ਪੰਜਾਬੀ ਵੈਬ-ਸਾਈਟ ਤੇ ਆਪ ਜੀ ਦਾ ਸਵਾਗਤ ਹੈ।       ਵੀਰਪੰਜਾਬ ਡਾਟ ਕਾਮ       वीरपंजाब डाट काम       ویرپنجاب ڈاٹ کام       veerpunjab dot com

ਰਣ-ਬੋਧ

....................................................................................................................
ਕਾਂਡ 7

ਸ਼ਬਦ-ਜੋਡ਼ (6)

( - ਤੋਂ  - ਲ਼)

ਖਾਸ ਅੱਖਰਾਂ ਦੀ ਵਰਤੋਂ - 3

 

1. ਤੇ

 

1) ਕਈ ਇਲਾਕਿਆਂ ਵਿੱਚ ਤੇ ਦੀ ਵਰਤੋਂ ਵਿੱਚ ਭੁਲੇਖਾ ਲਗਦਾ ਹੈ, ਕਿਉਂਕਿ ਉਥੋਂ ਦੇ ਉਚਾਰਨ ਵਿੱਚ ਦੇ ਥਾਂ ਬੋਲਿਆ ਜਾਂਦਾ ਹੈ। ਹੇਠਾਂ ਲਿਖੇ ਸ਼ਬਦ ਨਾਲ ਹੀ ਲਿਖਣੇ ਚਾਹੀਦੇ ਹਨ-

ਵਸੋਂ

ਵੱਖ

ਵਟਣਾ

ਵਰ੍ਹਨਾ

ਵਸਤੂ

ਵੱਖਰਾ

ਵੱਟਣਾ

ਵਰ੍ਹਾ

ਵਸਮਾ

ਵਖੇਵਾਂ

ਵੱਟਾ

ਵਰਖਾ

ਵਸੇਬਾ

ਵੱਖੀ

ਵੱਡਾ

ਵਲਗਣ

ਵਹਿਣਾ

ਵਗਾਰ

ਵੱਢਣਾ

ਵਡ਼ਨਾ

ਵਹਿਣੀ

ਵੰਙ

ਵੱਢਾ

ਵਾਸ

ਵਹਿੰਗੀ

ਵੱਛਾ

ਵੱਢੀ

ਵਾਰੀ

ਵਹਿਮ

ਵਛੇਰਾ

ਵਤਨ

ਵਾਹੁਣਾ

ਵਹਿਡ਼

ਵੱਜਣਾ

ਵਧੀਆ

ਵਾਕ

ਵਹਿਡ਼ਕਾ

ਵੰਝ

ਵਪਾਰ

ਵਾਗ-ਡੋਰ

ਵਕੀਲ

ਵੱਟ

ਵਰ

ਵਾਜਾ

ਵਾਢੀ

ਵਿਸਾਖ

ਵਿਭਚਾਰ

ਵੈਰ

ਵਾਣ

ਵਿਹਲ

ਵਿਰਲ

ਵੈਰੀ

ਵਾਫਰ

ਵਿਹਾਰ

ਵੀਹ

ਵੈਲ

ਵਾਰ

ਵਿਘਨ

ਵੇਸਣ

ਮਾਲਵਾ

ਵਾਲ਼ਾ

ਵਿਚਾਰ

ਵੇਚਣਾ

ਹਰਵਾਂਹ

ਵਾਡ਼ਾ

ਵਿਚੋਲਾ

ਵੇਲਣਾ

ਚਰਵਾਹਾ

ਵਿਆਹ

ਵਿੰਨ੍ਹਣਾ

ਵੇਲ਼ਾ

 

 

2) ਅਰਥ-ਭੇਦ ਕਈ ਸ਼ਬਦ ਅਜੇਹੇ ਹਨ ਕਿ ਉਹਨਾਂ ਵਿੱਚ ਜਾਂ ਵਰਤਣ ਨਾਲ ਅਰਥ-ਭੇਦ ਹੋ ਜਾਂਦਾ ਹੈ ਜਿਵੇਂ

ਬੱਸ ਹੁਣ ਬੱਸ ਕਰੋ, ਬਥੇਰੀ ਹੋ ਗਈ। ਚੰਡੀਗਡ਼੍ਹ ਨੂੰ ਜਾਣ ਵਾਲੀ ਬੱਸ ਚੱਲਣ ਵਾਲੀ ਹੈ।

ਵੱਸ ਇਹ ਮੇਰੇ ਵੱਸ ਦਾ ਰੋਗ ਨਹੀਂ। ਮੀਂਹ ਵੱਸ ਰਿਹਾ ਹੈ।

ਬਹਿ ਖਡ਼ੋਤੇ ਨਾ ਰਹੋ, ਬਹਿ ਜਾਓ।

ਵਹਿ ਭਾਂਡਾ ਭਰ ਗਿਆ ਹੈ, ਪਾਣੀ ਬਾਹਰ ਵਹਿ ਤੁਰਿਆ ਹੈ।

ਬੱਗ ਬਿਮਾਰੀ ਦੇ ਕਾਰਨ ਉਹਦੇ ਚਿਹਰੇ ਤੇ ਬੱਗ ਪੈ ਗਏ ਹਨ।

ਵੱਗ ਵਾਗੀ ਵੱਗ ਚਾਰ ਰਿਹਾ ਹੈ।

ਬੱਘੀ ਅਮੀਰ ਲੋਕ ਬੱਘੀ ਵਿੱਚ ਬਹਿ ਕੇ ਹਵਾਖੋਰੀ ਕਰਦੇ ਹਨ।

ਵੱਘੀ ਅਜੇ ਤਾਂ ਖੇਤ ਦੀ ਇੱਕ ਵੱਘੀ ਹੀ ਭਰੀ ਹੈ।

ਬਰ ਇਸ ਕੱਪਡ਼ੇ ਦਾ ਬਰ ਸਵਾ ਮੀਟਰ ਹੈ। ਮੇਰਾ ਤੇਰਾ ਬਰ ਨਹੀਂ ਮਿਚਣਾ, ਇਸ ਕਰਕੇ ਆਪਣੀ ਸਾਂਝ ਨਹੀਂ ਨਿਭਣੀ।

ਵਰ ਮਾਪੇ ਕੰਨਿਆ ਲਈ ਵਰ ਭਾਲ ਰਹੇ ਹਨ। ਉਹਨੂੰ ਤੁਹਾਡ਼ੀ ਝਾਡ਼ ਵਰ ਆ ਗਈ। ਸੰਤ ਜੀ ਨੇ ਸੇਵਕਾਂ ਸ਼ਰਧਾਲੂਆਂ ਨੂੰ ਵਰ ਦਿੱਤੇ ਤੇ ਨਿਹਾਲ ਕੀਤਾ।

ਬਰਮਾ ਕਦੇ ਬਰਮਾ ਦੇਸ਼ ਹਿੰਦੁਸਤਾਨ ਦਾ ਹਿੱਸਾ ਹੁੰਦਾ ਸੀ।

ਵਰਮਾ ਤਰਖਾਣ ਨੇ ਵਰਮਾ ਲਿਆ ਤੇ ਲੱਕਡ਼ ਵਿੱਚ ਮੋਰੀ ਕਰ ਦਿੱਤੀ।

ਬਲ ਫਿਕਰ ਨਾ ਕਰੋ, ਅਸੀਂ ਆਪਣੇ ਬਲ ਨਾਲ ਵੈਰੀਆਂ ਨੂੰ ਸੋਧਾਂਗੇ। ਅੱਗ ਬਲ ਰਹੀ ਹੈ।

ਵਲ ਧਾਗੇ ਨੂੰ ਵਲ ਪੈ ਗਏ ਹਨ। ਇਸ ਰਾਹੇ ਗਿਆਂ ਚੋਖਾ ਵਲ ਪੈਂਦਾ ਹੈ। ਮੇਰੀ ਧੌਣ ਨੂੰ ਵਲ ਪੈ ਗਿਆ।

ਬਲੀ ਸਾਡੇ ਜਵਾਨ ਬਡ਼ੇ ਬਲੀ ਹਨ। ਗੁਰੂ ਗੋਬਿੰਦ ਸਿੰਘ ਜੀ ਨੇ ਦੇਸ ਦੀ ਖਾਤਰ ਸਾਰੇ ਬੰਸ ਦੀ ਬਲੀ ਦਿੱਤੀ। ਅੱਗ ਧੁਖਦੀ ਹੈ, ਅਜੇ ਬਲੀ ਨਹੀਂ।

ਵਲੀ ਗੁਰੂ ਨਾਨਕ ਦੇਵ ਜੀ ਨੇ ਵਲੀ ਕੰਧਾਰੀ ਨੂੰ ਸੋਧਿਆ। ਇਹ ਹਵੇਲੀ ਅਸਾਂ ਵਲੀ ਹੈ। ਸਾਨੂੰ ਅਕਾਰਨ ਹੀ ਡਾਢੀ ਵਲੀ ਪੈ ਗਈ ਖਲਾਸੀ ਹੁੰਦੀ ਨਹੀਂ ਜਾਪਦੀ।

ਬਡ਼ੀ ਇਹ ਗੱਲ ਬਡ਼ੀ ਚੰਗੀ ਹੈ ਕਿ ਕੌਮ ਦਾ ਏਕਾ ਹੋ ਗਿਆ ਹੈ।

ਵਡ਼ੀ ਮਾਂਹ ਦੀ ਵਡ਼ੀ ਨਾਲੋਂ ਮੂੰਗੀ ਦੀ ਵਡ਼ੀ ਨਰੋਈ ਹੁੰਦੀ ਹੈ।

ਬਡ਼ੇ ਸਾਡੇ ਜਵਾਨ ਤੇ ਕਿਸਾਨ ਬਡ਼ੇ ਬਲਵਾਨ ਹਨ।

ਵਡ਼ੇ ਹਲਵਾਈ ਮਾਂਹ ਦੀ ਪੀਠੀ ਦੇ ਵਡ਼ੇ ਤਲ ਰਿਹਾ ਹੈ।

ਬਾਈ ਵੀਹ ਤੇ ਦੋ ਬਾਈ ਹੁੰਦੇ ਹਨ।

ਵਾਈ ਕਿਸੇ ਨੂੰ ਮਾਂਹ ਨਰੋਏ ਤੇ ਕਿਸੇ ਨੂੰ ਵਾਈ।

ਬਾਹੀ ਮੰਜੇ ਦੀ ਬਾਹੀ ਕਮਜ਼ੋਰ ਹੈ।

ਵਾਹੀ ਜੱਟ ਬਹੁਤੇ ਵਾਹੀ ਕਰਦੇ ਹਨ। ਅੱਜ ਮੈਂ ਇੱਕ ਏਕਡ਼ ਭੋਂ ਵਾਹੀ ਹੈ।

ਬਾਹੀਂ ਇਹ ਭਾਰ ਉਹ ਹੀ ਚੁੱਕੇਗਾ ਜਿਸ ਦੀ ਬਾਹੀਂ ਬਲ ਹੋਵੇਗਾ।

ਵਾਹੀਂ ਮੈਂ ਵਾਹੀਂ ਵਗ ਰਿਹਾ ਪਰ ਉਹ ਜਿੱਦ ਤੋਂ ਬਾਜ ਨਾ ਆਇਆ।

ਬਾਕ ਪੇਟ ਦੀ ਖਰਾਬੀ ਕਾਰਨ ਉਸ ਦੇ ਸੁੱਕੇ ਬਾਕ ਆ ਰਹੇ ਹਨ।
ਵਾਕ
ਪਰਮਾਤਮਾ ਭਗਤਾਂ ਦੇ ਵਾਕ ਪੂਰੇ ਕਰਦਾ ਹੈ। ਸ਼ਬਦਾਂ ਦਾ ਜਿਹਡ਼ਾ ਇਕੱਠ ਪੂਰੀ-ਪੂਰੀ ਗੱਲ ਪ੍ਰਗਟ ਕਰੇ ਉਸ ਨੂੰ ਵਾਕ ਆਖਦੇ ਹਨ।

ਬਾਗ ਇਸ ਬਾਗ ਦੇ ਅੰਬ ਬਹੁਤ ਮਿੱਠੇ ਹਨ।

ਵਾਗ ਭੈਣ ਨੇ ਵੀਰ ਦੀ ਘੋਡ਼ੀ ਦੀ ਵਾਗ ਗੁੰਦੀ। ਅੱਜ ਕਲ੍ਹ ਸਾਡੇ ਦੇਸ਼ ਦੀ ਵਾਗ-ਡੋਰ ਸਾਡੇ ਆਪਣੇ ਚੁਣੇ ਹੋਏ ਲੋਕਾਂ ਦੇ ਹੱਥ ਵਿੱਚ ਹੈ।

ਬਾਗੀ ਹਿੰਦੁਸਤਾਨ ਦੇ ਦੇਸ਼-ਭਗਤ ਅੰਗ੍ਰੇਜ਼ ਹਕੂਮਤ ਤੋਂ ਬਾਗੀ ਹੋ ਗਏ।

ਵਾਗੀ ਵਾਗੀ ਨੂੰ ਕਹੋ ਕਿ ਵੱਗ ਨੂੰ ਬੇਲੇ ਵਿੱਚ ਲੈ ਜਾਵੇ।

ਬਾਣ ਤੈਨੂੰ ਚੋਰੀ ਕਰਨ ਦੀ ਬਾਣ ਕਿੱਦਾਂ ਪੈ ਗਈ? ਅਰਜਨ ਨੇ ਤੇਜੀ ਨਾਲ ਬਾਣ ਚਲਾਏ ਤੇ ਵੈਰੀਆਂ ਦੇ ਆਹੂ ਲਾ ਦਿੱਤੇ।

ਵਾਣ ਸਾਣੇ ਵਾਣ ਨਾਲ ਮੰਜੀ ਉਣੋ।

ਬਾਰ ਮੈਂ ਬਾਰ-ਬਾਰ ਕਹਿੰਦਾ ਹਾਂ ਕਿ ਝੂਠ ਨਾ ਬੋਲੋ।

ਵਾਰ ਸਾਡੀ ਫੌਜ ਨੇ ਵੈਰੀ ਦੇ ਸਭ ਵਾਰ ਡਟ ਕੇ ਰੋਕੇ ਤੇ ਅਸਫਲ ਕੀਤੇ। ਅੱਜ ਕੀ ਵਾਰ ਹੈ? ਦੇਸ਼-ਭਗਤਾਂ ਨੇ ਦੇਸ਼ ਤੋਂ ਜਾਨਾਂ ਵਾਰ ਦਿੱਤੀਆਂ। ਉਹ ਤਿੰਨ ਵਾਰ ਹਾਰ ਗਿਆ, ਪਰ ਉਸ ਨੇ ਹਿੰਮਤ ਨਾ ਹਾਰੀ।

ਬਾਰੀ ਕਮਰੇ ਵਿੱਚ ਘੁੱਟਣ ਹੈ, ਬਾਰੀ ਖੋਲ੍ਹ ਦਿਓ।

ਵਾਰੀ ਹੁਣ ਪੀਂਘ ਝੂਟਨ ਦੀ ਮੇਰੀ ਵਾਰੀ ਹੈ। ਧੰਨ ਉਹ ਹਨ ਜਿੰਨ੍ਹਾਂ ਨੇ ਦੇਸ਼ ਤੋਂ ਜਾਨ ਵਾਰੀ ਹੈ।

ਬਾਲੀ ਇਸ ਬਾਲੀ ਦਾ ਭਤਾਰ ਗੁਜਰ ਗਿਆ ਹੈ।

ਵਾਲੀ ਬਿਪਤਾ ਵੇਲੇ ਗੁਰਸਿੱਖ ਆਪਣੇ ਪੰਥ ਦੇ ਵਾਲੀ ਸ੍ਰੀ ਦਸਮੇਸ਼ ਨੂੰ ਧਿਆਉਂਦੇ ਹਨ। ਇਸ ਖੇਤ ਦਾ ਕੋਈ ਵਾਲੀ-ਵਾਰਸ ਨਹੀਂ, ਤਾਂ ਹੀ ਇਹ ਉੱਜਡ਼ ਰਿਹਾ ਹੈ। ਮੇਰੇ ਸੱਜੇ ਕੰਨ ਦੀ ਵਾਲੀ ਕਿਤੇ ਡਿੱਗ ਪਈ ਹੈ। ਗੱਡੀ ਆਉਣ ਹੀ ਵਾਲੀ ਹੈ।

ਬਿੱਚ ਜਦ ਉਹ ਝੂਠਾ ਹੋ ਗਿਆ ਤਾਂ ਉਹ ਬਿੱਚ-ਬਿੱਚ ਕਰਨ ਲੱਗ ਪਿਆ।

ਵਿੱਚ ਸਾਡੇ ਦੇਸ ਵਿੱਚ ਵਿਹਲਡ਼ ਬਹੁਤ ਹਨ।

ਬਿਟਰ ਉਹ ਹਰੇਕ ਵੱਲ ਕਮਲਿਆਂ ਵਾਂਙ ਬਿਟਰ-ਬਿਟਰ ਵੇਖ ਰਿਹਾ ਸੀ।

ਵਿੱਟਰ ਵਾਧੂ ਝਾਡ਼ਾਂ ਪੈਣ ਤੇ ਸਾਰੇ ਕਾਮੇ ਵਿੱਟਰ ਬੈਠੇ।

ਬੇਲਾ ਇਹ ਬੇਲਾ ਪਸ਼ੂਆਂ ਲਈ ਚੰਗੀ ਚਰਾਂਦ ਦਾ ਕੰਮ ਦਿੰਦਾ ਹੈ। ਮੇਰਾ ਵੀਰ ਬੇਲੇ ਵਿੱਚ ਮੱਝੀਆਂ ਚਾਰਦਾ ਹੈ ਤੇ ਮੇਰੀ ਭਾਬੀ ਭੱਤਾ ਢੋਂਦੀ ਹੈ।

ਵੇਲ਼ਾ ਸਕੂਲੇ ਜਾਣ ਦਾ ਵੇਲ਼ਾ ਹੋ ਗਿਆ ਹੈ। ਹੱਥੋਂ ਗਿਆ ਵੇਲ਼ਾ ਫੇਰ ਹੱਥ ਨਹੀਂ ਆਉਂਦਾ। ਹਰ ਕੰਮ ਵੇਲ਼ੇ ਸਿਰ ਕਰੋ।

ਬੈਲ ਬੈਲ ਜੋ ਕੇ ਖੇਤ ਵਾਹ ਘੱਤੋ।

ਵੈਲ ਉਸ ਮੰਦਭਾਗੇ ਨੂੰ ਕਈ ਚੰਦਰੇ ਵੈਲ ਲੱਗ ਗਏ ਹਨ।

ਬੋਟ ਚਿਡ਼ੀ ਦਾ ਬੋਟ ਆਲ੍ਹਣੇ ਵਿਚੋਂ ਡਿੱਗ ਪਿਆ ਹੈ।

ਵੋਟ ਹਰੇਕ ਬਾਲਗ ਨਾਗਰਿਕ ਨੂੰ ਵੋਟ ਦੇ ਕੇ ਆਪਣੀ ਸਰਕਾਰ ਚੁਣਨ ਦਾ ਹੱਕ ਹੈ।

 

2. ਤੇ

ਕਈ ਥਾਈਂ ਦੀ ਥਾਂ ਬੋਲਿਆ ਜਾਂਦਾ ਹੈ ਅਤੇ ਕਈ ਸੱਜਣ ਲਿਖਤ ਵਿਚ ਦੀ ਥਾਂ ਲਿਖ ਦੇਂਦੇ ਹਨ, ਜੋ ਭੁੱਲ ਹੈ। ਹੇਠਲੇ ਅਤੇ ਹੋਰ ਅਜੇਹੇ ਸ਼ਬਦਾਂ ਵਿੱਚ ਦੀ ਥਾਂ ਵਰਤਣਾ ਗ਼ਲਤ ਹੈ।

 

ਸ਼ੁੱਧ

ਅਸ਼ੁੱਧ

ਸ਼ੁੱਧ

ਅਸ਼ੁੱਧ

ਅੱਠਵਾਂ

ਅੱਠਮਾਂ

ਸੇਵੀਆਂ

ਸੇਮੀਆਂ

ਐਵੇਂ

ਐਮੇਂ

ਕੰਵਾਰਾ

ਕਮਾਰਾ

ਇਕਾਨਵੇਂ

ਇਕਾਨਮੇਂ

ਕਿਵੇਂ

ਕਿਮੇਂ

ਏਵੇਂ

ਏਮੇਂ

ਗੰਵਾਰ

ਗਮਾਰ

ਸੱਤਵਾਂ

ਸੱਤਮਾਂ

ਜਵਾਇਣ

ਜਮਾਇਣ

ਸੁਖਾਵਾਂ

ਸੁਖਾਮਾ

ਤੀਵੀਂ

ਤੀਮੀਂ

ਸਵਾਂਕ

ਸਮਾਂਕ

ਭਾਵੇਂ

ਭਾਮੇਂ

ਸਵਾਰਨਾ

ਸਮਾਰਨਾ

ਲਾਵਾਂ

ਲਾਮਾਂ

 

3. ਦੀ ਵਰਤੋਂ

ਕਈ ਸੱਜਣ ਦੀ ਵਰਤੋਂ ਵਿੱਚ ਵੀ ਉਕਾਈ ਖਾ ਜਾਂਦੇ ਹਨ, ਸੰਸਕ੍ਰਿਤ ਵਿੱਚ ਨੂੰ ਸ੍ਵਰ ਤੇ ਵਿਅੰਜਨ ਦੋਵੇਂ ਤਰ੍ਹਾਂ ਵਰਤਿਆ ਜਾਂਦਾ ਹੈ, ਪਰ ਪੰਜਾਬੀ ਵਿੱਚ ਦੀ ਵਰਤੋਂ ਕੇਵਲ ਵਿਅੰਜਣ ਦੇ ਤੌਰ ਤੇ ਹੀ ਠੀਕ ਹੈ। ਪੰਜਾਬੀ ਵਿੱਚ ਦੀ ਸ੍ਵਰ ਰੂਪ ਵਿੱਚ ਵਰਤੋਂ ਨਹੀਂ ਹੁੰਦੀ ਤੇ ਨਹੀਂ ਕਰਨੀ ਚਾਹੀਦੀ। ਦੀ ਪੰਜਾਬੀ ਵਿੱਚ ਵਰਤੋਂ ਦੇ ਕੁਝ ਨੇਮ ਅਤੇ ਉਦਾਹਰਨਾਂ ਹੇਠਾਂ ਦੇਂਦੇ ਹਾਂ।

1)      ਸੰਸਕ੍ਰਿਤ ਵਿੱਚੋਂ ਆਏ ਸ਼ਬਦਾਂ ਦਾ ਅਖੀਰੀ ਸ੍ਵਰ ਉਹਨਾਂ ਦੇ ਪੰਜਾਬੀ ਰੂਪ ਵਿੱਚ ਜਾਂ ਤਾਂ ਡਿੱਗ ਜਾਂਦਾ ਹੈ ਤੇ ਜਾਂ ਲਗ ਵਿੱਚ ਬਦਲ ਜਾਂਦਾ ਹੈ, ਜਿਵੇਂ

ਸੰਸਕ੍ਰਿਤ

ਪੰਜਾਬੀ

ਸੰਸਕ੍ਰਿਤ

ਪੰਜਾਬੀ

ਸਮਯ

ਸਮਾਂ

ਜਯ

ਜੈ

ਹਿਰਦਯ

ਹਿਰਦਾ

ਪੂਜਯ

ਪੂਜ

ਸੂਨਯ

ਸੁੰਨ

ਭਯ

ਭੈ, ਭਉ

ਹਿਮਾਲਯ

ਹਿਮਾਲਾ, ਹਿਮਾਲੀਆ

ਭਾਗਯ

ਭਾਗ

ਲਯ

ਲੈ

ਮਧਯ

ਮੱਧ

ਵਾਕਯ

ਵਾਕ

ਵਿਸ਼ਯ

ਵਿਸ਼ਾ

 

2)      ਸੰਸਕ੍ਰਿਤ ਸ਼ਬਦਾਂ ਦਾ ਵਿਅੰਜਨ ਪੰਜਾਬੀ ਵਿੱਚ ਆਮ ਤੌਰ ਤੇ ਵਿੱਚ ਬਦਲ ਜਾਂਦਾ ਹੈ, ਜਿਵੇਂ-

 

ਸੰਸਕ੍ਰਿਤ

ਪੰਜਾਬੀ

ਸੰਸਕ੍ਰਿਤ

ਪੰਜਾਬੀ

ਅਸਚਰਯ

ਅਸਚਰਜ

ਯਦ

ਜਦ

ਸੂਰਯ

ਸੂਰਜ

ਯਮ

ਜਮ

ਕਾਰਯ

ਕਾਰਜ

ਯਾਚਕ

ਜਾਚਕ

ਤਾਤਪਰਯ

ਤਾਤਪਰਜ

ਯਾਤ੍ਰਾ

ਜਾਤਰਾ

ਬ੍ਰਹਮਚਰਯ

ਬ੍ਰਹਮਚਰਜ

ਯੁਕਤੀ

ਜੁਗਤ, ਜੁਗਤੀ

ਯੱਸ਼

ਜੱਸ

ਯੁਧ

ਜੁੱਧ

ਯਜਮਾਨ

ਜਜ਼ਮਾਨ

ਯੋਗ, ਯੋਗੀ

ਜੋਗ, ਜੋਗੀ

ਯਗਯ

ਜੱਗ

ਯੋਧਾ

ਜੋਧਾ

ਯਤਨ

ਜਤਨ

ਵਿਯੋਗ

ਵਿਜੋਗ

ਯੰਤ੍ਰ

ਜੰਤਰ

ਵੀਰਯ

ਵੀਰਜ

ਯੰਤ੍ਰੀ

ਜੰਤਰੀ

ਯੁਕਤੀ

ਜੁਗਤ, ਜੁਗਤੀ

 

ਇਹਨਾਂ ਸ਼ਬਦਾਂ ਨੂੰ ਨਾਲ ਲਿਖਣਾ ਠੀਕ ਨਹੀਂ।

3)      ਹੇਠ ਲਿਖੇ ਤੇ ਅਜੇਹੇ ਹੋਰ ਸ਼ਬਦਾਂ ਵਿੱਚ ਸ੍ਵਰ ਨੂੰ ਪੰਜਾਬੀ ਉਚਾਰਨ ਦੇ ਮੁਤਾਬਕ ਇ+ਆ ਜਾਂ ਇ+ਉ ਵਿੱਚ ਬਦਲ ਦਿੱਤਾ ਜਾਂਦਾ ਹੈ। ਇਹਨਾਂ ਵਿੱਚ ਦੀ ਵਰਤੋਂ ਅਸ਼ੁੱਧ ਮੰਨੀ ਗਈ ਹੈ-

ਅਸ਼ੁੱਧ

ਸ਼ੁੱਧ

ਅਸ਼ੁੱਧ

ਸ਼ੁੱਧ

ਅਧਯਾਯ

ਅਧਿਆਇ

ਹੋਯਾ

ਹੋਇਆ

ਅਭਯਾਸ

ਅਭਿਆਸ

ਕਯਾਰਾ

ਕਿਆਰਾ

ਆਗਯ

ਆਗਿਆ

ਕਯੋਂ

ਕਿਓਂ, ਕਿਉਂ

ਆਯਾ

ਆਇਆ

ਖਟਯਾਈ

ਖਟਿਆਈ

ਗਯਾ

ਗਿਆ

ਪਰਾਯਾ

ਪਰਾਇਆ

ਗਯਾਨ

ਗਿਆਨ

ਬੁਰਯਾਈ

ਬੁਰਿਆਈ

ਗਯਾਨੀ

ਗਿਆਨੀ

ਮਾਯਾ

ਮਾਇਆ

ਜਾਯਾ

ਜਾਇਆ

ਵਯਾਪਕ

ਵਿਆਪਕ

ਪ੍ਰੀਖਯਕ

ਪ੍ਰੀਖਕ

ਵਯਾਕਰਣ

ਵਿਆਕਰਣ

ਪ੍ਰੀਖਯਾ

ਪ੍ਰਿਖਿਆ

ਵਿਦਯਾ

ਵਿਦਿਆ

ਪਯਾਰਾ

ਪਿਆਰਾ

 

 

ਨੋਟ

(ੳ) ਅਭਿਆਸ, ਆਗਿਆ, ਗਿਆਨ, ਪਿਆਰ ਆਦਿ ਨੂੰ ਅਭਿਯਾਸ, ਆਗਿਯਾ, ਗਿਯਾਨ, ਪਿਯਾਰ ਆਦਿ ਲਿਖਣਾ ਉੱਕਾ ਹੀ ਗਲ਼ਤ ਹੈ। ਇਸ ਗ਼ਲਤੀ ਤੋਂ ਬਚਣਾ ਚਾਹੀਦਾ ਹੈ।

(ਅ) ਪਰ ਯਥਾ, ਯਥਾਸ਼ਕਤ, ਯਥਾਮਰਯਾਦਾ, ਯਥਾਯੋਗ, ਯਥਾਰਥ, ਯਥਾਰਥਵਾਦ ਆਦਿ ਸ਼ਬਦ, ਜੋ ਮੂਲ ਰੂਪ ਨਾਲ ਮਿਲਦੇ ਜੁਲਦੇ ਰੂਪ ਵਿੱਚ ਪ੍ਰਚੱਲਤ ਹੋ ਗਏ ਹਨ, ਨਾਲ ਹੀ ਲਿਖਣੇ ਠੀਕ ਹਨ। ਇਸੇ ਤਰ੍ਹਾਂ ਯਹੂਦੀ, ਯੱਕਾ, ਯਰਕਣਾ, ਯਰਕਾਉਣਾ, ਯਰਕਾਨ, ਯਰਾਨਾ, ਯੂਰਪ ਆਦਿ ਪੰਜਾਬੀ ਸ਼ਬਦਾਂ ਨੂੰ ਨਾਲ ਹੀ ਲਿਖਣਾ ਚਾਹੀਦਾ ਹੈ।

4. ਦੀ ਵਰਤੋਂ

1) ਕਈ ਥਾਈਂ ਭਾਵਾਰਥਾਂ (ਆਉਣਾ, ਜਾਣਾ, ਪੀਣਾ, ਆਦਿ) ਤੇ ਕਿਰਿਆਵਾਂ (ਆਉਂਦਾ, ਜਾਂਦਾ, ਪੀਂਦਾ ਆਦਿ) ਵਿੱਚ ਦੀ ਵਰਤੋਂ ਕੀਤੀ ਜਾਂਦੀ ਹੈ ਪਰ ਠੇਠ ਪੰਜਾਬੀ ਵਿੱਚ ਇਹ ਵਰਤੋਂ ਅਸ਼ੁੱਧ ਹੈ ਅਤੇ ਲਿਖਤ ਵਿੱਚ ਨਹੀਂ ਕਰਨੀ ਚਾਹੀਦੀ। ਇਸ ਲਈ ਆਉਣਾ ਸਜਾਉਣਾ, ਜੀਊਣਾ, ਜੋਣਾ, ਦੇਣਾ, ਭਿਓਂਣਾ, ਆਉਂਦਾ, ਜੀਊਂਦਾ ਆਦਿ ਨੂੰ ਆਵਣਾ, ਜਾਵਣਾ, ਜੋਵਣਾ, ਦੇਵਣਾ, ਭੇਂਵਣਾ, ਆਵਂਦਾ, ਜੀਵਂਦਾ ਆਦਿ ਲਿਖਣਾ ਠੀਕ ਨਹੀਂ।

2) ਹੇਠ ਲਿਖੇ ਸ਼ਬਦਾਂ ਵਿੱਚ ਦੀ ਵਰਤੋਂ ਠੀਕ ਹੈ।

ਸਜਾਵਟ, ਸਵਾਲ, ਕਹਾਵਤ, ਗੰਵਾਰ, ਗਿਰਾਵਟ, ਜਵਾਨ, ਜਵਾਬ, ਜਵਾਰ, ਜਿਵਾਉਣਾ, ਜੀਵਨ, ਥਕਾਵਟ, ਦਵਾਤ, ਦਿਖਾਵਾ, ਦਿਵਾਉਣਾ, ਨਵਾਬ, ਨਿਵਾਉਣਾ, ਪ੍ਰਭਾਵ, ਪ੍ਰਸਤਾਵ, ਬਣਾਵਟ, ਮਿਲਾਵਟ।

3)ਹੇਠ ਲਿਖੇ ਸ਼ਬਦਾਂ ਨੂੰ ਪਹਿਲੀ ਪਾਲ ਵਿਚਲੇ ਢੰਗ ਨਾਲ ਲਿਖਣਾ ਚਾਹੀਦਾ ਹੈ। ਦੂਜੀ ਪਾਲ ਵਿਚਲੇ ਜੋਡ਼ ਵੀ ਕੰਮ ਕਰ ਸਕਦੇ ਹਨ, ਪਰ ਕਈ ਸੱਜਣ ਇਨ੍ਹਾਂ ਨੂੰ ਘੱਟ ਸ਼ੁੱਧ ਗਿਣਦੇ ਹਨ। ਤੀਜੀ ਪਾਲ ਦੇ ਜੋਡ਼ ਤਾਂ ਮੂਲੋਂ ਗ਼ਲਤ ਹਨ।

ਸੁਆਹ

ਸਵਾਹ

ਸੁਵਾਹ

ਸੁਆਂਕ

ਸਵਾਕ

ਸੁਵਾਂਕ

ਸੁਆਣੀ

ਸਵਾਣੀ

ਸੁਵਾਣੀ

ਸੁਆਦ

ਸਵਾਦ

ਸੁਵਾਦ

ਸੁਆਮੀ

ਸਵਾਮੀ

ਸੁਵਾਮੀ

ਸੁਆਰਨ

ਸਵਾਰਨ

ਸੁਵਾਰਨਾ

ਕੁਆਰਾ

ਕੰਵਾਰਾ

ਕੁੰਵਾਰਾ

ਗੁਆਂਢ

ਗਵਾਂਢ

ਗੁਵਾਂਢ

ਗੁਆਂਢਣ

ਗਵਾਂਢਣ

ਗੁਵਾਂਢਣ

ਚੁਆਨੀ

ਚਵਾਨੀ

ਚੁਵਾਨੀ

ਦੁਆਨੀ

ਦਵਾਨੀ

ਦੁਵਾਨੀ

ਦੁਆਰ

ਦਆਰ

ਦੁਵਾਰ

 

4) ਦੀ ਪੈਰ ਵਰਤੋਂ ਵੀ ਆਮ ਕੀਤੀ ਜਾਂਦੀ ਹੈ, ਪਰ ਪੰਜਾਬੀ ਦਾ ਉਚਾਰਨ ਅਜੇਹੀ ਪੈਰ ਵਰਤੋਂ ਦੇ ਵਿਰੁੱਧ ਹੋਣ ਕਰਕੇ, ਜਿਨ੍ਹਾਂ ਸੰਸਕ੍ਰਿਤ ਸ਼ਬਦਾਂ ਦੇ ਪੈਰੀਂ ਵਰਤਿਆ ਜਾਂਦਾ ਹੈ, ਜਦ ਉਹ ਪੰਜਾਬੀ ਵਿੱਚ ਆ ਕੇ ਪੰਜਾਬੀ ਰੂਪ ਧਾਰਦੇ ਹਨ ਜਾਂ ਪੰਜਾਬੀ ਬਾਣਾ ਪਹਿਨਦੇ ਹਨ ਤਾਂ ਇਹ ਜਾਂ ਤਾਂ ਵੱਖ ਲਿਖਿਆ ਜਾਂਦਾ ਹੈ ਜਾਂ ਔਂਕਡ਼ ਵਿੱਚ ਬਦਲ ਜਾਂਦਾ ਹੈ। ਅਜੇਹੇ ਸ਼ਬਦਾਂ ਨੂੰ ਦੀ ਪੈਰ ਵਰਤੋਂ ਸਹਿਤ ਲਿਖਣਾ ਗ਼ਲਤ ਹੈ ਜਿਵੇਂ

 

ਈਸ਼੍ਵਰ

ਈਸ਼ਵਰ, ਈਸ਼ਰ

ਸ੍ਵਰਗ

ਸਵਰਗ

ਸ੍ਵਸ਼ਾਸ਼ਨ

ਸਵੈਸ਼ਾਸ਼ਨ

ਸ੍ਵਾਸ

ਸੁਆਸ, ਸਵਾਸ

ਸ੍ਵਚਾਲਕ

ਸਵੈਚਾਲਕ

ਸ੍ਵਾਗਤ

ਸਵਾਗਤ

ਸ੍ਵਤੰਤ੍ਰਤਾ

ਸੁਤੰਤਰਤਾ

ਸ੍ਵਾਦ

ਸੁਆਦ

ਸ੍ਵਮਾਨ

ਸਵੈਮਾਨ

ਜੋਗੇਸ਼੍ਵਰ

ਜੋਗੇਸ਼ਵਰ

ਸ੍ਵਾਰਥ

ਸੁਆਰਥ, ਸਵਾਰਥ

ਰਾਜੈਸ੍ਵਰ

ਰਾਜੇਸ਼ਵਾਰ

ਸ੍ਵਕਾਰ

ਸਵੀਕਾਰ

ਵਿਦ੍ਵਤਾ

ਵਿਦਵਤਾ

 

5. ਤੇ ਲ਼

 

ਮਾਂਝੇ ਤੇ ਮਾਲਵੇ ਵਿੱਚ ਬੋਲੀ ਜਾਣ ਵਾਲੀ ਪੰਜਾਬੀ ਵਿੱਚ ਦੀਆਂ ਦੋ ਆਵਾਜ਼ਾਂ ਹਨ। ਇੱਕ ਦੰਤੀ ਆਵਾਜ਼ ਹੈ, ਜਿਸ ਨੂੰ ਉਚਾਰਨ ਲਈ ਜੀਭ ਦੀ ਨੋਕ ਨੂੰ ਉਪਰਲੇ ਦੰਦਾਂ ਦੇ ਮੁੱਢਾਂ ਨਾਲ ਲਾਇਆ ਜਾਂਦਾ ਹੈ ਜਿਵੇਂ ਲੱਕ, ਬੇਲੋਡ਼ਾ, ਝੱਲ ਆਦਿ। ਇਸ਼ ਆਵਾਜ਼ ਨੂੰ ਪ੍ਰਗਟ ਕਰਦਾ ਹੈ। ਦੀ ਦੂਜੀ ਆਵਾਜ਼ ਤਾਲਵੀ ਹੈ ਜਿਸ ਨੂੰ ਉਚਾਰਨ ਲੱਗਿਆਂ ਜੀਭ ਦੀ ਨੋਕ ਤਾਲੂ ਅਤੇ ਉਪਰਲੇ ਦੰਦਾਂ ਦੀ ਵਿਚਕਾਰਲੀ ਥਾਂ ਤੇ ਪੋਲੇ ਜਿਹੇ ਤੌਰ ਤੇ ਲਾਈ ਜਾਂਦੀ ਹੈ, ਜਿਵੇਂ ਸਾਲ਼ਾ, ਸਾਲ਼ੀ, ਕਾਲ਼ਾ, ਕੂਲ਼ਾ, ਧੌਲ਼ਾ ਵਿੱਚ। ਫੈਸਲਾ ਕੀਤਾ ਗਿਆ ਕਿ ਇਸ ਤਾਲਵੀ ਆਵਾਜ਼ ਨੂੰ ਪ੍ਰਗਟ ਕਰਨ ਲਈ ਹੇਠ ਬਿੰਦੀ ਲਾ ਕੇ ਲ਼ ਨੂੰ ਇਸ ਆਵਾਜ਼ ਦਾ ਚਿੰਨ ਪ੍ਰਚਲਤ ਕੀਤਾ ਜਾਵੇ। ਪੰਜਾਬੀ ਵਿੱਚ ਅੱਗੇ ਵੀ ਸ, , , ਜ ਅਤੇ ਫ ਦੇ ਪੈਰੀਂ ਬਿੰਦੀ ਲਾ ਕੇ ਇਹਨਾ ਅੱਖਰਾਂ ਦੀ ਜ਼ਰਾ ਕੁ ਹੋਰਵੀਂ ਆਵਾਜ਼ ਪ੍ਰਗਟ ਕਰਨ ਲਈ ਵਰਤਿਆ ਜਾਂਦਾ ਹੈ। ਇਸ ਕਰਕੇ ਦੀ ਤਾਲਵੀ ਆਵਾਜ਼ ਨੂੰ ਪ੍ਰਗਟ ਕਰਨ ਲਈ ਲ਼ ਚਾਲੂ ਕਰਨਾ ਪੰਜਾਬੀ ਲਿਪੀ ਤੇ ਬੋਲੀ ਦੇ ਸੁਭਾ ਦੇ ਅਨਕੂਲ ਹੈ। ਇਸ ਚਿੰਨ ਨੂੰ ਪ੍ਰਚਲਤ ਕਰਨਾ ਚਾਹੀਦਾ ਹੈ।

 

ਅਰਥ-ਭੇਦ - ਦੇ ਦੋਹਾਂ ਉਚਾਰਨਾਂ ਦੇ ਫਰਕ ਨਾਲ ਕਈ ਥਾਈਂ ਅਰਥ-ਭੇਦ ਹੋ ਜਾਂਦਾ ਹੈ ਜਿਵੇਂ

ਆਲ੍ਹਾ ਇਸ ਪਿੰਡ ਦਾ ਆਲ੍ਹਾ ਨੰਬਰਦਾਰ ਕੌਣ ਹੈ? ਵਿਆਹ ਵਾਲੇ ਘਰ ਖਾਣ ਪੀਣ ਦਾ ਆਲ੍ਹਾ ਇੰਤਜ਼ਾਮ ਸੀ।

ਆਲ਼ਾ ਕੰਧ ਵਿੱਚ ਇੱਕ ਆਲ਼ਾ ਹੈ ਜਿਸ ਵਿੱਚ ਦੁੱਧ ਵਾਲਾ ਭਾਂਡਾ ਰੱਖਿਆ ਹੈ।

ਸਾਲਾ ਅਸੀਂ ਧਰਮਸਾਲਾ ਗਏ ਸਾਂ। ਇਹ ਮੁੰਡਾ ਇਸ ਜਮਾਤ ਵਿੱਚ ਦੋ ਸਾਲਾ ਹੈ। ਸੰਨ 1969 ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਪੰਜ ਸੌ ਸਾਲਾ ਵਰ੍ਹੇਗੰਢ ਮਨਾਈ ਗਈ।

ਸਾਲ਼ਾ ਵਹੁਟੀ ਦੇ ਭਰਾ ਨੂੰ ਸਾਲ਼ਾ ਕਹਿੰਦੇ ਹਨ।

ਹਾਲੀ ਗੱਡੀ ਹਾਲੀ ਤੁਰੀ ਨਹੀਂ, ਪਰ ਤੁਰਨ ਵਾਲੀ ਹੀ ਹੈ।

ਹਾਲ਼ੀ ਹਾਲ਼ੀ ਹਲ਼ ਵਾਹ ਰਿਹਾ ਹੈ।

ਕਾਲ ਉਹਦਾ ਕਾਲ ਘੇਰ ਕੇ ਉਸਨੂੰ ਉਥੇ ਲੈ ਗਿਆ ਜਿਥੋਂ ਉਹ ਮੁਡ਼ ਕੇ ਨਾ ਆਇਆ।

ਕਾਲ਼ ਔਡ਼ ਦੇ ਕਾਰਨ ਫਸਲਾਂ ਨਾ ਹੋਈਆਂ ਤੇ ਦੇਸ਼ ਵਿੱਚ ਸਖਤ ਕਾਲ਼ ਪੈ ਗਿਆ। ਇਹ ਕਾਲ਼ ਹਜ਼ਾਰਾਂ ਦੇ ਕਾਲ ਦਾ ਕਾਰਨ ਬਣਿਆ।

ਕਾਲੀ ਇਹ ਮੰਦਰ ਕਾਲੀ ਦੇਵੀ ਦਾ ਹੈ।

ਕਾਲ਼ੀ ਕਾਲ਼ੀ ਪੁਸ਼ਾਕ ਸੋਗ ਦੀ ਨਿਸ਼ਾਨੀ ਹੈ।

ਖਾਲੀ ਪਲੇਗ ਨੇ ਪਿੰਡਾਂ ਦੇ ਪਿੰਡ ਖਾਲੀ ਕਰ ਦਿੱਤੇ।

ਖਾਲ਼ੀ ਇਸ ਖਾਲ਼ੀ ਵਿੱਚੋਂ ਪਾਣੀ ਸੁੱਕ ਗਿਆ ਹੈ।

ਗਾਲ ਮਿੱਟੀ ਨੂੰ ਪਾਣੀ ਵਿਚ ਧਰ ਕੇ ਗਾਲ ਲਵੋ।

ਗਾਲ਼ ਭਲੇ ਲੋਕ ਕਿਸੇ ਨੂੰ ਗਾਲ਼ ਨਹੀਂ ਕੱਢਦੇ।

ਗੋਲ ਸਾਡੀ ਟੀਮ ਨੇ ਪੈਂਦੀ ਸੱਟੇ ਹੀ ਗੋਲ ਕਰ ਦਿੱਤਾ।

ਗੋਲ਼ ਜਮੀਨ ਗੋਲ਼ ਹੈ। ਤੁਸੀਂ ਬਿਸਤਰਾ ਗੋਲ਼ ਕਰੋ ਤੇ ਜਾਓ।

ਗੋਲਾ ਇਹ ਮੁੰਡਾ ਬੀਬਾ ਤੇ ਉਹ ਗੋਲਾ ਹੈ। ਮੈਂ ਦਹਿਲੇ ਉੱਪਰ ਗੋਲਾ ਮਾਰ ਕੇ ਸਰ ਬਣਾ ਲਈ।

ਗੋਲ਼ਾ ਇਸ ਸਡ਼ਕ ਦੀ ਗੋਲ਼ਾ ਬਡ਼ਾ ਚੌਡ਼ਾ ਤੇ ਪੱਧਰਾ ਹੈ। ਭਾਰਤ ਦਾ ਜਵਾਨ ਗੋਲ਼ਾ ਸੁੱਟਣ ਵਿੱਚ ਅੱਵਲ ਰਿਹਾ।

ਗੋਲੀ ਇਹ ਕੁਡ਼ੀ ਬੀਬੀ ਹੈ ਪਰ ਔਹ ਗੋਲੀ ਹੈ। ਗੋਲੀ ਨੇ ਆਪਣੀ ਸੁਆਣੀ ਦੇ ਪੈਰ ਧੋਤੇ।

ਗੋਲ਼ੀ ਬੰਦੂਕ ਦੀ ਗੋਲ਼ੀ ਨੇ ਸ਼ੇਰ ਨੂੰ ਥਾਂ ਰੱਖਿਆ।

ਘੋਲ ਪਾਣੀ ਵਿੱਚ ਖੰਡ ਘੋਲ ਕੇ ਸ਼ਰਬਤ ਬਣਾਓ।

ਘੋਲ਼ ਪਹਿਲਵਾਨ ਅਖਾਡ਼ੇ ਵਿੱਚ ਘੋਲ਼ ਕਰ ਰਹੇ ਹਨ।

ਢਾਲ ਸੂਰਮੇ ਨੇ ਵੈਰੀ ਦੀ ਤਲਵਾਰ ਦਾ ਵਾਰ ਢਾਲ ਉੱਪਰ ਰੋਕਿਆ।

ਢਾਲ਼ ਇਸ ਇਲਾਕੇ ਦੀ ਪਾਣੀ-ਢਾਲ਼ ਉੱਤਰ-ਪੱਛਮ ਨੂੰ ਹੈ।

ਤਲ ਪਾਣੀ ਦਾ ਤਲ ਸਦਾ ਇਕ-ਸਾਰ ਰਹਿੰਦਾ ਹੈ।

ਤਲ਼ ਹਲਵਾਈ ਪਕੌਡ਼ੇ ਤਲ਼ ਰਿਹਾ ਹੈ।

ਤੇਲ ਸਰ੍ਹੋਂ ਦੇ ਤੇਲ ਦੀ ਮਾਲਸ਼ ਕਰਨੀ ਗੁਣਕਾਰੀ ਹੁੰਦੀ ਹੈ।

ਤੇਲ਼ ਸਵੇਰੇ-ਸਵੇਰੇ ਕਣਕਾਂ ਤੇ ਘਾਹ ਤੇ ਤੇਲ ਬਡ਼ੀ ਸੋਹਣੀ ਲੱਗਦੀ ਹੈ।

ਤੋਲਾ ਭੋਲਾ ਜਿਨਸ ਤੋਲ-ਤੋਲ ਕੇ ਬੋਰੀਆਂ ਭਰ ਰਿਹਾ ਹੈ।

ਤੋਲ਼ਾ ਕਦੇ ਸੋਨਾ ਪੰਝੀ ਰੁਪਏ ਤੋਲ਼ਾ ਵਿਕਿਆ ਕਰਦਾ ਸੀ।

ਦਲ ਟਿੱਡੀ ਦਲ ਆਇਆ ਤੇ ਫਸਲਾਂ ਚਟਮ ਕਰ ਗਿਆ। ਖਾਲਸੇ ਦਾ ਬੁੱਢਾ ਦਲ ਬਡ਼ਾ ਬਹਾਦਰ ਸੀ।

ਦਲ਼ ਚੱਕੀ ਝੋ ਕੇ ਦਾਲ ਦਲ਼ ਲਵੋ।

ਨਾਲ ਆਪਣੇ ਦੇਸ਼ ਨਾਲ ਪਿਆਰ ਕਰੋ।

ਨਾਲ਼ - ਖੂਹ ਵਿੱਚ ਨਾਲ ਲਵਾ ਲਵੋ ਤਾਂ ਇਹਦਾ ਪਾਣੀ ਕਦੇ ਮੁੱਕੇ ਹੀ ਨਾ। ਮੱਝ ਨੂੰ ਨਾਲ ਨਾਲ ਦਵਾਈ ਦਿਓ।

ਨਾਲਾ ਬੁੱਢਾ ਨਾਲਾ ਲੁਧਿਆਣੇ ਕੋਲੋਂ ਦੀ ਵਗਦਾ ਹੈ।

ਨਾਲ਼ਾ ਪਜਾਮੇ ਵਿੱਚ ਨਾਲ਼ਾ ਪਾਉ।

ਨਾਲੇ ਨਾਲੇ ਚੋਰ ਨਾਲੇ ਚਤੁਰ। ਨਾਲੇ ਰਾਮੂ ਨੇ ਰੋਟੀ ਖਾਧੀ ਨਾਲੇ ਉਹਦੇ ਭਰਾ ਨੇ। ਪਹਾਡ਼ੀ ਇਲਾਕੇ ਵਿੱਚ ਕਈ ਨਾਲੇ ਵਗਦੇ ਹਨ।

ਨਾਲ਼ੇ ਨਾਲ਼ੇ ਬਿਨਾ ਪਜਾਮਾ ਕਿਸ ਕੰਮ।
ਪਲੀ
ਇਹ ਮੱਝ ਚੰਗੀ ਪਲੀ ਹੋਈ ਹੈ। ਆਪਣੀ ਪਲੀ ਪਲੋਸੀ ਗਊ ਮੈਂ ਤੁਹਾਨੂੰ ਕਿਵੇਂ ਦਿਆਂ।

ਪਲ਼ੀ ਪਲ਼ੀ ਨਾਲ ਪੀਪੇ ਵਿਚੋਂ ਤੇਲ ਕੱਢੋ।

ਪਾਲ ਜਿਸ ਨੇ ਜੀਵਾਂ ਨੂੰ ਸਾਜਿਆ ਹੈ ਉਹ ਹੀ ਉਹਨਾਂ ਨੂੰ ਪਾਲ ਰਿਹਾ ਹੈ।

ਪਾਲ਼ ਸਾਰੇ ਬਾਰੀ ਅੱਗੇ ਪਾਲ਼ ਬੰਨ੍ਹ ਕੇ ਖਡ਼੍ਹੇ ਹੋ ਜਾਓ ਤੇ ਵਾਰੀ-ਵਾਰੀ ਟਿਕਟਾਂ ਲਈ ਜਾਓ।

ਬਲ ਅਸੀਂ ਆਪਣੇ ਬਲ ਨਾਲ ਵੈਰੀ ਨੂੰ ਭਜਾ ਦਿੱਤਾ।

ਬਲ਼ ਧੁਖਦੀ ਅੱਗ ਨੂੰ ਫੂਕ ਮਾਰੋ ਤਾਂ ਇਹ ਬਲ਼ ਪਵੇ।

ਬਲੀ ਇਹ ਸੂਰਮਾ ਬਡ਼ਾ ਬਲੀ ਹੈ। ਇਸ ਨੇ ਦੇਸ ਲਈ ਤਕਡ਼ੀ ਬਲੀ ਦਿੱਤੀ।

ਬਲ਼ੀ - ਅਜੇ ਅੱਗ ਬਲ਼ੀ ਨਹੀਂ।

ਬਾਲ ਬਾਲ ਆਪਣੀ ਮਾਂ ਦੀ ਗੋਦੀ ਵਿੱਚ ਖੇਡ ਰਿਹਾ ਹੈ।

ਬਾਲ਼ ਭਡੋਲੀ ਵਿੱਚ ਅੱਗ ਬਾਲ਼ ਕੇ ਦੁੱਧ ਕਾਡ਼੍ਹਨਾ ਧਰ ਦਿਓ।

ਬਾਲੀ ਜਿਸ ਬਾਲੀ ਦਾ ਭਤਾਰ ਮਰ ਜਾਵੇ ਉਹ ਅਤੀ ਦੁਖੀ ਹੋ ਜਾਂਦੀ ਹੈ।

ਬਾਲ਼ੀ ਸਾਨੂੰ ਭੁੱਖ ਲੱਗੀ ਹੈ, ਪਰ ਤੁਸਾਂ ਅਜੇ ਚੁਲ੍ਹੇ ਅੱਗ ਵੀ ਨਹੀਂ ਬਾਲ਼ੀ।

ਬੋਲਾ ਇਹ ਗਡ਼ਗੱਜ ਬੋਲਾ ਹੈ ਤੁਸਾਂ ਨਹੀਂ ਸੁਣਿਆ।

ਬੋਲ਼ਾ ਉਸ ਦੇ ਕੰਨ ਦਾ ਪਡ਼ਦਾ ਪਾਟ ਗਿਆ ਤੇ ਉਹ ਬੋਲ਼ਾ ਹੋ ਗਿਆ।

ਬੋਲੇ ਮੈਂ ਅਜੇਹੇ ਦੁਰਬਚਨ ਕਦੇ ਨਹੀਂ ਬੋਲੇ।

ਬੋਲ਼ੇ ਤੁਸੀਂ ਅੱਗੋਂ ਨਹੀਂ ਬੋਲ਼ੇ, ਕਿਤੇ ਗੂੰਗੇ ਤਾਂ ਨਹੀਂ?

ਰੋਲ ਰੋਲ ਰੋਲ ਕੇ ਦਾਣਿਆਂ ਵਿਚੋਂ ਘੱਟਾ ਕੱਢੋ। ਤੁਸਾਂ ਇਸ ਕੀਮਤੀ ਸ਼ੈ ਨੂੰ ਘੱਟੇ ਵਿੱਚ ਰੋਲ ਦਿੱਤਾ ਹੈ।

ਰੋਲ਼ ਚੰਗੇ ਖਿਡਾਰੀ ਖੇਡ ਵਿੱਚ ਰੋਲ਼ ਨਹੀਂ ਮਾਰਦੇ।

ਲਾਲ ਇਸ ਦੁਪੱਟੇ ਦਾ ਰੰਗ ਲਾਲ ਹੈ। ਮਾਂ ਨੇ ਆਪਣੇ ਲਾਲ ਨੂੰ ਪਿਆਰ ਕੀਤਾ।

ਲਾਲ਼ ਮਠਿਆਈ ਵੇਖ ਕੇ ਭੁੱਖੇ ਦੇ ਮੂੰਹੋਂ ਲਾਲ਼ ਡਿੱਗ ਪਈ।

ਲੈਲਾ ਲੈਲਾ ਮਜਨੂੰ ਦੀ ਪ੍ਰੀਤਮਾ ਸੀ।

ਲੇਲ਼ਾ ਇਸ ਭੇਡ ਦਾ ਲੇਲ਼ਾ ਮਰ ਗਿਆ ਹੈ।

 


ਵੀਰਪੰਜਾਬ ਗਰੁੱਪ ਵੱਲੋਂ 


(www.ਵੀਰਪੰਜਾਬ.ਭਾਰਤ)


ਪੰਜਾਬੀ ਭਾਸ਼ਾ ਵਿੱਚ ਸਭ ਤੋਂ ਪਹਿਲਾ 


ਈ-ਸਿੱਖਿਆ ਪੋਰਟਲ
1912476
Website Designed by Solitaire Infosys Inc.