ਪੰਜਾਬੀ ਵੈਬ-ਸਾਈਟ ਤੇ ਆਪ ਜੀ ਦਾ ਸਵਾਗਤ ਹੈ।       ਵੀਰਪੰਜਾਬ ਡਾਟ ਕਾਮ       वीरपंजाब डाट काम       ویرپنجاب ڈاٹ کام       veerpunjab dot com

ਅਮਰੀਕਾ ਅਤੇ ਹੋਰ ਯੋਰਪੀਨ ਮੁਲਕਾਂ ਵਿਚ ਆਜ਼ਾਦ-ਸੈਕਸ ਸਮਾਜ ਹੋਣ ਕਰਕੇ ਯੁਵਕ-ਯੁਵਤੀਆਂ ਸੈਕਸ ਗਿਆਨ ਬਾਰੇ ਸਾਡੇ ਏਸ਼ੀਆਈ ਲੋਕਾਂ ਨਾਲੋਂ ਜਿਆਦਾ ਜਾਗਰੂਕਤਾ ਰੱਖਦੇ ਹਨ। ਇਸ ਪਿੱਛੇ ਇਕ ਕਾਰਨ ਇਹ ਵੀ ਹੈ ਕਿ ਉਥੇ ਇਸ ਵਿਸ਼ੇ ਬਾਰੇ ਸੂਚਨਾ ਲੈਣਾ ਅਤੇ ਪ੍ਰਦਾਨ ਕਰਨਾ ਏਸ਼ੀਆਈ ਲੋਕਾਂ ਦੀ ਤਰ੍ਹਾਂ ਸਮਾਜਿਕ ਨਾ ਸਮਝ ਕੇ ਨਿੱਜੀ ਹੱਕ ਸਮਝਿਆ ਜਾਂਦਾ ਹੈ। ਅਸੀਂ ਭਾਰਤੀ ਲੋਕ ਇਸ ਵਿਸ਼ੇ ਬਾਰੇ ਕੁਝ ਜਿਆਦਾ ਹੀ ਰੂਡ਼ੀਵਾਦੀ ਹਾਂ। ਇਸ ਵਿਸ਼ੇ ਤੇ ਗੱਲ ਕਰਨੀ ਜਾਂ ਕੋਈ ਸੂਚਨਾ ਸਾਂਝੀ ਕਰਨੀ ਸਾਡੇ ਸਮਾਜ ਦੀਆਂ ਰਵਾਇਤਾਂ ਮੁਤਾਬਕ ਪਾਪ ਹੈ।

 

ਅੱਜ ਦੀ ਨੌਜਵਾਨ ਪੀਡ਼੍ਹੀ ਨੇ ਕੱਲ ਨੂੰ ਦੇਸ਼ ਦੀ ਕਮਾਨ ਸੰਭਾਲਣੀ ਹੈ। ਜੇ ਉਹ ਸਰੀਰਿਕ ਅਤੇ ਮਾਨਸਿਕ ਤੌਰ ਤੇ ਤੰਦਰੁਸਤ ਨਾ ਹੋਈ ਤਾਂ ਉਹ ਆਪਣੇ ਜੀਵਨ ਦੇ ਉਦੇਸ਼ਾਂ ਤੋਂ ਭਟਕ ਸਕਦੀ ਹੈ। ਆਪਣੇ ਅੰਦਰ ਹੋ ਰਹੀਆਂ ਸਰੀਰਿਕ ਅਤੇ ਮਾਨਸਿਕ ਤਬਦੀਲੀਆਂ ਬਾਰੇ ਜਾਣਕਾਰੀ ਰੱਖਣ ਦਾ ਸਾਨੂੰ ਪੂਰਾ-ਪੂਰਾ ਅਧਿਕਾਰ ਹੈ। ਕਿਸੇ ਵੀ ਦੇਸ਼ ਦੇ ਕਾਨੂੰਨ ਵਿਚ ਇਹ ਨਹੀਂ ਲਿਖਿਆ ਕਿ ਉਥੋਂ ਦੇ ਬਸ਼ਿੰਦੇ ਨੂੰ ਇਸ ਹੱਕ ਤੋਂ ਮਹਿਰੂਮ ਰੱਖਿਆ ਜਾ ਸਕਦਾ ਹੈ।

 

ਸਾਡੇ ਸਮਾਜ (ਭਾਰਤੀ) ਵਿਚ ਸ਼ਰਮ ਨਾਂ ਦਾ ਇਕ ਕਾਫ਼ੀ ਭਾਰੀ ਗਹਿਣਾ ਵੀ ਹੈ ਜਿਸ ਦਾ ਬੋਝ ਸਹਿੰਦੇ ਹੋਏ ਅਸੀਂ ਆਪਣੇ ਵੱਡੇ ਭੈਣ-ਭਰਾ ਤੋਂ ਸੈਕਸ ਸਬੰਧੀ ਕੁਝ ਵੀ ਪੁੱਛ ਨਹੀਂ ਸਕਦੇ ਅਤੇ ਨਾ ਹੀ ਉਹ, ਇਸ ਵਿਸ਼ੇ ਬਾਰੇ ਸਾਡੇ ਨਾਲ ਕੋਈ ਸੂਚਨਾ ਸਾਂਝੀ ਕਰ ਸਕਦੇ ਹਨ ਅਸਲ ਵਿਚ ਉਹ ਖ਼ੁਦ ਵੀ ਇਸ ਬਾਰੇ ਜਿਆਦਾ ਨਹੀਂ ਜਾਣਦੇ। ਵਿਆਹ ਤੋਂ ਥੋਡ਼ੇ ਦਿਨ ਪਹਿਲਾਂ ਵੱਡੀਆਂ ਭਾਬੀਆਂ ਕੁਝ ਹੱਦ ਤੱਕ ਆਪਣਾ ਫਰਜ਼ ਨਿਭਾਉਣ ਦੀ ਕੋਸ਼ਿਸ਼ ਕਰਦੀਆਂ ਹਨ, ਪਰ ਉਹ ਨਾਕਾਫੀ ਹੁੰਦਾ ਹੈ। ਕੁਝ ਯੁਵਕ-ਯੁਵਤੀਆਂ ਨੂੰ ਘਟੀਆ ਦਰਜੇ ਦਾ ਸਾਹਿਤ ਕਿਤਾਬਾਂ ਦੇ ਰੂਪ ਵਿਚ ਜਾਂ ਨਗਨ ਫਿਲਮਾਂ ਦੇ ਰੂਪ ਵਿਚ, ਦੋਸਤਾਂ ਜਾਂ ਸਹੇਲੀਆਂ ਤੋਂ ਉਪਲਬਧ ਹੋ ਜਾਂਦਾ ਹੈ ਜੋ ਕਿ ਨੁਕਸਾਨਦੇਹ ਵੀ ਹੋ ਸਕਦਾ ਹੈ। ਕਿਉਂਕਿ ਅਜਿਹੇ ਸਰੋਤ ਸੈਕਸ ਗਿਆਨ ਬਾਰੇ ਜਾਣਕਾਰੀ ਤਾਂ ਨਹੀਂ ਦਿੰਦਾ ਸਗੋਂ ਸੈਕਸ ਪ੍ਰਤੀ ਉਤਸੁਕਤਾ ਜਰੂਰ ਵਧਾ ਦਿੰਦਾ ਹੈ। ਜਿਸ ਕਾਰਨ ਸਮ-ਲਿੰਗੀ ਸਬੰਧ ਸਥਾਪਿਤ ਹੁੰਦੇ ਹਨ ਅਤੇ ਬਲਾਤਕਾਰ ਜਿਹੀਆਂ ਵਾਰਦਾਤਾਂ ਵਿਚ ਵੀ ਵਾਧਾ ਹੁੰਦਾ ਹੈ।

 

ਹੁਣ ਤੱਕ ਪੰਜਾਬੀ ਭਾਸ਼ਾ ਵਿਚ ਸੈਕਸ ਗਿਆਨ ਬਾਰੇ ਬਹੁਤ ਹੀ ਘੱਟ ਸੂਚਨਾ ਪ੍ਰਕਾਸ਼ਿਤ ਕੀਤੀ ਗਈ ਹੈ,ਅਤੇ ਇਲੈਕਟ੍ਰਾਨਿਕ ਪ੍ਰਕਾਸ਼ਨ ਵਿਚ ਤਾਂ ਅੱਜ ਤੱਕ ਕੁਝ ਵੀ, ਕਦੇ ਵੀ ਪ੍ਰਕਾਸ਼ਿਤ ਨਹੀਂ ਹੋਇਆ। ਵੀਰਪੰਜਾਬ ਡਾਟ ਕਾਮ ਹਰ ਵਰਗ ਦੇ ਪਾਠਕ ਦੀਆਂ ਲੋਡ਼ਾਂ ਪ੍ਰਤੀ ਸੁਚੇਤ ਹੈ। ਨੌਜਵਾਨ ਪੀਡ਼੍ਹੀ ਨੂੰ ਸੈਕਸ-ਗਿਆਨ ਬਾਰੇ ਉਚਿਤ ਸੂਚਨਾ ਪ੍ਰਕਾਸ਼ਿਤ ਕਰਨ ਦਾ ਵੀਰਪੰਜਾਬ ਡਾਟ ਕਾਮ ਵਲੋਂ ਉਪਰਾਲਾ ਕੀਤਾ ਜਾ ਰਿਹਾ ਹੈ। ਵੀਰਪੰਜਾਬ ਦੀ ਖੋਜੀ ਟੀਮ ਇਸ ਕੋਸ਼ਿਸ਼ ਵਿਚ ਕਿੰਨੀ ਕੁ ਸਫ਼ਲ ਹੁੰਦੀ ਹੈ ਇਸ ਦਾ ਅੰਦਾਜ਼ਾ ਤਾਂ ਆਪ ਜੀ ਵਲੋਂ ਭੇਜੇ ਗਏ ਸੁਝਾਅ ਤੋਂ ਹੀ ਲੱਗ ਸਕੇਗਾ।

 

 


ਬੁਲ੍ਹੇ ਸ਼ਾਹ




1136706
Website Designed by Solitaire Infosys Inc.