੋ ਭਾਈਚਾਰਾ ਮੁਗਲਾਂ ਵੇਲੇ ਲਾਗੂ ਹੋਇਆ ਸੀ ਉਹੋ ਹੀ ਚਲਦਾ ਰਿਹਾ, ਸਗੋਂ ਹੋਰ ਮਜਬੂਤ ਹੋਇਆ। ਦਫ਼ਤਰੀ ਕੰਮ ਫ਼ਾਰਸੀ ਵਿਚ ਹੁੰਦਾ ਸੀ ਤੇ ਬਾਕੀ ਗੱਲਬਾਤ ਪੰਜਾਬੀ ਵਿਚ। ਇਸ ਗੱਲ ਬਾਰੇ ਜ਼ਿਆਦਾ ਕਹਿਣ ਦੀ ਲੋਡ਼ੀ ਨਹੀਂ ਸਿਵਾਏ ਇਹ ਕਹਿਣ ਦੇ ਕਿ ਜਿਹੋ ਜਿਹੇ ਉਸ ਵੇਲੇ ਦੇ ਹਾਲਾਤ ਸਨ ਫ਼ਾਰਸੀ ਦੀ ਥਾਂ ਪੰਜਾਬੀ ਲਾਗੂ ਕਰਨਾ ਨਵੇਂ ਕਿਸਮ ਦਾ ਉਪਰਾਲਾ ਮੰਗਦਾ ਸੀ। ਉਹ ਉਦਮ ਰਣਜੀਤ ਸਿੰਘ ਦੀ ਸਰਕਾਰ ਨਾ ਕਰ ਸਕਦੀ ਸੀ ਨਾ ਉਸ ਵਲੋਂ ਹੋਇਆ।

ਪੰਜਾਬੀ ਸਾਹਿਤ ਦੀ ਉਸ ਵੇਲੇ ਕੀ ਸਮੱਸਿਆ ਸੀ ? ਇਸ ਦਾ ਜਵਾਬ ਸਾਫ ਹੈ ਕਿ ਕੋਈ ਖਾਸ ਗੱਲ ਚੰਗੀ ਜਾਂ ਮਾਡ਼ੀ ਨਹੀਂ ਹੋਈ। ਉਸ ਵੇਲੇ ਦਾ ਮੁਖ ਸ਼ਾਇਰ ਹਾਸ਼ਮ ਸੀ। ਕਾਦਰ ਯਾਰ ਨੇ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਉਸ ਬਾਰੇ ਜੋ ਲਿਖਿਆ, ਉਹ ਮੌਕੇ ਮੁਤਾਬਕ ਸੀ ਤੇ ਉਸਦੀ ਕਾਫੀ ਚਰਚਾ ਹੋਈ। ਇਸ ਸਾਰੀ ਗੱਲ ਨੂੰ ਇਵੇਂ ਕਿਹਾ ਜਾ ਸਕਦਾ ਹੈ ਕਿ ਹਿੰਦੁਸਤਾਨ ਦੀਆਂ ਹੋਰ ਬੋਲੀਆਂ ਵਾਂਗ ਪੰਜਾਬੀ ਵਿਚ ਵਾਰਤਾ ਪ੍ਰਚਲਤ ਨਹੀਂ ਸੀ ਹੋਈ। ਇਹ ਅੰਗਰੇਜ਼ਾਂ ਦੇ ਅਸਰ ਨਾਲ ਸ਼ੁਰੂ ਹੋਈ ਤੇ ਇਹ ਅਮਲ ਰਣਜੀਤ ਸਿਂਘ ਦੇ ਰਾਜ ਤੋਂ 15-20 ਸਾਲ ਬਾਅਦ ਹੋਇਆ। ਇਹ ਸਾਰਾ ਕੁਝ ਪੰਜਾਬੀ ਦੇ ਹਰ ਪਡ਼੍ਹਨ ਵਾਲੇ ਨੂੰ ਪਤਾ ਹੈ। ਜਿਹਡ਼ੀ ਗੱਲ ਯਾਦ ਰੱਖਣ ਵਾਲੀ ਹੈ ਉਹ ਇਹ ਹੈ ਕਿ 1857 ਦੇ ਗ਼ਦਰ ਤੋਂ ਪਹਿਲਾਂ ਹੀ ਅੰਗਰੇਜ਼ਾਂ ਨੇ ਇਹ ਫੈਸਲਾ ਕਰ ਲਿਆ ਸੀ ਕਿ ਪੰਜਾਬ ਵਿਚ ਫ਼ਾਰਸੀ ਦੀ ਲੋਡ਼ ਨਹੀਂ ਸੀ ਤੇ ਸਰਕਾਰੀ ਜ਼ੁਬਾਨ ਹੁਣ ਉਰਦੂ ਹੋਵੇਗੀ। ਇਸ ਫੈਸਲੇ ਬਾਰੇ ਗੌਰਮਿੰਟ ਕਾਲਜ ਲਾਹੌਰ ਦੇ ਡਾ. ਕਾਮਰਾਨ ਨੇ ਬਡ਼ੇ ਸਪਸ਼ਟ ਰੂਪ ਵਿਚ ਲਿਖਿਆ ਹੈ ਤੇ ਦਿਲਚਸਪੀ ਰੱਖਣ ਵਾਲੇ ਉਸਦਾ ਲੇਖ (Punjab, Punjabi and the question of Displaced Identity, 2007 ਵਿਚ, Journal of Punjab Studies, Vol XIV, No. I ) ਵਿਚ ਛਪਿਆ ਹੈ, ਪਡ਼੍ਹ ਸਕਦੇ ਨੇ।

III

ਫੇਰ ਵੀ ਜਿਹਡ਼ੀ ਗੱਲ ਚੇਤੇ ਰੱਖਣ ਵਾਲੀ ਹੈ ਉਹ ਇਹ ਹੈ ਕਿ ਅੰਗਰੇਜ਼ਾਂ ਦੀ ਰਾਜਨੀਤੀ ਮੁਤਾਬਿਕ ਹਰ ਧਾਰਮਿਕ ਗੁਟ ਸੁਚੇਤ ਤੇ ਤਕਰੀਬਨ ਅੱਡਰਾ ਹੋ ਗਿਆ। ਇਹ ਅਮਲ 20-25 ਸਾਲ ਚਲਦਾ ਰਿਹਾ ਤੇ 19ਵੀਂ ਸਦੀ ਦੇ ਅਖੀਰ ਤੱਕ ਧਰਮਾਂ ਦੀਆਂ ਵੰਡੀਆਂ ਸਪਸ਼ਟ ਤੌਰ ਤੇ ਪੈ ਚੁਕੀਆਂ ਸਨ। ਇਹ ਕਹਿਣਾ ਕਿ ਇਹ ਵੰਡੀਆਂ ਵਕਤ ਨਾਲ ਪੱਕੀਆਂ ਹੋ ਗਈਆਂ ਤੇ ਹਟਣ ਦਾ ਨਾਂ ਨਹੀਂ ਲੈਂਦੀਆਂ, ਕੋਈ ਨਵੀਂ ਗੱਲ ਨਹੀਂ ਹੋਵੇਗੀ, ਜੇਕਰ ਇਹ ਕਿਹਾ ਜਾਵੇ ਕਿ ਜੋ ਕੁਝ 1947 ਵਿਚ ਹੋਇਆ, ਤੇ ਬਾਅਦ ਵਿਚ ਇਥੋਂ ਦੇ ਪੰਜਾਬ ਵਿਚ 1966 ਵਿਚ ਵੀ, ਉਹ ਇਕ ਤਰੀਕੇ ਨਾਲ ਹੋਣਾ ਹੀ ਸੀ ਤੇ ਹੋ ਕੇ ਰਿਹਾ।

ਕੀ ਇਹ ਅਮਲ ਰੁਕ ਸਕਦਾ ਹੈ ? ਇਸ ਸਵਾਲ ਦਾ ਜਵਾਬ ਸਾਹਿਤਕ ਨਹੀਂ, ਰਾਜਨੀਤਿਕ ਹੈ। ਇਸ ਵੇਲੇ ਇਹ ਲੱਗਦਾ ਹੈ ਕਿ ਇਹ ਅਮਲ ਰੁਕ ਨਹੀਂ ਸੀ ਸਕਦਾ, ਪਰ ਇਹ ਇਸੀ ਤਰ੍ਹਾਂ ਚਲਦਾ ਰਹੇਗਾ, ਵੀ ਗਲਤ ਹੋਵੇਗਾ। ਅਗਲੀ ਅੱਧੀ ਸਦੀ ਵਿਚ ਕੋਈ ਨੀ ਕੋਈ ਤਬਦੀਲੀ ਜ਼ਰੂਰ ਆਵੇਗੀ। ਤਬਦੀਲੀ ਜਿਹਡ਼ੀ ਵੀ ਆਵੇਗੀ ਉਹ ਇਸੇ ਪਾਸੇ ਹੋਵੇਗੀ ਕਿ ਅਖੀਰ ਵਿਚ ਆਪਸ ਦੇ ਵਖੇਵੇ ਘਟਣੇ ਚਾਹੀਦੇ ਨੇ ਤੇ ਵੱਖੋ ਵੱਖਰੇ ਧਰਮ ਇਕ ਦੂਜੇ ਦੇ ਨੇਡ਼ੇ ਆਣੇ ਚਾਹੀਦੇ ਨੇ। ਜੇ ਕੋਈ ਬੰਦਾ ਇਸ ਗੱਲ ਨੂੰ ਗਲਤ ਸਮਝਦਾ ਹੈ ਤਾਂ ਉਸ ਨੂੰ ਇਹ ਗੱਲ ਚੇਤੇ ਰੱਖਣੀ ਚਾਹੀਦੀ ਹੈ ਕਿ ਰਾਜਨੀਤੀ ਦੇ ਹਾਲਾਤ ਕਦੋਂ ਇਕੋ ਜਿਹੇ ਨਹੀਂ ਰਹਿੰਦੇ, ਜ਼ਰੂਰ ਬਦਲਦੇ ਰਹਿੰਦੇ ਨੇ। ਕਿਸ ਪ੍ਰਕਾਰ ਨਾਲ ਬਦਲਦੇ ਨੇ ਇਹ ਵੱਖਰੀ ਗੱਲ ਹੈ। ਇਸਲਾਮ ਵਿਚ ਵੀ ਤਬਦੀਲੀ ਦੀ ਬਡ਼ੀ ਲੋਡ਼ ਹੈ। ਪਿਛਲੇ 60 ਸਾਲਾਂ ਵਿਚ ਹਿੰਦੂ ਸਿੱਖ ਵਖੇਵੇ ਘਟੇ ਨਹੀਂ। ਇਕ ਲਿਹਾਜ਼ ਨਾਲ ਵਧੇ ਹੀ ਨੇ ਪਰ ਅਲੌਪ ਨਹੀਂ ਹੋਏ। ਇਸ ਦਾ ਕਾਰਨ ਕੀ ਹੈ ? ਇਸ ਸਵਾਲ ਦਾ ਜਵਾਬ ਲੱਭਣਾ ਜ਼ਰੂਰੀ ਹੈ ਇਹ ਜਵਾਬ ਕਾਫੀ ਹੱਦ ਤੱਕ ਉਦੋਂ ਹੀ ਮਿਲੇਗਾ ਜਦੋਂ ਪਾਕਿਸਤਾਨ ਤੇ ਬੰਗਲਾਦੇਸ਼ ਨਾਲ ਰਾਜਸੀ ਹਾਲਾਤ ਠੀਕ ਹੋਣਗੇ। ਇਸ ਵੇਲੇ ਇਹਨਾਂ ਦੇਸ਼ਾਂ ਨਾਲ ਸਿਆਸੀ ਟੱਕਰ ਹੈ। ਪਾਕਿਸਤਾਨ ਨਾਲ ਕਈ ਵਾਰੀ ਲਡ਼ਾਈ ਹੋ ਚੁੱਕੀ ਹੈ। ਇਕ ਦੂਜੇ ਨੂੰ ਐਟਮ ਬੰਬ  ਦੀ ਧਮਕੀ ਵੀ ਦਿੱਤੀ ਜਾਂਦੀ ਹੈ। ਇਕ ਲਿਹਾਜ਼ ਨਾਲ ਟੱਕਰ ਦੀ ਸਥਿਤੀ ਉਹੋ ਹੀ ਹੈ ਜਿਹਡ਼ੀ ਕਈ ਸੌ ਸਾਲ ਪਹਿਲਾਂ ਸੀ।

ਹਿੰਦੁਸਤਾਨ ਵਿਚ ਇਸਲਾਮ ਫੈਲਿਆ ਪਰ 25 ਫੀਸਦੀ ਤੋਂ ਜ਼ਿਆਦਾ ਲੋਕ ਨਾਲ ਨਹੀਂ ਲੈ ਸਕਿਆ। 1947 ਦੀ ਵੰਡ ਇਸ ਚੱਕਰ ਵਿਚ ਆਪਣੀ ਥਾਂ ਰੱਖਦੀ ਹੈ। ਜੇ ਗੌਰ ਨਾਲ ਵੇਖਿਆ ਜਾਵੇ ਤਾਂ ਦੇਸ਼ ਦੀ ਵੰਡੀ ਪਾਉਣੀ ਹਿੰਦੁਸਤਾਨੀ ਇਸਲਾਮ ਵਲੋਂ ਇਹ ਕਹਿਣਾ ਸੀ ਕਿ ਇਸਲਾਮ ਇਸ ਤੋਂ ਜ਼ਿਆਦਾ ਨਹੀਂ ਵੱਧ ਸਕਿਆ, ਇਸ ਲਈ ਇਕ ਨਵਾਂ ਤਜਰਬਾ ਕੀਤਾ ਜਾਂਦਾ ਹੈ। ਇਹ ਤਜਰਬਾ ਸੀ ਦੇਸ਼ ਨੂੰ ਵੰਡਣਾ। ਇਸ ਲਈ ਸਵਾਲ ਇਹ ਪੈਦਾ ਹੁੰਦਾ ਹੈ ਕਿ ਇਹ ਵੰਡ ਕਾਮਯਾਬ ਰਹੀ ਹੈ ਜਾਂ ਨਹੀਂ। ਇਸ ਸਵਾਲ ਦਾ ਜਵਾਬ ਤਕਰੀਬਨ ਤਕਰੀਬਨ ਇਹ ਹੈ ਕਿ ਇਹ ਵੰਡ ਕਾਮਯਾਬ ਨਹੀਂ ਰਹੀ। ਸਗੋਂ ਇਸ ਨੇ ਨੁਕਸਾਨ ਹੀ ਕੀਤਾ ਹੈ।

ਪਰ ਕੀ ਇਸ ਗੱਲ ਨੂੰ ਸਾਰੇ ਲੋਕ ਮੰਨਣ ਨੂੰ ਤਿਆਰ ਨੇ ? ਜਵਾਬ ਸਾਫ ਹੈ ਤੇ ਉਹ ਇਹ ਹੈ। ਇਸ ਗ਼ਲਤੀ ਨੂੰ 60 ਸਾਲ ਹੋ ਚੁੱਕੇ ਹਨ ਪਰ ਪਾਕਿਸਤਾਨ ਹੁਣ ਤੱਕ ਹਾਲੀ ਵੀ ਇਹ ਨਹੀਂ ਮੰਨਿਆ ਕਿ ਇਸ ਵੰਡ ਦਾ ਕੋਈ ਖਾਸ ਫਾਇਦਾ ਨਹੀਂ ਹੋਇਆ। ਪਰ ਅਗਲੀ ਅੱਧੀ ਸਦੀ ਵਿਚ ਇਹ ਸੋਚ ਬਦਲ ਸਕਦੀ ਹੈ। ਹਿੰਦੁਸਤਾਨ ਦੀ ਸੋਚ ਵੀ ਬਦਲੇਗੀ ਇਸ ਵੇਲੇ ਕੁਝ ਲੋਕ ਐਸੇ ਨੇ ਜਿਹਡ਼ੇ ਇਸਲਾਮ ਨੂੰ ਦੁਤਕਾਰਦੇ ਨੇ। ਇਹ ਕੰਮ ਬਹੁਤੀ ਦੇਰ ਨਹੀਂ ਚਲ ਸਕਦਾ। ਕੁਝ ਸਾਲਾਂ ਵਿਚ ਹਾਲਾਤ ਬਦਲਣੇ ਸ਼ੁਰੂ ਹੋਣਗੇ ਤੇ ਉਦੋਂ ਤੱਕ ਅਸੀਂ ਇਸ ਸਦੀ ਦੇ ਅੱਧ ਤੱਕ ਪਹੁੰਚ ਜਾਵਾਂਗੇ। ਉਸ ਤੋਂ ਅਗਲੀ ਅੱਧੀ ਸਦੀ ਵਿਚ ਇਕ ਦੂਜੇ ਦੀ ਗੱਲ ਸਮਝਣਾ ਪਹਿਲਾਂ ਨਾਲੋਂ ਸੌਖਾ ਹੋ ਜਾਵੇਗਾ।

ਇਹ ਕਹਿਣਾ ਕਿ ਪੁਰਾਣੀ ਸੋਚ ਬਦਲ ਜਾਵੇਗੀ ਤੇ ਹਾਲਾਤ ਸੌਖੇ ਹੋ ਜਾਣਗੇ ਪੂਰਾ ਠੀਕ ਨਹੀਂ ਹੋਵੇਗਾ। ਉਹ ਸੋਚ ਵੀ ਨਾਲ ਨਾਲ ਚਲਦੀ ਰਹੇਗੀ ਪਰ ਹੌਲੇ ਹੌਲੇ ਵਕਤ ਨਾਲ ਕਮਜ਼ੋਰ ਹੁੰਦੀ ਜਾਵੇਗੀ। ਉਮੀਦ ਹੈ ਕਿ ਇਸ ਸਦੀ ਦੇ ਅੰਤ ਤਕ ਹਾਲਾਤ ਇਨੇ ਬਦਲ ਜਾਣਗੇ ਕਿ ਇਕ ਦੂਜੇ ਦੀ ਗੱਲ ਸਮਝਣਾ ਇਨ੍ਹਾਂ ਔਖਾ ਨਹੀਂ ਰਹੇਗਾ। ਕਈ ਲੋਕ ਸੋਚਦੇ ਨੇ ਕਿ ਹਾਲਾਤ ਇਨੇ ਉਮੀਦਵਾਨ ਨਹੀਂ, ਉਹ ਠੀਕ ਵੀ ਨੇ ਤੇ ਗਲਤ ਵੀ। ਮੈਨੂੰ ਜਾਪਦਾ ਹੈ ਕਿ ਆਸਵੰਦ ਹੋਣਾ ਬਿਹਤਰ ਹੈ। ਇਕ ਵਾਰੀ ਅਮਰੀਕਾ ਕਮਜ਼ੋਰ ਹੋਇਆ (ਜਿਹਡ਼ਾ ਕਿ ਨਜ਼ਰ ਆ ਰਿਹਾ ਹੈ) ਤਾਂ ਹਾਲਾਤ ਛੇਤੀ ਬਦਲ ਸਕਦੇ ਨੇ।

ਕੀ ਇਹ ਸਭ ਕੁਝ ਹੋ ਜਾਵੇਗਾ ? ਇਸ ਗੱਲ ਦਾ ਜਵਾਬ ਦੇਣਾ ਸੌਖਾ ਨਹੀਂ। ਇਸ ਸੋਚ ਨੂੰ ਬਦਲਦੇ ਇਕ ਸਦੀ ਲੱਗੇ ਜਾਂ ਜ਼ਿਆਦਾ ਲੱਗੇ ਇਹ ਕਹਿਣਾ ਮੁਸ਼ਕਲ ਹੈ। ਇਹ ਸਾਰੀ ਗੱਲ ਨੂੰ ਇਸ ਤਰੀਕੇ ਨਾਲ ਵੀ ਕਿਹਾ ਜਾ ਸਕਦਾ ਹੈ ਕਿ ਇਸਲਾਮ ਦੀ ਸੋਚ ਵੀ ਬਦਲੇਗੀ ਤੇ ਹਿੰਦੁਸਤਾਨ ਦੀ ਵੀ। ਜਿਨ੍ਹਾਂ ਚਿਰ ਦੋਹਾਂ ਦੀ ਸੋਚ ਥੋਡ਼੍ਹੀ ਥੋਡ਼੍ਹੀ ਨਹੀਂ ਬਦਲਦੀ, ਰੇਡ਼ਕੇ ਪੈਂਦੇ ਹੀ ਰਹਿਣਗੇ।

ਹਿੰਦੁਸਤਾਨ ਦੇ ਨੇਤਾ ਇਹ ਗੱਲ ਮੰਨਣ ਨੂੰ ਤਿਆਰ ਨਹੀਂ ਕਿ ਇਸਲਾਮ ਦੀ ਸੋਚ ਬਦਲੇਗੀ। ਉਹਨਾਂ ਦਾ ਇਹ ਸੋਚਣਾ ਬੇ-ਬੁਨਿਯਾਦ ਨਹੀਂ। ਕਾਰਨ ਇਹ ਹੈ ਕਿ ਇਸ ਸੋਚ ਨੂੰ ਬਦਲਣ ਵਾਸਤੇ ਸਿਰਫ ਪਾਕਿਸਤਾਨ ਤੇ ਬੰਗਲਾਦੇਸ਼ ਵਿਚ ਤਬਦੀਲੀ ਆਉਣੀ ਜ਼ਰੂਰੀ ਨਹੀਂ, ਕਾਫੀ ਸਾਰੇ ਹੋਰ ਮੁਸਲਮਾਨ ਦੇਸ਼ਾਂ ਵਿਚ ਵੀ ਲਿਆਉਣੀ ਪਵੇਗੀ। ਤਕਰੀਬਨ 50 ਦੇਸ਼ ਇਹੋ ਜਿਹੇ ਨੇ ਜਿਹਨਾਂ ਵਿਚ ਇਸਲਾਮ ਦੀ ਥਾਂ ਮਜ਼ਬੂਤ ਹੈ। ਇਹ ਸੋਚਣਾ ਕਿ ਦੱਖਣੀ ਏਸ਼ੀਆ ਦੇ ਦੇਸ਼ਾਂ ਵਿਚ ਤਾਂ ਬਦਲੀ ਹੋਵੇਗੀ ਪਰ ਬਾਕੀ ਮੁਸਲਮਾਨ ਦੇਸ਼ ਉਸੇ ਤਰ੍ਹਾਂ ਚਲਦੇ ਰਹਿਣਗੇ ਠੀਕ ਨਹੀਂ ਹੋਵੇਗਾ। ਜਦੋਂ ਬਦਲੀ ਆਏਗੀ ਤਾ ਸਾਰੇ ਦੇਸ਼ਾਂ ਵਿਚ ਆਏਗੀ। ਇਸੇ ਲਈ ਅੱਧੀ ਸਦੀ ਜਾਂ ਪੂਰੀ ਸਦੀ ਦੀ ਹੱਦ ਮੁਕੱਰਰ ਕਰਨੀ ਠੀਰ ਨਹੀਂ ਲਗਦਾ। ਇਸ ਗੱਲ ਨੂੰ ਜ਼ਿਆਦਾ ਵਕਤ ਵੀ ਲੱਗ ਸਕਦਾ ਹੈ।

ਇਸ ਵੇਲੇ ਜੋ ਕੁਝ ਹੋ ਰਿਹਾ ਹੈ ਉਹਦੇ ਵਿਚ ਅਮਰੀਕਾ ਦਾ ਕਰਤੱਵ ਸਿਆਣਪ ਵਾਲਾ ਨਹੀਂ। ਇਸਲਾਮੀ ਦੇਸ਼ ਅਮਰੀਕਾ ਨੂੰ ਆਪਣਾ ਦੁਸ਼ਮਣ ਸਮਝਦੇ ਨੇ। ਇਹ ਸੋਚ ਗਲਤ ਜਾਂ ਬੇ-ਬੁਨਿਆਦ ਵੀ ਨਹੀਂ। ਮੋਟੀ ਗੱਲ ਇਹ ਹੈ ਕਿ ਇਸਲਾਮੀ ਦੇਸ਼ਾਂ ਵਿਚ ਤਬਦੀਲੀ ਆਏਗੀ। ਉਹਨਾਂ ਦੇ ਅੰਦਰ ਵੀ ਆਏਗੀ ਬਾਹਰੋਂ ਵੀ ਆਏਗੀ। ਇਹਨਾਂ ਦੋਵਾਂ ਦੇਸ਼ਾਂ ਵਿਚ ਜੋ ਕੁਝ ਵੀ ਹੋ ਰਿਹਾ ਹੈ ਉਹ ਸਮਝਣ ਦੀ ਲੋਡ਼ ਹੈ। ਕਦੋਂ ਤੇ ਕਿਵੇਂ ਇਹ ਸਭ ਕੁਝ ਬਦਲੇਗਾ ਕਹਿਣਾ ਮੁਸ਼ਕਲ ਹੈ ਪਰ ਬਦਲੇਗਾ ਜ਼ਰੂਰ। ਉਸ ਦੇ ਬਿਨਾਂ ਹੋਰ ਕੋਈ ਚਾਰਾ ਹੈ ਹੀ ਨਹੀਂ। ਬਹੁਤੀਆਂ ਗੱਲਾਂ ਜਿਹਡ਼ੀਆਂ ਜੋ ਉਪਰ ਕਹੀਆਂ ਗਈਆਂ ਨੇ, ਉਹ ਸਿਆਸੀ ਨੇ। ਉਹਨਾਂ ਵਿਚ ਸਾਹਿਤਕ ਅੰਸ਼ ਬਡ਼ਾ ਥੋਡ਼੍ਹਾ ਹੈ। ਅਸਲੀਅਤ ਇਹ ਹੈ ਕਿ ਖਾਸ ਕਿਸਮ ਦੇ ਇਤਿਹਾਸਕ ਹਾਲਾਤ ਕਰਕੇ ਪੰਜਾਬੀ ਇਕ ਤਰੀਕੇ ਨਾਲ ਇਸਲਾਮ ਤੇ ਦੂਜੇ ਧਰਮਾਂ ਦੀ ਟੱਕਰ ਵਿਚ ਫਸ ਗਈ ਹੈ। ਇਸ ਹੱਦ ਤੱਕ ਇਹ ਗੱਲ ਵਧ ਗਈ ਹੈ ਕਿ ਕੋਈ ਇਹ ਕਹਿ ਸਕਦਾ ਹੈ ਜਿਵੇਂ ਉਪਰ ਕਿਹਾ ਗਿਆ ਹੈ ਕਿ ਅੱਧੀ ਸਦੀ ਵਿਚ ਪੰਜਾਬੀ ਖਤਮ ਹੀ ਹੋ ਜਾਏਗੀ ਇਸ ਕਥਨ ਤੋਂ ਇਹ ਗੱਲ ਨਿੱਕਲਦੀ ਹੈ। ਉਹ ਇਹ ਕਿ ਜਿਹਡ਼ੇ ਲੋਕ ਪੰਜਾਬੀ ਦਾ ਦਰਦ ਰੱਖਦੇ ਨੇ ਉਹਨਾਂ ਨੂੰ ਇਸ ਰਾਜਨੀਤੀ ਦੀ ਸਮਝ ਹੋਣੀ ਚਾਹੀਦੀ ਹੈ ਤਾਂ ਕਿ ਆਪਣੀ ਸੋਚ ਨੂੰ ਠੀਕ ਪਾਸੇ ਮੋਡ਼ ਸਕਣ।

IV

ਇਹ ਕਹਿਣਾ ਕਿ ਪੰਜਾਬੀ ਦੇ ਭਵਿੱਖ ਨੂੰ ਖਤਰਾ ਹੈ ਬਿਲਕੁਲ ਗਲਤ ਨਹੀਂ। ਪੰਜਾਬੀ ਨੂੰ ਖਤਰਾ ਹੈ ਤੇ ਇਹਦੇ ਦਰਦੀਆਂ ਨੂੰ ਇਹ ਗੱਲ ਸੋਚ ਕੇ ਚੱਲਣਾ ਚਾਹੀਦਾ ਹੈ ਕਿ ਇਸ ਖਤਰੇ ਨੂੰ ਕਿਵੇਂ ਟਾਲਿਆ ਜਾਵੇ ਤੇ ਐਸੇ ਹਾਲਾਤ ਪੈਦਾ ਕੀਤੇ ਜਾਣ ਕਿ ਪੰਜਾਬੀ ਖਤਮ ਹੋਣ ਦੀ ਬਜ਼ਾਏ ਜਿੰਦਾ ਰਹੇ, ਸਗੋਂ ਨਵੀਂ ਕਿਸਮ ਦੀ ਤਾਕਤ ਨਾਲ ਜਿੰਦਾ ਰਹੇ। ਇਸ ਸਿਲਸਿਲੇ ਵਿਚ ਪੰਜਾਬ ਤੋਂ ਬਾਹਰ ਦੇ ਪੰਜਾਬੀ ਬੋਲਣ ਵਾਲੇ ਲੋਕਾਂ ਦੀ ਖਾਸ ਜਿੰਮੇਵਾਰੀ ਬਣਦੀ ਹੈ।

ਉਹਨਾਂ ਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਜੇਕਰ ਹੁਣ ਵਾਲੀ ਸਥਿਤੀ ਕਾਇਮ ਰਹੀ ਤੇ ਪੰਜਾਬੀ ਉਪਰ ਇਹ ਠੱਪਾ ਕਿ ਇਹ ਸਿੱਖਾਂ ਦੀ ਬੋਲੀ ਹੈ, ਹੋਰ ਪੱਕਾ ਹੋ ਜਾਵੇਗਾ। ਇਹ ਠੱਪਾ ਇਸ ਵੇਲੇ ਪੰਜਾਬੀ ਉਪਰ ਲੱਗਦਾ ਹੈ ਤੇ ਇਹ ਕਹਿਣਾ ਕਿ ਇਸ ਗੱਲ ਵਿਚ ਸਚਾਈ ਨਹੀਂ ਠੀਕ ਨਹੀਂ ਹੋਵੇਗਾ। ਪੰਜਾਬੀ ਸਿੱਖਾਂ ਦੀ ਬੋਲੀ ਬਣ ਚੁੱਕੀ ਹੈ। ਸਵਾਲ ਹੁਣ ਇਹ ਹੈ ਕਿ ਇਸ ਸਥਿਤੀ ਨੂੰ ਕਿਸ ਤਰ੍ਹਾਂ ਬਦਲਿਆ ਜਾਵੇ।

ਜਿਸ ਤਰ੍ਹਾਂ ਉਪਰ ਕਿਹਾ ਗਿਆ ਹੈ ਹੁਣ ਹਾਲਾਤ ਨੂੰ ਬਦਲਣਾ ਉਹਨਾਂ ਲੋਕਾਂ ਦੀ ਜਿੰਮੇਵਾਰੀ ਹੈ ਜਿਹਡ਼ੇ ਪੰਜਾਬੀ ਦਾ ਦਰਦ ਰੱਖਦੇ ਨੇ। ਇਸ ਸਵਾਲ ਦਾ ਜਵਾਬ ਦੋ ਹਿੱਸਿਆਂ ਵਿਚ ਹੈ। ਪਹਿਲਾ ਹਿੱਸਾ ਇਹ ਕਿ ਜੋ ਕੁਝ ਪੰਜਾਬ ਵਿਚ ਹੋ ਰਿਹਾ ਹੈ ਉਸ ਦੀ ਚੀਰ ਫਾਡ਼ ਕਰਨੀ ਤੇ ਸਮਝਣਾ ਜ਼ਰੂਰੀ ਹੈ। ਦੂਜਾ ਹਿੱਸਾ ਇਹ ਹੈ ਕਿ ਜੋ ਪੰਜਾਬ ਤੋਂ ਬਾਹਰ ਹੋ ਰਿਹਾ ਹੈ, ਉਹ ਵੀ ਸਮਝਿਆ ਜਾਵੇ। ਪਹਿਲੇ ਹਿੱਸੇ ਬਾਰੇ ਜ਼ਿਆਦਾ ਕੁਝ ਕਹਿਣ ਦੀ ਲੋਡ਼ ਨਹੀਂ ਪਰ ਦੂਜੇ ਹਿੱਸੇ ਦੇ ਬਾਰੇ ਕਹਿਣਾ ਅਵੱਸ਼ ਬਣਦਾ ਹੈ।

ਹਿਮਾਚਲ ਪ੍ਰਦੇਸ਼, ਹਰਿਆਣਾ ਤੇ ਦਿੱਲੀ ਉਹ ਤਿੰਨ ਪ੍ਰਾਂਤ ਨੇ ਜਿਨ੍ਹਾਂ ਵਿਚ ਪੰਜਾਬੀ ਬੋਲੀ ਜਾਂਦੀ ਹੈ ਤੇ ਹਾਲੇ ਵੀ ਪ੍ਰਚਲਿਤ ਹੈ। ਹਿਮਾਚਲ ਵਿਚ ਪੰਜਾਬੀ ਦੇ ਖ਼ਿਲਾਫ ਕੋਈ ਖ਼ਾਸ ਕਦਮ ਨਹੀਂ ਚੁੱਕੇ ਗਏ। ਪਰ ਹਰਿਆਣਾ ਵਿਚ ਸੁਰੂ ਤੋਂ ਹੀ ਪੰਜਾਬੀ ਨੂੰ ਇਕ ਪਾਸੇ ਵੱਖਰਾ ਰੱਖਿਆ ਗਿਆ ਹੈ। ਇਸ ਹੱਦ ਤੱਕ ਕਿ ਜਿਹਡ਼ਾ ਫਾਰਮੂਲਾ ਕੇਂਦਰ ਸਰਕਾਰ ਨੇ ਲਾਗੂ ਕੀਤਾ ਸੀ ਕਿ ਸਕੂਲ ਵਿਚ ਹਰ ਬੱਚਾ ਆਪਣੀ ਮਾਂ ਬੋਲੀ ਤੋਂ ਇਲਾਵਾ ਹਿੰਦੀ ਦੇ ਇਕ ਹੋਰ ਹਿੰਦੁਸਤਾਨੀ ਜ਼ੁਬਾਨ ਦੀ ਸਿੱਖਿਆ ਪ੍ਰਾਪਤ ਕਰੇਗਾ, ਹਰਿਆਣਾ ਵਿਚ ਲਾਗੂ ਹੋਇਆ, ਪਰ ਅਜੀਬ ਤਰੀਕੇ ਨਾਲ। ਹਰਿਆਣੇ ਵਿਚ ਪੰਜਾਬੀ ਨੂੰ ਨੰਬਰ ਦੋ ਬੋਲੀ ਮੰਨਣਾ ਚਾਹੀਦਾ ਸੀ ਪਰ ਇਹ ਨਹੀਂ ਕੀਤਾ ਗਿਆ। ਸਗੋਂ ਇਹ ਹੋਇਆ ਕਿ ਦੱਖਣ ਦੀ ਕੋਈ ਬੋਲੀ ਲਾਗੂ ਕੀਤੀ ਜਾ ਸਕਦੀ ਹੈ ਪਰ ਪੰਜਾਬੀ ਨਹੀਂ।

V

   ਇਹ ਸੋਚ ਕੁਝ ਦੇਰ ਤੋਂ ਬਦਲਣੀ ਸ਼ੁਰੂ ਹੋਈ ਹੈ। ਇਸ ਤਾ ਤਅੱਲੁਕ ਹਰਿਆਣਾ ਤੇ ਪੰਜਾਬ ਦੇ ਪਾਣੀ ਦੀ ਵੰਡ ਦੇ ਝਗਡ਼ੇ ਨਾਲ ਵੀ ਹੈ। ਇਸ ਤੋਂ ਇਲਾਵਾ ਹਰਿਆਣੇ ਦੇ ਅੰਦਰ ਵੀ ਹਾਲਾਤ ਬਦਲਣੇ ਸ਼ੁਰੂ ਹੋ ਗਏ ਨੇ। ਜ਼ਰੂਰਤ ਇਸ ਗੱਲ ਦੀ ਹੈ ਕਿ ਇਹ ਜ਼ਿਆਦਾ ਤੇਜ਼ੀ ਨਾਲ ਬਦਲਣ। ਹਰਿਆਣੇ ਦੀ ਆਬਾਦੀ ਵਿਚ ਪੰਜਾਬੀ ਬੋਲਣ ਵਾਲਿਆਂ ਦੀ ਆਬਾਦੀ ਤਕਰੀਬਨ 30 ਫੀਸਦੀ ਤੋਂ ਵੀ ਉਪਰ ਹੈ। ਸਿੱਖ ਪੰਜਾਬੀ ਨੂੰ ਅਪਨਾਉਂਦੇ ਨੇ ਪਰ ਦੂਜੇ ਨਹੀਂ। ਜਿਹਡ਼ੀ ਮੁਖਾਲਫ਼ਤ ਨਹੀਂ ਪਰ ਹੋ ਇਹ ਗਿਆ ਹੈ ਕਿ ਦਿਨੋ ਦਿਨ ਪੰਜਾਬੀ ਦੀ ਇਸਤੇਮਾਲ ਘਟਦਾ ਜਾਂਦਾ ਹੈ ਤੇ ਪੰਜਾਬੀ ਦੀ ਪਡ਼੍ਹਾਈ ਵੀ ਸੀਮਤ ਹੁੰਦੀ ਜਾਂਦੀ ਹੈ। ਇਸ ਸਥਿਤੀ ਨੂੰ ਕਾਬੂ ਕਰਨਾ ਜਾਂ ਸੁਧਾਰਨਾ ਪੰਜਾਬੀ ਪਿਆਰਿਆਂ ਦਾ ਕੰਮ ਹੈ। ਜੋ ਕੁਝ ਪੰਜਾਬ ਵਿਚ ਹੋ ਰਿਹਾ ਹੈ ਉਹਦਾ ਵੀ ਅਸਰ ਪੈਂਦਾ ਹੈ ਤੇ ਜੋ ਕੁਝ ਪੰਜਾਬ ਤੋਂ ਬਾਹਰ ਹੋ ਰਿਹਾ ਹੈ, ਉਹਦਾ ਵੀ। ਸੱਚਾਈ ਇਹ ਹੈ ਕਿ ਪੰਜਾਬੀ ਦਾ ਦਰਦੀਆਂ ਨੂੰ ਕੁਝ ਗੱਲਾਂ ਸਮਝਣੀਆਂ ਚਾਹੀਦੀਆਂ ਨੇ। ਦੋ ਗੱਲਾਂ ਖਾਸ ਕਰਕੇ ਸਮਝਣ ਦੀ ਲੋਡ਼ ਹੈ।

ਪਹਿਲੀ ਗੱਲ ਇਹ ਹੈ ਕਿ ਪੰਜਾਬੀ ਵਿਚ ਜੋ ਲਿਖਿਆ ਜਾ ਰਿਹਾ ਹੈ ਉਹ ਹੋਰਾਂ ਤੱਕ ਪਹੁਚੰਣਾ ਜ਼ਰੂਰੀ ਹੈ। ਬੋਲਵੀਂ ਪੰਜਾਬੀ ਹਾਲੇ ਵੀ ਆਪਣਾ ਜ਼ੋਰ ਰੱਖਦੀ ਹੈ। ਕਈ ਗੱਲਾਂ ਵਿਚ ਉਹਦਾ ਅਸਰ ਹੋਰਾਂ ਉਪਰ ਵੀ ਪੈਂਦਾ ਹੈ। ਪਰ ਮੋਟੀ ਗੱਲ ਸਮਝਣੀ ਚਾਹੀਦੀ ਹੈ ਕਿ ਜੋ ਅਸਰ ਪੈਂਦਾ ਹੈ ਉਹਦੇ ਵਿਚ ਲਿਪੀ ਦਾ ਅਸਰ ਸ਼ਾਮਿਲ ਨਹੀਂ। ਇਹਨਾਂ ਹਾਲਾਤ ਵਿਚ ਦੋ ਗੱਲਾ ਅਸਰਦਾਇਕ ਹੋ ਸਕਦੀਆਂ ਨੇ। ਇਕ ਸੰਗੀਤ ਤੇ ਦੂਜਾ ਥੀਏਟਰ। ਜੇਕਰ ਇਹਨਾਂ ਦੋਹਾਂ ਨੂੰ ਮਜ਼ਬੂਤ ਕੀਤਾ ਜਾਵੇ ਤੇ ਕਈ ਕਿਸਮ ਦੇ ਰੰਗਾਂ ਵਿਚ ਪੇਸ਼ ਕੀਤਾ ਜਾਵੇ ਤਾਂ ਜ਼ਿਆਦਾ ਕਾਮਯਾਬੀ ਮਿਲ ਸਕਦੀ ਹੈ।

ਦੂਜੀ ਗੱਲ ਇਹ ਹੈ ਕਿ ਪੰਜਾਬੀ ਦੇ ਪਿਆਰਿਆਂ ਨੂੰ ਹੋਰ ਹਿੰਦੁਸਤਾਨੀ ਬੋਲੀਆਂ ਸਿਖਣੀਆਂ ਚਾਹੀਦੀਆਂ ਨੇ ਤੇ ਉਹਨਾਂ ਤੱਕ ਪਹੁੰਚ ਰੱਖਣੀ ਚਾਹੀਦੀ ਹੈ। ਕਈ ਬੋਲੀਆਂ ਵਿਚ ਕਾਫੀ ਕੁਝ ਲਿਖਿਆ ਜਾ ਰਿਹਾ ਹੈ ਤੇ ਉਹ ਚੰਗੇ ਪਾਏ ਦੀਆਂ ਨੇ। ਕਈ ਬੋਲੀਆਂ ਦਾ ਜ਼ਿਕਰ ਕੀਤਾ ਜਾ ਸਕਦਾ ਹੈ ਪਰ ਮਲਯਾਲਮ, ਮਰਾਠੀ, ਬੰਗਾਲੀ, ਤਮਿਲ ਤੇ ਤੇਲਗੂ ਆਦਿ ਦਾ ਜ਼ਿਕਰ ਕਰਨਾ ਜ਼ਰੂਰੀ ਹੈ। ਇਹਨਾਂ ਬੋਲੀਆਂ ਵਿਚ ਕਾਫੀ ਕਿਤਾਬਾਂ ਛਪਦੀਆਂ ਤੇ ਵਿਕਦੀਆਂ ਨੇ। ਜੇ ਇਹਨਾਂ ਬੋਲੀਆਂ ਨਾਲ ਆਦਾਨ-ਪ੍ਰਦਾਨ ਦਾ ਰਿਸ਼ਤਾ ਬਣ ਜਾਵੇ ਤਾ ਚੰਗਾ ਰਹੇਗਾ।

ਜੋ ਕੁਝ ਕਿਹਾ ਗਿਆ ਹੈ ਉਹ ਹਿੰਦੁਸਤਾਨ ਬਾਰੇ ਹੈ ਪਰ ਪਾਕਿਸਤਾਨ ਬਾਰੇ ਵੀ ਜ਼ਿਕਰ ਕਰਨਾ ਜ਼ਰੂਰੀ ਹੈ। ਇਸ ਵੇਲੇ ਦੀ ਸਥਿਤੀ ਇੰਨੀ ਖਰਾਬ ਹੈ ਕਿ ਹਿੰਦੁਸਤਾਨ ਵਿਚ ਸ਼ਾਇਦ ਇਕ ਵੀ ਪੰਜਾਬੀ ਵਿਦਵਾਨ ਸਿੰਧੀ ਨਹੀਂ ਜਾਣਦਾ। ਅਸਲੀਅਤ ਇਹ ਹੈ ਕਿ 17-18ਵੀਂ ਸਦੀ ਵਿਚ ਜੋ ਪੰਜਾਬ ਵਿਚ ਹੋਇਆ ਉਹੋ ਕੁਝ ਸਿੰਧ ਵਿਚ ਵੀ ਵਾਪਰ ਰਿਹਾ ਸੀ। ਕੀ ਇਹ ਜ਼ਰੂਰੀ ਹੈ ਨਹੀਂ ਕਿ ਸਾਨੂੰ ਉਹਦੇ ਬਾਰੇ ਜ਼ਿਆਦਾ ਪਤਾ ਹੋਣਾ ਚਾਹੀਦਾ ਹੈ ? ਪੰਜਾਬੀ ਦੀ ਸੂਫੀ ਕਵਿਤਾ ਦੀ ਤਸਵੀਰ ਪੰਜਾਬੀ ਪ੍ਰੇਮੀਆਂ ਨੂੰ ਪਤਾ ਹੈ ਪਰ ਉਹ ਅਧੂਰੀ ਹੈ ਲੋਡ਼ ਹੈ ਕਿ ਇਸ ਵਿਸ਼ੇ ਵੱਲ ਜ਼ਿਆਦਾ ਧਿਆਨ ਦਿੱਤਾ ਜਾਵੇ।

ਮੋਟੀ ਗੱਲ ਇਹ ਹੈ ਕਿ ਪੰਜਾਬੀ ਪਡ਼੍ਹਨ ਵਾਲੇ ਤੇ ਲਿਖਣ ਵਾਲੇ ਇਹ ਯਾਦ ਰੱਖਣ ਕਿ ਪੰਜਾਬੀ ਦਾ ਭਵਿੱਸ਼ ਖਤਰੇ ਵਿਚ ਹੈ। ਇਸ ਖਤਰੇ ਨੂੰ ਰੋਕਣ ਲਈ ਕਈ ਕੁਝ ਕੀਤਾ ਜਾ ਸਕਦਾ ਹੈ। ਜੋ ਕੁਝ ਹੁਣ ਤੱਕ ਕਿਹਾ ਗਿਆ ਹੈ ਉਹ ਇਸ਼ਾਰੇ ਮਾਤਰ ਹੀ ਹੈ। ਲੋਡ਼ ਇਸ ਗੱਲ ਦੀ ਹੈ ਕਿ ਪੰਜਾਬੀ ਦੇ ਖਤਰੇ ਨੂੰ ਦਿਮਾਗ ਵਿਚ ਰੱਖਕੇ ਨਵੇਂ ਤਰੀਕੇ ਇਸ ਤਰ੍ਹਾਂ ਦੇ ਹੋਣ ਕਿ ਪੰਜਾਬੀ ਨੁਕਰੇ ਨਾ ਲੱਗੇ, ਸਗੋਂ ਹਿੰਦੁਸਤਾਨ ਤੇ ਪਾਕਿਸਤਾਨ ਦੀਆਂ ਹੋਰ ਜ਼ੁਬਾਨਾਂ ਦੇ ਨਾਲ ਟੱਕਰ ਲੈ ਸਕੇ।

ਇਹ ਕਹਿਣਾ ਕਿ ਗੁਰਮੁਖੀ ਵਿਚ ਛਪੀਆਂ ਕਿਤਾਬਾਂ ਸ਼ਾਹਮੁਖੀ ਵਿਚ ਵੀ ਛਪਣੀਆਂ ਚਾਹੀਦੀਆਂ ਹਨ ਬਡ਼ੀ ਸਿੱਧੀ ਗੱਲ ਹੈ। ਪਰ ਲੋਡ਼ ਹੈ ਕਿ ਇਸ ਤੋਂ ਵੀ ਅੱਗੇ ਜਾਇਆ ਜਾਵੇ ਤੇ ਸ਼ਾਹਮੁਖੀ ਵਿਚ ਹੋਰ ਹੋਰ ਤਰ੍ਹਾਂ ਦੀਆਂ ਕਿਤਾਬਾਂ ਛਪਣ ਦਾ ਇੰਤਜ਼ਾਮ ਕੀਤਾ ਜਾਵੇ, ਇਸ ਤੋਂ ਇਲਾਵਾ ਹੋਰ ਵੀ ਕਈ ਕੁਝ ਕਿਹਾ ਜੀ ਸਕਦਾ ਹੈ। ਸਭ ਤੋਂ ਵਧ ਲੋਡ਼ ਇਸ ਗੱਲ ਦੀ ਹੈ ਕਿ ਹਰ ਪੰਜਾਬੀ ਪਿਆਰੇ ਨੂੰ ਇਹ ਚੇਤੇ ਰੱਖਣਾ ਚਾਹੀਦਾ ਹੈ ਕਿ ਅੱਜਕੱਲ੍ਹ ਦੇ ਹਾਲਾਤ ਵਿਚ ਪੰਜਾਬੀ ਨੂੰ ਖਤਰਾ ਹੈ।


 


 
 
 
           

ਇਸ ਵੈਬ-ਸਾਇਟ ਦਾ ਵਿਕਾਸ ਅਤੇ ਸਾਂਭ-ਸੰਭਾਲ (2007)
               Challengers Software Technologies (Pioneers in publishing web-content in Hindi & Punjabi)
               SCO 64, First Floor, Sector 40-C, CHANDIGARH (UT) INDIA
               Phone: 91-172-2699064, 4633064, 091-98766 86555
               contact: info.punjab@gmail.com